ਸੱਚਖੰਡ ਸ੍ਰੀ ਹਰਿਮਮੰਦਰ ਸਾਹਿਬ ਵਿਖੇ ਚਮਤਕਾਰ ਹੋਣੇ ਇਹ ਕੋਈ ਨਵੀ ਘਟਨਾ ਨਹੀ ਹੈ ਸਗੋ ਪੱਟੀ ਸਲਤਨਤ ਦੇ ਰਾਜੇ ਦੁਨੀ ਚੰਦ ਦੀ ਸੱਤਵੀ ਬੇਟੀ ਬੀਬੀ ਰਜਨੀ ਦੀ ਕਹਾਣੀ ਵੀ ਬੜੀ ਪੁਰਾਣੀ ਹੈ ਜਿਸ ਬਾਰੇ ਇਤਿਹਾਸ ਦੇ ਪੰਨਿਆ ਤੇ ਲਿਖਿਆ ਅੱਜ ਵੀ ਸਕੂਲਾਂ ਵਿੱਚ ਪੜਾਇਆ ਜਾਂਦਾ ਹੈ ਕਿ ਉਸ ਦੇ ਪਤੀ ਦਾ ਕੋਹੜ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਨ ਤੋ ਬਾਅਦ ਠੀਕ ਹੋ ਗਿਆ ਸੀ ਪਰ ਉਸ ਕਹਾਣੀ ਤੋ ਬਾਅਦ ਵੀ ਕਈ ਚਮਤਕਾਰ ਹੋਰ ਵੀ ਨੋਟਿਸ ਵਿੱਚ ਆਏ ਪਰ ਅੱਜ ਦੀ ਇਹ ਕਹਾਣੀ ਜੋ ਅਸੀਂ ਦੱਸਣ ਜਾ ਰਹੇ ਹਾਂ ਇਕ ਅਜਿਹੇ ਵਿਅਕਤੀ ਦੀ ਹੈ ਜੋ ਆਪਣੇ ਪੈਰਾਂ ਤੇ ਚੱਲਣ ਤੋਂ ਅਸਮਰੱਥ ਹੈ।
ਉਸਨੇ ਖੁਦ ਇਹ ਗੱਲ ਦੱਸੀ ਕਿ ਕਿਵੇਂ ਇੱਥੇ ਆਉਣ ਤੋਂ ਪਹਿਲਾ ਉਸਦੀ ਜ਼ਿੰਦਗੀ ਕਿੰਨੀ ਦੁੱਖਾਂ ਭਰੀ ਸੀ। ਉਸਨੂੰ ਆਪਣੀ ਜ਼ਿੰਦਗੀ ਦਾ ਕੋਈ ਉਦੇਸ਼ ਨਹੀਂ ਲੱਗ ਰਿਹਾ ਸੀ। ਇਕ ਦਿਨ ਆਪਣੇ ਦੋਸਤਾਂ ਦੇ ਕਹਿਣ ਤੇ ਉਹ ਇਥੇ ਸ਼੍ਰੀ ਦਰਬਾਰ ਸਾਹਿਬ ਆ ਗਿਆ। ਹੁਣ ਇੱਥੇ ਉਸਦੀ ਜ਼ਿੰਦਗੀ ਬਿਲਕੁਲ ਹੀ ਬਦਲ ਗਈ ਹੈ।ਇਹ ਕੋਈ ਪਹਿਲੀ ਘਟਨਾ ਨਹੀਂ ਹੈ ਇਸ ਤੋ ਪਹਿਲਾਂ ਵੀ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਅਜਿਹੇ ਚਮਤਕਾਰ ਹੁੰਦੇ ਰਹਿੰਦੇ ਹਨ ਅਤੇ ਹਰਿਆਣੇ ਦੇ ਸ਼ਹਿਰ ਪਾਣੀਪਤ ਦੇ ਇੱਕ ਨੌਜਵਾਨ ਦੀਆ ਅੱਖਾਂ ਵੀ ਇਸੇ ਤਰ੍ਹਾਂ ਹੀ ਠੀਕ ਹੋਈਆ ਸਨ ਜਿਹਨਾਂ ਵਿੱਚੋ ਰੋਸ਼ਨੀ ਚੱਲੀ ਗਈ ਸੀ
ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਪੁਰਬ ਸਮੇਂ ਹੋਈ ਆਤਸ਼ਬਾਜੀ ਸਮੇਂ ਉਹ ਥੜਾ ਸਾਹਿਬ ਵਿਖੇ ਬੈਠਾ ਸੀ ਜਿਥੇ ਉਸ ਦੀਆ ਅੱਖਾਂ ਦੀ ਜੋਤ ਵਾਪਸ ਆ ਗਈ ਸੀ। ਇੇਸ ਤਰ੍ਹਾਂ ਇੱਕ ਬੀਬੀ ਵਰਿੰਦਰ ਕੌਰ ਤੇ ਉਸ ਦੇ ਪਤੀ ਨੂੰ ਤਿੰਨ ਡਾਕਟਰਾਂ ਨੇ ਔਲਾਦ ਪੈਦਾ ਕਰਨ ਤੋ ਅਸਮੱਰਥ ਦੱਸਿਆ ਪਰ ਗੁਰੂ ਘਰ ਵਿਖੇ ਇੱਕ ਸਾਲ ਪਰਕਰਮਾ ਦੀ ਧੁਲਾਈ ਦੀ ਸੇਵਾ ਕਰਨ ਉਪਰੰਤ ਸੰਗਤਾਂ ਵੱਲੋ ਕੀਤੀ ਅਰਦਾਸ ਨਾਲ ਉਹਨਾਂ ਦੇ ਘਰ ਪਹਿਲਾਂ ਬੇਟੀ ਤੇ ਫਿਰ ਬੇਟਾ ਪੈਦਾ ਹੋਇਆ ਸੀ।
ਉੱਘੇ ਸ਼ਾਇਸਦਾਨੀ ਸ਼੍ਰੀ ਵਾਸਤਵਾ ਦਾ ਕੈਂਸਰ ਰੋਗ ਵੀ ਇਥੋ ਹੀ ਠੀਕ ਹੋਇਆ ਸੀ। ਇਸ ਪ੍ਰਕਾਰ ਦੀਆ ਹੋਰ ਵੀ ਬਹੁਤ ਸਾਰੇ ਚਮਤਕਾਰ ਹੋ ਚੁੱਕੇ ਹਨ ਜਿਹੜੇ ਸਾਹਮਣੇ ਨਹੀ ਆਏ। ਗੱਲ ਸ਼ਰਧਾ ਦੀ ਹੈ ਜੋ ਵੀ ਇਥੇ ਆ ਕੇ ਸ਼ਰਧਾ ਦੇ ਨਾਲ ਸੇਵਾ ਕਰਦਾ ਹੈ ਉਸ ਦੀ ਮਨੋਕਾਮਨਾ ਜ਼ਰੂਰ ਪੂਰੀ ਹੁੰਦੀ ਹੈ। ਅੱਜ ਸਾਰਾ ਦਿਨ ਸ੍ਰੀ ਦਰਬਾਰ ਸਾਹਿਬ ਵਿਖੇ ਇਸ ਘਟਨਾ ਨੂੰ ਲੈ ਕੇ ਕਾਫੀ ਚਰਚਾ ਜਾਰੀ ਰਹੀ ਤੇ ਸੰਗਤਾਂ ਗੁਰੂ ਸਾਹਿਬ ਦਾ ਕੋਟਿੰਨ ਕੋਟਿ ਧੰਨਵਾਦ ਕਰ ਰਹੀਆ ਸਨ।