ਦੁਨੀਆ ਵਿਚ ਸਭ ਤੋਂ ਵੱਧ Sikh ਗਿਣਤੀ ਵਾਲੇ Top 10 ਦੇਸ਼ | Sikhs Around The World..

ਸਿੱਖੀ ਇੱਕ ਰੱਬ ਨੂੰ ਮੰਨਣ ਵਾਲਾ ਧਰਮ ਅਤੇ ਕੌਮੀ ਫ਼ਲਸਫਾ ਹੈ, ਜੋ 15ਵੀਂ ਸਦੀ ਵਿੱਚ ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿਖੇ ਆਗਾਜ਼ ਹੋਇਆ। ਸਿੱਖੀ ਦਾ ਮੌਲਿਕ ਯਕੀਨ ਅਤੇ ਫ਼ਲਸਫਾ, ਪਵਿੱਤਰ ਲਿਖਤ ਗੁਰੂ ਗਰੰਥ ਸਾਹਿਬ ਵਿੱਚ ਮੌਜੂਦ ਬਾਣੀ ਮੁਤਾਬਿਕ ਇਹ ਹੈ, ਕਿ ਰੱਬ ਉੱਪਰ ਨਿਸਚਾ ਰੱਖਕੇ ਉਸ ਦਾ ਨਾਮ ਜਪਣਾ, ਮਨੁਖਤਾ ਵਿੱਚ ਇਤਫ਼ਾਕ ਨਾਲ ਰਹਿਣਾ, ਸਵਾਰਥ ਤੋਂ ਵਾਂਝੇ ਰਹਿਕੇ ਸੇਵਾ ਕਰਨੀ, ਸਰਬੱਤ ਦੇ ਭਲੇ ਵਾਸਤੇ ਮਨੁਖੀ ਹੱਕਾਂ ‘ਤੇ ਡੱਟਕੇ ਪਹਿਰਾ ਦੇਣਾ, ਤੇ ਦੁਨੀਆਦਾਰੀ ਵਿੱਚ ਵੱਸਕੇ ਚੰਗੇ ਕਿਰਦਾਰ ਵਾਲਾ ਜੀਵਨ ਜੀਣਾ। ਦੁਨੀਆ ਦੇ ਵੱਡੇ ਧਰਮਾਂ ਵਿਚੋਂ ਸਭ ਤੋਂ ਨਵੇਂ ਹੋਣ ਦੇ ਬਾਵਜੂਦ, ਕੁਲ ਦੁਨੀਆ ਦੇ 25-28 ਮਿਲੀਅਨ ਮੰਨਣ ਵਾਲਿਆਂ ਦੀ ਗਿਣਤੀ ਮੁਤਾਬਕ, ਇਹ ਦੁਨੀਆ ਪੱਧਰ ਦਾ ਪੰਜਵਾਂ ਸਭ ਤੋਂ ਵੱਡਾ ਧਰਮ ਹੈ।
ਸਿੱਖੀ ਦਾ ਰੂਹਾਨੀ ਅਤੇ ਕੌਮੀ ਅਧਾਰ ਗੁਰੂ ਨਾਨਕ, ਸਿਖਾਂ ਦੇ ਪਹਿਲੇ ਗੁਰੂ, ਅਤੇ ਨੌਂ ਬਾਅਦ ਵਾਲੇ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ, ਜੋ ਸਿੱਖਾਂ ਦੇ ਮੌਜੂਦਾ ਅਟੱਲ ਗੁਰੂ ਅਤੇ ਰਹਿਬਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਸਿੱਖ ਮਜ਼ਹਬ ਦੇ ਫ਼ਲਸਫੇ ਨੂੰ ਗੁਰਮਤਿ ਕਿਹਾ ਜਾਂਦਾ ਹੈ ਜਿਸਦਾ ਬੀਜ ਵਾਹਿਗੁਰੂ ਵਿੱਚ ਯਕੀਨ ਰੱਖਣਾ, ਜਿਸਨੂੰ ਇੱਕ ਓਅੰਕਾਰ (ਮਤਲਬ: ਇੱਕ ਰੱਬ) ਦੁਆਰਾ ਦਰਸਾਇਆ ਜਾਂਦਾ ਹੈ। ਗੁਰੂ ਨਾਨਕ ਸਾਹਿਬ ਨੇ ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਆਪਣੇ ਇੱਕ ਸਿੱਖ ਨੂੰ ਦੂਜਾ ਗੁਰੂ ਬਣਾਇਆ ਅਤੇ ਸਿੱਖ ਸਮਾਜ ਨੂੰ ਸੇਧ ਦੇਣ ਦਾ ਕੰਮ ਸੌਂਪਿਆ। ਇਹ ਰੀਤ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਤੱਕ ਜਾਰੀ ਰਹੀ ਜਿਨਾਂ ਨੇ 1699 ਈਸਵੀ ਦੀ ਵਿਸਾਖੀ ਨੂੰ, ਖਾਲਸਾ ਕਾਇਮ ਕੀਤਾ ਅਤੇ ਸਿੱਖਾਂ ਨੂੰ ਇੱਕ ਵੱਖਰੀ ਪਛਾਣ ਦਿੱਤੀ; ਪੰਜ ਸਿੱਖਾਂ ਨੂੰ ਅੰਮ੍ਰਿਤ ਛਕਾਇਆ ਅਤੇ ਪੰਜ ਪਿਆਰੇ ਦਾ ਖ਼ਿਤਾਬ ਦਿੱਤਾ ਜਿਨ੍ਹਾਂ ਤੋਂ ਬਾਅਦ ’ਚ ਗੁਰੂ ਜੀ ਨੇ ਬੇਨਤੀ ਕਰ ਖੁਦ ਅੰਮ੍ਰਿਤ ਛਕਿਆ। ਗੁਰੂ ਗੋਬਿੰਦ ਸਿੰਘ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਦਾ ਹੁਕਮ ਕਰਦੇ ਹੋਏ ਦੇਹਧਾਰੀ ਗੁਰੂ ਰੀਤੀ ਨੂੰ ਖਤਮ ਕੀਤਾ। ਹਿੰਦੂਆਂ ਦੇ ਮੰਦਰਾਂ ਵਿੱਚ ਦੇਵੀ ਦੇਵਤਿਆਂ ਅਤੇ ਕਥਿਤ ਅਵਤਾਰਾਂ ਦੀਆਂ ਮੂਰਤੀਆਂ ਦੀ ਹੀ ਪੂਜਾ ਕੀਤੀ ਜਾਂਦੀ ਹੈ Image result for sikh gurdwaraਅਤੇ ਇਹ ਪਹਿਲਾਂ ਤੋਂ ਹੀ ਕੀਤੀ ਜਾ ਰਹੀ ਹੈ ਇਸੇ ਕਰਕੇ ਭਗਤ ਕਬੀਰ ਜੀ ਨੇ ਆਪਣੇ ਸ਼ਬਦ ਵਿੱਚ ਇਸ ਦਾ ਜ਼ਿਕਰ ਕੀਤਾ ਹੈ। ਗੁਰਬਾਣੀ ਬੁੱਤ-ਪੂਜਾ ਦਾ ਖੰਡਣ ਕਰਦੀ ਹੈ। ਗੁਰਬਾਣੀ ਹਰਇਕ ਇਨਸਾਨ ਨੂੰ ਸਿੱਧਾ ਅਕਾਲ ਪੁਰਖ ਨਾਲ ਜੋੜਦੀ ਹੈ। ਜਿਸ ਦਾ ਨਾ ਤਾਂ ਕੋਈ ਰੰਗ ਰੂਪ ਹੈ ਅਤੇ ਨਾ ਹੀ ਕੋਈ ਖਾਸ ਟਿਕਾਣਾ। ਉਹ ਅਕਾਲ ਪੁਰਖ ਕਿਸੇ ਸਵਰਗ ਜਾਂ ਸੱਚਖੰਡ ਵਿੱਚ ਵੀ ਨਹੀਂ ਰਹਿੰਦਾ। ਫਿਰ ਉਹ ਰਹਿੰਦਾ ਕਿਥੇ ਹੋਇਆ? ਉਹ ਰਹਿੰਦਾ ਹੈ ਆਪਣੇ ਬਣਾਏ ਹੋਏ ਮਕਾਨ/ਕੋਠੀ ਵਿਚ। ਫਿਰ ਉਸ ਦੀ ਕੋਠੀ ਕਿਤਨੀ ਕੁ ਵੱਡੀ ਹੋਵੇਗੀ? ਉਸ ਦੀ ਕੋਠੀ ਉਤਨੀ ਹੀ ਵੱਡੀ ਹੈ ਜਿਤਨਾ ਉਹ ਆਪ ਵੱਡਾ ਹੈ। ਉਹ ਆਪ ਕਿਤਨਾ ਵੱਡਾ ਹੈ? ਉਹ ਆਪ ਇਤਨਾ ਵੱਡਾ ਹੈ ਜਿਸ ਦਾ ਕਿ ਕੋਈ ਵੀ ਅੰਤ ਨਹੀਂ ਪਾਇਆ ਜਾ ਸਕਦਾ ਅਤੇ ਨਾ ਹੀ ਹਾਲੇ ਤੱਕ ਕੋਈ ਪਾ ਸਕਿਆ ਹੈ। ਫਿਰ ਉਸ ਦੀ ਆਪਣੇ ਰਹਿਣ ਲਈ ਬਣਾਈ ਹੋਈ ਏਡੀ ਵੱਡੀ ਕੋਠੀ ਕਿਹੜੀ ਹੋਈ? ਇਸ ਕੋਠੀ ਦਾ ਨਾਮ ਤਾਂ ਜਰੂਰ ਹੀ ਸਾਰਿਆਂ ਨੇ ਹੀ ਸੁਣਿਆ ਹੋਵੇਗਾ ਉਂਝ ਭਾਵੇਂ ਚੇਤੇ ਵਿਚੋਂ ਵਿਸਰ ਗਿਆ ਹੋਵੇ। ਲਓ ਫਿਰ ਅਸੀਂ ਚੇਤਾ ਕਰਵਾ ਦਿੰਦੇ ਹਾਂ ਸੁਣ ਲਓ ਉਸ ਕੋਠੀ ਦਾ ਨਾਮ:
ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ ॥ਪੰਨਾ 463॥Image result for sikh gurdwara
ਹਾਂ ਜੀ ਇਹ ਸਾਰਾ ਸੰਸਾਰ ਹੀ ਉਸ ਦੀ ਆਪਣੀ ਕੋਠੀ/ਮਕਾਨ ਹੈ ਅਤੇ ਇਸ ਦੇ ਵਿੱਚ ਹੀ ਉਹ ਰਹਿੰਦਾ ਹੈ। ਜਾਂ ਫਿਰ ਇਉਂ ਕਹਿ ਲਓ ਕਿ ਉਹ ਇਹ ਦਿਸਦੇ ਸਾਰੇ ਸਰਗੁਣ ਸਰੂਪ ਵਿੱਚ ਨਿਰਗੁਣ ਕਰਕੇ ਸਮਾਇਆ ਹੋਇਆ ਹੈ। ਉਹ ਮੱਛੀ ਵੀ ਆਪ ਹੈ ਅਤੇ ਜਲ ਅਤੇ ਜਾਲ ਵੀ ਆਪ ਹੈ।
ਤੂੰ ਆਪੇ ਜਲੁ ਮੀਨਾ ਹੈ ਆਪੇ ਆਪੇ ਹੀ ਆਪਿ ਜਾਲੁ ॥ ਤੂੰ ਆਪੇ ਜਾਲੁ ਵਤਾਇਦਾ ਆਪੇ ਵਿਚਿ ਸੇਬਾਲੁ ॥ ਤੂੰ ਆਪੇ ਕਮਲੁ ਅਲਿਪਤੁ ਹੈ ਸੈ ਹਥਾ ਵਿਚਿ ਗੁਲਾਲੁ ॥ ਤੂੰ ਆਪੇ ਮੁਕਤਿ ਕਰਾਇਦਾ ਇੱਕ ਨਿਮਖ ਘੜੀ ਕਰਿ ਖਿਆਲੁ ॥ ਹਰਿ ਤੁਧਹੁ ਬਾਹਰਿ ਕਿਛੁ ਨਹੀ ਗੁਰ ਸਬਦੀ ਵੇਖਿ ਨਿਹਾਲੁ ॥੭॥ ਪੰਨਾ 85॥
ਜਦ ਅਕਾਲ ਪੁਰਖ ਸਾਰਾ ਕੁੱਝ ਆਪੇ ਆਪ ਹੀ ਹੈ। ਕੋਈ ਜਗਾ ਐਸੀ ਨਹੀਂ ਜਿਥੇ ਕਿ ਉਹ ਨਾ ਹੋਵੇ ਅਤੇ ਉਸ ਦਾ ਸਰਗੁਣ ਸਰੂਪ ਵੀ ਕੋਈ ਨਹੀਂ ਫਿਰ ਉਸ ਦਾ ਕੋਈ ਖਾਸ ਸਿੰਘਾਸਣ ਕਿਵੇਂ ਮਿਥਿਆ ਜਾ ਸਕਦਾ ਹੈ? ਪਰ ਸਿੱਖਾਂ ਨੇ ਕਿਸੇ ਅਗਿਆਤ ਬਿਪਰ ਲਿਖਾਰੀ ਦੇ ਕਹਿਣ ਤੇ ਮਿੱਥ ਲਿਆ। ਹਿੰਦੂ ਤਾਂ ਪੱਥਰ ਦੀਆਂ ਛੋਟੀਆਂ ਜਿਹੀਆਂ ਮੂਰਤੀਆਂ ਬਣਾ ਕੇ ਉਸ ਦੀ ਪੂਜਾ ਕਰਦੇ ਹਨ। ਪਰ ਸਿੱਖਾਂ ਨੇ ਇੱਕ ਵੱਡਾ ਮੂਰਤਾ ਅਕਾਲ ਤਖ਼ਤ ਦੇ ਨਾਮ ਤੇ ਖੜਾ ਕਰ ਲਿਆ। ਫਿਰ ਹਿੰਦੂਆਂ ਦੀ ਤਰਜ਼ ਤੇ ਇਸ ਮੂਰਤੇ ਦੀ ਸੰਭਾਲ ਲਈ ਪੁਜਾਰੀ ਰੱਖ ਕੇ ਉਸ ਦੀਆਂ ਗੱਲਾਂ ਨੂੰ ਸਰਬਉੱਚ ਕਹਿਣਾ ਸ਼ੁਰੂ ਕਰ ਦਿੱਤਾ। ਭਾਵ ਕਿ ਜਿਵੇਂ ਹਿੰਦੂਆਂ ਲਈ ਬ੍ਰਾਹਮਣ ਸਰਵਉੱਚ ਹੈ ਉਸੇ ਤਰ੍ਹਾਂ ਸਿੱਖਾਂ ਲਈ ਇਸ ਮੂਰਤੇ ਦੇ ਪੁਜਾਰੀ ਨੂੰ ਬ੍ਰਾਹਮਣ ਵਾਂਗ ਸਰਵਉੱਚ ਮੰਨ ਲਿਆ ਗਿਆ। ਸਦੀਆਂ ਬੀਤ ਜਾਣ ਤੇ ਵੀ ਸਿੱਖਾਂ ਨੂੰ ਇਹਨਾ ਛੇ ਅੱਖਰਾਂ ਵਾਲੇ (ਅਕਾਲ ਤਖ਼ਤ) ਦੇ ਅੱਖਰੀ ਅਰਥਾਂ ਦੀ ਸੋਝੀ ਨਹੀਂ ਹੋਈ ਕਿ ਅਕਾਲ ਪੁਰਖ ਦੇ ਸਿੰਘਾਸਣ ਦਾ ਕੋਈ ਖਾਸ ਟਿਕਾਣਾ ਤੁਸੀਂ ਕਿਵੇਂ ਮਿੱਥ ਸਕਦੇ ਹੋ। ਗੱਲ ਦੀ ਅਸਲੀਅਤ ਨੂੰ ਸਮਝਣ ਦੀ ਬਜਾਏ ਆਪਣੀ ਮਰਜ਼ੀ ਦੇ ਗੁਰਬਾਣੀ ਦੇ ਅਰਥ ਤਰੋੜ ਮਰੋੜ ਕੇ ਪੇਸ਼ ਕਰਨੇ ਸ਼ੁਰੂ ਕਰ ਦਿੱਤੇ। ਹੁਣ ਇੱਕ ਗੱਲ ਹੋਰ ਕਹਿਣੀ ਸ਼ੁਰੂ ਕਰ ਦਿੱਤੀ ਕਿ ਅਕਾਲ ਤਖ਼ਤ ਇੱਕ ਸਿਧਾਂਤ/ਫਲਸਫੇ ਦਾ ਨਾਮ ਹੈ ਇਮਾਰਤ ਦਾ ਨਹੀਂ। ਜੇ ਅਕਾਲ ਤਖ਼ਤ ਇੱਕ ਸਿਧਾਂਤ ਦਾ ਨਾਮ ਹੈ ਤਾਂ ਫਿਰ ਉਸ ਇਮਾਰਤ ਨੂੰ ਸਰਵਉੱਚ ਕਿਉਂ ਕਹੀ ਜਾਂਦੇ ਹੋ? ਦਰਅਸਲ ਗੱਲ ਇਹ ਹੈ ਕਿ ਜਿਹੜੀ ਗਲਤ ਗੱਲ ਇੱਕ ਵਾਰੀ ਸ਼ੁਰੂ ਹੋ ਗਈ ਉਸ ਗਲਤੀ ਨੂੰ ਸੁਧਾਰਨ ਦੀ ਬਿਜਾਏ ਹੋਰ ਹੀ ਮਨਘੜਤ ਦਲੀਲਾਂ ਦਾ ਆਸਰਾ ਲਿਆ ਜਾਂਦਾ ਹੈ।

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.