ਦੇਖੋ ਇਸ ਜਗ੍ਹਾ ਗੁਰੂ ਨਾਨਕ ਦੇਵ ਜੀ ਨੇ ਇੱਕ ਸਿੱਖ ਦੇ ਕਹਿਣ ਤੇ ਸੋਟੀ ਨਾਲ ਚਲਾ ਦਿੱਤਾ ਸੀ ਪਾਣੀ ਦਾ ਫੁਹਾਰਾ,ਦੇਖੋ ਵੀਡੀਓ ਤੇ ਸ਼ੇਅਰ ਕਰੋ ਜੀ

ਦੁਨੀਆਂ ਵਿਚ ਸਾਡੇ ਸਿੱਖ ਗੁਰੂਆਂ ਨੇ ਅਨੇਕਾਂ ਜਗ੍ਹਾ ਉੱਪਰ ਜਾ ਕੇ ਇੱਕ ਵੱਖਰਾ ਇਤਿਹਾਸ ਸਿਰਜਿਆ ਹੋਇਆ ਹੈ ਤੇ ਵੱਖ-ਵੱਖ ਇਲਾਕਿਆਂ ਵਿਚ ਜਾ ਕੇ ਤੇ ਵੱਖ-ਵੱਖ ਜੁਬਾਨਾਂ ਨਾਲ ਸਮਾਜ ਦੀ ਸੇਵਾ ਕੀਤੀ ਹੈ ਤੇ ਅੱਜ ਅਸੀਂ ਤੁਹਾਨੂੰ ਜਿਸ ਅਸਥਾਨ ਦੇ ਦਰਸ਼ਨ ਕਰਵਾਉਣ ਜਾ ਰਹੇ ਹਾਂ ਉਹ ਪਾਕਿਸਤਾਨ ਵਿਚ ਵੱਸਦੇ ਜਿਹਲਮ ਤੋਂ ਕਰੀਬ 25 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ |

ਦੀਨਾ ਤੋਂ ਰਵਿਦਾਸ ਸ਼ਹਿਰ ਲਗਪਗ 10 ਕਿੱਲੋਮੀਟਰ ਦੀ ਦੂਰੀ ਤੇ ਸਥਿਤ ਹੈ ਤੇ ਇਹ ਇੱਕ ਪਹਾੜੀ ਦੇ ਉੱਪਰ ਤੇ ਇੱਕ ਕਿਲ੍ਹੇ ਦੇ ਅੰਦਰ ਹੈ |ਅਸੀਂ ਗੱਲ ਕਰ ਰਹੇ ਹਨ ਗੁਰਦੁਆਰਾ ਚੋਵਾ ਸਾਹਿਬ ਜੀ ਦੀ ਜੋ ਕਿ ਅੱਜ ਵੀ ਪਾਕਿਸਤਾਨ ਦੇ ਰਵਿਦਾਸ ਸ਼ਹਿਰ ਤੋਂ 10 ਕਿੱਲੋਮੀਟਰ ਦੀ ਦੂਰੀ ਤੇ ਸਥਿਤ ਹੈ ਤੇ ਜਦੋਂ ਗੁਰੂ ਨਾਨਕ ਦੇ ਜੀ ਇੱਕ ਸਿੱਖ ਨੂੰ ਮਿਲਣ ਟਿੱਲਾ ਬਾਲ ਗੁੰਦਾਈ ਤੋਂ ਸ਼ਹਿਰ ਰਵਿਦਾਸ ਆਏ ਤੇ ਉੱਥੋਂ ਦੇ ਇੱਕ ਸਿੱਖ ਨੇ ਗੁਰੂ ਨਾਨਕ ਦੇਵ ਜੀ ਨੂੰ ਬੇਨਤੀ ਕੀਤੀ ਕਿ
ਸੱਚੇ ਪਾਤਿਸ਼ਾਹ ਇਸ ਜਗ੍ਹਾ ਪਾਣੀ ਦੀ ਬਹੁਤ ਕਮੀ ਹੈ ਜਿਸ ਨਾਲ ਪੂਰਾ ਸ਼ਹਿਰ ਤਹਿਸ-ਨਹਿਸ ਹੁੰਦਾ ਜਾ ਰਿਹਾ ਹੈ ਤਾਂ ਗੁਰੂ ਨਾਨਕ ਦੇਵ ਜੀ ਨੇ ਇੱਕ ਪੱਥਰ ਦੀ ਸਿਲ੍ਹਾ ਉਠਾ ਕੇ ਵਿਚੋਂ ਬੇਅੰਤ ਜਲ ਕੱਢਿਆ ਤੇ ਗੁਰੂ ਜੀ ਨੇ ਇਸ ਜਗ੍ਹਾ ਬੰਦਗੀ ਤੇ ਇੱਕ ਖਲਕੇ ਖੁਦਾ ਨਾਲ ਪਿਆਰ ਕਰਨ ਦਾ ਬਚਨ ਕੀਤਾ, ਤੇ ਗੁਰੂ ਜੀ ਦੀ ਬਰਕਤ ਕਾਰਨ ਅੱਜ ਇਸ ਜਗ੍ਹਾ ਤੇ ਇੱਕ ਚਸ਼ਮਾ ਸਾਹਿਬ ਨਾਮੀ ਇੱਕ ਨਿੱਕਾ ਜਿਹਾ ਤਲਾਬ ਬਣਾਇਆ ਗਿਆ ਹੈ

ਜਿੱਥੋਂ ਜਲ ਪ੍ਰਾਪਤ ਕਰਕੇ ਪੁਰਾ ਰਵਿਦਾਸ ਸ਼ਹਿਰ ਹਰਿਆ-ਭਰਿਆ ਰਹਿੰਦਾ ਹੈ, ਤੇ ਇਸ ਵੀਡੀਓ ਵਿਚ ਤੁਸੀਂ ਗੁਰੂਦੁਆਰਾ ਸਾਹਿਬ ਦੇ ਵੀ ਦਰਸ਼ਨ ਕਰ ਸਕਦੇ ਹੋ ਜੀ |ਕਿਰਪਾ ਕਰਕੇ ਵੀਡੀਓ ਦੇਖ ਕੇ ਸਭ ਨਾਲ ਸ਼ੇਅਰ ਜਰੂਰ ਕਰੋ ਜੀ |

About admin

Check Also

ਇਹ ਹੈ ਅਨੋਖੀ ਯਾਤਰਾ | Amritsar ਤੋਂ Sri Hazur Sahib ਤੱਕ ਪਰਿਵਾਰ ਸਮੇਤ ਪੈਦਲ ਯਾਤਰਾ

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ …

Leave a Reply

Your email address will not be published.