ਕੱਲ ਅਚਾਨਕ ਪਏ ਮੀਂਹ ਤੇ ਗੜ੍ਹਿਆਂ ਨੇ ਕਿਸਾਨ ਝੰਬੇ, ਮੰਡੀਆਂ ਤੋਂ ਲੈਕੇ ਖੇਤਾਂ ‘ਚ ਨੁਕਸਾਨ

ਪਿਛਲੇ ਹਫ਼ਤੇ ਪਈ ਦੋ ਦਿਨ ਹੋਈ ਬਾਰਿਸ਼ ਤੋਂ ਕਿਸਾਨ ਅਜੇ ਉੱਭਰੇ ਸਨ ਕਿ ਬੁੱਧਵਾਰ ਸ਼ਾਮ ਫਿਰ ਅਚਨਚੇਤ ਪਏ ਮੀਂਹ ਤੇ ਗੜ੍ਹਿਆਂ ਨੇ ਕਿਸਾਨਾਂ ਨੂੰ ਝੰਬ ਕੇ ਰੱਖ ਦਿੱਤਾ। ਸਮਰਾਲਾ ਬਲਾਕ ਦੇ ਕਈ ਪਿੰਡਾਂ ਵਿਚ ਗੜ੍ਹੇਮਾਰੀ ਹੋਈ ਜਦਕਿ 20 ਮਿੰਟ ਪਏ ਲਗਾਤਾਰ ਮੀਂਹ ਨੇ ਮੰਡੀ ਵਿਚ ਵਿਕਣ ਆਈ ਫ਼ਸਲ ਵੀ ਜਲ-ਥਲ ਕਰ ਦਿੱਤੀ।
ਇਸੇ ਤਰਾਂ ਜਿਲ੍ਹਾ ਕਪੂਰਥਲਾ ਦੇ ਵੀ ਕਈ ਪਿੰਡਾਂ ਵਿੱਚ ਗੜ੍ਹੇਮਾਰੀ ਨੇ ਪੱਕੀ ਕਣਕ ਦਾ ਕਾਫੀ ਨੁਕਸਾਨ ਕੀਤਾ,
ਸਮਰਾਲਾ ਦੇ ਪਿੰਡ ਓਟਾਲਾ ਤੇ ਆਸ-ਪਾਸ ਤੇਜ਼ ਗੜ੍ਹੇਮਾਰੀ ਪਈ, ਜਿਸ ਕਾਰਨ ਸਾਰੀ ਧਰਤੀ ਚਿੱਟੀ ਹੋ ਗਈ ਅਤੇ ਖੇਤਾਂ ਵਿੱਚ ਪੱਕ ਕੇ ਤਿਆਰ ਖੜ੍ਹੀ ਫ਼ਸਲ ਦੀਆਂ ਬੱਲੀਆਂ ਨੂੰ ਇਨ੍ਹਾਂ ਗੜ੍ਹਿਆਂ ਨੇ ਝੰਬ ਕੇ ਰੱਖ ਦਿੱਤਾ ਜਿਸ ਕਾਰਨ ਇਨ੍ਹਾਂ ਪਿੰਡਾਂ ਵਿੱਚ ਕਣਕ ਦਾ ਝਾੜ ਘਟੇਗਾ। ਦੋ ਦਿਨ ਪਈ ਤੇਜ਼ ਧੁੱਪ ਕਾਰਨ ਕਣਕ ਦੀ ਕਟਾਈ ਵਿੱਚ ਤੇਜ਼ੀ ਆਈ ਸੀ ਅਤੇ ਮੰਡੀਆਂ ਵਿੱਚ ਵੀ ਫਸਲ ਦੀ ਆਮਦ ਤੇਜ਼ ਹੋ ਗਈ ਸੀ ਕਿ ਪਰ ਹੁਣ ਇਸ ਮੀਂਹ ਤੇ ਗੜ੍ਹੇਮਾਰੀ ਨੇ ਵਾਢੀ ਨੂੰ ਬਰੇਕਾਂ ਲਗਾ ਦਿੱਤੀਆਂ।
ਦੂਸਰੇ ਪਾਸੇ ਜਦੋਂ ਖੰਨਾ ਅਨਾਜ ਮੰਡੀ ਜਾ ਕੇ ਉੱਥੇ ਦੇਖਿਆ ਕਿ ਮੀਂਹ ਕਾਰਨ ਕਿਸਾਨਾਂ ਦੀ ਵਿਕਣ ਆਈ ਫ਼ਸਲ ਪਾਣੀ ਵਿਚ ਤੈਰ ਰਹੀ ਸੀ ਅਤੇ ਕਈ ਥਾਵਾਂ ’ਤੇ ਭਰੀਆਂ ਬੋਰੀਆਂ ਵੀ ਪਾਣੀ ਵਿਚ ਡੁੱਬੀਆਂ ਦਿਖਾਈ ਦਿੱਤੀਆਂ। wheat crops and grain in market mandi damaged in samrala as accidental rain and hailstorms ਕਿਸਾਨ ਤੇ ਮਜ਼ਦੂਰ ਵਿਕਣ ਆਈ ਫ਼ਸਲ ਨੂੰ ਬਚਾਉਣ ਲਈ ਅਨਾਜ ਮੰਡੀ ਦਾ ਸੀਵਰੇਜ ਜੋ ਕਿ 20 ਮਿੰਟ ਦੇ ਮੀਂਹ ਨਾਲ ਹੀ ਜਾਮ ਹੋ ਗਿਆ ਸੀ ਉਸ ਨੂੰ ਸਾਫ਼ ਕਰਨ ਵਿਚ ਲੱਗੇ ਰਹੇ ਤਾਂ ਜੋ ਪਾਣੀ ਦੀ ਨਿਕਾਸੀ ਹੋ ਸਕੇ ਤਾਂ ਵਿਕਣ ਲਈ ਆਈ ਹੋਰ ਫ਼ਸਲ ਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ।

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.