ਆਸਟ੍ਰੇਲੀਆ ਪੁਲਿਸ ਪਹੁੰਚੀ ਪੰਜਾਬ… ਰਵਨੀਤ ਕਤਲ ਕਾਂਡ ਕੇਸ ਦੀ ਕਾਰਵਾਈ ਕਰਨ ਲਈ,ਦੇਖੋ ਪੂਰਾ ਮਾਮਲਾ

ਆਸਟ੍ਰੇਲੀਆ ਤੋਂ ਆਈ ਐੱਨ. ਆਰ. ਆਈ. ਔਰਤ ਦੇ ਪੰਜਾਬ ‘ਚ ਹੋਏ ਕਤਲ ਕਾਂਡ ਦੇ ਮੁੱਖ ਦੋਸ਼ੀਆਂ ਨੂੰ ਫੜਨ ਲਈ ਆਸਟ੍ਰੇਲੀਆਈ ਪੁਲਸ ਫਿਰੋਜ਼ਪੁਰ ਪੁੱਜੀ ਹੈ। ਆਸਟ੍ਰੇਲੀਆਈ ਫੈਡਰਲ ਪੁਲਸ ਨੇ ਮ੍ਰਿਤਕ ਰਵਨੀਤ ਕੌਰ ਦੇ ਪਤੀ ਅਤੇ ਉਸ ਦੀ ਪ੍ਰੇਮਿਕਾ ਨੂੰ ਫੜਨ ਲਈ ਕਾਰਵਾਈ ਤੇਜ਼ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਪੁਲਸ ਹੁਣ ਤਕ 4 ਮੁਲਜ਼ਮਾਂ ਨੂੰ ਕਾਬੂ ਕਰ ਚੁੱਕੀ ਹੈ। ਤੁਹਾਨੂੰ ਦੱਸ ਦਈਏ ਕਿ 14 ਮਾਰਚ ਨੂੰ ਪਿੰਡ ਬੱਗੇ ਕੇ ਪਿੱਪਲ ‘ਚੋਂ 29 ਸਾਲਾ ਐੱਨ. ਆਰ. ਆਈ. ਰਵਨੀਤ ਕੌਰ ਲਾਪਤਾ ਹੋ ਗਈ ਸੀ, ਜਿਸ ਦੀ ਲਾਸ਼ ਲਹਿਰਗਾਗਾ ਨਹਿਰ ‘ਚੋਂ ਮਿਲੀ ਸੀ।

ਉਹ 4 ਸਾਲਾ ਬੱਚੀ ਦੀ ਮਾਂ ਸੀ। ਪਤੀ ਜਸਪ੍ਰੀਤ ਸਿੰਘ ਨੇ ਆਸਟ੍ਰੇਲੀਆ ‘ਚ ਬੈਠ ਕੇ ਰਵਨੀਤ ਦੇ ਕਤਲ ਦੀ ਸਾਜਸ਼ ਰਚੀ। ਉਸ ਨੇ ਆਪਣੀ ਦੋਸਤ ਕਿਰਨਜੀਤ ਕੌਰ ਨੂੰ ਭਾਰਤ ਭੇਜਿਆ ਅਤੇ ਪਤਨੀ ਦਾ ਕਤਲ ਕਰਵਾਇਆ। ਅਜੇ ਤਕ ਮੁੱਖ ਦੋਸ਼ੀ ਪਕੜ ਤੋਂ ਬਾਹਰ ਹੋਣ ਕਾਰਨ ਰਵਨੀਤ ਦਾ ਪਰਿਵਾਰ ਵਾਰ-ਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ। ਆਸਟ੍ਰੇਲੀਆ ‘ਚ ਰਹਿ ਰਹੇ ਪੰਜਾਬੀਆਂ ਨੇ ਵੀ ਇਨਸਾਫ ਦੀ ਮੰਗ ਕੀਤੀ ਹੈ ਅਤੇ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਦੀ ਗੁਹਾਰ ਲਗਾਈ ਹੈ। ਫੈਡਰਲ ਪੁਲਸ ਦੇ ਐੱਸ. ਪੀ. ਡਿਟੈਕਟਿਵ ਮਰੇ ਟੇਲਰ ਤੇ ਕਾਨੂੰਨੀ ਸਲਾਹਕਾਰ ਆਸਟ੍ਰੇਲੀਅਨ ਹਾਈ ਕਮਿਸ਼ਨ ਸੰਜੇ ਮੈਣੀ ਨੇ ਫਿਰੋਜ਼ਪੁਰ ਪੁੱਜ ਕੇ ਪੁਲਸ ਦੇ ਸੀਨੀਅਰ ਅਫਸਰਾਂ ਨਾਲ ਇਸ ਸਬੰਧੀ ਗੱਲਬਾਤ ਕੀਤੀ ।

ਇੰਝ ਦਿੱਤਾ ਸੀ ਕਤਲਕਾਂਡ ਨੂੰ ਅੰਜਾਮ—ਜਾਂਚ ‘ਚ ਪਤਾ ਲੱਗਾ ਕਿ ਜਸਪ੍ਰੀਤ ਸਿੰਘ ਦੇ ਆਸਟ੍ਰੇਲੀਆ ‘ਚ ਰਹਿੰਦੀ ਐੱਨ. ਆਰ. ਆਈ. ਲੜਕੀ ਕਿਰਨਪ੍ਰੀਤ ਕੌਰ ਨਾਲ ਪ੍ਰੇਮ ਸਬੰਧ ਸਨ ਤੇ ਇਸ ਬਾਰੇ ਰਵਨੀਤ ਕੌਰ ਨੂੰ ਪਤਾ ਲੱਗ ਗਿਆ ਸੀ। ਉਸ ਨੂੰ ਆਪਣੇ ਰਸਤੇ ਤੋਂ ਹਟਾਉਣ ਲਈ ਦੋਵਾਂ ਨੇ ਕਿਰਨਪ੍ਰੀਤ ਕੌਰ ਦੀ ਰਿਸ਼ਤੇਦਾਰ ਤਰਨਜੀਤ ਕੌਰ ਨਾਲ ਮਿਲ ਕੇ ਇਹ ਯੋਜਨਾ ਬਣਾਈ । 14 ਮਾਰਚ ਨੂੰ ਜਦੋਂ ਰਵਨੀਤ ਕੌਰ ਆਪਣੇ ਪੇਕੇ ਪਿੰਡ ‘ਚ ਸੀ ਤਾਂ ਜਸਪ੍ਰੀਤ ਸਿੰਘ ਨੇ ਉਸ ਨੂੰ ਫੋਨ ਕੀਤਾ ਤੇ ਜਾਣ-ਬੁੱਝ ਕੇ ਲੰਬੀਆਂ ਗੱਲਾਂ ਕਰਦਾ ਰਿਹਾ।

ਆਪਣੇ ਨਾਲ ਹੋਣ ਵਾਲੀ ਅਣਹੋਣੀ ਤੋਂ ਅਣਜਾਣ ਰਵਨੀਤ ਕੌਰ ਨੂੰ ਪਤਾ ਹੀ ਨਹੀਂ ਲੱਗਾ ਕਿ ਉਹ ਗੱਲਾਂ ਕਰਦੇ-ਕਰਦੇ ਪਿੰਡ ਤੋਂ ਕਿੰਨਾ ਦੂਰ ਨਿਕਲ ਆਈ ਹੈ, ਜਿੱਥੇ ਪਹਿਲਾਂ ਹੀ ਗੱਡੀ ਲੈ ਕੇ ਬੈਠੀਆਂ ਕਿਰਨਪ੍ਰੀਤ ਕੌਰ ਤੇ ਤਰਨਜੀਤ ਕੌਰ ਨੇ ਉਸ ਨੂੰ ਕੋਈ ਨਸ਼ੇ ਵਾਲੀ ਚੀਜ਼ ਸੁੰਘਾ ਕੇ ਬੇਹੋਸ਼ ਕਰ ਦਿੱਤਾ ਅਤੇ ਗੱਡੀ ਵਿਚ ਬਿਠਾ ਕੇ ਲੈ ਗਈਆਂ। ਇਸ ਤੋਂ ਬਾਅਦ ਉਨ੍ਹਾਂ ਉਸ ਦਾ ਕਤਲ ਕਰ ਕੇ ਉਸ ਦੀ ਲਾਸ਼ ਲਹਿਰਾਗਾਗਾ ਨਹਿਰ ‘ਚ ਸੁੱਟ ਦਿੱਤੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਕਤਲ ਕਰਨ ਤੋਂ ਪਹਿਲਾਂ ਦੋਸ਼ੀ ਸਾਥੀਆਂ ਨੇ ਪਿੰਡ ਦਾ ਦੌਰਾ ਵੀ ਕੀਤਾ ਸੀ।<

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.