ਗੁਰਦੁਆਰਾ ਸਾਹਿਬ ਪੰਜੋਖੜਾ ਸਾਹਿਬ ਚ ਮੱਥਾ ਟੇਕਣ ਨਾਲ ਗੂੰਗੀ ਬੱਚੀ ਦੀ ਆਵਾਜ ਆਈ ਵਾਪਿਸ,ਸ਼ੇਅਰ ਜਰੂਰ ਕਰੋ ਜੀ

ਜਨਮ ਤੋਂ ਹੀ ਸੁਨਣ-ਬੋਲਣ ਤੋਂ ਅਸਮਰੱਥ ਜ਼ਿਲਾ ਲੁਧਿਆਣਾ ਦੀ ਹਦੀਵਾਲ ਪਿੰਡ ਦੀ ਰਹਿਣ ਵਾਲੀ 16 ਸਾਲਾ ਸਿਮਰਤ ਦੀ ਆਵਾਜ਼ ਪਰਤ ਆਈ ਹੈ। ਪਰਿਵਾਰ ਦਾ ਦਾਅਵਾ ਹੈ ਕਿ ਅਜਿਹਾ ਇਸ ਲਈ ਸੰਭਵ ਹੋਇਆ ਹੈ ਕਿਉਂਕਿ ਉਨ੍ਹਾਂ ਨੇ ਸਿਮਰਤ ਨੂੰ ਪੰਜੋਖਰਾ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦੇ ਇਤਿਹਾਸਕ ਗੁਰਦੁਆਰਾ ਸਾਹਿਬ ‘ਚ ਪੰਜ ਐਤਵਾਰ ਇਸ਼ਨਾਨ ਕਰਵਾਇਆ ਅਤੇ ਪ੍ਰਸਾਦਿ ਦੇ ਨਾਲ ਉਸ ਲਈ ਅਰਦਾਸ ਕਰਵਾਈ ਸੀ।

ਲਗਭਗ ਡੇਢ ਮਹੀਨੇ ਪਹਿਲਾਂ ਉਹ ਪੰਜੋਖਰਾ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਇਤਿਹਾਸਕ ਗੁਰਦੁਆਰਾ ਸਾਹਿਬ ‘ਚ ਪਹੁੰਚੇ ਸਨ।ਗੁਰਦੁਆਰਾ ਸਾਹਿਬ ਦੀ ਮਾਨਤਾ ਹੈ ਕਿ ਇਥੇ ਗੂੰਗੇ-ਬੋਲੇ ਬੋਲਣ ਲੱਗ ਪੈਂਦੇ ਹਨ। 18 ਜੂਨ ਐਤਵਾਰ ਨੂੰ ਪਰਿਵਾਰ ਆਪਣੀ ਧੀ ਨੂੰ ਲੈ ਕੇ ਇਥੇ ਪਹੁੰਚਿਆ ਅਤੇ ਗੁਰਦੁਆਰੇ ਦੇ ਹੈੱਡ ਗ੍ਰੰਥੀ ਬੂਟਾ ਸਿੰਘ ਨੂੰ ਦੱਸਿਆ ਕਿ

ਇਥੇ ਇਸ਼ਨਾਨ ਕਰਕੇ ਅਰਦਾਸ ਕਰਵਾਉਣ ਤੋਂ ਬਾਅਦ ਹੁਣ ਉਨ੍ਹਾਂ ਦੀ ਧੀ ਬੋਲਣ ਲੱਗ ਗਈ ਹੈ, ਉਸ ਨੂੰ ਸੁਨਣ ਵੀ ਲੱਗਾ ਹੈ।ਇਸ ਤੋਂ ਬਾਅਦ ਗੁਰਦੁਆਰੇ ‘ਚ ਉਸ ਦੀ ਅਰਦਾਸ ਕਰਵਾਈ ਗਈ। ਇਥੇ ਮੌਜੂਦ ਸੰਗਤ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ। ਪਰਿਵਾਰ ਅਨੁਸਾਰ ਸਿਮਰਤ ਦੇ ਸੁਨਣ ਅਤੇ ਬੋਲ ਨਾ ਸਕਣ ਸੰਬੰਧੀ ਉਨ੍ਹਾਂ ਨੂੰ ਉਸ ਦੇ ਬਚਪਨ ‘ਚ ਹੀ ਪਤਾ ਲੱਗ ਗਿਆ।

ਜਿਸ ਤੋਂ ਬਾਅਦ ਸਥਾਨਕ ਡਾਕਟਰਾਂ ਤੋਂ ਲੈ ਕੇ ਪੀ. ਜੀ. ਆਈ. ਤੱਕ ਸਿਮਰਤ ਦਾ ਇਲਾਜ ਕਰਵਾਇਆ ਪਰ ਠੀਕ ਨਹੀਂ ਹੋਈ। ਜਦੋਂ ਉਨ੍ਹਾਂ ਗੁਰੂ ਘਰ ਆਕੇ ਅਰਦਾਸ ਕਰਵਾਈ ਤਾਂ ਉਨ੍ਹਾਂ ਦੀ ਧੀ ਬਿਲਕੁਲ ਠੀਕ ਹੋ ਗਈ।ਅਸੀਂ ਤੁਹਾਨੂੰ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦਿੰਦੇ ਹਾਂ ਇਸ ਕਰਕੇ ਜੇਕਰ ਤੁਸੀਂ ਸਾਡੇ ਨਾਲ ਹਮੇਸ਼ਾਂ ਲਈ ਜੁੜੇ ਰਹਿਣਾ ਚਾਹੁੰਦੇ ਹੋ ਤਾਂ ਸਾਡਾ ਪੇਜ Rehmat TV ਜਰੂਰ ਲਾਇਕ ਕਰੋ ਜੀ ਅਤੇ ਜਿੰਨਾਂ ਵੀਰਾਂ ਭੈਣਾਂ ਨੇ ਪੇਜ ਨੂੰ ਪਹਿਲਾਂ ਤੋਂ ਹੀ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ |

About admin

Check Also

ਇਹ ਹੈ ਅਨੋਖੀ ਯਾਤਰਾ | Amritsar ਤੋਂ Sri Hazur Sahib ਤੱਕ ਪਰਿਵਾਰ ਸਮੇਤ ਪੈਦਲ ਯਾਤਰਾ

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ …

Leave a Reply

Your email address will not be published.