ਸਿੱਖ ਸੰਗਤ ਦੇ ਰੋਹ ਅੱਗੇ ਝੁਕਦਿਆਂ ਹੋਇਆਂਂ ਜਗਤਾਰ ਸਿੰਘ ਕਾਰ ਸੇਵਾ ਵਾਲੇ ਡੇਰੇ ਵੱਲੋਂ ਸਿੱਖ ਸੰਗਤ ਤੋਂ ਮੁਆਫੀ ਮੰਗ ਲਈ ਹੈ, ਪ੍ਰੈਸ ਨੂੰ ਜਾਰੀ ਕੀਤੇ ਇੱਕ ਲੈਟਰ ਵਿੱਚ ਓਹਨਾਂ ਨੇ ਸਾਫ ਸ਼ਬਦਾਂ ਵਿੱਚ ਲਿਖਿਆ ਹੈ ਕਿ ਦਰਸ਼ਨੀ ਡਿਓੜੀ ਬਾਰੇ ਸੰਗਤਾਂ ਦੇ ਰੋਸ ਕਾਰਨ ਓਹਨਾਂ ਨੇ ਇਹ ਕੰਮ ਬੰਦ ਕੀਤਾ ਅਤੇ ਸਿੱਖ ਸੰਗਤ ਤੋਂ ਮੁਆਫੀ ਮੰਗੀ ਹੈ , ਓਹਨਾਂ ਕਿਹਾ ਕਿ ਓਹ ਅੱਗੇ ਤੋਂ ਕਿਸੇ ਵੀ ਪੁਰਾਤਨ ਇਤਿਹਾਸਿਕ ਇਮਾਰਤ ਦੀ ਕਾਰ ਸੇਵਾ ਸਮੂਹ ਸੰਗਤ ਅਤੇ ਸਿੱਖ ਸੰਪਰਦਾਵਾਂ ਨਾਲ ਸਲਾਹ ਮਸ਼ਵਰਾ ਕਰ ਕੇ ਹੀ ਸ਼ੁਰੂ ਕਰਨਗੇ ..ਕਾਰ ਸੇਵਾ ਜੱਥੇ ਦੇ ਉਪ ਮੁਖੀ ਬਾਬਾ ਮਹਿੰਦਰ ਸਿੰਘ ਨੇ Meida ਨੂੰ ਦੱਸਿਆ, “ਦਰਸ਼ਨੀ ਡਿਓੜੀ ਢਾਹੁਣ ਵਾਸਤੇ ਸਾਡੇ ਕੋਲ ਮਨਜ਼ੂਰੀ ਸੀ। ਅਸੀਂ ਬਿਨਾਂ ਮਨਜ਼ੂਰੀ ਦੇ ਕੰਮ ਨਹੀਂ ਕਰਦੇ ਹਾਂ।”
“ਜੇ ਐੱਸਜੀਪੀਸੀ ਵੱਲੋਂ ਕੋਈ ਮਤਾ ਪਾਸ ਹੁੰਦਾ ਤਾਂ ਸਾਨੂੰ ਜ਼ਰੂਰ ਪਤਾ ਹੁੰਦਾ।”
ਬਾਬਾ ਮਹਿੰਦਰ ਸਿੰਘ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਪੁਰਾਤਨ ਢਾਂਚੇ ਵਿੱਚ ਮੌਜੂਦ ਪੇਂਟਿੰਗਜ਼ ਅਤੇ ਹੋਰ ਹਿੱਸਿਆਂ ਦੀ ਫੋਟੋ ਖਿੱਚ ਲਈਆਂ ਸਨ ਅਤੇ ਨਵੀਂ ਇਮਾਰਤ ਵਿੱਚ ਪੁਰਾਣੇ ਡਿਜ਼ਾਈਨ ਅਤੇ ਪੇਂਟਿੰਗਜ਼ ਹੀ ਬਣਾਉਣੀਆਂ ਸਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਘਟਨਾ ਬਾਰੇ ਕਿਹਾ, “ਸ਼ਨੀਵਾਰ ਰਾਤ ਨੂੰ ਦਰਸ਼ਨੀ ਡਿਓੜੀ ਢਾਹੁਣ ਦੀ ਕਾਰਵਾਈ ਦੀ ਅਸੀਂ ਨਿੰਦਾ ਕਰਦੇ ਹਾਂ। ਅਸੀਂ ਕਾਰਸੇਵਾ ਵਾਲੇ ਜਗਤਾਰ ਸਿੰਘ ਤੋਂ ਇਸ ਸਥਾਨ ਦੀ ਸੇਵਾ ਨੂੰ ਵਾਪਸ ਲੈ ਲਿਆ ਹੈ। ਅਸੀਂ ਇਸ ਘਟਨਾ ਦੇ ਦੋਸ਼ੀਆਂ ਖਿਲਾਫ ਕਾਨੂੰਨੀ ਅਤੇ ਹੋਰ ਬਣਦੀ ਕਾਰਵਾਈ ਕਰਾਂਗੇ।”
“ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖ ਕੇ ਅਸੀਂ ਇਸ ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਨੂੰ ਰੋਕ ਦਿੱਤਾ ਸੀ। ਜਗਤਾਰ ਸਿੰਘ ਵੱਲੋਂ ਇਸ ਮਤੇ ਦੀ ਉਲੰਘਣਾ ਕੀਤੀ ਗਈ ਹੈ।” ਕਮੇਟੀ ਵਾਅਦਾ ਕਰਦੀ ਹੈ ਕਿ ਸਿੱਖ ਰਹਿਤ ਮਰਿਆਦਾ ਦੇ ਨਾਲ ਡਿਓੜੀ ਦੀ ਮੁੜ ਉਸਾਰੀ ਕਰਵਾਈ ਜਾਵੇਗੀ।”
ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਡਾ. ਰੂਪ ਸਿੰਘ ਨੇ ਕਿਹਾ, “ਇਹ ਕਾਰਵਾਈ ਸਾਜ਼ਿਸ਼ ਵਜੋਂ ਸ਼੍ਰੋਮਣੀ ਕਮੇਟੀ ਨੂੰ ਬਦਨਾਮ ਕਰਨ ਵਾਲੀ ਲੱਗ ਰਹੀ ਹੈ। ਇਸ ਘਟਨਾ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੂੰ ਸਮਾਜਕ, ਧਾਰਮਿਕ ਅਤੇ ਰਾਜਨੀਤਿਕ ਤੌਰ ‘ਤੇ ਵਿਵਾਦਾਂ ਦਾ ਸਾਹਮਣਾ ਕਰਨਾ ਪਵੇਗਾ।”
Check Also
ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ
ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …