ਦੇਖੋ ਇਹ ਹੈ ਸਿੱਖ ਇਤਿਹਾਸ ਦਾ ਗੂਗਲ ਬੁਆਏ,ਸਾਰਾ ਸਿੱਖ ਇਤਿਹਾਸ ਜ਼ੁਬਾਨੀ ਯਾਦ ਹੈ ਇਸ ਮਾਸੂਮ ਬੱਚੇ ਨੂੰ,ਵੀਡੀਓ ਦੇਖ ਕੇ ਸ਼ੇਅਰ ਜਰੂਰ ਕਰੋ ਜੀ

ਦੁਨੀਆਂ ਦੇ ਪ੍ਰਮੁਖ ਧਰਮਾਂ ਵਿਚੋਂ ਸਭ ਤੋਂ ਛੋਟੀ ਉਮਰ ਦਾ ਧਰਮ ਹੈ ਅਤੇ ਇਸ ਦੇ ਮੂਲ ਸਿਧਾਂਤਾਂ ਅਨੁਸਾਰ ਪੂਰੇ ਤੌਰ ਤੇ ਇਕੇਸ਼ਵਰਵਾਦੀ ਧਰਮ ਹੈ । ਇਸ ਦਾ ਜਨਮ ਪੰਜਾਬ ਵਿਚ ਗੁਰੂ ਨਾਨਕ ( 1469-1539 ) ਦੇ ਇਲਹਾਮ ਨਾਲ ਹੋਇਆ । ਭਾਵੇਂ ਸ਼ਬਦਾਵਲੀ ਪੱਖੋਂ ਅਤੇ ਕੁਝ ਇਕ ਦਾਰਸ਼ਨਿਕ ਧਾਰਨਾਵਾਂ ਦੇ ਪੱਖੋਂ ਬਾਕੀ ਭਾਰਤ ਵਿਚ ਪੈਦਾ ਹੋਏ ਧਰਮਾਂ ਅਤੇ ਇਸਲਾਮ ਦੇ ਇਹ ਕਾਫੀ ਨੇੜੇ ਹੈ ਪਰੰਤੂ ਆਪਣੇ ਪ੍ਰਮੁਖ ਸਿਧਾਂਤਾਂ ਦੇ ਪੱਖੋਂ ਇਹ ਇਕ ਨਿਵੇਕਲਾ ਅਤੇ ਸੁਤੰਤਰ ਧਰਮ ਹੈ । ਸਿੱਖ ਧਰਮ ਦੇ ਨਿਵੇਕਲੇਪਨ ਦਾ ਸਪਸ਼ਟ ਰੂਪ ਅਰੰਭ ਤੋਂ ਹੀ ਗੁਰੂ ਨਾਨਕ ਬਾਣੀ ਵਿਚ ਪ੍ਰਗਟ ਹੋਇਆ ਹੈ ।

ਬਾਣੀ ਕੋਈ ਤਰਤੀਬਵਾਰ ਤਿਆਰ ਕੀਤਾ ਹੋਇਆ ਨਿਬੰਧ ਨਹੀਂ , ਸਗੋਂ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਗੁਰੂ ਨਾਨਕ ਦੀ ਬਾਣੀ ਵਿਚ ਇਹ ਨਿਵੇਕਲਾਪਨ ਵੱਖ-ਵੱਖ ਥਾਵਾਂ ਤੇ ਉਪਲਬਧ ਹੈ ਅਤੇ ਇਸੇ ਵਿਚਾਰ ਨੂੰ ਬਾਕੀ ਨੌਂ ਗੁਰੂ ਸਾਹਿਬਾਨ ਦੀਆਂ ਜੀਵਨੀਆਂ ਅਤੇ ਰਚਨਾਵਾਂ ਭਾਵ ਬਾਣੀ ਰਾਹੀਂ ਉਜਾਗਰ ਕੀਤਾ ਗਿਆ ਹੈ , ਅਤੇ ਸੋਲ੍ਹਵੀਂ ਸਦੀ ਦੇ ਅਖੀਰ ਤਥਾ ਸਤਾਰ੍ਹਵੀਂ ਸਦੀ ਦੇ ਅਰੰਭ ਦੇ ਸਿੱਖ ਵਿਦਵਾਨਾਂ ਦੀਆਂ ਵਿਆਖਿਆਤਮਿਕ ਰਚਨਾਵਾਂ ਵਿਚ ਇਸਦਾ ਵਰਨਨ ਉਪਲਬਧ ਹੈ । ਸਿੱਖ ਧਰਮ ਇਕ ਦਾਰਸ਼ਨਿਕ ਪੱਧਤੀ ਹੀ ਨਹੀਂ ਹੈ ਇਸਦਾ ਆਪਣਾ ਇਕ ਵੱਖਰਾ ਜੀਵਨ ਢੰਗ ਅਤੇ ਸਭਿਆਚਾਰਿਕ ਜੀਵਨ ਸ਼ੈਲੀ ਹੈ ਜੋ ਸ਼ਬਦ ‘ ਸਿੱਖ ਪੰਥ` ਤੋਂ ਪ੍ਰਗਟ ਹੁੰਦੀ ਹੈ । ਸਿੱਖ ਧਰਮ ਵਿਚ ਸਭ ਤੋਂ ਪਹਿਲੀ ਤਾਰੀਖ਼ 1469 ਉਹ ਸਾਲ ਹੈ ਜਦੋਂ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ।

ਉਹਨਾਂ ਦੇ ਪਰੰਪਰਾਗਤ ਜੀਵਨ ਬਿਰਤਾਂਤ ਜਨਮ ਸਾਖੀਆਂ ਮੁਤਾਬਿਕ , ਗੁਰੂ ਜੀ ਬਚਪਨ ਤੋਂ ਹੀ ਚਿੰਤਨਸ਼ੀਲ ਸਨ ਅਤੇ ਵੱਖ-ਵੱਖ ਫਿਰਕਿਆਂ ਦੇ ਸਾਧੂ ਸੰਤਾਂ ਦੀ ਸੰਗਤ ਕਰਨੀ ਪਸੰਦ ਕਰਦੇ ਸਨ । ਪੰਦਰ੍ਹਵੀਂ ਸਦੀ ਦੇ ਅੰਤ ਵਿਚ ਜਦੋਂ ਇਹਨਾਂ ਨੂੰ ਪਰਮਾਤਮਾ ਦੀ ਰਹਸਾਤਮਿਕ ਅਨੁਭੂਤੀ ਹੋਈ ਤਾਂ ਉਸ ਵੇਲੇ ਤਕ ਆਪ ਜੀ ਦੀ ਸ਼ਾਦੀ ਹੋ ਚੁੱਕੀ ਸੀ ਅਤੇ ਦੋ ਪੁੱਤਰਾਂ ਨੇ ਆਪ ਜੀ ਦੇ ਘਰ ਜਨਮ ਲਿਆ ਹੋਇਆ ਸੀ । ਇਸ ਪਰਮਾਤਮਾ ਨੂੰ ਆਪ ਨਿਰੰਕਾਰ ਕਹਿੰਦੇ ਸਨ । ਇਸ ਪਿੱਛੋਂ ਇਹਨਾਂ ਨੂੰ ਜਿਸ ‘ ਸ਼ਬਦ` ਦਾ ਗਿਆਨ ਹੋਇਆ ਸੀ ਉਸ ਦਾ ਪ੍ਰਚਾਰ ਕਰਨ ਲਈ ਇਹ ਦੂਰ ਦੁਰਾਡੇ ਦੇਸਾਂ ਵਿਚ ਗਏ । ਗੁਰੂ ਨਾਨਕ ਦੇਵ ਜੀ ਅਨੁਸਾਰ ਪਰਮਾਤਮਾ ਇਕ ਹੈ ਅਤੇ ਇਕ ਹੀ ਪਰਮ ਸੱਚ ਹੈ । ਪਰਮਾਤਮਾ ਇਸ ਦੁਨੀਆਂ ਦਾ ਰਚਨਹਾਰ , ਸੰਭਾਲਣ ਵਾਲਾ , ਖ਼ਤਮ ਕਰਨ ਵਾਲਾ ਅਤੇ ਮਾਦਾ ( ਪਦਾਰਥ ) ਦੀ ਹੋਂਦ ਨੂੰ ਮੁੜ ਪੈਦਾ ਕਰਨ ਵਾਲਾ ਹੈ ਪਰੰਤੂ ਪਰਮਾਤਮਾ ਨੂੰ ਕੋਈ ਪੈਦਾ ਕਰਨ ਵਾਲਾ ਨਹੀਂ ਹੈ ਉਹ ਅਜੂਨੀ ਹੈ ਅਤੇ ਉਸ ਦੀ ਹੋਂਦ ਆਪਣੇ ਆਪ ਤੋਂ ਹੀ ਹੈ ਭਾਵ ਉਹ ਸੈਭੰ ਹੈ ।

ਦਰਅਸਲ ਰਚਨਹਾਰ ਆਪਣੀ ਰਚਨਾ ਤੋਂ ਵੱਖ ਨਹੀਂ ਹੈ ਸਗੋਂ ਇਸ ਨਾਲ ਇਕ-ਮਿਕ ਹੈ । ਸਾਰੀ ਮਾਦਾ ਹੋਂਦ ਉਸ ਪਰਮਾਤਮਾ ਤੋਂ ਪੈਦਾ ਹੁੰਦੀ ਹੈ ਅਤੇ ਉਸੇ ਦਾ ਪ੍ਰਗਟਾਵਾ ਹੈ । ਇਸ ਦੀ ਦਿਸਣ ਵਾਲੀ ਭਿੰਨਤਾ ਦਾ ਇਹ ਅਰਥ ਨਹੀਂ ਕਿ ਉਹ ਇਕ ਸੰਪੂਰਨਤਾ ਨਹੀਂ ਹੈ । ਪਰਮਾਤਮਾ ਸਰਬੋਤਮ ਸੱਚ ਦੇ ਰੂਪ ਵਿਚ ਆਪਣੀ ਰਚਨਾ ਵਿਚ ਬਿਰਾਜਮਾਨ ਹੈ ਪਰੰਤੂ ਇਸ ਰਾਹੀਂ ਸੀਮਾਬੱਧ ਨਹੀਂ ਪਰਮਾਤਮਾ ਇਸ ਤੋਂ ਪਰ੍ਹਾਂ ਵੀ ਹੈ; ਉਹ ਅਕਾਲ ਅਤੇ ਅਸੀਮ ਹੈ ਅਤੇ ਸਮੇਂ ਅਤੇ ਸਥਾਨ ਤੋਂ ਵੀ ਅੱਗੇ ਹੈ । ਸਿੱਖ ਧਰਮ ਗ੍ਰੰਥ , ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਰਬੋਤਮ ਸੱਚ ਪਰਮਾਤਮਾ ਦਾ ਸੰਕਲਪ ਕ੍ਰਿਆਸ਼ੀਲ ਅਤੇ ਜੀਵੰਤ ਹੀ ਨਹੀਂ ਹੈ ਸਗੋਂ ਕਈ ਅਨੇਕਤਾਵਾਂ ਜਿਵੇਂ ਨਿਰਗੁਣ ਅਤੇ ਸਰਗੁਣ , ਸਰਬਵਿਆਪਕਤਾ ਅਤੇ ਅਗੋਚਰਤਾ ਉਸ ਵਿਚ ਹੀ ਸਮਾਈਆਂ ਹੋਈਆਂ ਹਨ । ਉਹ ਪਰਮਾਤਮਾ ਨਿਰਗੁਣ ਭਾਵ ਗੁਣਾਂ ਤੋਂ ਪਰੇ ਹੈ ਪਰ ਫਿਰ ਵੀ ਉਹ ਸਰਗੁਣ ਭਾਵ ਗੁਣਾਂ ਨਾਲ ਭਰਪੂਰ ਵੀ ਹੈ ਕਿਉਂਕਿ ਪ੍ਰਗਟ ਰੂਪ ਵਿਚ ਇਹ ਸਾਰੇ ਗੁਣ ਉਸ ਪਰਮਾਤਮਾ ਦੇ ਹੀ ਹਨ । ਨਾਲ ਹੀ ਨਾਲ ਪਰਮਾਤਮਾ ਅੰਤਿਮ ਸੱਚਾਈ ਦੇ ਰੂਪ ਵਿਚ ਆਪਣੇ ਆਪ ਨੂੰ ਕਿਸੇ ਖਾਸ ਮੂਰਤ ਰੂਪ ਵਿਚ ਸੀਮਿਤ ਨਹੀਂ ਕਰਦਾ । ਸਿੱਖ ਧਰਮ ਸਾਫ਼ ਤੌਰ ਤੇ ਅਵਤਾਰਵਾਦ ਅਤੇ ਮੂਰਤੀ ਪੂਜਾ ਦਾ ਖੰਡਨ ਕਰਦਾ ਹੈ ।

ਸਿੱਖ ਧਰਮ ਦਾ ਭਵਿੱਖ – ਸਿੱਖ ਧਰਮ ਜਿਸ ਤਰ੍ਹਾਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਕ ਈਸ਼ਵਰਵਾਦ ਦੇ ਨੁਕਤਾ-ਨਿਗਾਹ ਤੋਂ ਸਾਰੇ ਸੰਸਾਰ ਦੇ ਧਾਰਮਿਕ ਵਖੇਵਿਆਂ ਨੂੰ ਦੂਰ ਕਰਨ ਲਈ ਸਰਬ ਸਾਂਝ ਨੂੰ ਮੁਖ ਰੱਖ ਕੇ ਕਾਇਮ ਕੀਤਾ ਸੀ । ਇਹ ਸਿੱਖ ਧਰਮ ਕਿਉਂਕਿ ਉਨ੍ਹਾਂ ਤੋਂ ਇਕ ਸਦੀ ਬਾਅਦ ਹੀ ਬੁੱਧ ਧਰਮ ਵਾਂਗੂ ਵੱਖੋ ਵੱਖ ਫਿਰਕੂ ਗੁੱਟ ਬੰਦੀਆਂ ਵਿਚ ਵੰਡਿਆ ਜਾਣਾ ਸ਼ੁਰੂ ਹੋ ਗਿਆ , ਇਸ ਲਈ ਸਿੱਖ ਧਰਮ ਦੇ ਅਸਲੀ ਅਸੂਲ ਜੋ ਅਧਿਆਤਮਵਾਦ ਜਾਂ ਰੂਹਾਨੀਅਤ ਨਾਲ ਗਹਿਰਾ ਸੰਬੰਧ ਰਖਦੇ ਸਨ , ਧੀਰੇ ਧੀਰੇ ਭੁਲਾਏ ਜਾਣ ਲਗ ਪਏ ਤੇ ਨਾਮ-ਬਾਣੀ ਦਾ ਪਿਆਰ ਘਟਣ ਤੇ ਉਹੋ ਥਾਂ ਫਿਰਕੂ ਗੁੱਟ-ਬੰਦੀਆਂ ਨੇ ਲੈ ਲਈ । ਇਸੇ ਕਾਰਨ ਸਿੱਖ ਰਹੁਰੀਤਾਂ ਤੇ ਪਹਿਰਾਵੇ ਵੀ ਬਦਲਣ ਲਗ ਪਏ ਅਤੇ ਪੁਰਾਣੀ ਗੁਰਮੁਖੀ ਪੱਗ ਅਥਵਾ ਦਸਤਾਰ ਦੀ ਥਾਵੇਂ ਚਿੱਟੀ ਪੱਗ਼ , ਨੀਲੀ ਪੱਗ , ਕਾਲੀ ਪੱਗ , ਗੇਰੂ ਪੱਗ , ਲਾਲ ਪੱਗ , ਸਿਧੀ ਪੱਗ , ਟੇਢੀ ਪੱਗ ਆਦਿ ਸਿੱਖਾਂ ਦੀਆਂ ਅਨੇਕਾਂ ਪੱਗਾਂ ਅਨੇਕ ਰੂਪ ਵਿਚ ਦੇਖਣ ਵਿਚ ਆਉਂਦੀਆਂ ਹਨ । ਇਸੇ ਤਰ੍ਹਾਂ ਸਿੱਖ ਇਸਤ੍ਰੀਆਂ ਦੇ ਪਹਿਰਾਵੇ ਵੀ ਸਿਧੇ ਸਾਦੇ ਕੁੜਤੇ , ਪਾਜਾਮੇ , ਸਲਵਾਰ ਤੇ ਸਿਰਾਂ ਉਤੇ ਜੁੜੇ ਦੀ ਥਾਵੇਂ ਫ਼ੈਸ਼ਨਦਾਰ ਕੁੜਤੇ , ਪਾਜਾਮੇ , ਸਲਵਾਰ , ਜਾਨਕੀ ਜੂੜੇ , ਲਮਕਵੀਆਂ ਗੁੱਤਾਂ , ਕੰਨ ਤੇ ਨੱਕ ਪਾੜ ਕੇ ਅਨੇਕ ਪ੍ਰਕਾਰ ਦੇ ਗਹਿਣੇ ਗੱਟਿਆਂ ਨੇ ਲੈ ਲਈ ਹੈ । ਇਸ ਲਈ ਹਿੰਦੂ , ਮੁਸਲਮਾਨ ਤੇ ਸਿੱਖ ਔਰਤਾਂ ਦਾ ਪਰਸਪਰ ਦਾ ਕੋਈ ਫ਼ਰਕ ਬਾਕੀ ਨਹੀਂ ਰਹਿ ਗਿਆ ਜਾਪਦਾ ।

About admin

Check Also

ਇਹ ਹੈ ਅਨੋਖੀ ਯਾਤਰਾ | Amritsar ਤੋਂ Sri Hazur Sahib ਤੱਕ ਪਰਿਵਾਰ ਸਮੇਤ ਪੈਦਲ ਯਾਤਰਾ

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ …

Leave a Reply

Your email address will not be published.