ਗੋਲਡੀ ਬਰਾੜ ਦਾ ਸਲਮਾਨ ਖਾਨ ‘ਤੇ ਵੱਡਾ ਬਿਆਨ, ਕਰਕੇ ਹਟਾ ਗਏ ਇਹ ਕੰਮ

ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਇੱਕ ਵਾਰ ਮੁੜ ਤੋਂ ਮਾਰਨ ਦੀ ਧਮਕੀ ਮਿਲੀ ਹੈ। ਗੈਂਗਸਟਰ ਲਾਰੈਂਸ ਦੇ ਕਰੀਬੀ ਗੋਲਡੀ ਬਰਾੜ ਨੇ ਕਿਹਾ ‘ਅਸੀਂ ਸਲਮਾਨ ਖ਼ਾਨ ਨੂੰ ਮਾਰ ਦੇਵਾਂਗੇ,ਅਸੀਂ ਉਸ ਨੂੰ ਜ਼ਰੂਰ ਮਾਰਾਂਗੇ। ਭਾਈ ਸਾਹਬ ਲਾਰੈਂਸ ਨੇ ਕਿਹਾ ਹੈ ਕਿ ਉਹ ਮੁਆਫੀ ਨਹੀਂ ਮੰਗੇਗਾ,ਬਾਬਾ ਤਾਂ ਹੀ ਦਿਆ ਵਿਖਾਏਗਾ ਜਦੋਂ ਉਸ ਨੂੰ ਦਿਆ ਆਵੇਗੀ’। ਗੋਲਡੀ ਨੇ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਦੇ ਇੰਟਰਵਿਊ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸਲਮਾਨ ਖਾਨ ਨੂੰ ਮਾਰਨਾ ਉਸ ਦੇ ਜੀਵਨ ਦਾ ਟੀਚਾ ਹੈ । ਇਹ ਬਿਆਨ ਗੋਲਡੀ ਬਰਾੜ ਨੇ ਇੱਕ ਟੀਵੀ ਚੈਨਲ ਨੂੰ ਦਿੱਤੇ ਗਏ ਇੰਟਰਵਿਊ ਵਿੱਚ ਦਿੱਤਾ,ਗੋਲਡੀ ਇਸ ਵੇਲੇ ਕੈਨੇਡਾ ਅਤੇ ਅਮਰੀਕਾ ਵਿੱਚ ਲੁੱਕਿਆ ਹੈ ।

ਸਿਰਫ ਸਲਮਾਨ ਹੀ ਨਹੀਂ ਸਾਰੇ ਦੁਸ਼ਮਣਾਂ ਨੂੰ ਸਾਫ ਕਰਨਗੇ

ਗੋਲਡੀ ਨੇ ਕਿਹਾ ਉਨ੍ਹਾਂ ਦਾ ਨਿਸ਼ਾਨਾ ਸਿਰਫ ਸਲਮਾਨ ਖਾਨ ਹੀ ਨਹੀਂ ਬਲਕਿ ਜਦੋਂ ਤੱਕ ਉਹ ਜ਼ਿੰਦਾ ਹੈ ਆਪਣੇ ਦੁਸ਼ਮਣਾਂ ਦੇ ਖਿਲਾਫ ਕੋਸ਼ਿਸ਼ਾਂ ਜਾਰੀ ਰੱਖੇਗਾ । ਸਲਮਾਨ ਖਾਨ ਨਿਸ਼ਾਨੇ ‘ਤੇ ਹੈ,ਇਸ ਵਿੱਚ ਕੋਈ ਸ਼ੱਕ ਨਹੀਂ,ਅਸੀਂ ਕੋਸ਼ਿਸ਼ ਕਰਦੇ ਰਹਾਂਗੇ ਜਦੋਂ ਸਫਲ ਹੋਵਾਂਗੇ ਤਾਂ ਸਾਰਿਆ ਨੂੰ ਪਤਾ ਚੱਲ ਜਾਵੇਗਾ ।

ਸਲਮਾਨ ਕਿਉਂ ਹਨ ਲਾਰੈਂਸ ਗੈਂਗ ਦੇ ਨਿਸ਼ਾਨੇ ‘ਤੇ

ਲਾਰੈਂਸ ਨੇ ਆਪਣੇ ਇੰਟਰਵਿਊ ਵਿੱਚ ਕਿਹਾ ਸੀ ਕਿ ਸਲਮਾਨ ਨੇ ਸਾਡੇ ਸਮਾਜ ਨੂੰ ਕਾਫੀ ਹੇਠਾਂ ਵਿਖਾਇਆ ਹੈ,ਸਾਡੇ ਬਿਸ਼ਨੋਈ ਸਮਾਜ ਵਿੱਚ ਦਰੱਖਤ ਅਤੇ ਜੀਵ ਨੂੰ ਲੈਕੇ ਕਾਫੀ ਮਾਨਤਾ ਹੈ । ਉਸ ਨੇ ਸਾਡੇ ਸਮਾਜ ਦਾ ਅਪਮਾਨ ਕੀਤਾ ਹੈ, ਉਸ ਨੇ ਹਿਰਣ ਦਾ ਕਤਲ ਕੀਤਾ ਹੈ , ਰਾਜਸਥਾਨ ਦੇ ਬੀਕਾਨੇਰ ਵਿੱਚ ਬਿਸ਼ਨੋਈ ਸਮਾਜ ਦਾ ਮੰਦਰ ਹੈ ਅਤੇ ਸਲਮਾਨ ਉੱਥੇ ਜਾਕੇ ਮੁਆਫੀ ਮੰਗ ਲੈਣ। ਜੇਕਰ ਉਹ ਅਜਿਹਾ ਕਰਦੇ ਹਨ ਤਾਂ ਅਸੀਂ ਉਨ੍ਹਾਂ ਨੂੰ ਛੱਡ ਦੇਵਾਂਗੇ ਜੇਕਰ ਸਲਮਾਨ ਨੇ ਮੁਆਫੀ ਨਹੀਂ ਮੰਗੀ ਤਾਂ ਉਹ ਆਪਣੇ ਤਰੀਕੇ ਨਾਲ ਹਿਸਾਬ ਕਰਨਗੇ । ਲਾਰੈਂਸ ਨੇ ਕਿਹਾ ਸੀ ਕਿ ਸਲਮਾਨ ਨੂੰ ਲੈਕੇ ਉਨ੍ਹਾਂ ਦੇ ਦਿਲ ਵਿੱਚ ਬਚਪਨ ਤੋਂ ਗੁੱਸਾ ਸੀ,ਉਨ੍ਹਾਂ ਦੀ ਈਗੋ ਜ਼ਰੂਰ ਟੁੱਟੇਗੀ, ਸਾਡੇ ਸਮਾਜ ਨੂੰ ਸਲਮਾਨ ਨੇ ਪੈਸੇ ਵੀ ਆਫਰ ਕੀਤੇ ਸਨ ਪਰ ਅਸੀਂ ਉਨ੍ਹਾਂ ਨੂੰ ਪੈਸੇ ਦੇ ਲਈ ਆਪਣੇ ਮਕਸਦ ਦੇ ਲਈ ਮਾਰਾਂਗੇ ।

ਲਾਰੈਂਸ ਅਤੇ ਗੋਲਡੀ ਨੇ ਸਿੱਧੂ ਮੂਸੇਵਾਲਾ ਦਾ ਵੀ ਕਤਲ ਕੀਤਾ ਸੀ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਪਿਛਲੇ ਸਾਲ ਹੋਏ ਕਤਲ ਦੇ ਪਿੱਛੇ ਵੀ ਲਾਰੈਂਸ ਅਤੇ ਗੋਲਡੀ ਦਾ ਹੱਥ ਸੀ । ਗੋਲਡੀ ਬਰਾੜ ਨੇ ਮੂਸੇਵਾਲਾ ਦੇ ਕਤਲ ਦਾ ਪਲਾਨ ਤਿਆਰ ਕੀਤਾ ਸੀ ਤਾਂ ਲਾਰੈਂਸ ਨੇ ਜੇਲ੍ਹ ਦੇ ਅੰਦਰੋ ਆਪਣੇ ਭਰਾ ਅਨਮੋਲ ਬਿਸ਼ਨੋਈ ਦੀ ਮਦਦ ਨਾਲ ਸਿੱਧੂ ਮੂਸੇਵਾਲਾ ਦਾ ਕਤਲ ਕਰਵਾਇਆ ਸੀ । 6 ਸ਼ੂਟਰਾਂ ਨੇ ਮਿਲਕੇ ਸਿੱਧੂ ਮੂਸੇਵਾਲਾ ‘ਤੇ ਹਮਲਾ ਕੀਤਾ ਸੀ । 2 ਸ਼ੂਟਰ ਪੰਜਾਬ ਪੁਲਿਸ ਦੇ ਐਨਕਾਉਂਟਰ ਵਿੱਚ ਮਾਰੇ ਗਏ ਸਨ ਜਦਕਿ ਬਾਕੀ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ।

Leave a Reply

Your email address will not be published. Required fields are marked *