ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਦਰਬਾਰ ਸਾਹਿਬ ਤਰਨਤਾਰਨ ਦੀ ਪੁਰਾਤਨ ਦਰਸ਼ਨੀ ਦਿਓਰੀ ਢਾਹੇ ਜਾਣ ਦਾ ਸਖ਼ਤ ਨੋਟਿਸ ਲਿਆ ਗਿਆ ਹੈ।ਐੱਸਜੀਪੀਸੀ ਵੱਲੋਂ ਗੁਰਦੁਆਰੇ ਦੇ ਮੈਨੇਜਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਇਸ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਹੈ।ਦਰਬਾਰ ਸਾਹਿਬ ਤਰਨਤਾਰਨ ਦੀ ਪੁਰਾਤਨ ਦਰਸ਼ਨੀ ਡਿਓੜੀ ਨੂੰ ਕਥਿਤ ਤੌਰ ‘ਤੇ ਕਾਰ ਸੇਵਾ ਵਾਲੇ ਬਾਬਾ ਜਗਤਾਰ ਸਿੰਘ ਵੱਲੋਂ ਢਾਹਿਆ ਗਿਆ ਹੈ।
ਇਸ ਘਟਨਾ ਦੇ ਰੋਸ ਵਜੋਂ ਸ਼ਨੀਵਾਰ ਸ਼ਾਮ ਤੋਂ ਹੀ ਸੰਗਤਾਂ ਵੱਲੋਂ ਮੁੱਖ ਦਰਵਾਜੇ ਦੇ ਬਾਹਰ ਰੋਸ ਮੁਜ਼ਾਹਰਾ ਅਤੇ ਕੀਰਤਨ ਕੀਤਾ ਜਾ ਰਿਹਾ ਹੈ ਜੋ ਪੂਰੇ ਦਿਨ ਐਤਵਾਰ ਨੂੰ ਚਲਦਾ ਰਿਹਾ।ਡੇਰਾ ਕਾਰ ਸੇਵਾ ਨੇ ਮੰਗੀ ਮੁਆਫੀ:
ਸੋਮਵਾਰ ਸ਼ਾਮ ਨੂੰ ਇੱਕ ਬਿਆਨ ਜਾਰੀ ਕਰਦਿਆਂ ਡੇਰਾ ਕਾਰ ਸੇਵਾ ਦੇ ਆਗੂਆਂ ਨੇ ਮੁਆਫੀ ਮੰਗੀ।
ਬਿਆਨ ਵਿੱਚ ਲਿਖਿਆ ਸੀ, “ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੀ ਦਰਸ਼ਨੀ ਡਿਓੜੀ ਦੀ ਕਾਰ ਸੇਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 12-07-2018 ਮਤਾ ਨੰ. 550 ਦੇ ਮੁਤਾਬਕ ਅਰੰਭ ਕਰਨ ਬਾਰੇ ਡੇਰਾ ਕਾਰ ਸੇਵਾ ਜੀਵਨ ਸਿੰਘ ਬਾਬਾ ਜਗਤਾਰ ਸਿੰਘ ਦੇ ਜੱਥੇ ਦਾਰਾਂ ਵੱਲੋਂ ਅਰੰਭ ਕੀਤੀ ਗਈ ਸੀ।”
“ਸੰਗਤਾਂ ਨੇ ਉਸ ਬਾਰੇ ਰੋਸ ਕੀਤਾ ਹੈ। ਅਸੀਂ ਡੇਰਾ ਕਾਰ ਸੇਵਾ ਦੀ ਸੰਗਤ ਅਤੇ ਜੱਥੇਦਾਰ ਸਾਰੀਆਂ ਸੰਗਤਾਂ ਤੋਂ ਮੁਆਫੀ ਮੰਗਦੇ ਹਾਂ।”
ਸ਼ੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਮੁਆਫੀ ਦੇ ਬਾਰੇ ਪਤਾ ਲੱਗਿਆ ਹੈ।
ਉਨ੍ਹਾਂ ਅੱਗੇ ਕਿਹਾ ਕਿ ਇਸ ਮਾਮਲੇ ‘ਚ ਜੋ ਤਿੰਨ ਮੈਂਬਰੀ ਕਮੇਟੀ ਬਣੀ ਹੈ, ਉਹ ਹੀ ਇਸ ‘ਤੇ ਫੈਸਲਾ ਲਵੇਗੀ।
‘ਸਾਡੇ ਕੋਲ ਦਰਸ਼ਨੀ ਡਿਓੜੀ ਢਾਹੁਣ ਦੀ ਸੀ ਮਨਜ਼ੂਰੀ’
ਕਾਰ ਸੇਵਾ ਜੱਥੇ ਦੇ ਉਪ ਮੁਖੀ ਬਾਬਾ ਮਹਿੰਦਰ ਸਿੰਘ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਸੀ, “ਦਰਸ਼ਨੀ ਡਿਓੜੀ ਢਾਹੁਣ ਵਾਸਤੇ ਸਾਡੇ ਕੋਲ ਮਨਜ਼ੂਰੀ ਸੀ। ਅਸੀਂ ਬਿਨਾਂ ਮਨਜ਼ੂਰੀ ਦੇ ਕੰਮ ਨਹੀਂ ਕਰਦੇ ਹਾਂ।”
“ਜੇ ਐੱਸਜੀਪੀਸੀ ਵੱਲੋਂ ਕੋਈ ਮਤਾ ਪਾਸ ਹੁੰਦਾ ਤਾਂ ਸਾਨੂੰ ਜ਼ਰੂਰ ਪਤਾ ਹੁੰਦਾ।”
ਬਾਬਾ ਮਹਿੰਦਰ ਸਿੰਘ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਪੁਰਾਤਨ ਢਾਂਚੇ ਵਿੱਚ ਮੌਜੂਦ ਪੇਂਟਿੰਗਜ਼ ਅਤੇ ਹੋਰ ਹਿੱਸਿਆਂ ਦੀ ਫੋਟੋ ਖਿੱਚ ਲਈਆਂ ਸਨ ਅਤੇ ਨਵੀਂ ਇਮਾਰਤ ਵਿੱਚ ਪੁਰਾਣੇ ਡਿਜ਼ਾਈਨ ਅਤੇ ਪੇਂਟਿੰਗਜ਼ ਹੀ ਬਣਾਉਣੀਆਂ ਸਨ।
Check Also
ਇਹ ਹੈ ਅਨੋਖੀ ਯਾਤਰਾ | Amritsar ਤੋਂ Sri Hazur Sahib ਤੱਕ ਪਰਿਵਾਰ ਸਮੇਤ ਪੈਦਲ ਯਾਤਰਾ
ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ …