ਅਜੇ ਵੀ ਜਿਓਂਦੇ ਹਨ ਮੱਸੇ ਰੰਗੜ ਦੇ ਵਾਰਸ.. ?Heritage Street | Amritsar

ਅਕਸਰ ਸਾਡੇ ਲੋਕ ਵਿਆਹਾਂ ਸ਼ਾਦੀਆਂ ਚ ਕਈ ਲੋਕ ਇਹ ਕਹਿਕੇ ਨੱਚਦੇ ਤੇ ਭੰਗੜੇ ਪਾਉਂਦੇ ਹਨ ਕਿ ਬਾਣੀ ਕਹਿੰਦੀ ‘ਨਚਣੁ ਕੁਦਣੁ ਮਨ ਕਾ ਚਾਉ’ ਤੇ ਇਹ ਲੋਕ ਗੁਰਬਾਣੀ ਸਿਧਾਂਤ ਦੇ ਉਲਟ ਨੱਚਣਾ ਟੱਪਣਾ ਕਰਦੇ ਹਨ। ਇਸ ਗੁਰਬਾਣੀ ਦੀ ਪੰਕਤੀ ਨੂੰ ਅਧਾਰ ਬਣਾਕੇ ਨੱਚਣ ਵਾਲੇ ਇਸਤੋਂ ਅਗਲੀ ਪੰਕਤੀ ਭੁੱਲ ਹੀ ਜਾਂਦੇ ਹਨ ਜੋ ਕਿ ਇੰਝ ਹੈ “ਨਾਨਕ ਜਿਨ੍ਹ੍ਹ ਮਨਿ ਭਉ ਤਿਨ੍ਹ੍ਹਾ ਮਨਿ ਭਾਉ”। ਇਸ ਪੰਕਤੀ ਦੇ ਸੰਪੂਰਨ ਅਰਥ ਕਰੀਏ ਤਾਂ ਪੂਰੀ ਪੰਕਤੀ “ਨਚਿ ਨਚਿ ਹਸਹਿ ਚਲਹਿ ਸੇ ਰੋਇ ॥ ਉਡਿ ਨ ਜਾਹੀ ਸਿਧ ਨ ਹੋਹਿ ॥ ਨਚਣੁ ਕੁਦਣੁ ਮਨ ਕਾ ਚਾਉ ॥ ਨਾਨਕ ਜਿਨ੍ਹ੍ਹ ਮਨਿ ਭਉ ਤਿਨ੍ਹ੍ਹਾ ਮਨਿ ਭਾਉ” ਦੇ ਅਰਥ ਹਨ ਕਿ ਜੋ ਜੀਵ ਨੱਚ ਨੱਚ ਕੇ ਹੱਸਦੇ ਹਨ, ਉਹ (ਅੰਤ ਨੂੰ) ਰੋ ਕੇ (ਏਥੋਂ) ਤੁਰਦੇ ਹਨ। (ਉਂਞ) ਭੀ ਨੱਚਣ ਟੱਪਣ ਨਾਲ ਕਿਸੇ ਉੱਚੀ ਅਵਸਥਾ ਤੇ ਨਹੀਂ ਅੱਪੜ ਜਾਂਦੇ, ਤੇ ਨਾ ਹੀ ਉਹ ਸਿੱਧ ਬਣ ਜਾਂਦੇ ਹਨ। ਨੱਚਣਾ ਕੁੱਦਣਾ (ਕੇਵਲ) ਮਨ ਦਾ ਸ਼ੌਕ ਹੈ, ਹੇ ਨਾਨਕ! ਪ੍ਰੇਮ ਕੇਵਲ ਉਹਨਾਂ ਦੇ ਮਨ ਵਿਚ ਹੀ ਹੈ ਜਿਨ੍ਹਾਂ ਦੇ ਮਨ ਵਿਚ ਰੱਬ ਦਾ ਡਰ ਹੈ।Image result for heritage street amritsar
ਇਸੇ ਦੇ ਅਧਾਰ ਤੇ ਅੱਜ ਅਸੀਂ ਭੰਗੜੇ ਗਿੱਧੇ ਤੇ ਹੋਰ ਨਾਚ ਗਾਣੇ ਨੂੰ ‘ਪੰਜਾਬੀ ਸੱਭਿਆਚਾਰ’ ਕਹਿਕੇ ਪੰਜਾਬ ਦੀ ਵਿਰਾਸਤ ਕਹਿਣ ਵਾਲਿਆਂ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਬਾਹਰ ਭੰਗੜੇ ਦੇ ਬੁੱਤਾਂ ਬਾਰੇ ਜਾਣਕਾਰੀ ਦੇਣ ਲੱਗੇ ਹਾਂ। ਇਹ ਬੁੱਤ ਦਰਬਾਰ ਸਾਹਿਬ ਦੇ ਐਨ ਸਾਹਮਣੇ ਲਾਉਣ ਦੀ ਲੋੜ ਕਿਉਂ ਪਈ ??? ਕੀ ਸਾਰਾ ਪੰਜਾਬ ਛੱਡ ਕੇ ਸਿਰਫ ਆਹੀ ਜਗਾਹ ਮਿਲੀ ਸੀ ਭੰਗੜੇ ਦੇ ਬੁੱਤ ਲਾਉਣ ਵਾਸਤੇ ???? ਪਹਿਲੀ ਗੱਲ ਤਾਂ ਗੁਰਬਾਣੀ ਦੇ ਸਿਧਾਂਤ ਦੀ ਭੰਗੜੇ ਨਾਲ ਕੀ ਸਾਂਝ ਹੈ। ਗੁਰਬਾਣੀ ਸਿਧਾਂਤ ਗੁਰੂ ਸਾਹਿਬ ਦੀ ਸਾਨੂੰ ਨਿਮਾਣਿਆਂ ਨਿਤਾਣਿਆਂ ਨੂੰ ਰੂਹਾਨੀਅਤ ਤੇ ਪਾਤਸ਼ਾਹੀ ਦੀ ਬਖਸ਼ਿਸ਼ ਹੈ। ਕੀ ਭੰਗੜੇ ਦਾ ਰੁਹਾਨੀਅਤ ਨਾਲ ਕੋਈ ਸਬੰਧ ਹੈ ?? ਕਿਸੇ ਸਮੇਂ ਮੱਸਾ ਰੰਗੜ ਦਰਬਾਰ ਸਾਹਿਬ ਚ ਕੰਜਰੀਆਂ ਨਚਾਇਆ ਕਰਦਾ ਸੀ। ਗੁਰੂ ਦੇ ਲਾਡਲੇ ਪੁੱਤਰਾਂ ਨੇ ਮੱਸੇ ਦਾ ਸਿਰ ਵੱਢ ਕੇ ਕੰਜਰ ਨਾਚ ਬੰਦ ਕਰਾਇਆ। ਪਰ ਹੁਣ ਉਹਨਾਂ ਦੇ ਹੀ ਵਾਰਸਾਂ ਦੇ ਬੁੱਤ ਲਗੇ ਹਨ ਬਾਹਰ ਨੱਚਦਿਆਂ ਦੇ ਤੇ ਲੋਕ ਕਹਿੰਦੇ “ਅਖੇ ਜੀ ਪੰਜਾਬ ਦਾ ਸੱਭਿਆਚਾਰ ਹੈ।”Image result for heritage street amritsar ਬੱਸ ਇੱਕ ਸਿੱਧੀ ਜਿਹੀ ਗੱਲ ਹੈ ਜੋ ਸਾਡਾ ਦੁਸ਼ਮਣ ਸਮਝਦਾ ਹੈ ਜੇ ਅਸੀਂ ਵੀ ਸਮਝ ਲਈਏ ਤਾਂ ਸਾਨੂੰ ਸੌਖਾ ਹੋਜੂ ਸਮਝਣਾ ਕਿ ਇਹ ਬੁੱਤ ਐਥੇ ਕਿਉਂ ਲਾਏ ਗਏ ਹਨ ?? ਸਾਡੇ ਬਜੁਰਗ ਇਹਨਾਂ ਸੱਭਿਆਚਾਰ ਦੇ ਰਾਖੇ ਕਹਾਉਂਦੇ ਗਾਇਕਾਂ ਨੂੰ ਕੰਜਰ ਕਹਿੰਦੇ ਸਨ ਤੇ ਜਿਆਦਾ ਤਰਜੀਹ ਨਹੀਂ ਸੀ ਦਿੰਦੇ ਇਹਨਾਂ ਨੂੰ। ਪਰ ਹੁਣ ਸਾਰੇ ਪੰਜਾਬ ਦੀ ਜਵਾਨੀ ਦਾ center point ਹੀ ਇਹ ਜੋਕਰ ਜਿਹੇ ਆ ਜਿਹਨਾਂ ਨੂੰ ਗਾਉਣਾ ਵੀ ਨਹੀਂ ਆਉਂਦਾ। ਸੁਰ ਤਾਲ ਜਾਂ ਸੰਗੀਤ ਕੀ ਹੁੰਦਾ ਇਹ ਤਾਂ ਵਿਰਲੇ ਜਾਣਦੇ ਪਰ ਜਿਹੜੇ ਜਿਆਦਾ ਵੱਡੇ star ਆ ਉਹ ਤਾਂ ਬੱਸ ਕੰਪਿਊਟਰੀ ਸਾਜਾਂ ਨਾਲ ਹੀ ਗਾਈ ਜਾਂਦੇ ਆ। ਜੇਕਰ ਅੱਜ ਪੰਜਾਬੀਆਂ ਦੀ ਜਿੰਦਗੀ ਚੋਂ ਲੰਡੂ ਗਾਇਕ ਕੱਢ ਦਈਏ ਤਾਂ ਸ਼ਾਇਦ ਕੁਝ ਬਚਣਾ ਹੀ ਨਹੀਂ ਜਿੰਦਗੀ ਚ। 24 ਘੰਟੇ ਆਹ ਗਾਣਾ ਆ ਗਿਆ ਉਹ ਆ ਗਿਆ,ਫਲਾਨੇ ਦੀ ਫਿਲਮ ਆਗੀ,ਢਮਕਾਨੇ ਦੀ ਅਖਾੜਾ ਆ ਗਿਆ। ਪਰ ਜਿਹੜੇ ਮਾੜੇ ਮੋਟੇ ਬਚੇ ਸੀ ਗੁਰੂਘਰ ਨਾਲ ਜੁੜੇ ਹੋਣ ਕਰਕੇ। ਹੁਣ ਉਹਨਾਂ ਨੂੰ ਵੀ ਇਸ ਪਾਸੇ ਲਾਉਣ ਵਾਸਤੇ ਸਕੀਮਾਂ ਘੜੀਆਂ ਜਾ ਰਹੀਆਂ। ਇਹ ਬੁੱਤ ਵੀ ਇੱਕ ਨਮੁਨਾ ਹੈ ਉਹਨਾਂ ਸਕੀਮਾਂ ਦਾ। ਸਿੱਖ ਇਤਿਹਾਸ ਚ ਜਿੰਨੇ ਵੀ ਸਿੰਘ ਅਤੇ ਸੂਰਮੇ ਹੋਏ ਹਨ ਜਿਹਨਾਂ ਨੇ ਗੁਰੂ ਦੇ ਰਾਹ ਤੇ ਚਲਦਿਆਂ ਸਿਰ ਦਿੱਤੇ ਜਾਂ ਰਾਜ ਸਥਾਪਤ ਕੀਤੇ। ਕੀ ਉਹ ਭੰਗੜੇ ਪਾਉਂਦੇ ਸਨ ਜਾਂ ਖੰਡੇ ਦੀ ਧਾਰ ਉੱਤੇ ਨਚਦੇ ਸਨ? ਪਿੰਡਾਂ ਚੋਂ ਉਠ ਕੇ ਹਿੰਦ ਸਰਕਾਰ ਨੂੰ ਵਖਤ ਪਾਉਣ ਵਾਲੇ ਖਾੜਕੂ ਭੰਗੜੇ ਪਾਉਂਦੇ ਸਨ ਜਾਂ ਹੋਰ ਕਿਸੇ ਮਿੱਟੀ ਦੇ ਬਣੇ ਸਨ???Image result for heritage street amritsar ਸਮਝਣਾ ਪੈਣਾ ਕਿ ਜੋ ਸਾਡਾ ਵਿਰਸਾ ਸੀ ਤੇ ਹੈ ਉਹ ਆਹ ਸਟੇਜਾਂ ਤੇ ਕੰਜਰਖਾਨੇ ਕਰਦੇ ਨਚਾਰ ਗਾਇਕ ਨਹੀਂ ਹਨ। ਸਾਡਾ ਵਿਰਸਾ ਤਾਂ ਸਰਹੰਦ ਦੀਆਂ ਨੀਹਾਂ ਚੋਂ ਸੂਬਾ ਸਰਹੰਦ ਤੇ ਸੁੱਚਾ ਨੰਦ ਨੂੰ ਟਿੱਚ ਜਾਣਕੇ ਮੌਤ ਨੂੰ ਟਿੱਚਰਾਂ ਕਰਨ ਵਾਲੇ ਸਾਹਿਬਜ਼ਾਦੇ ਹਨ। ਸਟੇਜਾਂ ਤੇ ਨੱਚਦੇ ਇਹ ਨਚਾਰ ਕੀ ਜਾਨਣ ਕਿ ਧਰਮ ਹੇਤ ਸੀਸ ਦੇਣ ਲਈ ਖੰਡੇ ਦੀ ਧਾਰ ਤੇ ਨੱਚਣਾ ਕੀ ਹੁੰਦਾ ?? ਇਹ ਭੰਗੜੇ-ਗਿੱਧੇ ਨਾ ਤਾਂ ਪੰਜਾਬ ਦਾ ਸੱਭਿਆਚਾਰ ਸੀ ਤੇ ਨਾ ਹੈ। ਅਕਲ ਨੂੰ ਹੱਥ ਮਾਰੋ ਸਿੱਖੋ !! ਨਹੀਂ ਵਿਆਹਾਂ ਚ ਕੰਜਰ ਗੀਤਾਂ ਤੇ ਚਲਦੀਆਂ ਗੋਲੀਆਂ ਕਿਸੇ ਦਿਨ ਤੁਹਾਡੇ ਪਰਿਵਾਰਾਂ ਦੇ ਲਹੂ ਚ ਨਹਾਹੁਣਗੀਆਂ ਤੇ ਫਿਰ ਕਿਹੋ ਸੱਭਿਆਚਾਰ !! ਜਦੋਂ ਸਟੇਜ ਤੇ ਨੱਚਦੀ ਡਾਂਸਰ ਨਾਲ ਦਾਦੇ ਦੀ ਉਮਰ ਦਾ ਬਾਬਾ ਨੱਚੇ ਤੇ ਸਾਹਮਣੇ ਬੈਠੀ ਪੋਤੀ ਦੇਖਕੇ ਸ਼ਰਮਸਾਰ ਨਾ ਹੋਵੇ ਤਾਂ ਫਿਰ ਅਜਿਹੇ ਸੱਭਿਆਚਾਰ ਨਾਲੋਂ ਡੁੱਬਕੇ ਮਰਨਾ ਚੰਗਾ…

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.