ਕੀ ਤਹਾਨੂੰ ਪਤਾ ਆਖਿਰ ਕਿਉਂ ਕੀਤੀ ਹੇਮਾ ਮਾਲਿਨੀ ਨੇ ਕਿਸਾਨਾਂ ਦੀ ਕਣਕਾਂ ਦੀ ਵਾਢੀ ..

ਬਾਲੀਵੁੱਡ ਦੀ ਡ੍ਰੀਮ ਗਰਲ ਤੇ ਮਥੁਰਾ ਤੋਂ ਲੋਕ ਸਭਾ ਸੀਟ ‘ਤੇ ਬੀਜੇਪੀ ਦੀ ਉਮੀਦਵਾਰ ਹੇਮਾ ਮਾਲਿਨੀ ਇਨ੍ਹਾਂ ਦਿਨੀਂ ਕਾਫੀ ਸੁਰਖੀਆਂ ‘ਚ ਹੈ। ਉਸ ਦੇ ਸੁਰਖੀਆਂ ‘ਚ ਆਉਣ ਦਾ ਮਥੁਰਾ ‘ਚ ਵੱਖਰੇ ਢੰਗ ਨਾਲ ਸ਼ੁਰੂ ਕੀਤਾ ਚੋਣ ਪ੍ਰਚਾਰ ਹੈ।ਹੇਮਾ ਮਾਲਿਨੀ ਨੇ ਐਤਵਾਰ ਨੂੰ ਚੋਣ ਪ੍ਰਚਾਰ ਲਈ ਮਥੁਰਾ ਦੇ ਗੋਵਰਧਨ ‘ਚ ਜਾ ਕੇ ਪਹਿਲਾਂ ਇੱਕ ਖੇਤ ‘ਚ ਕਣਕ ਦੀ ਵਾਢੀ ਕੀਤੀ। ਇਸ ਮਗਰੋਂ ਕਣਕ ਦੀਆਂ ਭਰੀਆਂ ਨੂੰ ਇੱਕ ਥਾਂ ਤੋਂ ਚੁੱਕ ਦੂਜੀ ਥਾਂ ਰੱਖਿਆ। ਹੇਮਾ ਦੇ ਇਸ ਤਰ੍ਹਾਂ ਪ੍ਰਚਾਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ।ਇਸ ਦੇ ਨਾਲ ਹੀ ਉਸ ਨੂੰ ਯੂਜ਼ਰਸ ਵੱਲੋਂ ਵੱਖ-ਵੱਖ ਪ੍ਰਤੀਕ੍ਰਿਆਵਾਂ ਮਿਲ ਰਹੀਆਂ ਹਨ।ਹੇਮਾ ਦੀ ਕਣਕ ਵੱਢਦੀ ਦੀਆਂ ਤਸਵੀਰਾਂ ‘ਤੇ 12 ਘੰਟਿਆਂ ‘ਚ ਹੀ ਹਜ਼ਾਰਾਂ ਲੋਕਾਂ ਦੇ ਕੁਮੈਂਟ ਆ ਗਏ। ਅਜਿਹੇ ‘ਚ ਲੋਕਾਂ ਨੇ ਉਨ੍ਹਾਂ ‘ਤੇ ਸਟੰਟ ਕਰਨ ਦਾ ਇਲਜ਼ਾਮ ਲਾਇਆ ਤੇ ਕਈਆਂ ਨੇ ਹੇਮਾ ਦੇ ਫੇਰ ਤੋਂ ਜਿੱਤਣ ਦੀ ਦੁਆ ਕੀਤੀ।ਮਥੁਰਾ ‘ਚ ਲੋਕ ਸਭਾ ਚੋਣ ਦੂਜੇ ਪੜਾਅ ‘ਚ 18 ਅਪ੍ਰੈਲ ਨੂੰ ਹੋਣੀ ਹੈ। ਇਸ ਸੀਟ ਨੂੰ ਯੂਪੀ ਦੀ ਅਹਿਮ ਸੀਟਾਂ ‘ਚ ਇੱਕ ਮੰਨਿਆ ਜਾਂਦਾ ਹੈ। ਇੱਥੇ ਹੇਮਾ ਦੀ ਸਿੱਧੀ ਟੱਕਰ ਕੁਵਰ ਨਰੇਂਦਰ ਸਿੰਘ ਤੇ ਕਾਂਗਰਸ ਉਮੀਦਵਾਰ ਮਹੇਸ਼ ਪਾਠਕ ਨਾਲ ਹੈ।

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.