ਦੇਖੋ ਕਿਵੇਂ ਕੜਾਕੇ ਦੀ ਗਰਮੀ ਵਿਚ ਰਾਹਗੀਰਾਂ ਨੂੰ ਠੰਡ ਜਲ ਛਕਾਉਣ ਦੀ ਸੇਵਾ ਕਰ ਰਿਹਾ ਹੈ ਇਹ ਗੁਰੂ ਦਾ ਸੱਚਾ ਸਿੱਖ,ਦਿਲੋਂ ਸ਼ੇਅਰ ਕਰੋ ਜੀ ਇਸ ਵੀਰ ਲਈ

ਇਹ ਗੁਰ ਸਿੱਖ ਵੀਰ ਕਰਦਾ ਹੈ ਕੜਕਦੀ ਧੁੱਪ ਚ ਰਾਹਗੀਰਾਂ ਨੂੰ ਠੰਡਾ ਜਲ ਛਕਾਉਣ ਦੀ ਸੇਵਾ “ਸਤਿਗੁਰ ਕੀ ਸੇਵਾ ਸਫਲੁ ਹੈ ਜੇ ਕੋ ਕਰੇ ਚਿਤੁ ਲਾਇ॥ ਸਿੱਖ ਧਰਮ ਤੇ ਸਭਿਆਚਾਰ ‘ਚ ਸੇਵਾ ਤੇ ਸਿਮਰਨ ਅਜਿਹੇ ਬੁਨਿਆਦੀ ਸਿਧਾਂਤ ਹਨ ਜਿਨ੍ਹਾਂ ਰਾਹੀਂ ਮਾਨੁੱਖ ਆਪਣੇ ਮਨ ਅਤੇ ਆਲੇ ਦੁਆਲੇ ਨੂੰ ਔਗੁਣਾਂ ਤੋਂ ਰਹਿਤ ਕਰ ਸਕਦਾ ਹੈ। ਸਿੱਖ ਧਰਮ ਚ ਸੇਵਾ ਬਹੁਤ ਮਹੱਤਵ ਹੈ। ਸੱਚੇ ਮਨ ਨਾਲ ਕੀਤੀ ਗਈ ਸੇਵਾ ਕਦੀ ਵੀ ਵਿਅਰਥ ਨਹੀਂ ਜਾਂਦੀ ਉਸ ਦਾ ਫਲ ਇੱਕ ਦਿਨ ਜਰੂਰ ਮਿਲਦਾ ਹੈ। ਅੱਜ ਅਸੀ ਜਿਸ ਵੀਰ ਦੀ ਗੱਲ ਕਰ ਰਹੇ ਹਾਂ

ਸਾਡਾ ਵੀਰ ਨਾਲ ਕੋਈ ਰਿਸ਼ਤੇਦਾਰੀ ਦਾ ਰਿਸ਼ਤਾ ਨਹੀ ਹੈ ਪਰ ਹਾਂ ਵੀਰ ਸੇਵਾ ਦੇਖ ਕੇ ਇੱਕ ਇਨਸਾਨੀਅਤ ਦਾ ਰਿਸ਼ਤਾ ਜਰੂਰ ਬਣ ਗਿਆ ਹੈ ਇਹ ਵੀਰ ਇੰਨੀ ਕੜਕਦੀ ਧੁੱਮ ਚ ਸੜਕ ਉੱਪਰ ਜਲ ਛਕਾਉਣ ਦੀ ਸੇਵਾ ਕਰ ਰਿਹਾ ਹੈ ਮੈ ਇਸ ਇਨਸਾਨ ਨੂੰ ਨਹੀਂ ਜਾਣਦਾ ਪਰ ਇਸ ਵੀਰ ਦੀ ਸੇਵਾ ਨੂੰ ਮੈ ਸਲਾਮ ਕਰਦਾ ਲੁਧਿਆਣੇ ਭਾਰਤ ਨਗਰ ਚੌਕ ਰੈਡ ਲਾਇਟ ਤੇ ਵੀਰ ਜੀ ਨੂੰ ਇੰਨੀ ਗਰਮੀ ਵਿੱਚ ਰਾਹਗੀਰਾਂ ਨੂੰ ਜਲ ਦੀ ਸੇਵਾ ਕਰਦੇ ਵੇਖਿਆ ਤਾਂ ਮਨ ਵਿੱਚ ਬਹੁਤ ਖੁਸ਼ੀ ਹੋਈ ਬਹੁਤ ਘੱਟ ਲੋਕ ਹੁੰਦੇ ਇਹਨਾਂ ਵਰਗੇ ਵਾਹਿਗੁਰੂ ਇਹਨਾਂ ਉਤੇ ਮੇਹਰ ਰੱਖੇ। ਸੇਵਾ ਅਸਲ ਵਿਚ ਬੜੀ ਉੱਚੀ ਸਾਧਨਾ ਹੈ । ਮਨੁੱਖ ਦਾ ਹਰ ਕਾਰਜ ਹਉਮੈ ਨਾਲ ਯੁਕਤ ਹੁੰਦਾ ਹੈ । ਸੇਵਾ ਦੀ ਭਾਵਨਾ ਹਉਮੈ ਨੂੰ ਨਸ਼ਟ ਕਰਦੀ ਹੈ , ਕਿਉਂਕਿ ਹਉਮੈ ਧੁੰਧ- ਗੁਬਾਰ ਵਾਂਗ ਹੈ ਅਤੇ ਸੇਵਾ ਪ੍ਰਕਾਸ਼ ਵਰਗੀ ਹੈ । ਹਉਮੈ ਦੀ ਅਵਸਥਾ ਵਿਚ ਆਪਣੇ ਆਪ ਲਈ ਜੀਉਣਾ ਹੁੰਦਾ ਹੈ , ਸੇਵਾ ਵਿਚ ਹੋਰਨਾਂ ਲਈ ਜੀਵਿਆ ਜਾਂਦਾ ਹੈ ।

ਜਦ ਤਕ ਜਿਗਿਆਸੂ ਹਉਮੈ ਜਾਂ ਆਪਣੇਪਨ ਦੀ ਭਾਵਨਾ ਨੂੰ ਨਸ਼ਟ ਨਹੀਂ ਕਰਦਾ , ਤਦ ਤਕ ਉਹ ਸੇਵਾ ਕਰਨ ਦਾ ਮਾਣ ਪ੍ਰਾਪਤ ਨਹੀਂ ਕਰ ਸਕਦਾ । ਸੇਵਾ ਕਰਨ ਦੀ ਰੁਚੀ ਹਰ ਇਕ ਵਿਅਕਤੀ ਦੇ ਮਨ ਵਿਚ ਪੈਦਾ ਨਹੀਂ ਹੋ ਸਕਦੀ । ਇਸ ਦੀ ਪ੍ਰਾਪਤੀ ਲਈ ਬੜੇ ਉੱਚੇ ਆਚਰਣ ਦੀ ਲੋੜ ਹੈ । ਇਸ ਵਿਚ ਕੋਈ ਸੰਤੋਖੀ ਸਾਧਕ ਹੀ ਲਗ ਸਕਦਾ ਹੈ , ਜਿਸ ਨੇ ਸਤਿ-ਸਰੂਪ ਪਰਮਾਤਮਾ ਦੀ ਆਰਾਧਨਾ ਕੀਤੀ ਹੋਵੇ , ਜਿਸ ਨੇ ਕਦੇ ਮਾੜੇ ਕੰਮਾਂ ਵਾਲੇ ਮਾਰਗ ਉਤੇ ਪੈਰ ਨ ਧਰੇ ਹੋਣ , ਜਿਸ ਨੇ ਸਦਾ ਧਰਮ ਅਨੁਸਾਰ ਕਾਰਜ ਕੀਤਾ ਹੋਵੇ , ਜਿਸ ਨੇ ਸੰਸਾਰਿਕ ਬੰਧਨਾਂ ਨੂੰ ਤੋੜ ਸੁਟਿਆ ਹੋਵੇ ਅਤੇ ਜੋ ਅਲਪ ਆਹਾਰ ਕਰਕੇ ਆਪਣੇ ਜੀਵਨ ਨੂੰ ਨਿਭਾ ਰਿਹਾ ਹੋਵੇ— ਸੇਵ ਕੀਤੀ ਸੰਤੋਖੀਈਂ ਜਿਨ੍ਹੀ ਸਚੋ ਸਚੁ ਧਿਆਇਆ । ਓਨ੍ਹੀ ਮੰਦੈ ਪੈਰੁ ਨ ਰਖਿਓ ਕਰਿ ਸੁਕ੍ਰਿਤੁ ਧਰਮੁ ਕਮਾਇਆ ।

ਓਨ੍ਹੀ ਦੁਨੀਆ ਤੋੜੇ ਬੰਧਨਾ ਅੰਨੁ ਪਾਣੀ ਥੋੜਾ ਖਾਇਆ । ( ਗੁ.ਗ੍ਰੰ. 466-67 ) । ਸੇਵਾ ਦੇ ਫਲ ਉਤੇ ਪ੍ਰਕਾਸ਼ ਪਾਉਂਦਿਆਂ ਗੁਰੂ ਨਾਨਕ ਦੇਵ ਜੀ ਨੇ ਦਸਿਆ ਹੈ ਕਿ ਸੇਵਾ ਸ੍ਰੇਸ਼ਠ ਕਰਨੀ ਹੈ ਇਸ ਤੋਂ ਬਿਨਾ ਮਨੁੱਖ ਮੋਖ-ਪਦ ਪ੍ਰਾਪਤ ਨਹੀਂ ਕਰ ਸਕਦਾ— ਬਿਨੁ ਸੇਵਾ ਫਲੁ ਕਬਹੁ ਨ ਪਾਵਸਿ ਸੇਵਾ ਕਰਣੀ ਸਾਰੀ । ( ਗੁ.ਗ੍ਰੰ.992 ) । ਸੇਵਾ ਰਾਹੀਂ ਕੀਤੀ ਕਮਾਈ ਜਾਂ ਸਾਧਨਾ ਤੋਂ ਹੀ ਪਰਮ-ਸੁਖ ਦੀ ਪ੍ਰਾਪਤੀ ਸੰਭਵ ਹੈ— ਸੁਖੁ ਹੋਵੈ ਸੇਵ ਕਮਾਣੀਆ । ਇਸ ਲਈ ਗੁਰਬਾਣੀ ਨੇ ਸੇਵਾ ਕਰਨ ਉਤੇ ਬਹੁਤ ਬਲ ਦਿੱਤਾ , ਕਿਉਂਕਿ ਸੇਵਾ ਰਾਹੀਂ ਹੀ ਜਿਗਿਆਸੂ ਸਹਿਜ ਢੰਗ ਨਾਲ ਪਰਮਾਤਮਾ ਦੀ ਦਰਗਾਹ ਵਿਚ ਪਹੁੰਚ ਸਕਦਾ ਹੈ— ਵਿਚਿ ਦੁਨੀਆ ਸੇਵ ਕਮਾਈਐ । ਤਾ ਦਰਗਹ ਬੈਸਣੁ ਪਾਈਐ । ਕਹੁ ਨਾਨਕ ਬਾਹੁ ਲੁਡਾਈਐ ।

About admin

Check Also

ਇਹ ਹੈ ਅਨੋਖੀ ਯਾਤਰਾ | Amritsar ਤੋਂ Sri Hazur Sahib ਤੱਕ ਪਰਿਵਾਰ ਸਮੇਤ ਪੈਦਲ ਯਾਤਰਾ

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ …

Leave a Reply

Your email address will not be published.