ਆਪਾਂ ਕਿਸੇ ਵੀ ਧਾਰਮਿਕ ਅਸਥਾਨ ਤੇ ਜਾਈਏ ਤਾਂ ਸਾਨੂੰ ਓਥੇ ਭਿਖਾਰੀ ਜਰੂਰ ਮਿਲਣਗੇ। ਇਹ ਭਿਖਾਰੀ ਬਹੁਤਾਤ ਵਿਚ ਪ੍ਰੋਫੈਸ਼ਨਲ ਹੁੰਦੇ ਹਨ। ਬੱਚਿਆਂ ਤੋਂ ਲੈ ਕੇ ਬੁੱਢਿਆਂ ਤੱਕ ਇਹ ਸਭ ਭਿਖਾਰੀ ਇੱਕ ਤਰਾਂ ਨਾਲ ਅਦਾਕਾਰੀ ਕਰਕੇ ਲੋਕਾਂ ਕੋਲੋਂ ਪੈਸੇ ਮੰਗਦੇ ਹਨ। ਇਹ ਵੀਡਿਓ ਸ੍ਰੀ ਅਨੰਦਪੁਰ ਸਾਹਿਬ ਦੀ ਹੈ ਜਿਥੇ ਕਿ ਭਿਖਾਰੀ ਆਪਣੇ ਸਰੀਰ ਤੇ ਨਕਲੀ ਜ਼ਖਮ ਬਣਾਕੇ ਲੋਕਾਂ ਕੋਲੋਂ ਪੈਸੇ ਮੰਗਦੇ ਹਨ। ਇਸ ਬਾਬਤ ਇਸ ਵੀਰ ਨੇ ਇਹਨਾਂ ਨਕਲੀ ਜ਼ਖਮ ਬਣਾਕੇ ਲੋਕਾਂ ਨੂੰ ਬੇਵਕੂਫ ਬਣਾਕੇ ਠੱਗੀ ਕਰਨ ਵਾਲੇ ਇਹਨਾਂ ਭਿਖਾਰੀਆਂ ਦ ਪਰਦਾਫਾਸ਼ ਕੀਤਾ ਹੈ। ਹਾਲਾਂਕਿ ਇਹ ਭਿਖਾਰੀ ਗਰੋਹ ਦੇ ਸਰਗਨਾ ਆਪ ਸਾਹਮਣੇ ਨਹੀਂ ਆਉਂਦੇ ਸਗੋਂ ਇਹ ਬੱਚਿਆਂ-ਬੀਬੀਆਂ ਨੂੰ ਅੱਗੇ ਲਾ ਕੇ ਕਮਾਈ ਕਰਦੇ ਹਨ। ਆਨੰਦਪੁਰ ਸਾਹਿਬ ਦੀ ਸਥਾਪਨਾ ਸਿੱਖ ਗੁਰੂ ਗੁਰੂ ਤੇਗ ਬਹਾਦਰ ਜੀ ਨੇ ੧੬੬੫ ਵਿੱਚ ਕੀਤੀ। ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ ਵਿੱਚ ਵੱਸੇ ਆਨੰਦਪੁਰ ਸਾਹਿਬ ਦੀ ਸਿੱਖ ਪੰਥ ਦੀ ਇਤਿਹਾਸਕ ਮਹੱਤਤਾ ਹੈ। ਆਨੰਦਪੁਰ ਸਾਹਿਬ ਦੀ ਸਥਾਪਨਾ 19 ਜੂਨ 1665 ਨੂੰ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਭੋਰਾ ਸਾਹਿਬ ਦੇ ਸਥਾਨ ‘ਤੇ ਸਮੇਂ ਦੀ ਪਰੰਪਰਾ ਅਨੁਸਾਰ ਮੋੜ੍ਹੀ ਗੱਡ ਕੇ ਰੱਖੀ ਗਈ ਸੀ। ਗੁਰੂ ਤੇਗ ਬਹਾਦਰ ਜੀ ਨੇ ਗੁਰਿਆਈ ਦੀ ਜ਼ਿੰਮੇਵਾਰੀ ਸੰਭਾਲਣ ਉਪਰੰਤ 1665 ਵਿੱਚ ਆਨੰਦਪੁਰ ਸਾਹਿਬ ਦੀ ਸਥਾਪਨਾ ਕੀਤੀ ਸੀ। ਗੁਰੂ ਤੇਗ ਬਹਾਦਰ ਜੀ ਨੇ ਕੀਰਤਪੁਰ ਸਾਹਿਬ ਤੋਂ 9 ਕਿਲੋਮੀਟਰ ਦੂਰ ਪਹਾੜਾਂ ਵੱਲ ਆਨੰਦਪੁਰ ਸਾਹਿਬ ਵਸਾਇਆ ਸੀ। ਇਸ ਦਾ ਪਹਿਲਾ ਨਾਮ ਮਾਖੋਵਾਲ ਸੀ। ਦੰਦਕਥਾ ਮੁਤਾਬਕ ਇੱਥੇ ਮਾਖੋ ਨਾਮ ਦਾ ਇੱਕ ਡਾਕੂ ਰਹਿੰਦਾ ਸੀ, ਜਿਹੜਾ ਇੱਥੇ ਕਿਸੇ ਨੂੰ ਵੱਸਣ ਨਹੀਂ ਦਿੰਦਾ ਸੀ। ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਪੂਜਨੀਕ ਮਾਤਾ ਨਾਨਕੀ ਜੀ ਦੇ ਨਾਂ ‘ਤੇ ਚੱਕ ਨਾਨਕੀ ਨਾਮੀ ਨਗਰ ਵਸਾਇਆ ਤਾਂ ਮਾਖੋ ਡਾਕੂ ਭੱਜ ਗਿਆ। ਜਿੱਥੇ 9 ਸਾਲ ਦੀ ਉਮਰ ਵਿੱਚ ਬਾਲਕ ਗੋਬਿੰਦ ਰਾਏ ਨੇ ਚੱਕ ਨਾਨਕੀ ਤੋਂ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹਾਦਤ ਦੇਣ ਲਈ ਆਪਣੇ ਹੱਥੀਂ ਦਿੱਲੀ ਵੱਲ ਤੋਰਿਆ ਸੀ ਤਾਂ ਚੱਕ ਨਾਨਕੀ ਨੂੰ ਅਾਨੰਦਪੁਰ ਬਣਾ ਦਿੱਤਾ। ਗੁਰੂ ਤੇਗ ਬਹਾਦਰ ਜੀ ਨੇ ਬਾਲਕ ਗੋਬਿੰਦ ਰਾਏ ਨੂੰ ਆਨੰਦਪੁਰ ਸਾਹਿਬ ਵਿਖੇ ਹਰ ਪ੍ਰਕਾਰ ਦੀ ਲੋੜੀਂਦੀ ਸਿੱਖਿਆ ਦੇਣ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਸੀ।
Check Also
ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ
ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …