ਗੁਰੂ ਗੋਬਿੰਦ ਸਿੰਘ ਜੀ ਦੇ ਤੀਰਾਂ ਨੂੰ ਲੱਗਿਆ ਹੁੰਦਾ ਸੀ ਸਵਾ ਤੋਲਾ ਸੋਨਾ,ਜਾਣੋ ਇਸ ਦੇ ਪਿੱਛੇ ਦਾ ਇਤਿਹਾਸ

ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਨ ਦਾਨੀ ਦਸਮ ਪਾਤਸ਼ਾਹ ਨੇ ਮਨੁੱਖ ਲਈ ਧਰਮ ਇਖ਼ਲਾਕ ਦੀਆਂ ਉੱਚੀਆਂ-ਸੁੱਚੀਆਂ ਕਦਰਾਂ ਕੀਮਤਾਂ ਸਥਾਪਤ ਕੀਤੀਆਂ। ਗੁਰੂ ਗੋਬਿੰਦ ਸਿੰਘ ਜੀ ਕਿਸੇ ਨਿੱਜੀ ਲਾਲਸਾ, ਸਵਾਰਥ ਲਈ ਜੰਗ ਨਹੀਂ ਕਰ ਰਹੇ ਬਲਕਿ ਉਹਨਾਂ ਦੀ ਜੰਗ ਵੀ ਦੁਸ਼ਟ ਜ਼ਾਲਮਾਂ ਨੂੰ ਤਾੜਨਾ ਕਰਨ ਵਾਲੀ ਅਤੇ ਹੱਕ ਤੇ ਸੱਚ ਉਤੇ ਚੱਲਣ ਦਾ ਸਬਕ ਸਿਖਾਉਣ ਲਈ ਹੈ। ਇਸੇ ਲਈ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਹਰ ਤੀਰ ਤੇ ਸਵਾ-ਤੋਲਾ ਸੋਨਾ ਲੱਗਿਆ ਹੁੰਦਾ ਸੀ ਤਾਂ ਜੋ ਮਰਨ ਵਾਲੇ ਦਾ ਉਸ ਸੋਨੇ ਨਾਲ ਅੰਤਿਮ ਕ੍ਰਿਆ ਕ੍ਰਮ ਕੀਤਾ ਜਾ ਸਕੇ। Image result for guru gobind singh teerਕਹਿੰਦੇ ਦਸਮ ਪਾਤਸ਼ਾਹ ਦੇ ਤੀਰਾਂ ਤੇ ਲਗਭਗ ਤੋਲ਼ਾ-ਤੋਲ਼ਾ ਸੋਨਾ ਮੜ੍ਹਿਆ ਹੁੰਦਾ ਸੀ। ਤੀਰਾਂ ‘ਤੇ ਸੋਨਾ ਮੜ੍ਹਾਉਣ ਪਿੱਛੇ ਵੀ ਡੂੰਘੀ ਸੋਚ ਕੰਮ ਕਰਦੀ ਸੀ ਦੁਸ਼ਮਣਾਂ ਦੀ ਲਿਸਟ ਲੰਬੀ ਹੋਣ ਕਰਕੇ, ਕੋਈ ਗਰੀਬ ਮਹਾਤੜ ਜਾਂ ਸਿਪਾਹੀ ਮੋਹਰਾਂ ਦੇ ਲਾਲਚ ‘ਚ ਆ ਕੇ ਹਮਲਾ ਕਰ ਬੈਂਹਦਾ ਸੀ। ਬਾਅਦ ‘ਚ ਮਰੇ ਹੋਏ ਦੀ ਕੋਈ ਲਾਸ਼ ਨਹੀਂ ਸੀ ਚੁੱਕਣ ਆਉਂਦਾ। ਤੀਰ ਤੇ ਲੱਗੇ ਸੋਨੇ ਨਾਲ ਮਰੇ ਹੋਏ ਦਾ ਟੱਬਰ ਦਾਹ ਸੰਸਕਾਰ ਕਰਨ ਜੋਗਾ ਤਾਂ ਹੋ ਹੀ ਜਾਂਦਾ ਸੀ। ਧੰਨ ਐ ਬਾਜਾਂ ਵਾਲ਼ਿਆ, ਉਨ੍ਹਾਂ ਦਾ ਬ੍ਰਹਮ ਗਿਆਨਤਾ ਨੂੰ ਪ੍ਰਾਪਤ ਇਕ ਸਿੱਖ, ਭਾਈ ਘਨ੍ਹੱਈਆ ਸਿੱਖਾਂ ਤੇ ਦੁਸ਼ਮਣਾਂ ਵਿੱਚ ਅਕਾਲ ਪੁਰਖ ਦੀ ਇਕ ਜੋਤ ਦੇਖ ਮਿੱਤਰ ਅਤੇ ਦੁਸ਼ਮਣ ਨੂੰ ਇਕ ਸਮਾਨ ਜਾਣ, ਜਲ ਛਕਾਉਂਦੇ ਸਨ। ਜਦ ਸਿੱਖਾਂ ਨੇ ਸ਼ਿਕਾਇਤ ਕੀਤੀ ਤਾਂ ਭਾਈ ਘਨੱਈਆ ਜੀ ਦਾ ਉਤਰ ਸੀ ਕਿ ਪਾਤਸ਼ਾਹ ਮੈਨੂੰ ਤਾਂ ਜੰਗ ਵਿੱਚ ਕੋਈ ਮਿੱਤਰ ਜਾਂ ਦੁਸ਼ਮਣ ਨਹੀਂ ਬਲਕਿ ਆਪ ਹੀ ਨਜ਼ਰ ਆਉਂਦੇ ਹੋ, ਤਾਂ ਪਾਤਸ਼ਾਹ ਨੇ ਮਰਹਮ ਪੱਟੀ ਦੇ ਕੇ ਕਿਹਾ ਕਿ ਹੁਣ ਤੁਸੀਂ ਜਲ ਦੇ ਨਾਲ ਨਾਲ ਮਰਹਮ ਪੱਟੀ ਵੀ ਕਰਨੀ ਹੈ।

ਰੈਡ-ਕਰਾਸ ਤਾਂ ਬਾਅਦ ਵਿੱਚ ਬਣਿਆ ਪਰ ਉਹ ਵੀ ਐਸਾ ਆਚਰਣ ਪੈਦਾ ਨਹੀਂ ਕਰ ਸਕਿਆ ਕਿ ਲੜਨ ਵਾਲੀ ਇਕ ਧਿਰ ਵਿਚੋਂ ਹੁੰਦਾ ਹੋਇਆ ਉਹ ਜੰਗ ਦੇ ਮੈਦਾਨ ਵਿੱਚ ਆਪਣਿਆਂ ਤੇ ਦੁਸ਼ਮਣਾਂ ਨੂੰ ਸਮਾ ਕਰਕੇ ਜਾਣੇ। ਦੁਨੀਆਂ ਦੇ ਸਾਰੇ ਯੁੱਧ ਜਿੱਤ ਹਾਸਲ ਕਰਨ ਲਈ ਹੁੰਦੇ ਹਨ ਅਤੇ ਜਿੱਤ ਦਾ ਸਿਹਰਾ ਜਰਨੈਲ ਦੇ ਸਿਰ ’ਤੇ ਬੱਝਦਾ ਹੈ ਪਰ ਗੁਰੂ ਪਾਤਸ਼ਾਹ ਪਾਉਂਟਾ ਸਹਿਬ ਦੀ ਜੰਗ ਜਿੱਤਣ ਉਪਰੰਤ ਇਸ ਜਿੱਤ ਨੂੰ ‘ਵਾਹਿਗੁਰੂ ਜੀ ਕੀ ਫ਼ਤਿਹ’ ਦਸਦੇ ਹਨ। ‘ਭਈ ਜੀਤ ਮੇਰੀ ਕ੍ਰਿਪਾ ਕਾਲ ਕੇਰੀ’। ਉਪਰੰਤ ਜਦੋਂ ਖ਼ਾਲਸੇ ਦੀ ਸਿਰਜਣਾ ਕਰ ਦਿੱਤੀ ਤਾਂ ਫਿਰ ਹਰ ਜਿੱਤ ਦਾ ਸਿਹਰਾ ਆਪਣੇ ਖ਼ਾਲਸੇ ਨੂੰ ਦਿੱਤਾ ‘ਜੁੱਧ ਜਿਤੇ ਇਨਹੀ ਕੇ ਪ੍ਰਸਾਦਿ’।ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਨ ਦਾਨੀ, ਮਹਾਨ ਕਵੀ ਮਹਾਨ ਗੁਰੂ , ਮਹਾਨ ਲਿਖਾਰੀ, ਸੰਸਕ੍ਰਿਤ ਫ਼ਾਰਸੀ, ਪੰਜਾਬੀ, ਹਿੰਦੀ, ਅਰਬੀ ਆਦਿ ਭਾਸ਼ਾ ਦੇ ਜਾਣਕਾਰ ਸੁਡੋਲ ਸਰੀਰ ਵਾਲੇ ਮੋਢੇ ਤੇ ਤੀਰ, ਤੀਰ ਤੇ ਸੋਨਾ ਵਿਲੱਖਣ ਅੰਦਾਜ਼ ਮੋਢੇ ਤੇ ਬਾਜ ਅਤੇ ਨੀਲਾ ਘੋੜਾ। ਹਿੰਦੂ ਮੁਸਲਮਾਨਾਂ ਨੂੰ ਪਿਆਰ ਕਰਨ ਵਾਲੇ ਖਾਲਸੇ ਨੂੰ ਗੁਰੂ ਕਹਿਣ ਵਾਲੇ ਤੇ ਆਪ ਸਿੱਖ ਬਣ ਕੇ ਅੰਮ੍ਰਿਤ ਦੀ ਦਾਤ ਲੈਣ ਵਾਲੇ, ਸਾਰੇ ਸਿੰਘਾਂ ਨੂੰ ਪੁੱਤਾਂ ਦੇ ਬਰਾਬਰ ਸਮਝਣ ਵਾਲੇ ਆਪ ਬਾਂਹ ਫੜ੍ਹ ਕੇ ਅਜੀਤ ਤੇ ਜੁਝਾਰ ਨੂੰ ਜੰਗ ਚ ਭੇਜਣ ਵਾਲੇ, Image result for guru gobind singhਪੁੱਤ ਸ਼ਹੀਦ ਹੋਣ ਤੋਂ ਬਾਅਦ ਅਕਾਲ ਪੁਰਖ ਦੇ ਸ਼ੁਕਰਾਨੇ ਵਿਚ ਆਸਾ ਦੀ ਵਾਰ ਪੜ੍ਹਨ ਵਾਲੇ, ਛੇ-ਛੇ ਘੰਟੇ ਤੂੰ ਹੀ ਤੂੰ ਹੀ ਦਾ ਜਾਪ ਕਰਦੇ ਸਮਾਧੀ ਵਿਚ ਜਾਣ ਵਾਲੇ ਮਹਾਨ ਪੁਰਖ ਸਨ ਗੁਰੂ ਗੋਬਿੰਦ ਸਿੰਘ ਜੀ। ਮੁੱਖ ਤੇ ‘ਹਰਿ ਚਿੱਤ ਮੈ ਜੁੱਧ ਵਿਚਾਰਨ’ ਵਾਲੇ ਨਗਾਰੇ ਵਜਾਉਣ ਦੀ ਰੀਤ ਚਲਾਉਣ ਵਾਲੇ ਦੁਮਾਲੇ ਸਜਾਉਣ ਵਾਲੇ ਸ਼ਸਤ੍ਰਨ ਦੇ ਪੁਜਾਰੀ। ਜਾਪ ਸਾਹਿਬ ਦੀ ਬਾਣੀ ਦੇ ਰਚਾਇਤਾ ਸਤਿਗੁਰੂ ਤੋਂ ਬਾਅਦ ਬਾਰ ਬਲਿਹਾਰ। ਬਾਰ ਬਾਰ ਨਮਸਕਾਰ, ਬੇਅੰਤਾ ਬੇਅੰਤ ਗੁਣ ਤੇਰੇ ਕੇਤਕ ਗਾਵਾਂ ਰਾਮ।

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.