ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਪਾਕਿ ਚ’ ਬਣੇਗਾ ਪਹਿਲਾ ਪਵਿੱਤਰ ਜੰਗਲ,ਵੱਧ ਤੋਂ ਵੱਧ ਸ਼ੇਅਰ ਕਰੋ ਜੀ

ਵਾਸ਼ਿੰਗਟਨ ਡੀ.ਸੀ. ਅਧਾਰਿਤ ਲਾਹੌਰ ਦੀ ਐਫੋਰਸਟੇਸ਼ਨ ਸੰਸਥਾ ਈਕੋਸਿੱਖ, ਜੋ ਕਿ ‘ਰੀਸਟੋਰ’ ਨਾਲ ਮਿਲ ਕੇ ਕੰਮ ਕਰਦੀ ਹੈ, ਨੇ ਸਿੱਖਾਂ ਦੇ ਬਾਨੀ ਗੁਰੂ ਨਾਨਕ ਦੇਵ ਦੀ 550 ਵੀਂ ਵਰ੍ਹੇਗੰਢ ਦੀ ਯਾਦ ‘ਚ ਪਾਕਿਸਤਾਨ ‘ਚ ਸਭ ਤੋਂ ਪਹਿਲੇ ਗੁਰੂ ਨਾਨਕ ਪਵਿੱਤਰ ਜੰਗਲ ਦੀ ਸ਼ੁਰੂਆਤ ਕੀਤੀ। ਵਿਸ਼ਵ ਭਰ ‘ਚ ਸਿੱਖ ਭਾਈਚਾਰਾ ਤੇ ਗੁਰੂ ਨਾਨਕ ਦੇਵ ਜੀ ਦੇ ਪ੍ਰਸ਼ੰਸਕ ਨਵੰਬਰ ‘ਚ ਉਨ੍ਹਾਂ ਦੇ ਇਤਿਹਾਸਕ ਜਨਮ ਦਿਨ ਦਾ ਜਸ਼ਨ ਮਨਾ ਰਹੇ ਹਨ। ਪਾਕਿਸਤਾਨ ਸਰਕਾਰ ਨੇ ਸਿੱਖ ਸ਼ਰਧਾਲੂਆਂ ਦੀ ਸਹੂਲਤ ਲਈ ਭਾਰਤ-ਪਾਕਿ ਸਰਹੱਦ ‘ਤੇ ਇਕ ਪ੍ਰਮੁੱਖ ਪ੍ਰਾਜੈਕਟ ਵੀ ਸ਼ੁਰੂ ਕੀਤਾ ਹੈ।

ਕਸੌਰ ਜਿਲ੍ਹੇ ‘ਚ ਪੰਜਾਬੀ ਭਾਸ਼ਾ ਦੇ ਖੋਜ ਕੇਂਦਰ ‘ਖੋਜ ਗੜ੍ਹ’ ਦੇ ਡਾਇਰੈਕਟਰ ਇਕਬਾਲ ਕਾਇਸਰ, ਜਿਨ੍ਹਾਂ ਨੇ ਜੰਗਲ ਉਸਾਰੇ ਜਾਣ ਬਾਰੇ ਕਿਹਾ ਕਿ ਇਹ ਗੁਰੂ ਨਾਨਕ ਦੇਵ ਜੀ ਨੂੰ ਸ਼ਰਧਾਂਜਲੀ ਦੇਣ ਦਾ ਸਭ ਤੋਂ ਵਧੀਆ ਤਰੀਕਾ ਹੈ, ਜੋ ਕਿ ਕੁਦਰਤ ਪ੍ਰੇਮੀ ਸਨ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦੌਰਾਨ ਲੋਕਾਂ ਦਾ ਭਲਾ ਕੀਤਾ ਤੇ ਦੁਨੀਆ ਨੂੰ ਪਿਆਰ ਦਾ ਸੰਦੇਸ਼ ਦਿੱਤਾ। ਅਸੀਂ ਦੁਨੀਆ ਨੂੰ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਉਨ੍ਹਾਂ ਦੀ ਵਿਰਾਸਤ ਰਾਹੀਂ ਅਜੇ ਵੀ ਲੋਕਾਂ ਦਾ ਭਲਾ ਕੀਤਾ ਜਾ ਸਕਦਾ ਹੈ ਤੇ ਦੁਨੀਆ ਨੂੰ ਪਿਆਰ ਦਾ ਸੰਦੇਸ਼ ਦਿੱਤਾ ਜਾ ਸਕਦਾ ਹੈ।

‘ਰੀਸਟੋਰ’ ਦੇ ਬਾਨੀ ਬਿਲਾਲ ਏ. ਚੌਧਰੀ ਨੇ ਕਿਹਾ ਕਿ ਅਸੀਂ ਈਕੋਸਿੱਖ ਦੇ ਸਹਿਯੋਗ ਨਾਲ ਇਸ ਪ੍ਰਾਜੈਕਟ ‘ਤੇ ਕੰਮ ਕਰਨ ਨੂੰ ਲੈ ਕੇ ਬਹੁਤ ਉਤਸੁਕ ਹਾਂ। ਸਾਨੂੰ ਲੱਗਦਾ ਹੈ ਕਿ ਸੰਸਾਰ ਭਰ ‘ਚ ‘ਗੁਰੂ ਨਾਨਕ ਪਵਿੱਤਰ ਜੰਗਲ’ ਰਾਹੀਂ ਇਹ ਸੁਨੇਹਾ ਦਿੱਤਾ ਜਾਵੇਗਾ ਕਿ ਕੁਦਰਤ ਤੇ ਸਾਡੇ ਰਿਸ਼ਤੇ ਬਹੁਤ ਮਹੱਤਵਪੂਰਨ ਹਨ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਹਾਕਿਆਂ ‘ਚ ਜੰਗਲਾਂ ਦੀ ਵੱਡੇ ਪੱਧਰ ‘ਤੇ ਕਟਾਈ ਕੀਤੀ ਗਈ ਹੈ, ਜੋ ਕਿ ਕਈ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ।ਵਾਸ਼ਿੰਗਟਨ ਦੇ ਈਕੋਸਿੱਖ ਦੇ ਪ੍ਰਧਾਨ ਰਾਜਵੰਤ ਸਿੰਘ ਨੇ ਪਾਕਿਸਤਾਨ ਦੀ ਇਸ ਪਹਿਲਕਦਮੀ ਦਾ ਸਵਾਗਤ ਕੀਤਾ ਤੇ ਕਿਹਾ, “ਗੁਰੂ ਨਾਨਕ ਦੇਵ ਜੀ ਨੇ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਸਾਨੂੰ ਕੁਦਰਤ ਤੋਂ ਸਿੱਖਣਾ ਚਾਹੀਦਾ ਹੈ।

ਸਾਨੂੰ ਕੁਦਰਤ ਸਿਰਜਣਹਾਰ ਤੋਂ ਇਕ ਪਵਿੱਤਰ ਤੋਹਫੇ ਵਜੋਂ ਮਿਲੀ ਹੈ। ਉਨ੍ਹਾਂ ਅੱਗੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਹਵਾ ਸਾਡੀ ਅਧਿਆਪਕ ਹੈ, ਪਾਣੀ ਪਿਤਾ ਹੈ ਤੇ ਧਰਤੀ ਸਾਡੀ ਮਾਂ ਹੈ, ਇਸ ਦਾ ਭਾਵ ਕਿ ਸਾਨੂੰ ਆਪਣੇ ਰਿਸ਼ਤੇ ਦੀ ਡੂੰਘੀ ਸਮਝ ਦੀ ਲੋੜ ਹੈ।ਈਕੋਸਿੱਖ ਨੇ ਦੁਨੀਆ ਭਰ ਦੇ ਭਾਈਚਾਰਿਆਂ ਨੂੰ ਕੁਦਰਤ ਨੂੰ ਤੋਹਫਾ ਦੇਣ ਲਈ 10 ਲੱਖ ਬੂਟੇ ਲਾਉਣ ਦੀ ਅਪੀਲ ਕੀਤੀ। ਈਕੋਸਿੱਖ ਨੇ ਸਿੱਖਾਂ ਨੂੰ ਕਿਹਾ ਹੈ ਕਿ ਦੁਨੀਆਂ ਭਰ ‘ਚ 1820 ਥਾਵਾਂ ‘ਤੇ 550-550 ਬੂਟੇ ਲਗਾ ਕੇ ਉਨ੍ਹਾਂ ਦੇ ਟੀਚੇ ਨੂੰ ਸਫਲ ਬਣਾਇਆ ਜਾਵੇ।

About admin

Check Also

ਇਹ ਹੈ ਅਨੋਖੀ ਯਾਤਰਾ | Amritsar ਤੋਂ Sri Hazur Sahib ਤੱਕ ਪਰਿਵਾਰ ਸਮੇਤ ਪੈਦਲ ਯਾਤਰਾ

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ …

Leave a Reply

Your email address will not be published.