ਜਾਦੂ-ਟੂਣਾ (ਜਾਂ ਜਾਦੂਗਰੀ) ਮੋਟੇ ਤੌਰ ਉੱਤੇ ਜਾਦੂਈ ਮੁਹਾਰਤਾਂ ਅਤੇ ਕਾਬਲੀਅਤਾਂ ਦੀ ਵਰਤੋਂ ਜਾਂ ਉਹਨਾਂ ਵਿੱਚ ਭਰੋਸਾ ਰੱਖਣ ਨੂੰ ਆਖਦੇ ਹਨ। ਜੋ ਕਿ ਇਕੱਲਿਆਂ, ਖ਼ਾਸ ਸਮਾਜੀ ਢਾਣੀਆਂ ਜਾਂ ਗੂੜ੍ਹ ਅਤੇ ਭੇਤ-ਭਰਿਆ ਗਿਆਨ ਰੱਖਣ ਵਾਲ਼ੇ ਇਨਸਾਨਾਂ ਵੱਲੋਂ ਕੀਤਾ ਜਾ ਸਕਦਾ ਹੈ। ਜਾਦੂ-ਟੂਣਾ ਇੱਕ ਗੁੰਝਲਦਾਰ ਧਾਰਨਾ ਹੈ ਜੋ ਸੱਭਿਆਚਾਰ, ਰਹਿਤਲ ਜਾਂ ਸਮਾਜ ਮੁਤਾਬਕ ਬਦਲਦੀ ਰਹਿੰਦੀ ਹੈ। ਜਿਸ ਕਰ ਕੇ ਇਹਦੀ ਕੋਈ ਇੱਕ-ਟੁੱਕ ਪਰਿਭਾਸ਼ਾ ਦੇਣੀ ਔਖੀ ਗੱਲ ਹੈ ਅਤੇ ਇਸ ਇਸਤਲਾਹ ਦੀ ਵਰਤੋਂ ਅੱਡੋ-ਅੱਡ ਸੱਭਿਆਚਾਰਾਂ ਵਿੱਚ ਖ਼ਬਰਦਾਰੀ ਅਤੇ ਸਿਆਣਪ ਨਾਲ਼ ਕਰਨੀ ਚਾਹੀਦੀ ਹੈ।
ਜਾਦੂ-ਟੂਣਾ ਕਈ ਵਾਰ ਧਰਮੀ, ਦੈਵੀ ਜਾਂ ਡਾਕਟਰੀ ਰੋਲ ਅਦਾ ਕਰਦਾ ਹੈ ਅਤੇ ਆਮ ਤੌਰ ਉੱਤੇ ਉਹਨਾਂ ਸਮਾਜਾਂ ਜਾਂ ਢਾਣੀਆਂ ਵਿੱਚ ਮੌਜੂਦ ਹੁੰਦਾ ਹੈ ਜਿਹਨਾਂ ਦੇ ਸੱਭਿਆਚਾਰਕ ਢਾਂਚੇ ਵਿੱਚ ਦੁਨੀਆਂ ਦਾ ਜਾਦੂਈ ਖ਼ਿਆਲ ਸ਼ਾਮਲ ਹੋਵੇ।ਭਾਵੇਂ ਜਾਦੂ-ਟੂਣੇ ਦਾ ਵਾਸਤਾ ਮੰਤਰ, ਜਾਦੂ, ਵਹਿਮ-ਭਰਮ, ਕਾਲ਼ੇ ਇਲਮ, ਪ੍ਰੇਤ ਵਿੱਦਿਆ, ਕੁਦਰਤ-ਪੂਜਾ, ਆਤਮਵਾਦ ਵਰਗੀਆਂ ਕਈ ਵਾਰ ਰਲ਼ਦੀਆਂ-ਮਿਲਦੀਆਂ ਧਾਰਨਾਵਾਂ ਨਾਲ਼ ਹੋ ਸਕਦਾ ਹੈ ਪਰ ਇਹਨੂੰ ਸਮਾਜ ਵਿਗਿਆਨੀਆਂ ਅਤੇ ਮਨੁੱਖ ਵਿਗਿਆਨੀਆਂ ਵੱਲੋਂ ਬਾਕੀਆਂ ਤੋਂ ਅੱਡਰਾ ਵੇਖਿਆ ਜਾਂਦਾ ਹੈ।
ਜਾਦੂ ਟੂਣੇ ਦੀ ਸਿਰਜਣਾ ਪ੍ਰਕਿਰਤੀ ਦੇ ਵਿਰੋਧ ਵਿੱਚ ਹੋੲੀ,ੲਿਹ ਅਨੁਮਾਨਿਅਾ ਗਿਅਾ ਕਿ ੲਿਸ ਸੰਸਾਰ ਨੂੰ ਕੋੲੀ ਅਦ੍ਰਿਸ਼ ਸ਼ਕਤੀ ਚਲਾ ਰਹੀ ਹੈ |ੲਿਸ ਨੂੰ ਵਸ ਵਿੱਚ ਕਰਨ ਲੲੀ ਮਨੁਖ ਨੇ ਜਾਦੂ-ਟੂਣੇ ਦਾ ਸਹਾਰਾ ਲੈਣਾ ਅਰੰਭ ਕਰ ਦਿਤਾ |ੲਿਸ ਤਰਾਂ ਜਾਦੂ-ਟੂਣਾ ਪ੍ਰਕਿਰਤੀ ਤੋਂ ਸੰਸਕਿ੍ਤੀ ਵਲ ਦੀ ਯਾਤਰਾ ਵਿੱਚ ਅਹਿਮ ਹਿਸਾ ਪਾੳੁਂਦਾ ਹੈ |
ਜਾਦੂ-ਟੂਣੇ ਦਾ ਅਾਰੰਭ ਪ੍ਰਕਿਰਤੀ ਨੂੰ ਅਾਪਣੇ ਵਸ਼ ਵਿੱਚ ਕਰਨ ਦੀ ੲਿਛਾ ਨਾਲ ਹੋੲਿਅਾ| ਸੁਰਅਾਤੀ ਦੋਰ ਵਿੱਚ ਪ੍ਰਕਿਰਤੀ ਹਿ ਮਨੂਖ ਨੂੰ ਜਿੳੁਂਦੇ ਰਹਿਣ ਲੲੀ ਖਾਦ ਸਮਗਰੀ ੳੁਤਪਨ ਕਰਵਾਂੳੁਂਦੀ ਸੀ ਅਤੇ ਪ੍ਰਕਿਰਤੀ ਹੀ ਕੲੀ ਵਾਰ ੳੁਸਦੀ ਜਾਨ ਦੀ ਦੁਸ਼ਮਨ ਬਣ ਜਾਂਦੀ ਸੀ |ੲਿਸ ਲੲੀ ਮਨੁਖ ੲਿਸ ਨੂੰ ਵਸ਼ ਵਿੱਚ ਕਰਨ ਲੲੀ ਯਤਨ ਕਰਨ ਲਗਿਅਾ,ਮਨੁਖ ਨੂੰ ਜਿਹੜੀ ਵਸਤ ਤੋਂ ਵਧ ਡਰ ਲਗਦਾ ਸੀ | ੳੁਸ ਨੇ ੳੁਸ ਦੀ ਪੂਜਾ ਕਰਨੀ ਸੁਰੂ ਕਰ ਦਿਤੀ |ੳੁਹ ੳੁਸਖੁਸ਼ ਕਰ ਕੇ ਅਾਪਣੀ ਮਨੲਿਛਤ ਚੀਜ਼ ਜਾਂ ਵਸਤ ਪ੍ਰਾਪਤ ਕਰ ਸਕਦਾ ਸੀ ਅਜਿਹਾ ਮਨਿਅਾ ਜਾਣ ਲਗਿਅਾ |
Check Also
ਇਹ ਹੈ ਅਨੋਖੀ ਯਾਤਰਾ | Amritsar ਤੋਂ Sri Hazur Sahib ਤੱਕ ਪਰਿਵਾਰ ਸਮੇਤ ਪੈਦਲ ਯਾਤਰਾ
ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ …