ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਹੱਥੀਂ ਲਗਾਇਆ ਸੀ ਕਰੌਂਦੇ ਦਾ ਇਹ ਦਰਖੱਤ,ਦੇਖੋ ਵੀਡੀਓ ਤੇ ਸਭ ਸੰਗਤ ਨਾਲ ਸ਼ੇਅਰ ਕਰੋ ਜੀ

ਦੱਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 352ਵੇਂ ਪ੍ਰਕਾਸ਼ ਪੁਰਬ ਮੌਕੇ ਉਨ੍ਹਾਂ ਦੇ ਜਨਮ ਅਸਥਾਨ ਪਟਨਾ ਸਾਹਿਬ ਦੀ ਪਵਿੱਤਰ ਧਰਤੀ ਰੂਹਾਨੀਅਤ ਨਾਲ ਸਰਾਬੋਰ ਹੈ। ਇਸ ਮੌਕੇ ‘ਜਗ ਬਾਣੀ’ ਤੁਹਾਨੂੰ ਇਸ ਪਵਿੱਤਰ ਧਰਤੀ ਦੇ ਅਲੌਕਿਕ ਨਜ਼ਾਰਿਆਂ ਦੇ ਦਰਸ਼ਨ ਕਰਵਾ ਰਿਹਾ ਹੈ ਅਤੇ ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਕਰੌਂਦੇ ਦਾ ਉਹ ਪਵਿੱਤਰ ਦਰੱਖਤ ਜਿਸ ਨੂੰ ਗੁਰੂ ਸਾਹਿਬ ਨੇ ਆਪਣੇ ਹੱਥਾਂ ਨਾਲ ਲਗਾਇਆ ਸੀ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਚਪਨ ਵਿਚ ਕਰੌਂਦੇ ਦੇ ਦਰੱਖਤ ਦੀ ਦਾਤਣ ਕਰਕੇ ਜ਼ਮੀਨ ਵਿਚ ਗੱਡ ਦਿੱਤੀ ਸੀ। ਗੁਰੂ ਜੀ ਨੇ ਬਚਨ ਕੀਤਾ ਸੀ ਕਿ ਇਸ ਦਾਤਣ ਤੋਂ ਕਰੌਂਦੇ ਦਾ ਦਰੱਖਤ ਬਣੇਗਾ ਅਤੇ ਅੱਜ ਉਸ ਥਾਂ ‘ਤੇ ਇਹ ਦਰੱਖਤ ਮੌਜੂਦ ਹੈ। ਗੁਰੂ ਜੀ ਨੇ ਬਚਨ ਕੀਤੇ ਸਨ ਕਿ ਜੋ ਵੀ ਪ੍ਰਾਣੀ ਕਰੌਂਦੇ ਦਾ ਫਲ ਜਿਸ ਵੀ ਭਾਵਨਾ ਨਾਲ ਛਕੇਗਾ, ਪਰਮਾਤਮਾ ਉਸ ਦੀਆਂ ਸਰਬੱਤ ਭਾਵਨਾਵਾਂ ਪੂਰੀਆਂ ਕਰਨਗੇ।

ਲੋੜਵੰਦ ਪ੍ਰਾਣੀ ਜਿਨ੍ਹਾਂ ਦੇ ਘਰ ਔਲਾਦ ਨਾ ਹੋਵੇ, ਉਹ ਗ੍ਰੰਥੀ ਸਿੰਘ ਕੋਲੋਂ ਅਰਦਾਸ ਕਰਵਾ ਕੇ ਕਰੌਂਦੇ ਦਾ ਫਲ ਲੈ ਕੇ ਛਕਣ। ਉਨ੍ਹਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣਗੀਆਂ। ਅੱਜ ਇਹ ਕਰੌਂਦੇ ਦਾ ਦਰੱਖਤ ਵਿਸ਼ਾਲ ਰੂਪ ਧਾਰ ਚੁੱਕਾ ਹੈ। ਲੋਕ ਇਸ ਦਰੱਖਤ ਦਾ ਫਲ ਲੈ ਕੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ। ‘ਜਗ ਬਾਣੀ’ ਦੀ ਟੀਮ ਤੁਹਾਨੂੰ ਗੁਰਪੁਰਬ ਮੌਕੇ ਪਟਨਾ ਸਾਹਿਬ ਦੇ ਹੋਰ ਪਵਿੱਤਰ ਨਜ਼ਾਰਿਆਂ ਨਾਲ ਰੂ-ਬ-ਰੂ ਕਰਵਾਉਂਦਾ ਰਹੇਗਾ।

ਅਸੀਂ ਤੁਹਾਨੂੰ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਜੋ ਤੁਹਾਡੇ ਤੱਕ ਸਭ ਤੋਂ ਵਾਇਰਲ ਖ਼ਬਰ ਪਹੁੰਚ ਸਕੇ |ਇਸ ਲਈ ਜੇਕਰ ਤੁਸੀਂ ਸਾਡੇ ਨਾਲ ਹਮੇਸ਼ਾਂ ਲਈ ਜੁੜੇ ਰਹਿਣਾ ਚਾਹੁੰਦੇ ਹੋ ਤਾਂ ਹੁਣੇ ਹੀ ਸਾਡਾ ਪੇਜ Rehmat TV ਲਾਇਕ ਕਰੋ ਤਾਂ ਜੋ ਸਾਡੀ ਆਉਣ ਵਾਲੀ ਹਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ |ਜਿੰਨਾਂ ਵੀਰਾਂ ਨੇ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ

About admin

Check Also

ਇਹ ਹੈ ਅਨੋਖੀ ਯਾਤਰਾ | Amritsar ਤੋਂ Sri Hazur Sahib ਤੱਕ ਪਰਿਵਾਰ ਸਮੇਤ ਪੈਦਲ ਯਾਤਰਾ

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ …

Leave a Reply

Your email address will not be published.