ਪਾਕਿਸਤਾਨੀ ਜੋੜੇ ਨੂੰ ਨਸ਼ਾ ਤਸਕਰੀ ਦੇ ਦੋਸ਼ ਵਿੱਚ ਮੌਤ ਦੀ ਸਜ਼ਾ ਦਿੱਤੀ ਗਈ। ਦੋਵਾਂ ਦੇ ਸਿਰ ਧੜ ਨਾਲੋਂ ਵੱਖ ਕਰ ਦਿੱਤੇ ਗਏ। ਮ੍ਰਿਤਕਾਂ ਦੀ ਪਛਾਣ ਵਿਆਹੇ ਹੋਏ ਜੋੜੇ ਮੁਹੰਮਦ ਮੁਸਤਫ਼ਾ ਤੇ ਫਾਤਿਮਾ ਇਜਾਜ਼ ਵਜੋਂ ਹੋਈ ਹੈ। ਦੋਵੇਂ ਪਾਕਿਸਤਾਨੀ ਨਾਗਰਿਕ ਸਨ ਤੇ ਦੋਵਾਂ ਤੋਂ ਹੈਰੋਇਨ ਬਰਾਮਦ ਕੀਤੀ ਗਈ ਸੀ।
ਪਿਛਲੇ ਵੀਰਵਾਰ ਨੂੰ ਸਾਊਦੀ ਅਰਬ ਦੇ ਜੇਦਾਹ ਵਿੱਚ ਇਹ ਸਜ਼ਾ ਪੂਰੀ ਕੀਤੀ ਗਈ, ਇਸ ਦੀ ਜਾਣਕਾਰੀ ਗ੍ਰਹਿ ਮੰਤਰਾਲੇ ਨੇ ਜਾਣਕਾਰੀ ਦਿੱਤੀ ਹੈ। ਮੰਤਰਾਲੇ ਨੇ ਕਿਹਾ ਕਿ ਸਜ਼ਾ ਬਾਰੇ ਸ਼ਾਹੀ ਫਰਮਾਨ ਆਇਆ ਸੀ। ਮੰਤਰਾਲੇ ਨੇ ਦੱਸਿਆ ਕਿ ਕਿਸੇ ਇੱਕ ਵਿਅਕਤੀ ਜਾਂ ਸਮਾਜ ‘ਤੇ ਮਾੜਾ ਪ੍ਰਭਾਵ ਪਾਉਣ ਵਾਲੇ ਹਰ ਨਸ਼ੇ ਵਿਰੁੱਧ ਉਹ ਸਖ਼ਤ ਕਦਮ ਚੁੱਕਦੇ ਰਹਿਣਗੇ।
ਦੋਵਾਂ ਨੇ ਆਪਣੀ ਸਜ਼ਾ ਖ਼ਿਲਾਫ਼ ਅਦਾਲਤ ਵਿੱਚ ਅਪੀਲ ਵੀ ਕੀਤੀ ਸੀ, ਪਰ ਅਦਾਲਤ ਨੇ ਵੀ ਸ਼ਾਹੀ ਫਰਮਾਨ ਨੂੰ ਸਹੀ ਠਹਿਰਾਇਆ। ਉੱਧਰ, ਪਾਕਿਸਤਾਨ ਨੇ ਸਾਊਦੀ ਅਰਬ ਦੇ ਇਸ ਕਦਮ ਦੀ ਸਖ਼ਤ ਨਿਖੇਧੀ ਕੀਤੀ ਹੈ। ਪਾਕਿਸਤਾਨ ਨੇ ਦੋਸ਼ ਲਾਇਆ ਹੈ ਕਿ ਸਾਊਦੀ ਕਿਸੇ ਵੀ ਹੋਰ ਦੇਸ਼ ਦੇ ਨਾਗਰਿਕਾਂ ਦੇ ਮੁਕਾਬਲੇ ਸਭ ਤੋਂ ਵੱਧ ਪਾਕਿਸਤਾਨੀਆਂ ਨੂੰ ਮੌਤ ਦੀ ਸਜ਼ਾ ਦਿੰਦਾ ਹੈ।
ਦੱਸ ਦਈਏ ਕੇ ਸਾਊਦੀ ਅਰਬ ਦਾ ਆਪਣਾ ਕੋਈ ਕਾਨੂੰਨ ਨਹੀਂ ਇਥੇ ਇਸਲਾਮ ਧਰਮ ਦੇ ਨਿਯਮਾਂ ਨੂੰ ਹੀ ਕਾਨੂੰਨ ਮੰਨਿਆ ਜਾਂਦਾ ਹੈ ਤੇ ਗੁਨਾਹ ਕਰਨ ਵਾਲੇ ਤੇ ਕਿਸੇ ਤਰਾਂ ਦਾ ਰਹਿਮ ਨਹੀਂ ਕੀਤਾ ਜਾਂਦਾ ਜਿਵੇ ਚੋਰੀ ਕਰਨ ਤੇ ਵੀ ਹੱਥ ਕੱਟ ਦਿਤੇ ਜਾਂਦੇ ਹਨ ਤੇ ਬਲਾਤਕਾਰ ਕਰਨ ਤੇ ਵੀ ਮੌਤ ਦੀ ਸਜ਼ਾ ਹੈ ।
ਇਹਨਾਂ ਸਖ਼ਤ ਨਿਯਮਾਂ ਦੇ ਕਾਰਨ ਇਥੇ ਬਹੁਤ ਘੱਟ ਲੋਕ ਅਪਰਾਧ ਕਰਦੇ ਹਨ । ਪੰਜਾਬ ਵਿੱਚ ਏਨੇ ਸਾਲਾਂ ਦੇ ਬਾਅਦ ਵੀ ਚਿੱਟੇ ਦਾ ਨਸ਼ਾ ਕਾਬੂ ਵਿੱਚ ਨਹੀਂ ਆਇਆ ਜੇਕਰ ਭਾਰਤ ਵਿੱਚ ਇਸ ਤਰਾਂ ਦੇ ਕਾਨੂੰਨ ਹੋਣ ਤਾਂ ਰੇਪ ਤੇ ਨਸ਼ਾ ਵੇਚਣ ਵਰਗੇ ਜੁਰਮ ਦਿਨਾਂ ਵਿੱਚ ਹੀ ਖਤਮ ਹੋ ਜਾਣ
Check Also
ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ
ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …