ਜਦੋਂ ਚੀਨੀ ਮੰਤਰੀ ਨੇ Vajpayee ਨੂੰ ਕਿਹਾ-ਇਹ ਇਲਾਕੇ Khalsa ਰਾਜ ਦੇ ਨੇ,ਤੁਹਾਡੇ ਨਹੀਂ ..

ਸੰਨ 1977 ਵਿੱਚ ਜਨਤਾ ਪਾਰਟੀ ਦੀ ਕੇਂਦਰ ਵਿੱਚ ਸਰਕਾਰ ਬਣੀ, ਮੁਰਾਰਜੀ ਦੇਸਾਈ ਪ੍ਰਧਾਨ ਮੰਤਰੀ ਤੇ ਅਟਲ ਬਿਹਾਰੀ ਵਾਜਪਾਈ ਵਿਦੇਸ਼ ਮੰਤਰੀ ਸਨ। ਵਾਜਪਾਈ ਨੇ ਸਰਹੱਦਾਂ ਦਾ ਮਸਲਾ ਹੱਲ ਕਰਨ ਲਈ ਜਿਹੜਾ ਚੀਨ ਦਾ ਸਦਭਾਵਨਾ ਦੌਰਾ ਕੀਤਾ, ਉਸ ਦੌਰੇ ਸਮੇਂ ਪੱਤਰਕਾਰਾਂ ਦੇ ਵਫ਼ਦ ਵਿੱਚ ਰਾਜਮੋਹਨ ਗਾਂਧੀ ਵੀ ਸ਼ਾਮਲ ਸਨ। ਰਾਜਮੋਹਨ ਮਹਾਤਮਾ ਗਾਂਧੀ ਦਾ ਪੋਤਾ ਹੈ। ਚੀਨ ਦੌਰੇ ਬਾਬਤ ਉਸਨੇ ਕੁਝ ਗੱਲਾਂ ਲਿਖੀਆਂ ਸਨ ਜਿਨਾਂ ਚੋਂ ਇੱਕ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਰਾਜਮੋਹਨ ਗਾਂਧੀ ਨੇ ਦੱਸਿਆ ਕਿ ਚੀਨੀ ਵਿਦੇਸ਼ ਮੰਤਰੀ ਨਾਲ ਵਾਜਪਾਈ ਦਾ ਨਕਸ਼ਾ ਵਿਛਾ ਕੇ ਹੱਦਾਂ ਬਾਬਤ ਵਿਚਾਰ-ਵਟਾਂਦਰਾ ਸ਼ੁਰੂ ਹੋਇਆ ਤਾਂ ਵਾਜਪਾਈ ਨੇ ਤਿੱਬਤ, ਲੇਹ ਅਤੇ ਲੱਦਾਖ ਦੇ ਇਲਾਕਿਆਂ ਉਪਰ ਉਂਗਲ ਫੇਰਦਿਆਂ ਕਿਹਾ, ”ਇਹ ਇਲਾਕੇ ਸਾਡੇ ਹਨ, ਇਨ੍ਹਾਂ ਉਪਰ ਤੁਹਾਡਾ ਕਬਜ਼ਾ ਨਾਜਾਇਜ਼ ਹੈ।” ਚੀਨੀ ਵਿਦੇਸ਼ ਮੰਤਰੀ ਨੇ ਕਿਹਾ, ”ਨਹੀਂ। ਇਹ ਇਲਾਕੇ ਮਹਾਰਾਜਾ ਰਣਜੀਤ ਸਿੰਘ ਨੇ ਜਿੱਤੇ ਸਨ, ਹਿੰਦੁਸਤਾਨ ਨੇ ਨਹੀਂ। ਉਦੋਂ ਸਰਕਾਰ ਖ਼ਾਲਸਾ ਸੀ ਤੇ ਪੰਜਾਬ ਵੱਖਰਾ ਦੇਸ਼ ਸੀ, ਹਿੰਦੁਸਤਾਨ ਵੱਖਰਾ। ਜਦੋਂ ਕਦੀ ਸਰਕਾਰ ਖ਼ਾਲਸਾ ਗੱਲਬਾਤ ਕਰੇਗੀ, ਅਸੀਂ ਸੁਣਾਂਗੇ, ਤੁਹਾਡੇ ਨਾਲ ਗੱਲ ਨਹੀਂ ਹੋ ਸਕਦੀ।” ਪੰਜਾਬ ਕਦੇ ਵੀ ਹਿੰਦੋਸਤਾਨ ਦਾ ਹਿੱਸਾ ਨਹੀਂ ਸੀ,ਪੰਜਾਬ ਇੱਕ ਵੱਖਰਾ ਦੇਸ਼ ਸੀ ਭਾਰਤ ਇੱਕ ਵੱਖਰਾ ਦੇਸ਼ ਸੀ। ਜਦੋ ਇਤਿਹਾਸ ਪੜਦੇ ਹਾਂ ਤਾਂ ਇਸਦੇ ਕਈ ਪਰਮਾਣ ਮਿਲਦੇ ਹਨ।Image result for sikh empire map ਪੁਰਾਣਾ ਪੰਜਾਬ ਬਹੁਤ ਵੱਡਾ ਸੀ ਜਿਸ ਵਿੱਚ ਲਹਿੰਦਾ ਪੰਜਾਬ ਭਾਵ ਅੱਜ ਦਾ ਸਾਰਾ ਪਾਕਿਸਤਾਨ,ਜੰਮੂ ਕਸ਼ਮੀਰ,ਹਿਮਾਚਲ,ਹਰਿਆਣਾ, ਰਾਜਸਥਾਨ,ਦਿੱਲੀ ਵੀ ਆਉਂਦੇ ਸੀ। ਇਹ ਸਾਰੀਆਂ ਸਟੇਟਾਂ ਮਿਲਾ ਕੇ ਇੱਕ ਦੇਸ਼ ਬਣਦਾ ਸੀ। ਉਸ ਸਮੇ ਪੰਜਾਬ ਦੀਆਂ 5 ਡਵੀਜ਼ਨਾਂ ਅਤੇ 29 ਜ਼ਿਲ੍ਹੇ ਸਨ। 1 – ਅੰਬਾਲਾ ਡਵੀਜ਼ਨ ਵਿੱਚ ਗੁੜਗਾਉਂ, ਰੋਹਤਕ, ਕਰਨਾਲ, ਹਿਸਾਰ, ਸ਼ਿਮਲਾ ਅਤੇ ਅੰਬਾਲਾ ਸ਼ਾਮਲ ਸਨ। 2 – ਜਲੰਧਰ ਵਿੱਚ ਹੁਸ਼ਿਆਰਪੁਰ, ਜਲੰਧਰ, ਲੁਧਿਆਣਾ, ਫ਼ਿਰੋਜ਼ਪੁਰ ਅਤੇ ਕਾਂਗੜਾ ਆਉਂਦੇ ਸਨ। 3 – ਲਾਹੌਰ ਡਵੀਜ਼ਨ ਵਿੱਚ ਲਾਹੌਰ, ਗੁਜਰਾਂਵਾਲਾ, ਸ਼ੇਖੂਪੁਰਾ, ਸਿਆਲਕੋਟ, ਗੁਰਦਾਸਪੁਰ ਅਤੇ ਅੰਮ੍ਰਿਤਸਰ 6 ਜ਼ਿਲ੍ਹੇ ਆਉਂਦੇ ਸਨ। 4 – ਰਾਵਲਪਿੰਡੀ ਵਿੱਚ ਜੇਹਲਮ, ਗੁਜਰਾਤ, ਰਾਵਲਪਿੰਡੀ, ਅਟਕ, ਸ਼ਾਹਪੁਰਾ ਅਤੇ ਮੀਆਂਵਾਲੀ ਜ਼ਿਲ੍ਹੇ ਸਨ।
5 – ਮੁਲਤਾਨ ਡਵੀਜ਼ਨ ਵਿੱਚ ਲਾਇਲਪੁਰ, ਝੰਗ, ਮੁਲਤਾਨ, ਮੁਜ਼ੱਫ਼ਰਗੜ੍ਹ ਅਤੇ ਡੇਰਾ ਗਾਜ਼ੀ ਖ਼ਾਨ ਸ਼ਾਮਲ ਸਨ। ਪੰਜਾਬ ਦੇ ਰੀਤੀ ਰਿਵਾਜ ਵੱਖ ਸੀ,ਰਹਿਣ ਸਹਿਣ ਵੱਖ ਸੀ,ਬੋਲੀ ਵੱਖ ਸੀ,ਪਹਿਰਾਵਾ ਵੱਖ ਸੀ,ਕਾਨੂੰਨ ਵੱਖ ਸੀ,ਪਰ ਅੰਗਰੇਜ਼ਾਂ ਦੇ ਜਾਣ ਤੋ ਬਾਅਦ ਸੰਨ 1947 ਨੂੰ ਸਿਆਸਤਦਾਨਾਂ ਨੇ ਪੰਜਾਬ ਦੇ 2 ਹਿੱਸੇ ਕਰ ਦਿੱਤੇ। ਇੱਕ ਹਿੱਸੇ ਦਾ ਪਾਕਿਸਤਾਨ ਦੇਸ਼ ਬਣ ਗਿਆ ਤੇ ਇੱਕ ਹਿੱਸਾ ਭਾਰਤ ਵਿੱਚ ਰਲਾ ਲਿਆ ਗਿਆ ਤੇ ਫਿਰ ਪੰਜਾਬ ਵੀ ਹੋਰ ਛੋਟਾ ਕਰ ਦਿੱਤਾ ਗਿਆ। ਜਿਹਦੇ ਚੋ ਰਾਜਸਥਾਨ,ਜੰਮੂ-ਕਸ਼ਮੀਰ ਤੇ ਦਿੱਲੀ ਕੱਢ ਦਿੱਤੇ ਗਏ ਤੇ ਆਖਿਰ ਸੰਨ 1966 ਨੂੰ ਇੱਕ ਵਾਰ ਫਿਰ ਪੰਜਾਬ ਦੇ ਟੁਕੜੇ ਕੀਤੇ ਗਏ ਤੇ ਪੰਜਾਬ ਵਿੱਚੋਂ ਦੋ ਹੋਰ ਸਟੇਟਾਂ ਹਰਿਆਣਾ ਤੇ ਹਿਮਾਚਲ ਬਣਾ ਦਿੱਤੀਆਂ। ਇਹ ਸਭ ਤਾਂ ਹੀ ਕੀਤਾ ਗਿਆ ਕਿ ਮੁੜ ਦੁਬਾਰਾ ਕਿਤੇ ਸਿੱਖ ਰਾਜ ਕਾਇਮ ਨਾਂ ਹੋ ਸਕੇ ਤੇ ਪੰਜਾਬ ਨੂੰ ਇੱਕ ਛੋਟਾ ਜਿਹਾ ਸੂਬਾ ਬਣਾ ਦਿੱਤਾ ਕਿਉਂਕਿ ਇਹ ਇੱਕ ਦੇਸ਼ ਨਾਂ ਬਣ ਸਕੇ। ਇਥੇ ਇੱਕ ਗੱਲ ਹੋਰ ਦੱਸ ਦਈਏ ਕਿ ਜਦੋਂ ਅੰਗਰੇਜਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਮਗਰੋਂ ਪੰਜਾਬ ਤੇ ਕਬਜ਼ਾ ਕੀਤਾ ਸੀ Image result for sikh empire mapਤਾਂ ਉਸ ਸਮੇਂ ਪੰਜਾਬ ਬਾਕੀ ਦੇ ਭਾਰਤ ਨਾਲੋਂ ਸਭ ਤੋਂ ਬਾਅਦ ਵਿਚ ਅੰਗਰੇਜ਼ੀ ਰਾਜ ਅਧੀਨ ਹੋਇਆ ਸੀ। ਅੰਗਰੇਜ਼ਾਂ ਨੇ ਸੰਨ 1849 ਨੂੰ ਪੰਜਾਬ ਤੇ ਕਬਜ਼ਾ ਕੀਤਾ ਸੀ। ਇਤਿਹਾਸ ਚ ਜਿਕਰ ਆਉਂਦਾ ਹੈ ਕਿ ਉਸ ਸਮੇਂ ਅੰਗਰੇਜ਼ੀ ਗਵਰਨਰ ਹਾਰਡਿਗ ਤੇ ਲਾਰਡ ਲਾਰੇਸ ਦਾ ਦਫ਼ਤਰ ਕਲਕੱਤੇ ਯਾਨੀ ਭਾਰਤ ਦੇਸ਼ ਵਿੱਚ ਸੀ,ਪੰਜਾਬ ਵਿੱਚ ਨਹੀ। ਕਵੀ ਸ਼ਾਹ ਮੁਹੰਮਦ ਜੰਗਨਾਮੇ ਕਿਤਾਬ ਵਿੱਚ ਲਿਖਦਾ – ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਦੋਵੇਂ ਪਾਤਸ਼ਾਹੀ ਫੋਜਾਂ ਭਾਰੀਆਂ ਨੇ – ਮਤਲਬ ਕਿ ਪੰਜਾਬ ਤੇ ਹਿੰਦੋਸਤਾਨ ਦੋਵੇਂ ਵੱਖ-ਦੇਸ਼ ਹਨ। ਚੀਨ ਦੇ ਅਹਿਲਕਾਰ ਅੱਜ ਵੀ ਕਹਿੰਦੇ ਹਨ ਕਿ ਸਾਡੀ ਭਾਰਤ ਨਾਲ ਕੋਈ ਸੰਧੀ ਨਹੀ ਹੈ,ਸਾਡੀਆਂ ਸੰਧੀਆਂ ਸਿੱਖ ਰਾਜ ਨਾਲ ਮਹਾਰਾਜਾ ਰਣਜੀਤ ਸਿੰਘ ਨਾਲ ਸੀ ਤੇ ਅਜੇ ਤੱਕ ਭਾਰਤ ਦੀਆਂ ਕਈ ਦੇਸ਼ਾਂ ਨਾਲ ਵਪਾਰਕ ਸੰਧੀਆਂ ਸਿੱਖ ਰਾਜ ਦੇ ਨਾਮ ਤੇ ਚੱਲ ਰਹੀਆਂ ਹਨ।

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.