ਜਾਣੋ ਕਿਉਂ ਨੂਰਦੀਨ ਦੀ ਕਬਰ ਤੇ ਸਿੱਖ ਸੰਗਤਾਂ ਅੱਜ ਵੀ ਮਾਰਦੀਆਂ ਹਨ ਜੁੱਤੀਆਂ,ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਜੀ

ਮਾਘੀ ਦੇ ਇਤਿਹਾਸਕ ਮੇਲੇ ਦੌਰਾਨ ਆਉਣ ਵਾਲੇ ਸ਼ਰਧਾਲੂਆਂ ‘ਚੋਂ ਬਹੁਤੇ ਸਿੱਖ ਸ਼ਰਧਾਲੂ ਸ੍ਰੀ ਮੁਕਤਸਰ ਸਾਹਿਬ ਵਿਖੇ ਸ਼ਹਿਰ ਤੋਂ ਬਾਹਰਲੇ ਪਾਸੇ ਬਣੀ ਮੁਗਲ ਨੂਰਦੀਨ ਦੀ ਕਬਰ ‘ਤੇ ਜਾ ਕੇ ਜੁੱਤੀਆਂ ਮਰਦੇ ਹਨ। ਨੂਰਦੀਨ ਦੀ ਇਹ ਕਬਰ ਸ੍ਰੀ ਦਰਬਾਰ ਸਾਹਿਬ ਤੋਂ ਲਗਭਗ ਢਾਈ ਕਿਲੋਮੀਟਰ ਦੂਰ ਗੁਰਦਆਰਾ ਟਿੱਬੀ ਸਾਹਿਬ ਤੋਂ ਥੋੜਾ ਅੱਗੇ ਅਤੇ ਗੁਰਦੁਆਰਾ ਦਾਤਣਸਰ ਦੇ ਬਿਲਕੁਲ ਨੇੜੇ ਹੈ।

ਦੱਸਣਯੋਗ ਹੈ ਕਿ ਗੁਰੂ ਗੋਬਿੰਦ ਸਿੰਘ ਜਦੋਂ ਚਮਕੌਰ ਸਾਹਿਬ ਤੋਂ ਚੱਲ ਕੇ ਮਾਲਵਾ ਖੇਤਰ ਵਿਚ ਪੁੱਜੇ ਤਾਂ ਕਾਗਨ ਦੇ ਸਥਾਨ ‘ਤੇ ਉਨ੍ਹਾਂ ਦੇ ਦਰਬਾਰ ਵਿਚ ਬਹੁਤ ਸਾਰੇ ਸਿੱਖ ਯੋਧਿਆਂ ਦੀ ਭੀੜ ਹੋਣ ਲੱਗੀ ਤਾਂ ਇਕ ਮੁਗਲ ਸੂਹੀਆ ਨੂਰਦੀਨ ਜੋ ਸੂਬਾ ਸਰਹਿੰਦ ਅਤੇ ਦਿੱਲੀ ਦੀ ਹਕੂਮਤ ਦੇ ਇਸ਼ਾਰੇ ਨਾਲ ਭੇਸ ਬਦਲ ਕੇ ਗੁਰੂ ਜੀ ਦਾ ਪਿੱਛਾ ਕਰ ਰਿਹਾ ਸੀ।ਸਿੱਖ ਬਣ ਕੇ ਗੁਰੂ ਸਾਹਿਬ ਦੇ ਨੇੜੇ ਰਹਿਣ ਲੱਗਾ ਪਰ ਉਸ ਦਾ ਦਾਅ ਨਹੀਂ ਲੱਗਿਆ।

ਜਦੋਂ ਗੁਰੂ ਸਾਹਿਬ ਖਿਦਰਾਣੇ ਦੀ ਢਾਬ (ਹੁਣ ਸ੍ਰੀ ਮੁਕਤਸਰ ਸਾਹਿਬ) ਪੁੱਜੇ ਤਾਂ ਉਹ ਮੁਗਲ ਵੀ ਨਾਲ ਹੀ ਆ ਗਿਆ। ਉਹ ਸਥਾਨ ਜਿਥੇ ਹੁਣ ਗੁਰਦੁਆਰਾ ਦਾਤਣਸਰ ਸਾਹਿਬ ਬਣਿਆ ਹੈ, ਵਿਖੇ ਆ ਕੇ ਜਦੋਂ ਗੁਰੂ ਸਾਹਿਬ ਜੰਗ ਤੋਂ ਅਗਲੇ ਦਿਨ ਦਾਤਣ ਕਰਨ ਲੱਗੇ ਤਾਂ ਪਿਛਲੇਂ ਪਾਸਿਓਂ ਉਸ ਮੁਗਲ ਨੇ ਤਲਵਾਰ ਨਾਲ ਉਨ੍ਹਾਂ ‘ਤੇ ਹਮਲਾ ਕਰ ਦਿੱਤਾ।

ਇਸ ਦੌਰਾਨ ਗੁਰੂ ਸਾਹਿਬ ਨੇ ਫੁਰਤੀ ਨਾਲ ਉਸ ਦਾ ਵਾਰ ਰੋਕ ਦਿੱਤਾ ਅਤੇ ਉਸ ਦੇ ਮੂੰਹ ‘ਤੇ ਸਰਬ ਲੋਹ ਦਾ ਗੜਵਾ ਮਾਰਿਆਂ ਤੇ ਉਸ ਨੂੰ ਉਥੇ ਹੀ ਖਤਮ ਕਰ ਦਿੱਤਾ। ਬਾਅਦ ਵਿਚ ਨੂਰਦੀਨ ਦੀ ਉਥੇ ਕਬਰ ਬਣਾ ਦਿੱਤੀ ਗਈ ਅਤੇ ਲੋਕ ਉਸ ਕਬਰ ‘ਤੇ ਜੁੱਤੀਆਂ ਮਾਰਦੇਹਨ। ਨੂਰਦੀਨ ਦੀ ਕਬਰ ਨੂੰ ਲੋਕ ਜੁੱਤੀਆਂ ਮਾਰ-ਮਾਰ ਕੇ ਢਾਹ ਦਿੰਦੇ ਹਨ ਅਤੇ ਫਿਰ ਦੁਆਰਾ ਕਬਰ ਤਿਆਰ ਕਰ ਦਿੱਤੀ ਜਾਂਦੀ ਹੈ।

About admin

Check Also

ਇਹ ਹੈ ਅਨੋਖੀ ਯਾਤਰਾ | Amritsar ਤੋਂ Sri Hazur Sahib ਤੱਕ ਪਰਿਵਾਰ ਸਮੇਤ ਪੈਦਲ ਯਾਤਰਾ

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ …

Leave a Reply

Your email address will not be published.