ਦੇਖੋ ਇਸ ਇਤਿਹਾਸਿਕ ਜੰਡ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ ਬੰਨ੍ਹਿਆ ਸੀ ਆਪਣਾ ਘੋੜਾ,ਦਰਸ਼ਨ ਕਰਕੇ ਸ਼ੇਅਰ ਜਰੂਰ ਕਰੋ ਜੀ

ਦਰਸ਼ਨ ਕਰੋ ਜੀ ਇਸ ਇਤਿਹਾਸਿਕ ਜੰਡ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੰਨਿਆ ਸੀ ਆਪਣਾ ਘੋੜਾ!ਜਿੱਥੇ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਚਰਨ ਪਾਏ ਅਤੇ ਆਪਣੇ ਕੌਤਕ ਰਚਾਏ ਉਨਾਂ ਜਗ੍ਹਾ। ਤੇ ਅੱਜ ਕੱਲ੍ਹ ਇਤਿਹਾਸਕ ਗੁਰਦੁਆਰੇ ਸੁਸ਼ੋਭਿਤ ਹਨ। ਗੁਰਦੁਆਰਾ ਟੁੱਟੀ ਗੰਢੀ ਸਾਹਿਬ, ਉਹ ਇਤਿਹਾਸਕ ਜਗ੍ਹਾ ਹੈ ਜਿੱਥੇ ਚਾਲੀ ਮੁਕਤਿਆਂ ਸ਼ਹੀਦੀ ਪ੍ਰਾਪਤ ਕੀਤੀ ਸੀ। ਇੱਥੇ ਨਜ਼ਦੀਕ ਹੀ ਉਹ ਜੰਡ ਸਥਿਤ ਹੈ ਜਿੱਥੇ ਗੁਰੂ ਸਾਹਿਬ ਨੇ ਆਪਣਾ ਘੋੜਾ ਬੰਨ੍ਹਿਆ ਸੀ। ਇਹ ਜੰਡ ਅੱਜ ਵੀ ਮੌਜੂਦ ਹੈ ਅਤੇ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਇਸ ਨੂੰ ਹਰਿਆ ਭਰਿਆ ਰੱਖਣ ਲਈ ਤਮਾਮ ਕੋਸ਼ਿਸ਼ਾਂ ਜਾਰੀ ਹਨ।

ਇਸ ਜੰਡ ਵਾਲੀ ਜਗ੍ਹਾ ਤੇ ਗੁਰਦੁਆਰਾ ਜੰਡ ਸਾਹਿਬ ਸੁਸ਼ੋਭਿਤ ਹੈ, ਜੋ ਫ਼ਰੀਦਕੋਟ ਜ਼ਿਲ੍ਹੇ ਵਿੱਚ ਹੈ। ਲੱਖਾਂ ਹੀ ਸ਼ਰਧਾਲੂ ਇੱਥੇ ਆਈ ਸਾਲ ਇਸ ਜੰਡ ਦੇ ਦਰਸ਼ਨਾਂ ਲਈ ਆਉਂਦੇ ਹਨ। ਦੱਸਣਯੋਗ ਹੈ ਕਿ ਇੱਥੇ ਨੇੜੇ ਨੇੜੇ ਬਹੁਤ ਸਾਰੇ ਇਤਿਹਾਸਕ ਗੁਰਦੁਆਰੇ ਸੁਸ਼ੋਭਿਤ ਹਨ।ਇੱਥੇ ਨਜ਼ਦੀਕ ਹੀ ਗੁਰਦੁਆਰਾ ਜਾਮਣੀ ਸਾਹਿਬ ਹੈ ਜੋ ਕਿ ਫਿਰੋਜ਼ਪੁਰ ਵਿੱਚ ਪੈਂਦਾ ਹੈ, ਇਸ ਜਗ੍ਹਾ ਦਾ ਇਤਿਹਾਸ ਹੈ ਕਿ ਗੁਰੂ ਸਾਹਿਬ ਦੇ ਬਾਜ਼ ਨੇ ਇੱਕ ਤਿੱਤਰ ਨੂੰ ਦੇਖ ਲਿਆ। ਮੰਨਿਆ ਜਾਂਦਾ ਹੈ ਕਿ ਬਾਜ਼ਅਤੇ ਤਿੱਤਰ ਦਾ ਆਪਸ ਵਿੱਚ ਪਿਛਲੇ ਜਨਮ ਦਾ ਕੋਈ ਲੈਣਾ-ਦੇਣਾ ਸੀ ਦੱਸਣ ਅਨੁਸਾਰ ਪੂਰਵ ਜਨਮ ਵਿੱਚ ਉਹੀ ਤਿੱਤਰ ਇੱਕ ਜੱਟ ਸੀ

ਜਿਸਨੇ ਬਾਜ਼ ਤੋਂ ਰਕਮ ਉਧਾਰ ਲੈਕੇ ਵਾਪਿਸ ਨਹੀਂ ਕੀਤੀ ਸੀ ਤੇ ਜਦ ਗੁਰੂ ਸਾਹਿਬ ਨੇ ਦੇਖਿਆ ਕੀ ਬਾਜ਼ ਆਪਣਾ ਹਿਸਾਬ ਲੈਣਾ ਚਾਹੁੰਦਾ ਹੈ ਤਾਂ ਉਹਨਾਂ ਨੇ ਆਪਣੀ ਜ਼ਾਮਨੀ ਤੇ ਤਿੱਤਰ ਨੂੰ ਆਪਣਾ ਹਿਸਾਬ ਚੁਕਾਉਣ ਲਈ ਕਿਹਾ ਪਰ ਤਿੱਤਰ ਨੇ ਮਨ੍ਹਾ ਕਰ ਦਿੱਤਾ ਪਰ ਬਾਜ਼ ਆਪਣਾ ਹਿਸਾਬ ਪੂਰਾ ਕਰਨਾ ਚਾਹੁੰਦਾ ਸੀ। ਜਿਸ ਤੇ ਬਾਜ਼ ਨੇ ਤਿੱਤਰ ਵੱਲ ਉਡਾਰੀ ਭਰੀ ਤੇ ਉਹ ਤਿੱਤਰ ਜ਼ਿਆਦਾ ਨਹੀਂ ਉੱਡ ਸਕਿਆ, ਬਾਜ ਨੇ ਉਸ ਨੂੰ ਦਬੋਚ ਲਿਆ ਅਤੇ ਆਪਣਾ ਹਿਸਾਬ ਪੂਰਾ ਕਰ ਲਿਆ, ਇਸ ਜਗ੍ਹਾਂ ਤੇ ਅੱਜ ਕੱਲ੍ਹ ਗੁਰਦੁਆਰਾ ਜ਼ਾਮਨੀ ਸਾਹਿਬ ਮੌਜੂਦ ਹੈ।ਗੁਰੂ ਸਾਹਿਬ ਦੇ ਜੀਵਨ ਨਾਲ ਸਬੰਧਤ ਹੋਰ ਬਹੁਤ ਸਾਰੀਆਂ ਸਾਖੀਆਂ ਪ੍ਰਚੱਲਿਤ ਪਰ ਅਜੋਕੇ ਸਮੇਂ ਵਿੱਚ ਕਈ ਲੋਕ ਇਸ ਮਿਥਿਹਾਸਿਕ ਮੰਨਦੇ ਹਨ।

ਇਸ ਦਾ ਕਾਰਨ ਇਹੀ ਹੈ ਕਿ ਛੋਟੇ ਹੁੰਦਿਆਂ ਤੋਂ ਜੋ ਸਾਨੂੰ ਪੜ੍ਹਾਇਆ ਜਾਂਦਾ ਹੈ ਉਸ ਮੁਤਾਬਿਕ ਸਾਨੂੂੰ ਇਹ ਸਾਖੀਆਂ ਸੱਚੀਆਂ ਨਹੀਂ ਲੱਗਦੀਆਂ। ਪਰ ਅਜੋਕੀ ਵਿੱਦਿਆ ਸਾਨੂੰ ਸਹੀ ਗਲਤ ਦੀ ਸਿੱਖਿਆ ਦੇਣ ਵਿੱਚ ਅਸਮਰਥ ਜਾਪਦੀ ਹੈ, ਇਸ ਦਾ ਸਬੂਤ ਤੁਸੀਂ ਆਪਣੇ ਆਲੇ ਦੁਆਲੇ ਦੇਖ ਸਕਦੇ ਹੋ, ਲੋਕਾਂ ਵਿੱਚ ਇਨਸਾਨੀਅਤ ਦਿਨੋਂ ਦਿਨ ਖਤਮ ਹੋ ਰਹੀ ਹੈ, ਤੁਸੀਂ ਇਸ ਬਾਰੇ ਕੀ ਸੋਚਦੇ ਹੋ ਕਮੈਂਟ ਕਰ ਕੇ ਜਰੂਰ ਦੱਸਿਓ। ਅਜਿਹੀਆਂ ਪੰਜਾਬ ਵਿੱਚ ਅਤੇ ਪੰਜਾਬ ਤੋਂ ਬਾਹਰ ਅਜਿਹੇ ਹੋਰ ਬਹੁਤ ਸਾਰੇ ਸਥਾਨ ਹਨ, ਜਿੱਥੇ ਗੁਰੂ ਸਾਹਿਬ ਦੇ ਯਾਦਾ ਜੁੜੀਆਂ ਹੋਈਆਂ ਹਨ ਅਤੇ ਲੋਕ ਨਤਮਸਤਕ ਹੋਣ ਲਈ ਦੂਰ ਦੁਰਾਡੇ ਤੋਂ ਆਉਂਦੇ ਹਨ।

About admin

Check Also

ਇਹ ਹੈ ਅਨੋਖੀ ਯਾਤਰਾ | Amritsar ਤੋਂ Sri Hazur Sahib ਤੱਕ ਪਰਿਵਾਰ ਸਮੇਤ ਪੈਦਲ ਯਾਤਰਾ

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ …

Leave a Reply

Your email address will not be published.