ਇਸ ਸਭ ਤੋਂ ਲੰਬੇ ਸਿੱਖ ਨੌਜਵਾਨ ਨੇ ਅਮਰੀਕਾ ਚ’ ਵਧਾਇਆ ਸਿੱਖਾਂ ਦਾ ਮਾਣ,Videoਦੇਖ ਕੇ ਸ਼ੇਅਰ ਜਰੂਰ ਕਰੋ

ਕਿਸੇ ਵੱਖਰੀ ਡੀਲ ਡੌਲ ਵਾਲੇ ਇਨਸਾਨ ਦਾ ਆਮ ਜਨਤਾ ਵਿੱਚ ਖਿੱਚ ਦਾ ਕੇਂਦਰ ਬਣ ਜਾਣਾ ਕੁਦਰਤੀ ਹੈ। ਜਗਦੀਪ ਸਿੰਘ ਦਾ ਲੰਬਾ ਕੱਦ ਉਨ੍ਹਾਂ ਨੂੰ ਲੋਕਾਂ ਵਿੱਚ ਵਿਲੱਖਣਤਾ ਪ੍ਰਦਾਨ ਕਰਦਾ ਹੈ। ਹਰ ਕੋਈ ਉਨ੍ਹਾਂ ਦੇ ਨਾਲ ਫੋਟੋ ਖਿਚਵਾਉਣ ਵਿੱਚ ਮਾਣ ਮਹਿਸੂਸ ਕਰਦਾ ਹੈ। ਜਗਦੀਪ ਸਿੰਘ ਭਾਰਤ ਹੀ ਨਹੀਂ ਸਗੋਂ ਅਮਰੀਕਾ ਵਿੱਚ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਬਣ ਗਏ। ਅਮਰੀਕਾ ਗੋਟ ਟੈਲੈਂਟ ਵਿੱਚ ਹਿੱਸਾ ਲੈ ਚੁੱਕੇ ਅਤੇ ਸਿੱਖੀ ਬਾਣੇ ਵਿੱਚ ਸਜੇ ਸਰਦਾਰ ਜਗਦੀਪ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਲੰਬੇ ਕੱਦ ਕਾਰਨ ਹਰ ਕੋਈ ਉਨ੍ਹਾਂ ਨੂੰ ਧਿਆਨ ਨਾਲ ਵੇਖਦਾ ਹੈ ਤਾਂ ਉਨ੍ਹਾਂ ਨੂੰ ਖੁਸ਼ੀ ਮਹਿਸੂਸ ਹੁੰਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਜਲਦੀ ਹੀ ਰੈਸਲਿੰਗ ਵਿੱਚ ਹਿੱਸਾ ਲੈਣਗੇ। ਇਸ ਲਈ ਉਹ ਕਿਸੇ ਵਿਦੇਸ਼ੀ ਉਸਤਾਦ ਤੋਂ ਟ੍ਰੇਨਿੰਗ ਵੀ ਲੈਣਗੇ। ਸਰਦਾਰ ਜਗਦੀਪ ਸਿੰਘ ਦਾ ਕਹਿਣਾ ਹੈ ਕਿ ਰੈਡੀਮੇਡ ਕੱਪੜੇ ਖਰੀਦਣ ਵਿੱਚ ਅਤੇ ਜੁੱਤੀ ਖਰੀਦਣ ਵਿੱਚ ਉਨ੍ਹਾਂ ਨੂੰ ਮੁਸ਼ਕਿਲ ਆਉਂਦੀ ਹੈ। ਕਿਉਂਕਿ ਉਨ੍ਹਾਂ ਦੇ ਨਾਪ ਦੀ ਜੁੱਤੀ ਅਤੇ ਰੈਡੀਮੇਡ ਕੱਪੜੇ ਨਹੀਂ ਮਿਲਦੇ।ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਮਨਮੋਹਨ ਸਿੰਘ ਭਾਗੋਵਾਲੀਆ ਅਤੇ ਭਾਈ ਗੁਰਪ੍ਰਤਾਪ ਸਿੰਘ ਟਿੱਕਾ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਬੀਰ ਖਾਲਸਾ ਦਲ ਦੀ ਟੀਮ ਵੱਲੋਂ ਅਮਰੀਕਾ ਵਿੱਚ ਟੇਲੈਂਟ ਸ਼ੋਅ ਵਿੱਚ ਹਿੱਸਾ ਲੈਣ ਕਾਰਨ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਡਾ ਮਨਮੋਹਨ ਸਿੰਘ ਭਾਗੋਵਾਲੀਆ ਪ੍ਰਧਾਨ ਗੱਤਕਾ ਫੈਡਰੇਸ਼ਨ ਵੱਲੋਂ ਵੀ ਸ੍ਰੀ ਜਗਦੀਪ ਸਿੰਘ ਦੀ ਪ੍ਰਸ਼ੰਸਾ ਕੀਤੀ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਸਿੱਖੀ ਬਾਣੇ ਵਿੱਚ ਸੰਸਾਰ ਦੇ ਕਈ ਦੇਸ਼ਾਂ ਵਿੱਚ ਜਾ ਕੇ ਜਗਦੀਪ ਸਿੰਘ ਦਾ ਆਪਣੀ ਕਲਾ ਦੇ ਜੌਹਰ ਦਿਖਾਉਣ ਨਾਲ ਸਿੱਖੀ ਦਾ ਵੀ ਇੱਕ ਤਰ੍ਹਾਂ ਨਾਲ ਪ੍ਰਚਾਰ ਹੁੰਦਾ ਹੈ।

ਕਿਉਂਕਿ ਸਰਦਾਰ ਜਗਦੀਪ ਸਿੰਘ ਸੰਪੂਰਨ ਸਿੱਖ ਬਾਣੇ ਵਿੱਚ ਹੁੰਦੇ ਹਨ ਅਤੇ ਉਹ ਅੰਮ੍ਰਿਤਧਾਰੀ ਸਿੱਖ ਹਨ। ਇਸ ਤਰ੍ਹਾਂ ਨਸਲੀ ਵਿਤਕਰੇ ਰੋਕੇ ਜਾਣ ਦੀ ਵੀ ਸੰਭਾਵਨਾ ਵਧਦੀ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਗੱਤਕੇ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਪ੍ਰਤੀਯੋਗੀ ਨੂੰ ਪੂਰਨ ਸਿੱਖਿਅਤ ਹੋਣਾ ਚਾਹੀਦਾ ਹੈ। ਇਸ ਖੇਡ ਵਿੱਚ ਸੱਟ ਲੱਗਣ ਦੀ ਸੰਭਾਵਨਾ ਤਾਂ ਹੋ ਹੀ ਸਕਦੀ ਹੈ। ਜੇਕਰ ਪ੍ਰਤੀਯੋਗੀ ਪੂਰਨ ਤੌਰ ਤੇ ਸਿੱਖਿਅਕ ਨਾ ਹੋਵੇ ਤਾਂ ਦੁਰਘਟਨਾ ਦੇ ਚਾਂਸ ਜ਼ਿਆਦਾ ਹਨ।

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.