ਸਿੱਖ ਕੌਮ ਇੱਕ ਵਿਲੱਖਣ ਕੌਮ ਹੈ ਜਿਸਦਾ ਇਤਿਹਾਸ ਬਹੁਤ ਡੂੰਘਾ ਹੈ ਤੇ ਹਰ ਇੱਕ ਇਸ ਬਾਰੇ ਜਾਣ ਕੇ ਹੈਰਾਨ ਹੋ ਜਾਂਦਾ ਹੈ ਕਿਉਂਕਿ ਸਿੱਖ ਧਰਮ ਵਿਚ ਸਾਡੇ ਗੁਰੂ ਸਹਿਬਾਨਾਂ ਨੇ ਆਪਣੇ ਸਰੀਰ ਤੇ ਉਹ ਤਸੀਹੇ ਝੱਲ ਕੇ ਸਿੱਖ ਕੌਮ ਦਾ ਝੰਡਾ ਲਹਿਰਾਇਆ ਸ਼ਾਇਦ ਜਿਸਨੂੰ ਕੋਈ ਵੀ ਨਹੀਂ ਲਹਿਰਾ ਸਕਦਾ, ਤੇ ਸਿੱਖ ਧਰਮ ਦੀ ਬਾਣੀ ਸਾਨੂੰ ਅੱਜ ਉਹ ਗੱਲਾਂ ਸਿਖਾਉਂਦੀ ਹੈ ਸ਼ਾਇਦ ਜੋ ਦੁਨੀਆਂ ਦੀ ਕਿਸੇ ਵੀ ਕਿਤਾਬ ਚ’ ਨਹੀਂ ਹਨ |
ਗੁਰਬਾਣੀ ਸਾਡੇ ਸਿੱਖ ਧਰਮ ਦੀ ਇੱਕ ਖਾਸ ਮਹੱਤਤਾ ਦਰਸਾਉਂਦੀ ਹੈ |ਬਹੁਤ ਵੱਡੇ ਮਾਨ ਵਾਲੀ ਗੱਲ ਹੈ ਸਾਡੀ ਸਿੱਖ ਕੌਮ ਲਈ ਕਿ ਅੱਜ ਗੋਰੇ ਵੀ ਗੁਰਬਾਣੀ ਨੂੰ ਸ਼ਰਧਾ ਭਾਵਨਾਂ ਦੇ ਨਾਲ ਉਚਾਰਨ ਕਰਦੇ ਹਨ |ਸ਼ੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿਚ ਇੱਕ ਗੋਰਾ ਦਸਤਾਰ ਸਜਾ ਕੇ ਆਪਣੀ ਦੁਕਾਨ ਤੇ ਬਹੁਤ ਵਧੀਆ ਪੰਜਾਬੀ ਬੋਲ ਰਿਹਾ ਹੈ ਅਤੇ ਗਾਹਕਾਂ ਨਾਲ ਪੰਜਾਬੀ ਭਾਸ਼ਾ ਵਿਚ ਗੱਲ ਕਰਕੇ ਉਹਨਾਂ ਨੂੰ ਸਮਾਨ ਦੇ ਰਿਹਾ ਹੈ,
ਤੇ ਇਸ ਤੋਂ ਇਲਾਵਾ ਇੱਕ ਹੋਰ ਵੀਡੀਓ ਜਿਸ ਵਿਚ ਇੱਕ ਗੋਰਾ ਜਾਪੁਜੀ ਸਾਹਿਬ ਦਾ ਪਾਠ ਪੂਰੀ ਸ਼ਰਧਾ ਭਾਵਨਾਂ ਦੇ ਨਾਲ ਕਰਦਾ ਹੋਇਆ ਨਜਰ ਆ ਰਿਹਾ ਹੈ ਤੇ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਆਪਣੀ ਮਾਤ ਭਾਸ਼ਾ ਅੰਗ੍ਰੇਜੀ ਹੋਣ ਦੇ ਬਾਵਜੂਦ ਵੀ ਇਹ ਗੋਰਾ ਪੰਜਾਬੀ ਵਿਚ ਗੁਰਬਾਣੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਉਚਾਰਨ ਕਰ ਰਿਹਾ ਹੈ |
ਵਿਦੇਸ਼ਾਂ ਵਿਚ ਖਾਸ ਤੌਰ ਤੇ ਕੈਨੇਡਾ, ਅਮਰੀਕਾ, ਤੇ ਇੰਗਲੈਂਡ ਵਰਗੇ ਵੱਡੇ ਦੇਸ਼ਾਂ ਵਿਚ ਪੰਜਾਬੀਆਂ ਦੀ ਗਿਣਤੀ ਬਹੁਤ ਜਿਆਦਾ ਹੈ ਇਸ ਕਰਕੇ ਗੋਰਿਆਂ ਦੇ ਸਿਰ ਤੇ ਵੀ ਪੰਜਾਬੀਆਂ ਦਾ ਚੜ੍ਹਿਆ ਖੁਮਾਰ ਆਮ ਤੌਰ ਹੀ ਦੇਖਿਆ ਜਾ ਸਕਦਾ ਹੈ |ਪੰਜਾਬੀ ਨੂੰ ਪਿਆਰ ਕਰਨ ਵਾਲੇ ਇਹਨਾਂ ਗੋਰੇ ਅੰਗਰੇਜਾਂ ਦੀ ਸ਼ੋਸ਼ਲ ਮੀਡੀਆ ਤੇ ਬਹੁਤ ਤਾਰੀਫ਼ ਕੀਤੀ ਜਾ ਰਹੀ ਹੈ ਅਤੇ ਲੋਕ ਇਹਨਾਂ ਦੀ ਬਹੁਤ ਸ਼ਲਾਂਘਾ ਕਰ ਰਹੇ ਹਨ |
Check Also
ਇਹ ਹੈ ਅਨੋਖੀ ਯਾਤਰਾ | Amritsar ਤੋਂ Sri Hazur Sahib ਤੱਕ ਪਰਿਵਾਰ ਸਮੇਤ ਪੈਦਲ ਯਾਤਰਾ
ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ …