ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਵਲੋਂ ਲਾਈਵ ਰਿਸ਼ਵਤ ਲੈਣ ਦੇ ਇਕ ਮਾਮਲੇ ਸਬੰਧੀ ਖੁਲਾਸਾ ਕੀਤਾ ਗਿਆ ਹੈ, ਜਿਸ ਦੀ ਸ਼ਿਕਾਇਤ ਉਨ੍ਹਾਂ ਨੂੰ ਬਸੰਤ ਐਵਿਨਿਊ ਦੇ ਰਹਿਣ ਵਾਲੇ ਜਗਦੀਪ ਸਿੰਘ ਨੇ ਕੀਤੀ ਸੀ।
ਜਾਣਕਾਰੀ ਮੁਤਾਬਕ ਜਗਦੀਪ ਸਿੰਘ ਨੇ ਟਿੱਬਾ ‘ਚ ਆਪਣੀ ਫੈਕਟਰੀ ਦਾ ਨਕਸ਼ਾ ਪਾਸ ਕਰਾਉਣ ਲਈ ਚੰਡੀਗੜ੍ਹ ਇੰਡਸਟਰੀਅਲ ਮਹਿਕਮੇ ਦੇ ਨਾਲ ਰਾਬਤਾ ਕਾਇਮ ਕੀਤਾ, ਜਿਸ ਤੋਂ ਬਾਅਦ ਉੱਥੋਂ ਦੇ ਡਾਇਰੈਕਟਰ ਐੱਮ. ਪੀ. ਬੇਰੀ ਨੇ ਨਕਸ਼ਾ ਪਾਸ ਕਰਾਉਣ ਲਈ 35,000 ਰੁਪਏ ਦੀ ਮੰਗ ਕੀਤੀ। ਐੱਮ. ਪੀ. ਬੇਰੀ ਸੇਵਾਮੁਕਤ ਹੋ ਚੁੱਕਾ ਹੈ ਅਤੇ ਐਕਸਟੈਂਸ਼ਨ ‘ਤੇ ਚੱਲ ਰਿਹਾ ਹੈ।
ਉਸ ਦੇ ਰਿਸ਼ਵਤ ਮੰਗਣ ਤੋਂ ਬਾਅਦ ਇਹ ਮਾਮਲਾ 25,000 ‘ਚ ਸੈੱਟ ਹੋਇਆ, ਜਿਸ ਦੀ ਸ਼ਿਕਾਇਤ ਜਗਦੀਪ ਨੇ ਸਿਮਰਜੀਤ ਬੈਂਸ ਨੂੰ ਕੀਤੀ ਅਤੇ ਬੈਂਸ ਨੇ ਰੰਗੇ ਹੱਥੀਂ ਫੜ੍ਹ ਲਿਆ। ਇਸ ਬਾਰੇ ਜਦੋਂ ਐੱਮ. ਪੀ. ਬੇਰੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਕੈਮਰਿਆਂ ਤੋਂ ਬਚਦੇ ਹੋਏ ਭੱਜਦੇ ਦਿਖਾਈ ਦਿੱਤੇ ਅਤੇ ਇਹੀ ਕਹਿੰਦੇ ਹੋਏ ਨਜ਼ਰ ਆਏ ਕਿ ਉਨ੍ਹਾਂ ਨੇ ਕੋਈ ਰਿਸ਼ਵਤ ਨਹੀਂ ਲਈ ਹੈ।
Check Also
ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ
ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …