ਦੇਖੋ ਕਰਤਾਰਪੁਰ ਸਾਹਿਬ ਲਾਂਘੇ ‘ਤੇ ਗੁਰਦੁਆਰਾ ਸਾਹਿਬ ਨੇੜਿਓਂ ਮਿਲਿਆ 500 ਸਾਲ ਪੁਰਾਣਾ ਧੰਨ ਗੁਰੂ ਨਾਨਕ ਜੀ ਦਾ ਪਵਿੱਤਰ ਖੂਹ (ਦੇਖੋ ਤਸਵੀਰਾਂ)

ਵਾਹਿਗੁਰੂ ਜੀ ਪਾਕਿਸਤਾਨ ਚ ਕਰਤਾਰਪੁਰ ਸਾਹਿਬ ਲਾਂਘੇ ਦਾ ਕੰਮ ਮੁਕੰਮਲ ਆਉਣ ਦੀ ਤਿਆਰੀ ਚ ਹੈ ਇਸ ਦੌਰਾਨ ਕੰਮ ਦੇ ਦੌਰਾਨ ਪਾਕਿਸਤਾਨ ‘ਚ ਕਰਤਾਰਪੁਰ ਲਾਂਘੇ ‘ਤੇ ਇਤਿਹਾਸਿਕ ਗੁਰਦੁਆਰਾ ਸਾਹਿਬ ਨੇੜੇ 500 ਸਾਲ ਪੁਰਾਣੇ ਖੂਹ ਦਾ ਪਤਾ ਲੱਗਿਆ ਹੈ। ਜਾਣਕਾਰੀ ਅਨੁਸਾਰ ਮੰਨਿਆ ਜਾਂਦਾ ਹੈ ਕਿ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਕਾਲ ‘ਚ ਇਸ ਦਾ ਨਿਰਮਾਣ ਹੋਇਆ ਸੀ। ਗੁਰਦੁਆਰਾ ਸਾਹਿਬ ਦੇ ਸੇਵਾਦਾਰ ਸਰਦਾਰ ਗੋਵਿੰਦ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਲਾਹੌਰ ਤੋਂ ਕਰੀਬ 125 ਕਿਲੋਮੀਟਰ ਦੂਰ ਕਰਤਾਰਪੁਰ ਲਾਂਘੇ ‘ਤੇ ਗੁਰਦੁਆਰਾ ਡੇਰਾ ਸਾਹਿਬ ਕਰਤਾਰਪੁਰ ਦੇ ਵਿਹੜੇ ਦੀ ਖੁਦਾਈ ਦੌਰਾਨ ਖੂਹ ਦਾ ਪਤਾ ਲੱਗਿਆ ਹੈ। ਰਿਪੋਰਟਾਂ ਅਨੁਸਾਰ ਦੱਸਿਆ ਕਿ 20 ਫੁੱਟ ਦਾ ਖੂਹ ਛੋਟੀਆਂ ਲਾਲ ਇੱਟਾਂ ਨਾਲ ਬਣਿਆ ਹੈ ਤੇ ਮੰਨਿਆ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਜੀਵਨ ਕਾਲ ਦੌਰਾਨ ਇਸ ਦਾ ਨਿਰਮਾਣ ਹੋਇਆ ਸੀ। ਮੁਰੰਮਤ ਤੋਂ ਬਾਅਦ ਇਸ ਨੂੰ ਸ਼ਰਧਾਲੂਆਂ ਲਈ ਖੋਲਿਆ ਜਾਵੇਗਾ। ਸਿੰਘ ਨੇ ਕਿਹਾ ਕਿ ਖੂਹ

(ਖੂਹ ਸਾਹਿਬ) ਸਿੱਖ ਸ਼ਰਧਾਲੂਆਂ ਦੇ ਲਈ ਵਰਦਾਨ ਹੋਵੇਗਾ ਜੋ ਕਿ ਵਿਸਾਖੀ ਤੇ ਹੋਰ ਮੌਕਿਆਂ ‘ਤੇ ਇਸ ਦਾ ਮਿੱਠਾ ਜਲ ਛੱਕ ਸਕਣਗੇ। ਖੂਹ ਦੇ ਜਲ ‘ਚ ਬਹੁਤ ਸਾਰੇ ਗੁਣ ਹਨ। ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਦੀ 550ਵੇਂ ਪ੍ਰਕਾਸ਼ ਪੁਰਬ ਦਾ ਇਹ ਸਾਲ ਹੈ। ਉਨ੍ਹਾਂ ਦਾ ਜਨਮਸਥਾਨ ਪਾਕਿਸਤਾਨ ‘ਚ ਸ਼੍ਰੀ ਨਨਕਾਨਾ ਸਾਹਿਬ ‘ਚ ਹੈ। ਪਿਛਲੇ ਸਾਲ ਭਾਰਤ ਤੇ ਪਾਕਿ ਇਤਿਹਾਸਿਕ ਗੁਰਦੁਆਰਾ ਦਰਬਾਰ ਸਾਹਿਬ ਨੂੰ ਜੋੜਨ ਲਈ ਕਰਤਾਰਪੁਰ ਲਾਂਘਾ ਬਣਾਉਣ ‘ਤੇ ਰਾਜ਼ੀ ਹੋਏ ਸਨ। ਜਿਸ ਦੀਆਂ ਤਿਆਰੀਆਂ ਦੋਨੇਂ ਪਾਸੇ ਚੱਲ ਰਹੀਆਂ ਹਨ। ਗੁਰਦੁਆਰੇ ਦੇ ਗ੍ੰਥੀ ਗੋਬਿੰਦ ਸਿੰਘ ਨੇ ਦੱਸਿਆ ਕਿ ਖੂਹ ਵਿਚ ਜੋ ਪਾਣੀ ਮਿਲਿਆ ਹੈ ਉਹ ਪੂਰੀ ਤਰ੍ਹਾਂ ਨਾਲ ਬੈਕਟੀਰੀਆ ਮੁਕਤ ਹੈ ਅਤੇ ਉਸ ਵਿਚ ਜ਼ਖ਼ਮਾਂ ਨੂੰ ਭਰਨ ਅਤੇ ਰੋਗਾਂ ਨੂੰ ਦੂਰ ਕਰਨ ਦੇ ਗੁਣ ਪਾਏ ਗਏ ਹਨ। ਇਹ ਪਾਣੀ ਸ਼ਰਧਾਲੂਆਂ ਨੂੰ ਵੰਡਿਆ ਜਾਏਗਾ। ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ‘ਤੇ ਭਾਰਤ ਤੋਂ ਆਉਣ ਵਾਲੇ ਸ਼ਰਧਾਲੂਆਂ ਲਈ ਇਹ ਖੂਹ ਇਕ ਵੱਡਾ ਆਕਰਸ਼ਨ ਹੋਵੇਗਾ। ਗੁਰੂ ਨਾਨਕ ਦੇਵ ਜੀ ਦਾ ਜਨਮ ਪਾਕਿਸਤਾਨ ਦੇ ਸ੍ਰੀ ਨਨਕਾਣਾ ਸਾਹਿਬ ਵਿਚ ਹੋਇਆ ਸੀ। ਨਵੰਬਰ 2018 ਵਿਚ ਭਾਰਤ ਅਤੇ ਪਾਕਿਸਤਾਨ ਕਰਤਾਰਪੁਰ ਲਾਂਘੇ ਦੇ ਨਿਰਮਾਣ ‘ਤੇ ਸਹਿਮਤ ਹੋਏ। ਇਹ ਲਾਂਘਾ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ‘ਚ ਸਥਿਤ ਡੇਰਾ ਬਾਬਾ ਨਾਨਕ ਨੂੰ ਕਰਤਾਰਪੁਰ ਦੇ ਗੁਰਦੁਆਰਾ ਦਰਬਾਰ ਸਾਹਿਬ ਨਾਲ ਜੋੜੇਗਾ। ਗੁਰਦੁਆਰਾ ਦਰਬਾਰ ਸਾਹਿਬ ਵਿਚ ਹੀ ਗੁਰੂ ਨਾਨਕ ਦੇਵ ਜੀ ਨੇ ਜੀਵਨ ਦਾ ਆਖਰੀ ਵਕਤ ਬਤੀਤ ਕੀਤਾ ਸੀ।

ਦੋਵੇਂ ਪਵਿੱਤਰ ਥਾਵਾਂ ਵਿਚਕਾਰ ਦੀ ਦੂਰੀ ਚਾਰ ਕਿਲੋਮੀਟਰ ਤੋਂ ਕੁਝ ਜ਼ਿਆਦਾ ਹੈ ਅਤੇ ਵਿਚਕਾਰ ਰਾਵੀ ਦਰਿਆ ਪੈਂਦਾ ਹੈ। ਕਰਤਾਰਪੁਰ ਦਾ ਪਵਿੱਤਰ ਗੁਰਦੁਆਰਾ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ‘ਚ ਸਥਿਤ ਹੈ। ਗੁਰੂਦਵਾਰਾ ਕਰਤਾਰਪੁਰ ਸਾਹਿਬ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਵਿੱਚ ਸਥਿਤ ਹੈ, ਜਿਹੜਾ ਕਿ ਭਾਰਤ ਦੀ ਸਰਹੱਦ ਤੋਂ ਚਾਰ ਕਿੱਲੋਮੀਟਰ ਦੂਰ ਹੈ। ਇਹ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਵਿੱਚ ਹੈ ਜਿਹੜਾ ਕਿ ਲਾਹੌਰ ਤੋਂ 130 ਕਿਲੋ ਦੂਰ ਹੈ, ਸਿਰਫ਼ ਤਿੰਨ ਘੰਟੇ ਦੀ ਦੂਰੀ ‘ਤੇ। ਪਰ ਪਾਕਿਸਤਾਨ ਅਤੇ ਭਾਰਤ ਵਿਚਾਲੇ ਤਣਾਅ ਨੇ ਇਸ ਸਫ਼ਰ ਨੂੰ ਬੇਹੱਦ ਲੰਬਾ ਬਣਾ ਦਿੱਤਾ ਹੈ।ਤਹਿਸੀਲ ਸ਼ਾਕਰਗੜ੍ਹ ਵਿੱਚ ਸਥਿਤ ਸਿੱਖਾਂ ਦਾ ਇਹ ਧਾਰਮਿਕ ਸਥਾਨ ਅੱਜ ਭਾਰਤ ਅਤੇ ਪਾਕਿਸਤਾਨ ਦੀਆਂ ਖ਼ਬਰਾਂ ਦਾ ਕੇਂਦਰ ਬਣ ਗਿਆ ਹੈ।ਕਰਤਾਰਪੁਰ ਉਹ ਥਾਂ ਹੈ ਜਿੱਥੇ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦੇ ਆਖ਼ਰੀ 17-18 ਸਾਲ ਗੁਜ਼ਾਰੇ ਸੀ। ਸਿੱਖਾਂ ਅਤੇ ਮੁਸਲਮਾਨ ਦੋਵਾਂ ਧਰਮਾਂ ਦੀ ਇਸ ਸਥਾਨ ਵਿੱਚ ਮਾਨਤਾ ਹੈ।

About admin

Check Also

ਇਹ ਹੈ ਅਨੋਖੀ ਯਾਤਰਾ | Amritsar ਤੋਂ Sri Hazur Sahib ਤੱਕ ਪਰਿਵਾਰ ਸਮੇਤ ਪੈਦਲ ਯਾਤਰਾ

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ …

Leave a Reply

Your email address will not be published.