ਦਰਬਾਰ ਸਾਹਿਬ ਹੋ ਰਹੀ ਵੱਡੀ ਉਲੰਘਣਾ |.ਗਲਤ ਤਰੀਕੇ ਨਾਲ ਪੜ੍ਹੀ ਜਾਂਦੀ Asa di Var. |

ਆਸਾ ਕੀ ਵਾਰ (ਜਾਂ ਵਾਰ ਆਸਾ) ਸਿੱਖਾਂ ਦੇ ਪਹਿਲੇ ਗੁਰੂ, ਗੁਰੂ ਨਾਨਕ ਦੇਵ ਦਾ ਕਲਾਮ ਹੈ ਜੋ ਸਿੱਖਾਂ ਦੀ ਧਾਰਮਿਕ ਕਿਤਾਬ ਅਤੇ ਰਹਿਬਰ ਗੁਰੂ ਗ੍ਰੰਥ ਸਾਹਿਬ ਵਿੱਚ ਅਤੇ ਸਿੱਖਾਂ ਦੇ ਨਿਤਨੇਮ ਦਾ ਹਿੱਸਾ ਹੈ। ਇਹਨੂੰ ਪੰਜਵੇਂ ਗੁਰੂ, ਗੁਰੂ ਅਰਜਨ ਦੇਵ ਜੀ ਨੇ 24 ਪਉੜੀਆਂ ਅਤੇ 59 ਸਲੋਕਾਂ ਨੂੰ ਸੰਗ੍ਰਹਿਤ ਕਰ ਕੇ ਗੁਰੂ ਗ੍ਰੰਥ ਸਾਹਿਬ ਵਿੱਚ ਸਵੇਰੇ ਸੁਵਖਤੇ ਦੀ ਅਰਦਾਸ ਦੇ ਤੌਰ ਸ਼ਾਮਲ ਕੀਤਾ। ਇਸ ਵਿੱਚ ਕੁਝ ਸਲੋਕ ਦੂਜੇ ਗੁਰੂ, ਗੁਰੂ ਅੰਗਦ ਦੇਵ ਜੀ ਦੇ ਵੀ ਸ਼ਾਮਲ ਕੀਤੇ ਗਏ ਹਨ ਜੋ ਪਉੜੀਆਂ ਦੇ ਥੀਮ ਤੇ ਸੰਦੇਸ਼ ਨਾਲ ਐਨ ਮੇਲ ਖਾਂਦੇ ਹਨ।

ਆਸਾ ਕੀ ਵਾਰ, ਗੁਰੂ ਗ੍ਰੰਥ ਸਾਹਿਬ ਦੇ ਅੰਕ 462 ਤੋਂ ਲੈ ਕੇ 475 ਉੱਤੇ ਸੁਸ਼ੋਭਿਤ ਹੈ। ਇਸ ਬਾਣੀ ਨੂੰ ਅੰਮ੍ਰਿਤ ਵੇਲੇ ਗਾਉਣ ਦਾ ਵਿਧਾਨ ਹੈ। ਇਹ ਵਾਰ ਗੁਰੂ ਨਾਨਕ ਦੇਵ ਜੀ ਦੀ ਸਰਬਪ੍ਰਿਯ ਅਤੇ ਪ੍ਰਸਿੱਧ ਰਚਨਾ ਹੈ। ਇਸ ਵਿੱਚ ਕੁਝ ਸਲੋਕ ਗੁਰੂ ਅੰਗਦ ਦੇਵ ਜੀ ਦੇ ਵੀ ਅੰਕਿਤ ਹਨ। ਇਨ੍ਹਾ ਸਲੋਕਾਂ ਵਿੱਚ 44 ਗੁਰੂ ਨਾਨਕ ਦੇਵ ਜੀ ਅਤੇ ਬਾਕੀ 15 ਸਲੋਕ ਗੁਰੂ ਅੰਗਦ ਦੇਵ ਜੀ ਦੁਆਰਾ ਰਚਿਤ ਹਨ।
Image result for ਆਸਾ ਦੀ ਵਾਰਹਰ ਪਉੜੀ ਤੋਂ ਪਹਿਲਾਂ ਦੋ ਜਾਂ ਵਧੀਕ ਸਲੋਕ ਹਨ। ਇਸ ਵਾਰ ਵਿੱਚ ਵਰਤਿਆ ਪਉੜੀ ਰੂਪ (13, 16 ਮਾਤਰਾਂ) ਦਾ ਹੈ। ਪਉੜੀਆਂ ਨਾਲ ਸਲੋਕਾਂ ਦੀ ਵੰਡ ਇੱਕ ਸਮਾਨ ਨਹੀਂ ਹੈ। ਹਰ ਪਉੜੀ ਨਾਲ ਘੱਟੋ-ਘੱਟ ਦੋ ਅਤੇ ਵੱਧ ਤੋਂ ਵੱਧ ਪੰਜ ਸਲੋਕ ਹਨ। ਸਲੋਕ ਦੀਆਂ ਤੁਕਾਂ ਇਕਸਾਰ ਨਹੀਂ। ਦੋ ਤੋਂ ਲੈ ਕੇ 19 ਤੱਕ ਤੁਕਾਂ ਦ੍ਰਿਸ਼ਟੀਗੋਚਰ ਹੁੰਦੀਆਂ ਹਨ। ਹਰ ਪਉੜੀ ਪੰਜ ਤੁਕਾਂ ਦੀ ਹੈ। ਹਰ ਪਉੜੀ ਦੀ ਅੰਤਿਮ ਤੁਕ ਬਾਕੀਆਂ ਦੇ ਮੁਕਾਬਲੇ ਨਿੱਕੀ ਹੈ ਅਤੇ ਉਸ ਵਿੱਚ ਸਾਰੀ ਪਉੜੀ ਦਾ ਤੱਤ-ਸਾਰ ਸਮੋਇਆ ਹੋਇਆ ਹੈ।
Image result for guru nanak dev ji
ਇਸ ਵਿਧਾਨ ਦਾ ਪਾਲਣ ਕੇਵਲ 22ਵੀਂ ਪਉੜੀ ਵਿੱਚ ਨਹੀਂ ਹੋਇਆ ਜਿੱਥੇ ਪੰਜ ਦੀ ਥਾਂ ਛੇ ਤੁਕਾਂ ਹਨ।

About admin

Check Also

ਇਹ ਹੈ ਅਨੋਖੀ ਯਾਤਰਾ | Amritsar ਤੋਂ Sri Hazur Sahib ਤੱਕ ਪਰਿਵਾਰ ਸਮੇਤ ਪੈਦਲ ਯਾਤਰਾ

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ …

Leave a Reply

Your email address will not be published.