ਜੇਕਰ ਚਾਹ ਪੀਣ ਅਤੇ ਜ਼ਿਆਦਾ ਖਾਣ ਨਾਲ ਬਣਦਾ ਹੈ ਤੇਜਾਬ …ਤਾਂ ਇਹ ਹਨ ਕਾਮਯਾਬ ਘਰੇਲੂ ਨੁਸਖੇ

ਅੱਜ ਕੱਲ ਦੀ ਦੌੜ ਭੱਜ ਨਾਲ ਭਰੀ ਜ਼ਿੰਦਗੀ ਸਾਨੂੰ ਕਈ ਬਿਮਾਰੀਆਂ ਨੇ ਆਪਣੇ ਕਬਜ਼ੇ ਵਿਚ ਕਰ ਲਿਆ ਹੈ। ਵਾਰ ਵਾਰ ਅਣਦੇਖਿਆ ਕਰਨ ਨਾਲ ਇਹ ਬਿਮਾਰੀਆਂ ਗੰਭੀਰ ਰੂਪ ਵੀ ਲੈ ਸਕਦੀ ਹੈ ਇਹਨਾਂ ਗੰਭੀਰ ਬਿਮਾਰੀਆਂ ਵਿੱਚੋ ਇੱਕ ਹੈ ਐਸੀਡਿਟੀ, ਆਓ ਜਾਣਦੇ ਹਾਂ ਕਿ ਕਿਵੇਂ ਐਸੀਡਿਟੀ ਬਣਦੀ ਹੈ ਅਤੇ ਕਿਵੇਂ ਘਰੇਲੂ ਨੁਸਖਿਆਂ ਨਾਲ ਅਸੀਂ ਇਸ ਤੋਂ ਛੁਟਕਾਰਾ ਪਾ ਸਕਦੇ ਹਾਂ।
ਐਸੀਡਿਟੀ ਦਾ ਪ੍ਰਮੁੱਖ ਲੱਛਣ ਹੈ ਰੋਗੀ ਦੇ ਸੀਨੇ ਜਾ ਛਾਤੀ ਵਿਚ ਜਲਣ ਅਨੇਕ ਵਾਰ ਐਸੀਡਿਟੀ ਦੇ ਕਾਰਨ ਸੀਨੇ ਵਿਚ ਦਰਦ ਵੀ ਰਹਿੰਦਾ ਹੈ ਮੂੰਹ ਵਿਚ ਖੱਟਾ ਪਾਣੀ ਆਉਂਦਾ ਹੈ ਜਦ ਇਹ ਤਕਲੀਫ ਵਾਰ ਵਾਰ ਹੁੰਦੀ ਹੈ ਤਾ ਗੰਭੀਰ ਸਮੱਸਿਆ ਦਾ ਰੂਪ ਧਾਰਨ ਕਰ ਲੈਂਦੀ ਹੈ,ਐਸੀਡਿਟੀ ਦੇ ਕਾਰਨ ਕਈ ਵਾਰ ਰੋਗੀ ਅਜਿਹਾ ਮਹਿਸੂਸ ਕਰਦਾ ਹੈ ਜਿਵੇ ਭੋਜਨ ਉਸਦੇ ਗਲੇ ਵਿਚ ਆ ਰਿਹਾ ਹੈ ਜਾ ਕਈ ਵਾਰ ਡਕਾਰ ਦੇ ਨਾਲ ਖਾਣਾ ਮੂੰਹ ਵਿਚ ਆ ਜਾਂਦਾ ਹੈ ।

ਇਹ ਸਮੱਸਿਆ ਖਾਣਾਂ ਨਾ ਖਾਣ ਨਾਲ ਵੀ ਹੁੰਦੀ ਹੈ ਪਰ ਆਮ ਤੋਰ ਤੇ ਰੋਟੀ ਸਬਜ਼ੀ ,ਦੁੱਧ ਜਾ ਫਲ ਖਾਣ ਨਾਲ ਐਸੀਡਿਟੀ ਦੀ ਸਮੱਸਿਆ ਨਹੀਂ ਹੁੰਦੀ ਹੈ। ਇਹ ਉਦੋਂ ਹੁੰਦੀ ਹੈ ਜਦੋ ਵੱਧ ਮਾਤਰਾ ਵਿਚ ਕੁਝ ਖਾ ਲੈਂਦੇ ਹਾਂ ਜਾ ਤਲਿਆ ਹੋਇਆ ਭੋਜਨ ਕਰਦੇ ਹਾਂ ਮੋਟਾਪਾ ਘੱਟ ਕਰਨ ਦੇ ਚੱਕਰ ਵਿਚ ਭੁੱਖੇ ਰਹਿਣ ਵਾਲਾ ਵੀ ਇਸਦਾ ਸ਼ਿਖ਼ਰ ਹੋ ਸਕਦਾ ਹੈ। ਇਸਦੇ ਬਿਨਾ ਇੱਕ ਲੰਬੇ ਗੈਪ ਦੇ ਖਾਣਾ ਜਾ ਵੱਧ ਮਾਤਰਾ ਵਿਚ ਚਾਹ ,ਸ਼ਰਾਬ ਦਾ ਸੇਵਨ ਕਰਨ ਨਾਲ ਵੀ ਐਸੀਡਿਟੀ ਹੋ ਸਕਦੀ ਹੈ।
ਉਪਾਅ :- ਤੁਲਸੀ :- ਤੁਲਸੀ ਇੱਕ ਆਯੁਰਵੈਦਿਕ ਦਵਾਈ ਹੈ। ਇਸਦੀਆਂ ਪੱਤੀਆਂ ਵਿੱਚ ਸੁਖਦਾਇਕ ,ਵਾਯੂਨਾਸ਼ਕ ਅਤੇ ਵਾਤ ਹਰਨੇ ਵਾਲੇ ਗੁਣ ਹੁੰਦੇ ਹਨ ਜੋ ਐਸੀਡਿਟੀ ਅਤੇ ਪੇਟ ਗੈਸ ਦੀ ਸਮੱਸਿਆ ਤੋਂ ਤੁਰੰਤ ਰਾਹਤ ਦਿੰਦੇ ਹਨ ਜਦ ਵੀ ਤੁਹਾਨੂੰ ਐਸੀਡਿਟੀ ਦੀ ਸਮੱਸਿਆ ਹੋਵੇ ਤਾ ਤੁਲਸੀ ਦਾ ਪੱਤਾ ਮੂੰਹ ਵਿਚ ਰੱਖ ਸਕਦੇ ਹੋ ਇਸ ਨਾਲ ਕਾਫੀ ਲਾਭ ਮਿਲੇਗਾ।

ਪੇਟ ਵਿਚ ਗੜਬੜ ਮਹਿਸੂਸ ਹੁੰਦੀ ਹੈ ਅਤੇ ਤੁਲਸੀ ਦੀਆ ਕੁਝ ਪੱਤੀਆਂ ਨੂੰ ਤੁਰੰਤ ਚਬਾ ਕੇ ਖਾਓ ਜਾ ਫਿਰ ਇਕ ਕੱਪ ਪਾਣੀ ਵਿਚ 4-5 ਤੁਲਸੀ ਦੀਆ ਪੱਤੀਆਂ ਨੂੰ ਉਬਾਲ ਕੇ ਕੁਝ ਮਿੰਟ ਦੇ ਲਈ ਠੰਡੇ ਹੋਣ ਤੇ ਪੀਓ ਇਸ ਵਿਚ ਸ਼ਹਿਦ ਵੀ ਮਿਲਾ ਸਕਦੇ ਹੋ।
ਦਾਲਚੀਨੀ ਇੱਕ ਅਜਿਹਾ ਮਸਾਲਾ ਹੈ ਜੋ ਨੈਚੁਰਲ ਐਂਟੀ ਐਸਿਡ ਦੇ ਰੂਪ ਵਿਚ ਕੰਮ ਕਰਦਾ ਹੈ। ਐਸੀਡਿਟੀ ਨੂੰ ਖਤਮ ਕਰਨ ਅਤੇ ਪਾਚਨ ਤੰਤਰ ਨੂੰ ਦੁਰੁਸਤ ਰੱਖਣ ਵਿਚ ਇਹ ਬੇਹੱਦ ਫਾਇਦੇਮੰਦ ਹੈ ਇਸਦੇ ਬਿਨਾ ਤੁਸੀਂ ਐਲੋਵੇਰਾ ਜੈਲ ਵੀ ਪੀ ਸਕਦੇ ਹੋ। ਨਾਰੀਅਲ ਦਾ ਪਾਣੀ ਪੀਣ ਨਾਲ ਵੀ ਐਸੀਡਿਟੀ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।ਐਸੀਡਿਟੀ ਹੋਣ ਤੇ ਕੱਚੀ ਸੋਫ ਚਬਾਉਣੀ ਚਾਹੀਦੀ ਹੈ ਸੋਫ ਚਬਾਉਣ ਦੇ ਨਾਲ ਐਸੀਡਿਟੀ ਸਮਾਪਤ ਹੋ ਜਾਂਦੀ ਹੈ।
ਸੋਫ਼ ,ਔਲਾ,ਅਤੇ ਗੁਲਾਬ ਦੇ ਫੁੱਲਾਂ ਦਾ ਚੂਰਨ ਬਣਾ ਕੇ ਉਸਨੂੰ ਸਵੇਰੇ ਸ਼ਾਮ ਅੱਧਾ ਅੱਧਾ ਚਮਚ ਲੈਣ ਨਾਲ ਐਸੀਡਿਟੀ ਵਿਚ ਲਾਭ ਹੁੰਦਾ ਹੈ। ਐਸੀਡਿਟੀ ਹੋਣ ਤੇ ਤ੍ਰਿਫਲਾ ਚੂਰਨ ਦਾ ਪ੍ਰਯੋਗ ਕਰਨ ਨਾਲ ਵੀ ਫਾਇਦਾ ਹੁੰਦਾ ਹੈ ਤ੍ਰਿਫਲਾ ਨੂੰ ਦੁੱਧ ਦੇ ਨਾਲ ਪੀਣ ਨਾਲ ਐਸੀਡਿਟੀ ਸਮਾਪਤ ਹੁੰਦੀ ਹੈ। ਐਸੀਡਿਟੀ ਹੋਣ ਤੇ ਮੁਲੱਠੀ ਦਾ ਚੂਰਨ ਜਾ ਕਾੜਾ ਬਣਾ ਕੇ ਉਸਦਾ ਸੇਵਨ ਕਰਨਾ ਚਾਹੀਦਾ ਇਸ ਨਾਲ ਵੀ ਐਸੀਡਿਟੀ ਵਿਚ ਫਾਇਦਾ ਹੁੰਦਾ ਹੈ।

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.