‘ਞ’ ਤੇ ‘ਙ’ ਦਾ ਸਹੀ ਉਚਾਰਨ ਕਿਵੇਂ ਕਰਨਾ ?? Punjabi | Gurbani

ਬੋਲੀ – ਜਿਨ੍ਹਾਂ ਬੋਲਾਂ ਰਾਹੀਂ ਕਿਸੇ ਦੇਸ ਦੇ ਲੋਕ ਲਿਖ ਕੇ ਜਾਂ ਬੋਲ ਕੇ ਆਪਣੇ ਮਨ ਦੇ ਭਾਵ ਤੇ ਖਿਆਲ ਹੋਰਨਾਂ ਤਾਈਂ ਪ੍ਰਗਟ ਕਰਦੇ ਹਨ, ਉਨ੍ਹਾਂ ਬੋਲਾਂ ਨੂੰ ਰਲਾ ਕੇ ਉਸ ਦੇਸ ਦੀ ਬੋਲੀ ਆਖਦੇ ਹਨ।

ਬੋਲ-ਚਾਲ ਦੀ ਬੋਲੀ – ਜਿਹਡ਼ੀ ਬੋਲੀ ਕਿਸੇ ਇਲਾਕੇ ਜਾਂ ਦੇਸ ਦੇ ਲੋਕ ਨਿੱਤ ਦੀ ਗੱਲ-ਬਾਤ ਜਾਂ ਬੋਲ-ਚਾਲ ਲਈ ਵਰਤਦੇ ਹਨ, ਉਹ ਉਸ ਇਲਾਕੇ ਜਾਂ ਦੇਸ ਦੀ ਬੋਲ-ਚਾਲ ਦੀ ਬੋਲੀ ਹੁੰਦੀ ਹੈ। ਇਲਾਕਿਆਂ-ਇਲਾਕਿਆਂ ਦੀ ਬੋਲ-ਚਾਲ ਦੀ ਬੋਲੀ ਵਿਚ ਭੇਦ ਹੁੰਦਾ ਹੈ। ਪੰਜਾਬੀ ਦਾ ਅਖਾਣ ਹੈ ਕਿ ਬੋਲੀ, ਭਾਵ ਬੋਲ-ਚਾਲ ਦੀ ਬੋਲੀ, ਬਾਰ੍ਹੀਂ ਕੋਹੀਂ ਬਦਲ ਜਾਂਦੀ ਹੈ। ਮਾਝੇ, ਮਾਲਵੇ, ਦੁਆਬੇ (ਹੁਣ ਦੇ ਭਾਰਤੀ ਪੰਜਾਬ (ਪੱਛਮੀ) ਦੇ ਇਲਾਕੇ), ਪੋਠੋਹਾਰ (ਜਿਹਲਮ ਤੋਂ ਪਾਰ ਦੇ ਇਲਾਕੇ), ਸ਼ਾਹਪੁਰ, ਮੁਲਤਾਨ (ਹੁਣ ਦੇ ਪਾਕਿਸਤਾਨ ਪੰਜਾਬ (ਪੂਰਬੀ) ਦੇ ਇਲਾਕੇ) ਆਦਿ ਦੇ ਲੋਕਾਂ ਦੀ ਬੋਲੀ ਵਿਚ ਜਿੱਥੇ ਚੋਖੇ ਸ਼ਬਦ ਸਾਂਝੇ ਹਨ, ਓਥੇ ਕਈ ਸ਼ਬਦ ਵੱਖਰੇ-ਵੱਖਰੇ ਵੀ ਹਨ, ਅਤੇ ਕਈਆਂ ਦੇ ਰੂਪ ਕੁਝ ਹੋਰ ਹਨ। ਉਚਾਰਣ ਦੇ ਲਹਿਜੇ ਵਿਚ ਵੀ ਥਾਂ-ਥਾਂ ਫ਼ਰਕ ਹੁੰਦਾ ਹੈ। ਉਦਾਹਰਣ ਵਜੋਂ ਜਿਸ ਭਾਵ ਨੂੰ ਮਝੈਲ ‘ਜਾਵਾਂਗਾ’ ਵਰਤ ਕੇ ਪ੍ਰਗਟ ਕਰਦੇ ਹਨ, ਉਸੇ ਭਾਵ ਨੂੰ ਪ੍ਰਗਟ ਕਰਨ ਲਈ ਮਾਲਵੇ ਦੇ ਲੋਕ ‘ਜਾਉਂਗਾ’ ਜਾਂ ‘ਜਾਮਾਂਗਾ’, ਲਹਿੰਦੇ ਤੇ ਮੁਲਤਾਨ ਵਾਲੇ ‘ਵੈਸਾਂ’ ਪੋਠੋਹਾਰੀਏ ‘ਜਾਸਾਂ’, ‘ਜੁਲਸਾਂ’ ਜਾਂ ‘ਗੈਸਾਂ’ ਵਰਤਦੇ ਹਨ।
Image result for ੳ ਅ
ਦੇਸ ਦੀ ਬੋਲੀ ਦੇ ਇਸ ਤਰ੍ਹਾਂ ਦੇ ਭਿੰਨ-ਭਿੰਨ ਇਲਾਕਾਈ ਰੂਪਾਂ ਨੂੰ ਉਪ-ਬੋਲੀ ਜਾਂ ਉਪ-ਭਾਸ਼ਾ ਆਖਦੇ ਹਨ।ਸਾਰਥਕ ਤੇ ਨਿਰਾਰਥਕ ਸ਼ਬਦ – ਸ਼ਬਦਾਂ ਦੇ ਖ਼ਾਸ-ਖ਼ਾਸ ਅਰਥ ਹੁੰਦੇ ਹਨ। ਇਹਨਾਂ ਨੂੰ ਸੁਣ ਕੇ ਸਾਨੂੰ ਖ਼ਾਸ-ਖ਼ਾਸ ਸ਼ੈ ਦਾ ਗਿਆਨ ਹੁੰਦਾ ਹੈ। ਪਰ ਬੋਲ-ਚਾਲ ਵਿਚ ਕਈ ਵੇਰ ਅਜੇਹੇ ਸ਼ਬਦ ਵੀ ਵਰਤੇ ਲਏ ਜਾਂਦੇ ਹਨ ਜਿਨ੍ਹਾਂ ਦਾ ਅਰਥ ਕੋਈ ਨਹੀਂ ਹੁੰਦਾ, ਜੋ ਕਿਸੇ ਸ਼ੈ ਦਾ ਗਿਆਨ ਨਹੀਂ ਦੇਂਦੇ। ਜਿਵੇਂ ਕਿ – ਰੋਟੀ ਰਾਟੀ ਛਕ ਛੁਕ ਕੇ ਅਤੇ ਪਾਣੀ ਧਾਣੀ ਪੀ ਪੂ ਕੇ ਉਹ ਤੁਰ ਗਿਆ ਵਿਚ ਰਾਟੀ, ਛੁਕ, ਧਾਣੀ ਤੇ ਪੂ ਅਜੇਹੇ ਸ਼ਬਦ ਹਨ ਜਿਨ੍ਹਾਂ ਦਾ ਅਰਥ ਕੋਈ ਨਹੀਂ ਜੋ ਕਿਸੇ ਸ਼ੈ ਦਾ ਗਿਆਨ ਨਹੀਂ ਦੇਂਦੇ। ਬਾਕੀ ਦੇ ਸ਼ਬਦ ਅਰਥਾਂ ਵਾਲੇ ਹਨ। ਜਿਨ੍ਹਾਂ ਸ਼ਬਦਾਂ ਦਾ ਕੁਝ ਅਰਥ ਹੋਵੇ, ਉਨ੍ਹਾਂ ਨੂੰ ਸਾਰਥਕ ਜਾਂ ਵਾਚਕ ਸ਼ਬਦ ਆਖਦੇ ਹਨ। ਜਿਨ੍ਹਾਂ ਸ਼ਬਦਾਂ ਦਾ ਕੋਈ ਅਰਥ ਨਾ ਹੋਵੇ ਉਨ੍ਹਾਂ ਨੂੰ ਨਿਰਾਰਥਕ ਸ਼ਬਦ ਆਖਦੇ ਹਨ।
1. ਪਰ ਇਹ ਨਿਰਾਰਥਕ ਸ਼ਬਦ ਹਰ ਥਾਂ ਵਾਧੂ ਜਾਂ ਬਿਲਕੁਲ ਬੇਅਰਥ ਨਹੀਂ ਹੁੰਦੇ। ਸਾਰਥਕ ਸ਼ਬਦਾਂ ਦੇ ਨਾਲ ਲੱਗ ਕੇ ਇਹ ਆਦਿ ਜਾਂ ਆਦਿਕ ਦਾ ਅਰਥ ਪ੍ਰਗਟ ਕਰਦੇ ਹਨ। ਪਾਣੀ ਛਕੋ ਤੇ ਪਾਣੀ ਧਾਣੀ ਛਕੋ ਵਿਚ ਅੰਤਰ ਹੈ। ਪਾਣੀ ਛਕਣ ਵਾਲੇ ਨੂੰ ਨਿਰਾ ਪਾਣੀ ਹੀ ਮਿਲੇਗਾ ਪਰ ਪਾਣੀ ਧਾਣੀ ਛਕਣ ਵਾਲੇ ਨੂੰ ਪਾਣੀ ਦੇ ਨਾਲ ਹੋਰ ਕੁਝ ਵੀ – ਲੱਡੂ, ਪਿੰਨੀ, ਬਰਫ਼ੀ, ਪਰੌਂਠਾ ਆਦਿ ਦਿੱਤਾ ਜਾਵੇਗਾ। ਪਾਣੀ ਵੀ ਸ਼ਾਇਦ ਸ਼ਰਬਤ, ਕੱਚੀ ਲੱਸੀ, ਕੋਕਾ-ਕੋਲਾ ਆਦਿਕ ਹੋਵੇ। ਇਹੋ ਹਾਲ ਰੋਟੀ ਤੇ ਰੋਟੀ ਰਾਟੀ ਮੰਜੀ ਤੇ ਮੰਜੀ ਮੁੰਜੀ, ਤੇਲ ਤੇ ਤੇਲ ਸ਼ੇਲ, ਕੁਕਡ਼ ਤੇ ਕੁਕਡ਼ ਸ਼ੁੱਕਡ਼ ਦਾ ਹੈ। ਅਜਿਹੇ ਨਿਰਾਰਥਕ ਸ਼ਬਦਾਂ ਦੀ ਥਾਂ ਜੇ ਆਦਿ ਜਾਂ ਆਦਿਕ ਵਰਤ ਲਈਏ ਤਾਂ ਵੀ ਭਾਵ ਉਹੋ ਪ੍ਰਗਟ ਹੋਵੇਗਾ।
Related image
2. ਨਿਰਾਰਥਕ ਸ਼ਬਦ ਸਦਾ ਸਾਰਥਕ ਸ਼ਬਦਾਂ ਦੇ ਨਾਲ ਉਨ੍ਹਾਂ ਦੇ ਮਗਰ ਆਉਂਦੇ ਹਨ। ਇਹ ਇਕੱਲੇ ਨਹੀਂ ਵਰਤੇ ਜਾਂਦੇ।
3. ਨਿਰਾਰਥਕ ਸ਼ਬਦ ਬਹੁਤ ਕਰਕੇ ਬੋਲ-ਚਾਲ ਵਿਚ ਵਰਤੇ ਜਾਂਦੇ ਹਨ।
ਵਾਕ – ਜਦ ਅਸੀਂ ਕੋਈ ਸਾਫ਼ ਤੇ ਪੂਰੀ ਗੱਲ ਕਰਨੀ ਹੁੰਦੀ ਹੈ, ਤਾਂ ਅਸੀਂ ਕੁਝ ਸ਼ਬਦਾਂ ਨੂੰ ਇੱਕ ਥਾਂ ਜੋਡ਼ ਕੇ ਬੋਲਦੇ ਹਾਂ। ਜਿਵੇਂ – ਸਾਡਾ ਪਿਆਰਾ ਦੇਸ ਹੁਣ ਆਜ਼ਾਦ ਹੈ, ਸਾਡੀ ਪਿਆਰੀ ਮਾਂ-ਬੋਲੀ ਪੰਜਾਬੀ ਹੈ, ਸ਼ਬਦਾਂ ਦੇ ਅਜੇਹੇ ਇਕੱਠ ਨੂੰ ਜਿਸ ਤੋਂ ਪੂਰੀ ਪੂਰੀ ਤੇ ਸਾਫ਼ ਗੱਲ ਬਣ ਜਾਵੇ, ਸਮਝ ਵਿਚ ਆ ਜਾਵੇ, ਵਾਕ ਆਖਦੇ ਹਨ।
ਵਿਆਕਰਣ – ਕਿਸੇ ਬੋਲੀ ਨੂੰ ਠੀਕ-ਠੀਕ ਲਿਖਣ, ਬੋਲਣ ਲਈ ਜਿਨ੍ਹਾਂ ਨੇਮਾਂ ਦਾ ਧਿਆਨ ਰੱਖਿਆ ਜਾਂਦਾ ਹੈ, ਉਨ੍ਹਾਂ ਸਾਰਿਆਂ ਨੂੰ ਰਲਾ ਕੇ ਉਸ ਬੋਲੀ ਦੀ ਵਿਆਕਰਣ ਕਿਹਾ ਜਾਂਦਾ ਹੈ। ਪੰਜਾਬੀ ਬੋਲੀ ਨੂੰ ਠੀਕ ਠੀਕ ਲਿਖਣ, ਬੋਲਣ ਦੇ ਸਭ ਨੇਮਾਂ ਨੂੰ ਰਲਾ ਕੇ ਪੰਜਾਬੀ ਵਿਆਕਰਣ ਆਖਦੇ ਹਨ। ਚੇਤਾ ਰੱਖਣਾ ਚਾਹੀਦਾ ਹੈ ਕਿ ਵਿਆਕਰਣ ਕੇਵਲ ਲਿਖਤੀ ਜਾਂ ਸਾਹਿਤਿਕ ਬੋਲੀ ਦਾ ਹੀ ਹੁੰਦਾ ਹੈ, ਉਪ-ਬੋਲੀ ਜਾਂ ਬੋਲ-ਚਾਲ ਦੀ ਬੋਲੀ ਦਾ ਨਹੀਂ ਤੇ ਇਸ ਵਿਚ ਕੇਵਲ ਸਾਰਥਕ ਜਾਂ ਵਾਚਕ ਸ਼ਬਦਾਂ ਉੱਪਰ ਹੀ ਵਿਚਾਰ ਕੀਤਾ ਜਾਂਦਾ ਹੈ।

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.