ਗੁਰੂ ਦਾ ਸਿੰਘ ਲਗਾਉਂਦਾ ਹੈ ਅਨੋਖਾ ਅੱਖਾਂ ਦਾ ਲੰਗਰ,ਬੇਸਹਾਰੇ ਅਤੇ ਗਰੀਬਾਂ ਦੇ ਹਨੇਰੇ ਜੀਵਨ ਵਿਚ ਕਰਦਾ ਹੈ ਰੌਸ਼ਨੀ…

ਸਾਡਾ ਦੇਸ਼ ਆਪਣੀ ਅਮੀਰ ਸੱਭਿਅਤਾ ਅਤੇ ਧਾਰਮਿਕ ਮਹੱਤਤਾ ਕਾਰਨ ਜਾਣਿਆ ਜਾਂਦਾ ਹੈ। ਇੱਥੋ ਦੇ ਲੋਕ ਕਰਮ-ਧਰਮ ਅਤੇ ਦਾਨ-ਪੁੰਨ ਕਰਨ ਵਿੱਚ ਯਕੀਨ ਰੱਖਦੇ ਹਨ। ਫਿਰ ਅਸੀਂ ਨੇਤਰ ਦਾਨ ਕਰਨ ਤੋਂ ਗੁਰੇਜ਼ ਕਿਉੋਂ ਕਰਦੇ ਹਾਂ? ਦੰਦ ਗਏ ਸੁਆਦ ਗਿਆ ਅੱਖਾਂ ਗਈਆਂ ਜਹਾਨ ਗਿਆ ਪਰ ਬਾਬੇ ਨਾਨਕ ਦੀ ਕਿਰਪਾ ਨਾਲ ਹੁਣ ਕਿਸੇ ਦੇ ਜਹਾਨ ਨੂੰ ਹਨੇਰਿਆਂ ‘ਚ ਗੁਆਚਣ ਤੋਂ ਬਚਾਅ ਲਿਆ ਜਾਵੇਗਾ ਕਿਉਂਕਿ ਗੁਰੂ ਕਾ ਸਿੰਘ ਲਗਾ ਰਿਹਾ ਹੈ ਅੱਖਾਂ ਦਾ ਅਨੋਖਾ ਲੰਗਰ ਜੀ ਹਾਂ ਅੱਖਾਂ ਦਾ ਲੰਗਰ ਖਾਣ-ਪੀਣ ਦੇ ਲੰਗਰ ਬਾਰੇ ਤਾਂ ਕਈ ਵਾਰ ਸੁਣਿਆ ਹੋਵੇਗਾਪਰ ਚੰਡੀਗੜ੍ਹ ਦੇ ਹਰਜੀਤ ਸਿੰਘ ਸੱਭਰਵਾਲ ਲਗਾ ਰਹੇ ਨੇ ਅੱਖਾਂ ਦਾ ਲੰਗਰ ਜਿੱਥੇ ਆਉਣ ਵਾਲੇ ਲੋਕਾਂ ਦੀਆਂ ਅੱਖਾਂ ਦੀਆਂ ਬੀਮਾਰੀਆਂ ਦਾ ਮੁੱਫਤ ਇਲਾਜ ਕੀਤਾ ਜਾਂਦਾ ਹੈ ਇੱਥੋਂ ਤੱਕ ਕਿ ਅੱਖਾਂ ਦੇ ਆਪ੍ਰੇਸ਼ਨ ਵੀ ਮੁੱਫਤ ਕੀਤੇ ਜਾਂਦੇ ਹਨ ਦੂਰੋਂ-ਦੂਰੋਂ ਸੰਗਤ ਗੁਰੂ ਕੇ ਇਸ ਲੰਗਰ ਦਾ ਲਾਭ ਲੈਣ ਲਈ ਪਹੁੰਚਦੀ ਹੈ ਇਸੇ ਲੜੀ ‘ਚ ਜੰਮੂ ਕਸ਼ਮੀਰ ਤੋਂ ਤਕਰੀਬਨ 35 ਮੁਸਲਿਮ ਪਰਿਵਾਰਾਂ ਦੇ ਲੋਕ ਅੱਖਾਂ ਦੇ ਇਲਾਜ ਲਈ ਚੰਡੀਗੜ੍ਹ ਪਹੁੰਚੇ। ਜਿੱਥੇ ਉਨ੍ਹਾਂ ਦੇ ਗਲਾਂ ‘ਚ ਫੁੱਲਾਂ ਦੇ ਹਾਰ ਪਾ ਕੇ ਸੁਆਗਤ ਕੀਤਾ ਗਿਆ। ਵਧੀਆ ਡਾਕਟਰਾਂ ਦੀ ਟੀਮ ਇੱਥੇ ਪਹੁੰਚਣ ਵਾਲੇ ਲੋਕਾਂ ਦਾ ਮੁਫਤ ਇਲਾਜ ਕਰਦੀ ਹੈ ਤੇ ਉਨ੍ਹਾਂ ਦੀ ਜ਼ਿੰਦਗੀ ‘ਚ ਭਰਦੀ ਹੈ ਰੌਸ਼ਨੀ।ਹਰਜੀਤ ਸਿੰਘ ਸੱਭਰਵਾਲ ਨੇ ਦੱਸਿਆ ਕਿ ਛੇਤੀ ਹੀ ਉਹ ਰੇਟਿਨਾ ਦੀ ਸਰਜਰੀ ਵੀ ਇੱਥੇ ਸ਼ੁਰੂ ਕਰਨ ਜਾ ਰਹੇ ਹਨ ਤੇ ਪੂਰੀ ਦੁਨੀਆ ‘ਚ ਰੇਟਿਨਾ ਦੀ ਮੁਫਤ ਸਰਜਰੀ ਕਰਨ ਵਾਲਾ ਇਹ ਪਹਿਲਾਂ ਹਸਪਤਾਲ ਹੋਵੇਗਾ। ਸੱਭਰਵਾਲ ਨੇ ਦੱਸਿਆ ਕਿ ਇਸ ਲੰਗਰ ਲਈ ਦੇਸ਼-ਵਿਦੇਸ਼ ਤੋਂ ਸੰਗਤ ਵਧ-ਚੜ੍ਹ ਕੇ ਆਪਣਾ ਸਹਿਯੋਗ ਭੇਜਦੀ ਹੈ। ਇੱਥੇ ਆਉਣ ਵਾਲੇ ਲੋਕਾਂ ਦੇ ਇਲਾਜ ਦਾ ਸਾਰਾ ਖਰਚਾ ਸੰਗਤ ਚੁੱਕਦੀ ਹੈ। ਸੱਭਰਵਾਲ ਨੇ ਕਿਹਾ ਕਿ ਖਾਣ-ਪੀਣ ਦਾ ਲੰਗਰ ਤਾਂ ਸਾਰੀ ਦੁਨੀਆ ਲਾਉਂਦੀ ਹੈ ਪਰ ਅੱਜ ਅਜਿਹੇ ਲੰਗਰ ਸ਼ੁਰੂ ਕਰਨ ਦੀ ਲੋੜ ਹੈ ਜਿਸ ਨਾਲ ਲੋਕਾਂ ਨੂੰ ਉਨ੍ਹਾਂ ਦੇ ਜੀਵਨ ‘ਚ ਲਾਭ ਮਿਲ ਸਕੇ ਤੇ ਕੋਈ ਵੀ ਇਲਾਜ ਤੋਂ ਵਾਂਝਾ ਨਾ ਰਹੇ। ਗੁਰੂ ਕੇ ਸਿੰਘ ਦੀ ਇਸ ਅਨੋਖੀ ਸੋਚ ਨੂੰ ਸਲਾਮ ਹੈ।

“ਨੇਤਰ -ਦਾਨ ਨੂੰ ਇੱਕ ਮਹਾਨ ਦਾਨ ਮੰਨਿਆਂ ਗਿਆ ਹੈ। ਦੁਨੀਆਂ ਦੇ ਬਾਕੀ ਸਾਰੇ ਦਾਨ ਤਾਂ ਇਨਸਾਨ ਆਪਣੇ ਜੀਵਨ ਕਾਲ ਦੌਰਾਨ ਕਰਦਾ ਹੈ ਪਰ ਇਹ ਇੱਕ ਅਜਿਹਾ ਦਾਨ ਹੈ ਜੋ ਮਰਨ ਉਪਰੰਤ ਕੀਤਾ ਜਾ ਸਕਦਾ ਹੈ।ਸਾਡੇ ਮਰਨ ਉਪਰੰਤ ਵੀ ਸਾਡੀਆਂ ਇਹ ਅੱਖਾਂ ਦੁਨੀਆਂ ਵਿੱਚ ਜੀਵਤ ਰਹਿ ਕਿਸੇ ਦੂਸਰੇ ਵਿਅਕਤੀ ਦੀ ਅੰਧੇਰੀ ਦੁਨੀਆਂ ਨੂੰ ਰੌਸ਼ਨ ਕਰ ਸਕਦੀਆਂ ਹਨ। ਸਾਡੀ ਅੱਖਾਂ ਦੀ ਜੋਤੀ ਕਿਸੇ ਅੰਨ੍ਹੇ ਵਿਅਕਤੀ ਦਾ ਦੁਨੀਆਂ ਵੇਖਣ ਦਾ ਸੁਪਨਾ ਸੱਚ ਕਰ ਸਕਦੀ ਹੈ। ਜੇਕਰ ਅਸੀਂ ਸਾਰੇ ਹੀ ਨੇਤਰ-ਦਾਨ ਕਰਨ ਦਾ ਪ੍ਰਣ ਕਰ ਲਈਏ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਡੇ ਦੇਸ਼ ਵਿੱਚ ਕੋਈ ਵੀ ਵਿਅਕਤੀ ਅੰਨ੍ਹਾਂ ਨਹੀਂ ਰਹੇਗਾ ਅਤੇ ਉਸ ਦਿਨ ਸਰਕਾਰ ਨੂੰ ਇਹ ਪੰਦਰਵਾੜੇ ਮਨਾਉਣ ਦੀ ਜਰੂਰਤ ਵੀ ਨਹੀਂ ਰਹੇਗੀ।

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.