ਕਣਕ ਦੀ 15 ਏਕੜ ਫਸਲ ਸੜ੍ਹ ਕੇ ਹੋਈ ਸੁਆਹ, ਕਿਸਾਨਾਂ ਦਾ ਰੋ-ਰੋ ਹੋਇਆ ਬੁਰਾ ਹਾਲ..

ਮੋਗਾ ਦੇ ਨਜ਼ਦੀਕ ਪਿੰਡ ਚੂਹੜਚੱਕ ਵਿਖੇ ਬਿਜਲੀ ਦੇ ਖੰਭੇ ਤੋਂ ਸ਼ਾਟ ਸਰਕਟ ਤੋਂ ਡਿੱਗੀ ਅੱਗ ਦੀ ਚਿੰਗਾਰੀ ਕਾਰਨ ਖੇਤਾਂ ‘ਚ ਕਣਕ ਦੀ ਖੜੀ ਫਸਲ ਨੂ ਅੱਗ ਲੱਗ ਗਈ। ਜਿਸ ਨਾਲ ਸੁਖਜਿੰਦਰ ਸਿੰਘ ਵਾਸੀ ਸੱਦਾ ਸਿੰਘ ਵਾਲਾ ਦੀ 10 ਏਕੜ, ਗੁਰਪੀਤ ਸਿੰਘ ਦੀ 2 ਏਕੜ, ਮਨਜੀਤ ਸਿੰਘ ਪਿੰਡ ੳਮਰੀਆਣਾ ਦੇ ਕਿਸਾਨ ਦੀ 2 ਏਕੜ, ਬੂਟਾ ਸਿੰਘ ਦੀ 2 ਏਕੜ ਕਣਕ ਦੀ ਪੱਕੀ ਫਸਲ ਸੜ੍ਹ ਕੇ ਸੁਆਹ ਹੋ ਗਈ। ਜਿਸ ਤੋ ਆਹਤ ਕਿਸਾਨ ਸੁਖਜਿੰਦਰ ਸਿੰਘ ਦਾ ਰੋ-ਰੋ ਕੇ ਮਾੜਾ ਹਾਲ ਹੋ ਗਿਆ। ਉਥੇ ਹੀ ਮੌਕੇ ‘ਤੇ ਮੌਜੂਦ ਕਿਸਾਨਾਂ ਵਲੋ ਹੌਂਸਲਾ ਦਿੰਦੇ ਹੋਏ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਗਈ। ਪੀੜਿਤ ਕਿਸਾਨਾਂ ਨੇ ਦੱਸਿਆ ਕਿ ਸਾਡੇ ਖੇਤਾਂ ਵਿੱਚੋਂ ਬਿਜਲੀ ਦੀ 220 ਕੇ.ਵੀ ਲਾਈਨ ਲੰਘ ਰਹੀ ਹੈ, ਜੋ ਸੰਪਾਰਕ ਦੇ ਰਹੀ ਹੈ ਪਰ ਕਿਸੇ ਅਧਿਕਾਰੀ ਨੇ ਇਸ ਲਾਈਨ ਵੱਲ ਕੋਈ ਧਿਆਨ ਨਹੀ ਦਿੱਤਾ।ਜਿਸ ਕਾਰਨ ਅੱਜ ਸਾਡੀ ਕਣਕ ਦੀ ਫਸਲ ਸੜ੍ਹ ਕੇ ਸੁਆਹ ਹੋ ਗਈ।ਉਹਨਾਂ ਕਿਹਾ ਕਿ ਜਦੋਂ ਕਣਕ ਦੀ ਫਸਲ ਨੂੰ ਅੱਗ ਲੱਗੀ ਤਾਂ ਅਸੀ ਫਾਇਰ ਬ੍ਰਿਗੇਡ ਨੂੰ ਸੂੰਚਿਤ ਕੀਤਾ।ਪਰ ਸਾਡੇ ਕੋਲ ਵੀ ਗੱਡੀ ਨਹੀ ਪਹੁੰਚੀ। ਇਸ ਮੌਕੇ ਰੋਂਦਿਆਂ ਕਿਸਾਨ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਮੇਰੀ 10 ਏਕੜ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ। ਇਸ ਘਟਨਾ ਦਾ ਪਤਾ ਚੱਲਦਿਆ ਪੁਲਿਸ ਅਧਿਕਾਰੀ ਨੇ ਮੌਕੇ ‘ਤੇ ਪਹੁੰਚ ਕੇ ਅਪਣੀ ਕਾਰਵਾਈ ਸ਼ੁਰੂ ਕਰ ਦਿੱਤੀ।

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.