ਜਾਣੋ ਕਿਉਂ 5 ਡਿਗਰੀਆਂ ਲੈਣ ਦੇ ਬਾਵਜੂਦ ਵੀ ਇਹ ਭੈਣ ਲਗਾਉਂਦੀ ਹੈ ਕੜ੍ਹੀ-ਚੌਲਾਂ ਦਾ ਠੇਲਾ,ਵੀਡੀਓ ਦੇਖ ਕੇ ਸ਼ੇਅਰ ਜਰੂਰ ਕਰੋ ਜੀ

ਪੰਜਾਬ ਵਿਚ ਪੜ੍ਹੇ ਲਿਖੇ ਬੇਰੁਜ਼ਗਾਰ ਲੋਕਾਂ ਦੀ ਕਮੀ ਨਹੀਂ ਹੈ ਸਰਕਾਰਾਂ ਨੌਕਰੀਆਂ ਦੇ ਦਾਅਵੇ ਤਾਂ ਕਰਦੇ ਹਨ ਪਰ ਕੋਈ ਨੌਕਰੀ ਨਹੀਂ ਦਿੰਦੀ ਵਾਅਦੇ ਬਹੁਤ ਵੱਡੇ ਵੱਡੇ ਕੀਤੇ ਜਾਂਦੇ ਹਨ ਪਰ ਨੌਕਰੀ ਕਿਸੇ ਨੂੰ ਨਹੀਂ ਮਿਲਦੀ ਇਸ ਵਾਰ ਵੀ ਸਰਕਾਰ ਵੋਟਾਂ ਤੋਂ ਪਹਿਲਾਂ ਘਰ ਘਰ ਨੌਕਰੀ ਹਰ ਘਰ ਨੌਕਰੀ ਦਾ ਨਾਅਰਾ ਲਾ ਕੇ ਆਈ ਸੀ ਪਰ ਸੱਤਾ ਵਿੱਚ ਆਉਣ ਤੋਂ ਬਾਅਦ ਜ਼ਮੀਨਾਂ ਨੂੰ ਭੁੱਲ ਹੀ ਗਿਆ ਕਿ ਉਨ੍ਹਾਂ ਨੇ ਕਿਸੇ ਨੂੰ ਨੌਕਰੀ ਦੇਣੀ ਹੈ ਜਾਂ ਕਿਸੇ ਨੂੰ ਕੋਈ ਦਾਅਵਾ ਕੀਤਾ ਸੀ।

ਸੱਤਾ ਵਿੱਚ ਆਉਣ ਤੋਂ ਬਾਅਦ ਤਾਂ ਜਿਵੇਂ ਸਾਰੇ ਵਾਅਦੇ ਭੁੱਲ ਗਈ ਸ਼ਾਇਦ ਉਨ੍ਹਾਂ ਨੂੰ ਕੋਈ ਚੇਤੇ ਨਹੀਂ ਹੋਣਾ। ਇਸ ਗੱਲ ਤੋਂ ਸਾਰੇ ਨੌਜਵਾਨ ਦੁਖੀ ਰਹਿੰਦੇ ਹਨ ਪਰ ਸਾਡੀ ਵੀ ਇੱਥੇ ਗਲਤੀ ਹੈ ਕਿ ਅਸੀਂ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਛੋਟੇ ਛੋਟੇ ਕੰਮ ਕਰਨ ਨੂੰ ਤਿਆਰ ਹੈ ਪਰ ਇਥੇ ਰਹਿ ਕੇ ਸਾਡੇ ਆਪਣੇ ਦੇਸ਼ ਵਿੱਚ ਰਹਿ ਕੇ ਅਸੀਂ ਕੋਈ ਨਿੱਕਾ ਕੰਮ ਕਰਨ ਨੂੰ ਤਿਆਰ ਨਹੀਂ ਹੁੰਦਾੇ। ਅਸਲ ਵਿੱਚ ਤਾਂ ਕੋਈ ਵੀ ਕੰਮ ਛੋਟਾ ਨਹੀਂ ਹੁੰਦਾ ਸਾਡੀ ਸੋਚ ਹੀ ਛੋਟੀ ਹੁੰਦੀ ਹੈ। ਇਸੇ ਕਰਕੇ ਅਸੀਂ ਉਨ੍ਹਾਂ ਕੰਮਾਂ ਨੂੰ ਕਰਦੇ ਹੋਏ ਸ਼ਰਮ ਮਹਿਸੂਸ ਕਰਦੇ ਹਾਂ। ਸਾਨੂੰ ਲੱਗਦਾ ਹੈ ਕਿ ਇਹ ਕੰਮ ਸਾਡੇ ਲੈਵਲ ਦਾ ਨਹੀ ਪਰ ਸਾਨੂੰ ਇਸ ਤੋਂ ਉਲਟ ਸੋਚਣ ਦੀ ਲੋੜ ਹੈ। ਜੋ ਵੀ ਕੰਮ ਅਸੀਂ ਕਰ ਸਕਦੇ ਹਾਂ, ਉਹ ਚਾਹੇ ਛੋਟਾ ਹੋਵੇ ਜਾਂ ਵੱਡਾ ਹੋਵੇ ਉਸ ਨੂੰ ਕਰਕੇ ਅਤੇ ਆਪਣੇ ਘਰ ਲਈ ਕੁਝ ਕਮਾਈਏ, ਕੋਈ ਆਪਣੀ ਮਿਹਨਤ ਤਾਂ ਕਰੀਏ |

ਇਸੇ ਹੀ ਜਜ਼ਬੇ ਨੂੰ ਦਰਸਾਉਂਦੀ ਇਸ ਧੀ ਦੀ ਕਹਾਣੀ ਵੀ ਸੁਣਨ ਵਾਲੀ ਹੈ। ਪੰਜ ਡਿਗਰੀਆਂ ਲੈਣ ਤੋਂ ਬਾਅਦ ਵੀ ਇਹ ਸੜਕ ਤੇ ਕੜ੍ਹੀ ਚੌਲ ਦਾ ਠੇਲਾ ਲਗਾ ਰਹੀ ਹੈ। ਉਸ ਨੂੰ ਪੁੱਛਣ ਤੇ ਉਸ ਭੈਣ ਨੇ ਕਿਹਾ ਕਿ ਉਸਨੂੰ ਇਹ ਕੰਮ ਕਰਨ ਚ ਭੋਰਾ ਵੀ ਸ਼ਰਮ ਨਹੀਂ ਹੈ। ਉਸ ਨੂੰ ਬਿਲਕੁਲ ਵੀ ਏਦਾਂ ਮਹਿਸੂਸ ਨਹੀਂ ਹੁੰਦਾ ਕਿ ਉਹ ਕੋਈ ਛੋਟਾ ਕੰਮ ਕਰ ਰਹੀ ਹੈ ਜਾਂ ਪੜ੍ਹ ਲਿਖ ਕੇ ਉਸ ਨੂੰ ਕੋਈ ਵੱਡੀ ਨੌਕਰੀ ਕਰਨੀ ਚਾਹੀਦੀ ਸੀ। ਉਸ ਨੇ ਕਿਹਾ ਕਿ ਖਾਣਾ ਬਣਾਉਣਾ ਮੇਰਾ ਸ਼ੌਕ ਹੈ ਅਤੇ ਸ਼ੱਕ ਇਸ ਨੂੰ ਕਰਕੇ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ ਇਸ ਲਈ ਇਹ ਕੰਮ ਕਰ ਰਹੀ ਹੈ। ਇਸ ਭੈਣ ਦੀ ਸੋਚ ਨੂੰ ਸਲਾਮ ਹੈ ਅੱਜ ਕੱਲ ਦੇ ਜ਼ਮਾਨੇ ਵਿੱਚ ਹਰ ਇੱਕ ਦੀ ਐਸੀ ਸੋਚ ਹੋਵੇ ਤਾਂ ਸ਼ਇਦ ਸਾਡੇ ਨੌਜਵਾਨ ਏਡੀ ਵੱਡੀ ਗਿਣਤੀ ਵਿੱਚ ਬੇਰੁਜ਼ਗਾਰ ਨਾ ਰਹਿਣ ਅਤੇ ਆਪਣਾ ਕੋਈ ਨਾ ਕੋਈ ਛੋਟਾ ਮੋਟਾ ਕੰਮ ਤੋਰੀ ਰੱਖਣ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਕਿੰਨਾ ਪੜ੍ਹੇ ਹੋ ਤਾਂ ਉਹਨਾਂ ਦੱਸਿਆ ਕਿ ਉਨ੍ਹਾਂ ਨੇ ਬੀ ਏ, ਬੀ ਐੱਡ, ਐਮਏ, ਐਮ ਐਡ ਅਤੇ ਐਮ ਫਿਲ ਕੀਤੀ ਹੋਈ ਹੈ।

ਐਨੀਆਂ ਡਿਗਰੀਆਂ ਲੈਣ ਤੋਂ ਬਾਅਦ ਵੀ ਉਹ ਸੜਕ ਦੇ ਕਿਨਾਰੇ ਰੇਹੜੀ ਲਗਾਉਣ ਵਿੱਚ ਕੋਈ ਵੀ ਸ਼ਰਮ ਮਹਿਸੂਸ ਨਹੀਂ ਕਰਦੇ, ਜੋ ਕਿ ਬੜੇ ਹੀ ਮਾਣ ਦੀ ਗੱਲ ਹੈ। ਹਰ ਇੱਕ ਨੌਜਵਾਨ ਨੂੰ ਇਸ ਭੈਣ ਤੋਂ ਸੱਖਣਾ ਚਾਹੀਦਾ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਪਤੀ ਸਕਾਟਲੈਂਡ ਵਿੱਚ ਰਹਿੰਦਾ ਸੀ ਅਤੇ ਉਥੇ ਉਨ੍ਹਾਂ ਦੀ ਬੜੀ ਵੱਡੀ ਫੂਡ ਚੇਨ ਸੀ ਪਰ ਕਿਸੇ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਹੁਣ ਉਹ ਵੀ ਫਰਸ਼ਾਂ ਤੋਂ ਅਰਸ਼ਾਂ ਤੱਕ ਦਾ ਸਫ਼ਰ ਆਪਣੇ ਬਲਬੂਤੇ ਤੇ ਤੈਅ ਕਰਨਾ ਚਾਹੁਦੇ ਹਨ। ਪਰਮਾਤਮਾ ਐਸੀ ਸਮਝ ਅਤੇ ਜਜ਼ਬਾ ਹਰ ਇਕ ਨੂੰ ਬਖਸ਼ੇ। ਨੌਜਵਾਨਾਂ ਵਿੱਚ ਐਸਾ ਜਜ਼ਬਾ ਹੋਵੇ ਤਾਂ ਹੀ ਸਾਡੇ ਪੰਜਾਬ ਦਾ ਭਲਾ ਹੋ ਸਕਦਾ ਹੈ।

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.