ਦੇਖੋ ਕਿਵੇਂ ਇਹ ਵਿਦੇਸ਼ੀ ਗੋਰਾ ਦੁਕਾਨ ਤੇ ਗਾਹਕਾਂ ਨੂੰ ਸਮਾਨ ਦਿੰਦਾ ਹੋਇਆ ਕਰ ਰਿਹਾ ਹੈ ਸ਼੍ਰੀ ਜਾਪੁਜੀ ਸਾਹਿਬ ਜੀ ਦਾ ਪਾਠ,ਦੇਖੋ ਵੀਡੀਓ ਤੇ ਦੱਬ ਕੇ ਸ਼ੇਅਰ ਕਰੋ ਜੀ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਜਪੁਜੀ ਸਾਹਿਬ ਦਾ ਪਾਠ ਸੁਣਾਉਣ ਵਾਲੇ ਗੋਰੇ ਅੰਗਰੇਜ਼ ਦੀ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਸਿੱਖ ਭਾਈਚਾਰੇ ਦੇ ਲੋਕ ਇਸ ਵੀਡੀਓ ਨੂੰ ਮਾਣ ਨਾਲ ਸ਼ੇਅਰ ਕਰ ਰਹੇ ਹਨ ਤੁਹਾਨੂੰ ਦੱਸ ਦੇਈਏ ਕਿ ਸ਼ੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਇੱਕ ਗੋਰਾ ਜਪੁਜੀ ਸਾਹਿਬ ਦਾ ਪਾਠ ਸੁਣਾ ਰਿਹਾ ਹੈ ਅੱਜ ਅਸੀਂ ਤੁਹਾਨੂੰ ਵਿਖਾਉਣ ਜਾ ਰਹੇ ਹਾਂ ਇੱਕ ਅਜਿਹੇ ਹੀ ਵਿਦੇਸ਼ੀ ਗੋਰੇ ਨੂੰ ।

ਜੋ ਗੁਰਬਾਣੀ ਨਾਲ ਜੁੜਿਆ ਹੋਇਆ ਹੈ । ਇਹੀ ਨਹੀਂ ਇਹ ਗੋਰਾ ਖੁਦ ਜਪੁਜੀ ਸਾਹਿਬ ਦਾ ਪਾਠ ਕਰ ਲੈਂਦਾ ਹੈ । ਜਪੁਜੀ ਸਾਹਿਬ ਦਾ ਪਾਠ ਉਸ ਨੂੰ ਕੰਠਸਥ ਹੈ । ਇਸ ਵੀਡਿਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇਹ ਗੋਰਾ ਕਿਸ ਤਰ੍ਹਾਂ ਜਪੁਜੀ ਸਾਹਿਬ ਦਾ ਪਾਠ ਕਰ ਲੈਂਦਾ ਹੈ । ਗੁਰੂ ਸਾਹਿਬ ਵੱਲੋਂ ਰਚੀ ਗਈ ਇਸ ਬਾਣੀ ਨੂੰ ਇਹ ਗੋਰਾ ਬਹੁਤ ਹੀ ਪਿਆਰ ਨਾਲ ਪੜ ਰਿਹਾ ਹੈ । ਅੱਜ ਜ਼ਰੂਰਤ ਹੈ ਪੰਜਾਬੀ ਨੌਜਵਾਨਾਂ ਨੂੰ ਵੀ ਇਸ ਗੋਰੇ ਤੋਂ ਪ੍ਰੇਰਣਾ ਲੈਣ ਦੀ

ਕਿਉਂਕਿ ਪੰਜਾਬੀ ਨੌਜਵਾਨ ਆਪਣੇ ਧਰਮ ਤੋਂ ਲਗਾਤਾਰ ਦੂਰ ਹੁੰਦੇ ਜਾਂ ਰਹੇ ਨੇ ।ਇੱਥੇ ਇਹ ਵੀ ਦੱਸਣਯੋਗ ਹੈ ਕਿ ਗੋਰਾ ਸੌਦਾ ਵੇਚਣ ਸਮੇ ਪੰਜਾਬੀ ਬੋਲਦਿ ਹੈ ।ਪੰਜਾਬੀ ਸੱਭਿਆਚਾਰ ,ਇੱਥੋਂ ਦੇ ਰੀਤੀ ਰਿਵਾਜ਼ ਰਹੁ ਰੀਤਾਂ ਅਜਿਹੀਆਂ ਹਨ ਕਿ ਕੋਈ ਵੀ ਇਨ੍ਹਾਂ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿੰਦਾ ।ਜੇ ਗੱਲ ਕਰੀਏ ਸਿੱਖ ਧਰਮ ਦੀ ਤਾਂ ਸਿੱਖ ਗੁਰੂ ਸਾਹਿਬਾਨ ਨੇ ਕੁਲ ਲੁਕਾਈ ਨੂੰ ਹੱਕ ਸੱਚ ਦੀ ਕਮਾਈ ਕਰਨ ,ਵੰਡ ਕੇ ਛੱਕਣ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਦਾ ਸੁਨੇਹਾ ਦਿੱਤਾ ।

ਆਮ ਜ਼ਿੰਦਗੀ ਵਿੱਚ ਵੀ ਇਹ ਅੰਗਰੇਜ਼ ਬਹੁਤ ਅੱਛੀ ਪੰਜਾਬੀ ਬੋਲ ਲੈਂਦਾ ਹੈ ਅਤੇ ਇਸ ਨੂੰ ਦਸਤਾਰ ਬੰਨ੍ਹਣ ਦਾ ਵੀ ਸ਼ੌਂਕ ਹੈ। ਅਸੀਂ ਦੇਖ ਰਹੇ ਹਾਂ ਕਿ ਵਿਦੇਸ਼ਾਂ ਵਿੱਚ ਗੋਰੇ ਗੁਰਬਾਣੀ ਦਾ ਪਾਠ ਕਰਦੇ ਹਨ ਅਤੇ ਪੰਜਾਬੀ ਜ਼ੁਬਾਨ ਨੂੰ ਬੜੇ ਅਦਬ ਨਾਲ ਬੋਲ ਰਹੇ ਹਨ। ਗੁਰੂ ਸਾਹਿਬਾਨ ਵੱਲੋਂ ਰਚੀ ਗਈ ਬਾਣੀ ‘ਚ ਅਜਿਹੀ ਕਸ਼ਿਸ਼ ਹੈ ਕਿ ਹਰ ਕਿਸੇ ਨੂੰ ਇਹ ਗੁਰਬਾਣੀ ਆਪਣੇ ਵੱਲ ਖਿੱਚਦੀ ਹੈ ।ਗੁਰਬਾਣੀ ਜੋ ਇਨਸਾਨ ਪੜਦਾ ਹੈ ਉਸ ਨੂੰ ਪ੍ਰਮਾਤਮਾ ਨਾਲ ਮਿਲਣ ਦੀ ਜਾਚ ਆ ਜਾਂਦੀ ਹੈ ਅਤੇ ਗੁਰਬਾਣੀ ਨਾਲ ਜੁੜਿਆ ਇਨਸਾਨ ਮਾਣ ,ਅਪਮਾਨ ਤੋਂ ਉੱਪਰ ਉੱਠ ਜਾਂਦਾ ਹੈ ਅਤੇ ਨਿੰਦਿਆ ਚੁਗਲੀ ਤੋਂ ਬਚ ਜਾਂਦਾ ਹੈ ।ਸਾਡਾ ਵੀ ਫਰਜ਼ ਬਣਦਾ ਹੈ ਇਸ ਗੋਰੇ ਵੀਰ ਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

About admin

Check Also

ਇਹ ਹੈ ਅਨੋਖੀ ਯਾਤਰਾ | Amritsar ਤੋਂ Sri Hazur Sahib ਤੱਕ ਪਰਿਵਾਰ ਸਮੇਤ ਪੈਦਲ ਯਾਤਰਾ

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ …

Leave a Reply

Your email address will not be published.