ਖਾਲਸੇ ਦੇ ਪ੍ਰਗਟ ਦਿਹਾੜੇ ਨੂੰ ਸਿੱਖ ਰਾਸ਼ਟਰ ਦਿਵਸ ਵਜੋਂ ਮਨਾਉਂਦੇ ਹੋਏ ਸਿੱਖ ਆਜ਼ਾਦੀ ਦਾ ਪ੍ਰਤੀਕ ਝੰਡਾ ਲਹਿਰਾਇਆ

ਸਿੱਖ ਯੂਥ ਆਫ਼ ਪੰਜਾਬ ਨੇ ਅੱਜ ਵਿਸਾਖੀ ਮੌਕੇ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਖਾਲਸੇ ਦੇ ਪ੍ਰਗਟ ਦਿਹਾੜੇ ਨੂੰ ਸਿੱਖ ਰਾਸ਼ਟਰ ਦਿਵਸ ਵਜੋਂ ਮਨਾਉਂਦੇ ਹੋਏ ਸਿੱਖ ਪ੍ਰਭੂਸੱਤਾ ਅਤੇ ਆਜ਼ਾਦੀ ਦਾ ਪ੍ਰਤੀਕ ਝੰਡਾ ਲਹਿਰਾਇਆ। ਨੌਜਵਾਨਾਂ ਨੇ ਰਾਜ ਕਰੇਗਾ ਖ਼ਾਲਸਾ ਅਤੇ ਆਜ਼ਾਦੀ ਪੱਖੀ ਨਾਅਰਿਆਂ ਨਾਲ ਝੰਡੇ ਨੂੰ ਸਲਾਮੀ ਦਿੱਤੀ।ਖਾਲਸੇ ਦੇ ਪ੍ਰਗਟ ਦਿਹਾੜੇ ਮੋਕੇ ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਖਾਲਸਈ ਜੈਕਾਰਿਆਂ ਨਾਲ ਝੰਡੇ ਨੂੰ ਸਾਲਾਮੀ ਦਿੱਤੀ ਅਤੇ ਮੂਲ ਨਾਨਕਸ਼ਾਹੀ ਕੈਲੰਡਰ (੨੦੦੩ ਵਾਲਾ ) ਕੀਤਾ ਜਾਰੀ ।ਵਲੋ :- ਸਿੱਖ ਯੂਥ ਆਫ਼ ਪੰਜਾਬ ਖਾਲਸੇ ਦੇ ਪ੍ਰਗਟ ਦਿਹਾੜੇ ਮੋਕੇ ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਖਾਲਸਈ ਜੈਕਾਰਿਆਂ ਨਾਲ ਝੰਡੇ ਨੂੰ ਸਾਲਾਮੀ ਦਿੱਤੀ ਅਤੇ ਮੂਲ ਨਾਨਕਸ਼ਾਹੀ ਕੈਲੰਡਰ (੨੦੦੩ ਵਾਲਾ ) ਕੀਤਾ ਜਾਰੀ ।
ਮੁਗਲ ਕਾਲ ਤੋਂ ਬਾਅਦ ਆਜ਼ਾਦ ਸਿੱਖ ਰਾਜ ਕਾਇਮ ਕਰਨ ਵਾਲੇ ਮਹਾਨ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਵਿੱਚ ”ਨਾਨਕਸ਼ਾਹੀ ਸਿੱਕਾ ਜ਼ਾਰੀ ਕੀਤਾ ਸੀ। ਜਿਸ ਉਪਰ ਸ੍ਰੀ ਗੁਰੂ ਨਾਨਕ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਅੰਕਿਤ ਸੀ। ਬੰਦਈ ਤੇ ਤੱਤ ਖਾਲਸਾ ਦੋਨੋਂ ਸਿੱਖ ਧੜਿਆਂ ਦੀ ਆਪਸੀ ਖਾਨਾਜ਼ੰਗੀ ਅਤੇ ਨਿੱਜ ਪ੍ਰਸਤੀ ਦਾ ਲਾਹਾ ਲੈਂਦਿਆਂ ਛੇਤੀ ਹੀ ਮੁਗਲਾਂ ਨੇ ਪੰਜਾਬ ਤੇ ਮੁੜ ਕਬਜ਼ਾ ਕਰ ਲਿਆ। ਸਿੱਖ ਅਤੇ ਸਿੱਖੀ ਨੂੰ ਮੁਕਾਉਣ ਦੇ ਮਨਸੂਬੇ ਨਾਲ ਦਿੱਲੀ, ਲਾਹੌਰ ਤੇ ਸਰਹੰਦ ਦੇ ਹਾਕਮਾਂ ਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖਕੇ ਆਮ ਲੋਕਾਂ ਨੂੰ ਸਿੱਖਾਂ ਦਾ ਸ਼ਿਕਾਰ ਕਰਨ ਦੀ ਖੁੱਲ• ਦੇ ਦਿੱਤੀ । ਜਿਸ ਕਰਕੇ ਹੁਣ ਸਿੱਖਾਂ ਲਈ ਸਿਰ ਛੁਪਾਉਣਾ ਜੰਗਲਾਂ ਤੋਂ ਇਲਾਵਾ ਹੋਰ ਕੋਈ ਸਹਾਰਾ ਨਹੀਂ ਸੀ। ਦੂਜੇ ਪਾਸੇ ਆਪਣੀ ਜਾਨ ਨਾਲੋਂ ਵੱਧ ਪਿਆਰੇ ਸਿੱਖ ਗੁਰਧਾਮਾਂ ਦਾ ਪ੍ਰਬੰਧ ਕੇਸਾ ਰਹਿਤ ਮਹੰਤਾਂ ਤੇ ਸਾਧੂਆਂ ਨੇ ਸੰਭਾਲ ਕੇ ਸਿੱਖੀ ਮਰਿਆਦਾ ਤੇ ਸਿੱਖ ਸਿਧਾਂਤਾਂ ਦਾ ਘਾਣ ਕਰਨਾ ਸ਼ੁਰੂ ਕਰ ਦਿੱਤਾ ।Image result for sikh empire map ਉਨਾਂ ਨੇ ਗੁਰੂ ਸਾਹਿਬਾਨ ਦੀ ਦੱਸੀ ਸਿਧਾਂਤਕ ਸਿੱਖਿਆ ਅਤੇ ਸਿੱਖ ਦੇ ਨਿਆਂਰੇਪਨ ਦੀ ਵਿਚਾਰਧਾਰਾ ਨੂੰ ਜੜੋਂ ਵੱਡ ਕੇ ਸਿੱਖੀ ਧਰਮ ਨੂੰ ਹਿੰਦੂ ਧਰਮ ਦਾ ਅੰਗ ਬਣਾ ਕੇ ਸਿੱਖ ਗੁਰਧਾਮਾਂ ਦੀ ਅੰਦਰੂਨੀ ਮਰਿਆਦਾ ਹਿੰਦੂ ਮੰਦਰਾਂ, ਮੱਠਾਂ, ਡੇਰਿਆਂ ਵਿੱਚ ਬਦਲ ਦਿੱਤੀ। ਇਸੇ ਕਾਲ ਦੌਰਾਨ ਸਿੱਖ ਧਰਮ ਅੰਦਰ ਡੇਰਾਵਾਦ ਦਾ ਜਨਮ ਹੋਇਆ ਅਤੇ ਪ੍ਰਫੁੱਲਤ ਹੋਇਆ । ਇਹੀ ਉਹ ਸਮਾਂ ਸੀ ਜਦੋਂ ਅਨਮਤੀ ਗ੍ਰੰਥਾਂ ਵਿੱਚੋ ਲਿਖਤਾਂ ਇਕੱਤਰ ਕਰਕੇ ਕਈ ਤਰਾਂ ਦੇ ਨਵੇਂ ਗ੍ਰੰਥ ਕਾਇਮ ਕਰਨ ਦਾ ਯਤਨ ਹੋਇਆ । ਇਸ ਤਰਾਂ ਮੁਗਲਾਂ ਨੇ ਸਿੱਖ ਅਤੇ ਕੇਸਾ ਰਹਿਤ ਮਹੰਤਾਂ ਸਾਧਾਂ ਨੇ ਸਿੱਖੀ ਨੂੰ ਮੁਕਾਉਣ ਦੇ ਉਪਰਾਲੇ ਆਰੰਭ ਕਰ ਦਿੱਤੇ। ਥਾਂ ਥਾਂ ਤੇ ਡੇਰੇ ਕਾਇਮ ਕੀਤੇ ਰਾਜਭਾਗ ਦੇ ਲਾਲਚੀ ਮੁਗਲ ਇਹ ਗੱਲ ਜਾਣ ਗਏ ਸਨ ਕਿ ਹਿੰਦੁਸਤਾਨ ਦੀ ਧਰਤੀ ਤੇ ਕੇਵਲ ਤੇ ਕੇਵਲ ਇੱਕੋ ਇੱਕ ਮਾਰਸ਼ਲ ਕੌਮ ‘ਸਿੱਖ ਕੌਮ” ਹੀ ਹੈ ਜੋ ਉਨਾਂ ਨਾਲ ਟਾਕਰਾ ਕਰ ਸਕਣ ਦੀ ਸਮਰੱਥਾ ਰੱਖਦੀ ਹੈ ਤੇ ਰਾਜਭਾਗ ਤੇ ਕਾਬਜ਼ ਹੋ ਸਕਦੀ ਹੈ । ਦੂਜੇ ਪਾਸੇ ਫਿਰਕਾ-ਪ੍ਰੱਸਤ ਹਿੰਦੂ ਤੇ ਮਹੰਤਾਂ, ਸਾਧਾਂ ਨੇ ਸਿੱਖੀ ਦੇ ਇਸ ਬੂਟੇ ਨੂੰ ਅੰਦਰੋਂ ਅੰਦਰ ਛਾਂਗਣ ਦੇ ਲਈ ਇਸਦੀ ਵੱਖਰੀ ਪਹਿਚਾਣ ਮੁਕਾ ਕੇ ਹਿੰਦੁਤਵ ਦੇ ਏਜੰਡੇ ਕਿ ”ਸਿੱਖ ਧਰਮ ਨੂੰ ਹਿੰਦੂ ਧਰਮ ਅੰਦਰ ਜਜ਼ਬ ਕਰ ਦਿੱਤਾ ਜਾਵੇ” ਉਤੇ ਅਮਲ ਕਰਨਾ ਸ਼ੁਰੂ ਕਰ ਦਿੱਤਾ । ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸਿੱਖਾਂ ਨੇ ਮੁਗਲਾ ਨੂੰ ਤਾਂ ਖਦੇੜ ਦਿੱਤਾ ਪਰ ਹਿੰਦੁਸਤਾਨ ਦੇ ਹਿੰਦੂ ਨੂੰ ਰਾਜਭਾਗ ਦੇ ਬਰਾਬਰ ਦਾ ਭਾਈਵਾਲ ਬਣਾਕੇ ਆਪਣੀ ਸੁਤੰਤਰ ਤੇ ਅੱਡਰੀ ਸਿੱਖ ਸਿਧਾਂਤਕ ਸੋਚ ਨੂੰ ਸੰਨ ਲਗਾਉਣ ਦਾ ਮੌਕਾ ਵੀ ਦੇ ਦਿੱਤਾ । ਜਿਸ ਸਦਕਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਲ ਮੌਕੇ ਸਿੱਖੀ ਸਿਧਾਂਤਾਂ ਤੇ ਸਿੱਖ ਦੀ ਅੱਡਰੀ ਸੋਚ ਦਾ ਬੋਲਬਾਲਾ ਨਾ ਹੋ ਸਕਿਆ । ਸਗੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜਭਾਗ ਵੀ ਹਿੰਦੂ ਡੋਗਰਿਆਂ ਤੇ ਅੰਗਰੇਜ਼ਾਂ ਦੀ ਮਿਲੀ ਭੁਗਤ ਨਾਲ ਆਪਸੀ ਖਾਨਾਜੰਗੀ ਅਤੇ ਫੁੱਟ ਦੀ ਭੇਂਟ ਚੜ ਗਿਆ। ਅੰਗਰੇਜ਼ ਨੇ ਮੌਕਾ ਤਾੜ ਕੇ ਪਹਿਲਾਂ ਤੋਂ ਹੀ ਛੋਟੀਆਂ ਛੋਟੀਆਂ ਰਿਆਸਤਾਂ ਵਿੱਚ ਵੰਡੇ ਤੇ ਟੁੱਕੜੇ ਹੋ ਚੁੱਕੇ ਹਿੰਦੁਸਤਾਨ ਨੂੰ ਆਪਣੇ ਅਧਿਕਾਰ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਸੀ । ਸਮਾਂ ਪਾਕੇ ਪੰਜਾਬ ਦੀ ਧਰਤੀ ਤੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜਭਾਗ ਅਤੇ ਸਿੱਖ ਰਿਆਸਤਾਂ ਦਾ ਖੁਰਾ ਖੋਜ ਮਿਟਾ ਦਿੱਤਾ ਗਿਆ । Image result for sikh empire mapਅੰਗਰੇਜ਼ ਨੇ ਬਚੀਆਂ-ਖੁਚੀਆਂ ਸਿੱਖ ਰਿਆਸਤਾਂ ਨੂੰ ਵੀ ਅਸਿਧੇ ਤੌਰ ਤੇ ਆਪਣੇ ਅਧਿਕਾਰ ‘ਚ ਲੈਣ ਤੋਂ ਬਾਅਦ ਸਿੱਖਾਂ ਦੇ ਅੰਦਰੂਨੀ ਮਸਲਿਆਂ ਵਿੱਚ ਦਖਲ ਅੰਦਾਜ਼ੀ ਇਸ ਲਈ ਜਾਰੀ ਰੱਖੀ ਤਾਂ ਜੋ ਸਿੱਖ ਇਨਾਂ ਮਸਲਿਆਂ ਵਿੱਚ ਉਲਝਦੇ ਰਹਿਣ ਅਤੇ ਕਦੇ ਵੀ ਇੱਕ ਜੁੱਟ ਹੋ ਕੇ ਸ਼ਕਤੀਸ਼ਾਲੀ ਰਾਜਨੀਤਿਕ ਤਾਕਤ (ਖਾਲਸਾ ਰਾਜ) ਦੀ ਸੋਚ ਨੂੰ ਉਜ਼ਾਗਰ ਨਾ ਕਰ ਸਕਣ । ਸਿੱਖ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਅੰਗਰੇਜ਼ਾਂ ਦੀ ਦਖਲ-ਅੰਦਾਜੀ ਨੇ ”ਗੁਰਦੁਆਰਾ ਸੁਧਾਰ ਲਹਿਰ” ਨੂੰ ਜਨਮ ਦਿੱਤਾ। ਅਥਾਹ ਕੁਰਬਾਨੀਆਂ ਤੋਂ ਬਾਅਦ ਜਦੋਂ ਸਿੱਖਾਂ ਨੇ ਅੰਗੇਰਜ਼ਾਂ ਤੋਂ ਗੁਰਦੁਆਰਾ ਪ੍ਰਬੰਧ ਅਜ਼ਾਦ ਕਰਵਾ ਕੇ ਇਸ ਨੂੰ ਸਰਕਾਰੀ ਦਖਲ ਅੰਦਾਜ਼ੀ ਤੋਂ ਮੁਕਤ ਕਰਵਾਇਆ ਤਾਂ ਸਿੱਖੀ ਸਿਧਾਂਤਾਂ ਨੂੰ ਅੰਦਰੋਂ-ਅੰਦਰ ਖੋਰਾਂ ਲਾਉਣ ਵਾਲੇ ਹਿੰਦੁਤਵ ਵਿਚਾਰਧਾਰਾ ਦੇ ਮੁੱਖੀ ਮਹਾਤਮਾ ਗਾਂਧੀ ਨੇ ਸਿਆਸੀ ਪੈਂਤੜਾ ਬਦਲਿਆਂ ਤੇ ਕਿਹਾ ”ਸਿੱਖਾਂ ਨੇ ਅੰਗਰੇਜ਼ਾਂ ਤੋਂ ਗੁਰਦੁਆਰਾ ਪ੍ਰਬੰਧ ਆਜ਼ਾਦ ਕਰਵਾਕੇ ਭਾਰਤ ਦੀ ਆਜ਼ਾਦੀ ਦੀ ਪਹਿਲੀ ਜੰਗ ਜਿੱਤ ਲਈ ਹੈ” ਉਦੋਂ ਸਿੱਖ ਵੀ ਕਾਂਗਰਸ ਨਾਲ ਭਾਰਤ ਆਜ਼ਾਦੀ ਦੀ ਜੰਗ ਵਿੱਚ ਕੁੱਦ ਪਏ । ਸਿੱਖ ਆਗੂਆਂ ਦੀ ਕਮਜ਼ੋਰੀ ਇਹ ਰਹੀ ਕਿ ਉਨਾਂ ਅੰਗਰੇਜ਼ਾਂ ਨੂੰ ਕਦੇ ਵੀ ਇਹ ਅਹਿਸਾਸ ਨਹੀਂ ਕਰਵਾਇਆ ਕਿ ਉਹ ਭਾਰਤ ਦਾ ਬਟਵਾਰਾ ਨਹੀਂ ਚਾਹੁੰਦੇ । ਮਹਾਤਮਾ ਗਾਂਧੀ ਤੇ ਪੰਡਿਤ ਨਹਿਰੂ ਨੇ ਸਿੱਖਾਂ ਨੂੰ ਭਾਰਤ ਆਜ਼ਾਦੀ ਦੀ ਵੰਡ ਵਿੱਚ ਹਿੱਸੇਦਾਰ ਬਣਾ ਲਿਆ ਅਤੇ ਸਿੱਖ ਤੇ ਮੁਸਲਮਾਨ ਦੋਹਾਂ ਮਾਰਸ਼ਲ ਕੌਮਾਂ ਅੰਦਰ ਨਫਰਤ ਦਾ ਬੀਜ਼ ਬੀਜ ਦਿੱਤਾ ।

About admin

Check Also

ਇਹ ਹੈ ਅਨੋਖੀ ਯਾਤਰਾ | Amritsar ਤੋਂ Sri Hazur Sahib ਤੱਕ ਪਰਿਵਾਰ ਸਮੇਤ ਪੈਦਲ ਯਾਤਰਾ

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ …

Leave a Reply

Your email address will not be published.