ਇਸ 94 ਕਲੀਆਂ ਛੰਦ ਅੱਗੇ ਵੱਡੇ ਵੱਡੇ Rap ਨਹੀਂ ਖੜ ਸਕਦੇ…

ਕਵੀਸ਼ਰੀ ਪੰਜਾਬੀ ਲੋਕ-ਗਾਇਕੀ ਦਾ ਇੱਕ ਖ਼ਾਸ ਜੋਸ਼ੀਲਾ ਅੰਦਾਜ਼ ਹੈ ਜਿਸ ਵਿੱਚ ਗਾਇਕ ਹੀ ਸਾਜ਼ਾਂ ਦੀ ਘਾਟ ਨੂੰ ਪੂਰਾ ਕਰਦੇ ਹਨ। ਅਸਲ ਵਿੱਚ ਆਮ ਤੌਰ ’ਤੇ ਕਵੀਸ਼ਰੀ ਬਿਨਾਂ ਕਿਸੇ ਸੰਗੀਤਕ ਸਾਜ਼ ਤੋਂ ਗਾਈ ਜਾਂਦੀ ਹੈ। ਇਸ ਦਾ ਜਨਮ ਮਾਲਵੇ ਦੀ ਧਰਤੀ ’ਤੇ ਹੋਇਆ। ਇੱਥੇ ਉੱਚੀ ਅਤੇ ਲਚਕਦਾਰ ਅਵਾਜ਼ ਵਿੱਚ ਛੰਦ-ਬੱਧ ਕਵਿਤਾ ਗਾਉਣ ਨੂੰ ਕਵੀਸ਼ਰੀ ਆਖਦੇ ਹਨ।ਜੋ ਆਦਮੀ ਕਵੀਸ਼ਰੀ ਲਿਖਦਾ ਜਾਂ ਗਾਉਂਦਾ ਹੈ ਉਸਨੂੰ ਕਵੀਸ਼ਰ ਆਖਦੇ ਹਨ ਕਵੀਸ਼ਰੀ ਆਮ ਤੌਰ ’ਤੇ ਮੇਲਿਆਂ, ਦੀਵਾਨਾ, ਵਿਆਹਾਂ ਅਤੇ ਮਹਿਫ਼ਲਾਂ ਆਦਿ ਵਿੱਚ ਗਾਈ ਜਾਂਦੀ ਹੈ।ਕਵੀਸ਼ਰੀ ਨੂੰ ਜੋੜੀ ਦੇ ਰੂਪ ’ਚ ਗਾਇਆ ਜਾਂਦਾ ਹੈ।

ਇਸ ਨੂੰ ਗਾਉਣ ਵਾਲੀ ਟੋਲੀ ਨੂੰ ਜਥਾ ਕਿਹਾ ਜਾਂਦਾ ਹੈ। ਜਥੇ ਦੇ ਦੋ ਜਣੇ ਗਾਉਂਦੇ ਹਨ ਅਤੇ ਤੀਜਾ ਸਾਥੀ ਜਥੇ ਦਾ ਮੁਖੀ ਹੁੰਦਾ ਹੈ ਜੋ ਪ੍ਰਸੰਗ, ਕਥਾ ਜਾਂ ਗਾਥਾ ਦੀ ਭੂਮਿਕਾ ਬੰਨ੍ਹ ਕੇ ਉਸ ਦੀ ਵਿਆਖਿਆ ਕਰਦਾ ਹੈ। ਉਹ ਆਮ ਤੌਰ ’ਤੇ ਉਸਤਾਦ ਕਵੀਸ਼ਰ ਹੁੰਦਾ ਕਵੀਸ਼ਰੀ ਦੀ ਸ਼ੁਰੂਆਤ ਜਾਂ ਖੋਜ ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਨੇ ਕੀਤੀ ਸੀ ਕਿਉਂਕਿ ਜੋਧਿਆਂ ਨੂੰ ਜੰਗ ਵਿੱਚ ਲੜਨ ਲਈ ਜੋਸ਼ ਦੇਣ ਵਾਲ਼ੀ ਇੱਕ ਖ਼ਾਸ ਅੰਦਾਜ਼ ਦੀ ਗਾਇਕੀ ਦੀ ਲੋੜ ਸੀ। ਇਸ ਕਰ ਕੇ ਹੀ ਕਵੀਸ਼ਰੀ ਆਮ ਤੌਰ ’ਤੇ ਬਹਾਦਰੀ ਜਾਂ ਦਲੇਰੀ ਆਦਿ ਬਾਰੇ ਗਾਈ ਜਾਂਦੀ ਹੈ ਜਿਸ ਨੂੰ ਬੀਰ ਰਸ ਆਖਦੇ ਹਨ ਜੋ ਕਿ ਇਸ ਦੇ ਨੌਂ ਰਸਾਂ ਵਿਚੋਂ ਇੱਕ ਹੈ।
Image result for guru gobind singh ji
ਕਵੀਸ਼ਰੀ ਲੋਕ ਮਨਾਂ ਨੇੜਲਾ ਕਾਵਿ ਰੂਪ ਹੈ ਪਰ ਜੇ ਕਵੀਸ਼ਰੀ ਦੀ ਕਹੀ ਗੱਲ ਸਿਰਫ਼ ਵਿਦਵਾਨਾਂ ਤਕ ਸੀਮਤ ਹੈ ਤਾਂ ਕਵੀਸ਼ਰ ਆਪਣੀ ਛਾਪ ਨਹੀਂ ਛੱਡ ਸਕਦੇ। ਨਵੀਂ ਵਸਤੂ ਲਿਖਣ ਵਾਲੇ ਮੋਹਰੀ ਕਵੀਸ਼ਰ ਲੋਕ ਮਨਾਂ ਤੋਂ ਦੂਰ ਦੀ ਗੱਲ ਕਰਦੇ ਹਨ, ਉਨ੍ਹਾਂ ਦੀ ਟੇਕ ਵੀ ਕਿਤੇ ਨਾ ਕਿਤੇ ਢਾਡੀ ਕਾਵਿ ਦੇ ਨੇੜੇ ਦੀ ਹੈ। ਅੱਜ ਦਰਸ਼ਕ ਜਾਂ ਸਰੋਤੇ ਟੁੱਟਵੇਂ ਛੰਦ ਸੁਣਨ ਦੇ ਇੱਛੁਕ ਹਨ ਕਿਉਂਕਿ ਸਮੇਂ ਦੀ ਘਾਟ ਕਾਰਨ ਪ੍ਰਸੰਗ ਸੁਣਨ ਤੋਂ ਇਨਕਾਰੀ ਹਨ।
Image result for guru gobind singh ji
ਕਵੀਸ਼ਰੀ ਸੁਰ ਅਤੇ ਸ਼ਬਦ ਅਧਾਰਤ ਹੈ। ਗਾਉਣ ਦਾ ਅੰਦਾਜ਼ ਇਸ ਦੀ ਅਵਾਜ਼, ਛੰਦ ਇਸ ਦਾ ਸਰੀਰ ਅਤੇ ਰਸ ਇਸ ਦੀ ਰੂਹ ਹੈ। ਇਸ ਵਿੱਚ ਬਹੁਤ ਤਰ੍ਹਾਂ ਦੇ ਛੰਦ ਵਰਤੇ ਜਾਂਦੇ ਹਨ। ਪੰਜਾਬ ਦੇ ਇੱਕ ਉੱਘੇ ਕਵੀਸ਼ਰ ਬਾਬੂ ਰਜਬ ਅਲੀ ਨੇ ਮਨੋਹਰ ਭਵਾਨੀ ਵਰਗੇ ਕਈ ਦੁਰਲੱਭ ਛੰਦ ਵਰਤੇ ਅਤੇ ਪੰਜਾਬੀ ਸਾਹਿਤ ਅਤੇ ਕਵੀਸ਼ਰੀ ਨੂੰ ਬਹੱਤਰ ਕਲਾ ਛੰਦ ਵਰਗੇ ਕੁਝ ਨਵੇਂ ਛੰਦ ਵੀ ਦਿੱਤੇ।ਕਵੀਸ਼ਰੀ ਲਿਖਣ ਤੇ ਗਾਉਣ ਪੱਖੋਂ ਮਾਲਵੇ ਦਾ ਇਲਾਕਾ ਹੀ ਮੋਹਰੀ ਰਿਹਾ ਹੈ, ਪਰ ਮਾਝੇ, ਦੁਆਬੇ ਤੇ ਪੁਆਧ ਖੇਤਰ ਦੇ ਕਵੀਸ਼ਰਾਂ ਨੇ ਵੀ ਕਵੀਸ਼ਰੀ ਰਚਣ ਤੇ ਗਾਉਣ ’ਚ ਆਪੋ-ਆਪਣਾ ਯੋਗਦਾਨ ਪਾਇਆ ਹੈ। ਇਹ ਕੋਈ ਅਤਿਕਥਨੀ ਨਹੀਂ ਕਿ ਪ੍ਰਮਾਣਿਕ ਰੂਪ ’ਚ ਮਾਲਵਾ ਖੇਤਰ ਦੀ ਰਹਿਤਲ ਹੀ ਕਵੀਸ਼ਰੀ ਦੀ ਜਨਮਦਾਤੀ ਹੈ ਜਿੱਥੇ ਇਹ ਵਿਗਸੀ ਤੇ ਪਰਵਾਨ ਚੜ੍ਹੀ ਹੈ

About admin

Check Also

ਇਹ ਹੈ ਅਨੋਖੀ ਯਾਤਰਾ | Amritsar ਤੋਂ Sri Hazur Sahib ਤੱਕ ਪਰਿਵਾਰ ਸਮੇਤ ਪੈਦਲ ਯਾਤਰਾ

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ …

Leave a Reply

Your email address will not be published.