ਡੇਰਾ ਬਾਬਾ ਨਾਨਕ ਲਈ ਇਸ ਕਿਸਾਨ ਨੇ ਦਾਨ ਕਰ ਦਿੱਤੀ ਆਪਣੀ 16 ਏਕੜ ਜਮੀਨ,ਵੀਡੀਓ ਦੇਖ ਕੇ ਵੱਧ ਤੋਂ ਵੱਧ ਸ਼ੇਅਰ ਕਰੋ ਜੀ

ਜਿੱਥੇ ਗੁਰੂਦਵਾਰਾ ਕਰਤਾਰਪੁਰ ਸਾਹਿਬ ਜੀ ਦੇ ਲਾਂਗੇ ਨੂੰ ਲੈ ਕੇ ਜਿਥੇ ਬਹੁਤ ਜਿਆਦਾ ਸਿਆਸਤ ਹੋ ਰਹੀ ਹੈ ਉਥੇ ਹੀ ਇਸ ਦੇ ਵਿਚਾਲੇ ਇੱਕ ਬਹੁਤ ਹੀ ਦਿਲ ਨੂੰ ਸਕੂਨ ਦੇਣ ਵਾਲੀ ਖਬਰ ਵੀ ਸਾਹਮਣੇ ਆਈ ਹੈ। ਇੱਕ ਕਿਸਾਨ ਜਿਸਦਾ ਨਾਮ ਲੱਖਾਂ ਸਿੰਘ ਹੈ ਨੇ ਆਪਣੀ 16 ਏਕੜ ਜ਼ਮੀਨ ਲਾਂਗੇ ਦਾ ਕੰਮ ਸ਼ੁਰੂ ਕਰਨ ਲਈ ਬਿਨਾ ਕਿਸੇ ਸ਼ਰਤ ਦੇ ਦਿੱਤੀ ਹੈ।

ਜਿਸ ਤੋ ਬਾਅਦ ਡੇਰਾ ਬਾਬਾ ਨਾਨਕ ਦੀ ਇਸ ਲਾਂਗੇ ਦਾ ਕੰਮ ਰਸਮੀ ਤੌਰ ਤੇ ਸ਼ੁਰੂ ਕਰ ਦਿੱਤਾ ਹੈ।ਤੁਹਾਨੂੰ ਦੱਸ ਦੇ ਕਿ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਾਕਿਸਤਾਨ ਸਥਿਤ ਇਤਿਹਾਸਿਕ ਗੁਰੂਦਵਾਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਡੇਰਾ ਬਾਬਾ ਨਾਨਕ ਸਰਹੱਦ ਰਾਹੀਂ ਖੁੱਲ੍ਹਾ ਲਾਂਘਾ ਬਣ ਜਾਣ ਦੀ ਆਸ ਨੂੰ ਲੈ ਕੇ ਮੱਸਿਆ ਦੇ ਦਿਹਾੜੇ ‘ਤੇ

‘ਗੁਰੂਦਵਾਰਾ ਕਰਤਾਰਪੁਰ ਰਾਵੀ ਦਰਸ਼ਨ ਅਭਿਲਾਖੀ ਸੰਸਥਾ’ ਵੱਲੋਂ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਐਮ.ਐਲ.ਏ. ਨਕੋਦਰ, ਜਨਰਲ ਸਕੱਤਰ ਗੁਰਿੰਦਰ ਸਿੰਘ ਬਾਜਵਾ ਅਤੇ ਜਥੇਦਾਰ ਜਸਬੀਰ ਸਿੰਘ ਜ਼ਫਰਵਾਲ ਦੀ ਅਗਵਾਈ |ਹੇਠ ਸੰਗਤਾਂ ਵੱਲੋਂ ਸਥਾਨਕ ਅੰਤਰਰਾਸ਼ਟਰੀ ਸਰਹੱਦ ਤੇ ਖਲੋਣ ਕੇ ਗੁਰੂਦਵਾਰਾ ਕਰਤਾਰਪੁਰ ਸਾਹਿਬ (ਪਾਕਿਸਤਾਨ) ਦੇ ਸਨਮੁੱਖ ਹੋ ਕੇ 212ਵੀਂ ਅਰਦਾਸ ਬੇਨਤੀ ਕੀਤੀ ਗਈ ਸੀ। ਜੋ ਕਿ ਪਰਮਾਤਮਾ ਦੇ ਦਰਬਾਰ ਵਿਚ ਲੱਗਦਾ ਹੈ ਸੁਣੀ ਗਈ ਹੈ।

ਇਸ ਰਸਤੇ ਦੇ ਖੁਲਣ ਨਾਲ ਦੋਵਾਂ ਦੇਸ਼ਾਂ ਵਿੱਚ ਅਮਨ-ਸ਼ਾਂਤੀ ਦੀ ਨਵੀਂ ਲਹਿਰ ਚੱਲੇਗੀ, ਕਸ਼ਮੀਰ ਦਾ ਮਸਲਾ ਹੱਲ ਕਰਨ ਵਿੱਚ ਮਦਦ ਮਿਲੇਗੀ ਅਤੇ ਦੋਵੇਂ ਦੇਸ਼ ਜਿਹੜੇ ਅਰਬਾਂ ਰੁਪਏ ਆਪਣੀਆਂ ਫ਼ੌਜਾਂ ਤੇ ਖ਼ਰਚ ਰਹੇ ਹਨ, ਉਸ ਵਿੱਚ ਕਟੌਤੀ ਹੋਵੇਗੀ ਅਤੇ ਉਹ ਰੁਪਿਆ ਦੇਸ਼ ਦੇ ਵਿਕਾਸ ਤੇ ਲੱਗੇਗਾ

About admin

Check Also

ਇਹ ਹੈ ਅਨੋਖੀ ਯਾਤਰਾ | Amritsar ਤੋਂ Sri Hazur Sahib ਤੱਕ ਪਰਿਵਾਰ ਸਮੇਤ ਪੈਦਲ ਯਾਤਰਾ

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ …

Leave a Reply

Your email address will not be published.