“ਗੁਰੂ ਨਾਨਕ ਲੰਗਰ ਬਸ” | ਲੋੜਵੰਦ ਲੋਕਾਂ ਨੂੰ ‘ਛੱਤ’ ਤੇ ‘ਲੰਗਰ’ ਦਿੰਦੀ ਇਹ Bus

ਸਿੱਖ…ਗੁਰੂ ਦੇ ਸਿੱਖ ਜਿਨਾਂ ਨੇ ਅੱਜ ਤੱਕ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਲੋੜਵੰਦ ਦੀ ਮਦਦ ਕਰਨ ਦਾ ਸੁਨੇਹਾ ਨਹੀਂ ਭੁਲਾਇਆ। ਇਹ ਸੁਨੇਹਾ ਕਦੇ ਖਾਲਸਾ ਏਡ ਬਣਕੇ ਲੋਕਾਈ ਤੱਕ ਜਾਂਦਾ ਹੈ ਤੇ ਕਦੇ ਕਿਸੇ ਹੋਰ ਰੂਪ ਵਿਚ ਦੁਨੀਆ ਨੂੰ ਮਹਾਨ ਸਿੱਖੀ ਵਿਰਸੇ ਤੋਂ ਜਾਣੂ ਕਰਵਾਉਂਦਾ ਹੈ। ਇਹ ਵੀਡੀਓ ਇੰਗਲੈਂਡ ਦੀ ਹੈ ਤੇ ਇਹ ਬੱਸ ਇੰਗਲੈਂਡ ਦੇ ਬਰਮਿੰਘਮ ਸ਼ਹਿਰ ਦੀ ਹੈ

ਜਿਥੇ ਕਿ ਸਿਆਲਾਂ ਵਿਚ ਰਾਤ ਦਾ ਤਾਪਮਾਨ -8 ਤੋਂ -15 ਤੱਕ ਚਲਾ ਜਾਂਦਾ ਹੈ। ਇੰਨੀ ਠੰਡੀ ਰਾਤ ਵਿਚ ਜੋ ਲੋਕ ਰਾਹਾਂ ਤੇ ਫੱਸ ਜਾਂਦੇ ਹਨ ਜਾਂ ਜਿਨਾਂ ਕੋਲ ਹੋਟਲਾਂ ਚ ਰੁਕਣ ਲਈ ਪੈਸੇ ਨਹੀਂ ਹੁੰਦੇ ਉਹਨਾਂ ਲੋਕਾਂ ਦੀ ਮਦਦ ਲਈ ਇੰਗਲੈਂਡ ਦੇ ਸਿੱਖਾਂ ਨੇ ਇਹ ਬੱਸ ਚਲਾਈ ਹੈ।
Image result for langar bus london
ਜੋ ਇਹਨਾਂ ਲੋੜਵੰਦ ਲੋਕਾਂ ਨੂੰ ਸਹਾਰਾ ਦਿੰਦੀ ਹੈ। ਇਸਤੋਂ ਇਲਾਵਾ ਜੋ ਗਰੀਬ ਲੋਕ ਹਨ ਤੇ ਜਿਨਾਂ ਦੇ ਸਿਰ ਤੇ ਛੱਤ ਨਹੀਂ,ਇਹ ਬੱਸ ਉਹਨਾਂ ਨੂੰ ਵੀ ਰਾਤ ਕੱਟਣ ਨੂੰ ਛੱਤ ਦਿੰਦੀ ਹੈ। ਇਹ ਬੱਸ ਰਾਤ ਨੂੰ ਸੜਕਾਂ ਤੇ ਨਿਕਲਦੀ ਹੈ ਤੇ ਬੇਸਹਾਰਿਆਂ ਦੀ ਮਦਦ ਕਰਦੀ ਹੈ। ਇਹ ਬੱਸ ਲੋਕਾਂ ਨੂੰ ਸਿਰਫ ਛੱਤ ਹੀ ਨਹੀਂ ਦਿੰਦੀ ਸਗੋਂ ਲੰਗਰ ਵੀ ਉਪਲਬਧ ਕਰਵਾਉਂਦੀ ਹੈ।
Image result for langar bus london
ਲੋਕਾਂ ਦਾ ਸਹਾਰਾ ਬਣੀ ਇਹ ਬੱਸ ‘ਗੁਰੂ ਨਾਨਕ ਲੰਗਰ’ ਦੇ ਨਾਮ ਨਾਲ ਚਲਦੀ ਹੈ। ਬਾਬੇ ਨਾਨਕ ਦੇ ਲੰਗਰ ਇਸੇ ਤਰਾਂ ਚਲਦੇ ਰਹਿਣ,ਸਿੱਖ ਕੌਮ ਦੁਨੀਆ ਦੀ ਸੇਵਾ ਕਰਦੀ ਰਹੇ,ਖਾਲਸਾ ਜੀ ਕੇ ਬੋਲਬਾਲੇ ਹੁੰਦੇ ਰਹਿਣ…ਵੀਡੀਓ ਸ਼ੇਅਰ ਕਰਦਿਓ

About admin

Check Also

ਇਹ ਹੈ ਅਨੋਖੀ ਯਾਤਰਾ | Amritsar ਤੋਂ Sri Hazur Sahib ਤੱਕ ਪਰਿਵਾਰ ਸਮੇਤ ਪੈਦਲ ਯਾਤਰਾ

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ …

Leave a Reply

Your email address will not be published.