ਦੇਖੋ ਕਿਵੇਂ ਗੁਰਬਾਣੀ ਤੋਂ ਪ੍ਰਭਾਵਿਤ ਹੋ ਕੇ ਚੀਨੀ ਵਿਅਕਤੀ ਬਣਿਆਂ ਗੁਰੂ ਦਾ ਸਿੱਖ,ਕਿਰਪਾ ਕਰਕੇ ਦੁਨੀਆਂ ਦੇ ਹਰ ਸਿੱਖ ਨਾਲ ਸ਼ੇਅਰ ਕਰੋ ਇਹ ਪੋਸਟ

ਹਰ ਇੱਕ ਧਰਮ ਦਾ ਆਪਣਾ ਹੀ ਇੱਕ ਵੱਖਰਾ ਅਹਿਸਾਸ ਹੁੰਦਾ ਹੈ। ਜਿਸ ਵਿੱਚ ਇੱਕ ਧਰਮ ਹੋਣ ਦੇ ਨਾਲ-ਨਾਲ ਸਿੱਖ ਧਰਮ ਦਾ ਵੀ ਇੱਕ ਆਪਣਾ ਹੀ ਅਹਿਸਾਸ ਹੈ, ਜੋ ਲੋਕਾਂ ਨੂੰ ਦੂਜਿਆਂ ਦੀ ਮਦਦ ਕਰਨ ਲਈ ਪ੍ਰੇਰਿਤ ਕਰਦਾ ਹੈ। ਸਿੱਖ ਧਰਮ ਦੇ ਇਸੇ ਅਹਿਸਾਸ ਨੇ ਇੱਕ ਚੀਨੀ ਬੰਦੇ ਨੂੰ ਸਿੱਖ ਧਰਮ ਅਪਣਾਉਣ ਲਈ ਮਜਬੂਰ ਕਰ ਦਿੱਤਾ।

ਇਸ ਮਾਮਲੇ ਵਿੱਚ ਚੀਨੀ ਸਿੱਖ ਮੀਤ ਪਤ ਸਿੰਘ ਚਿਉਂਗ ਜੋ ਕਿ ਵੈਨਕੂਵਰ ਵਿੱਚ ਰਹਿੰਦਾ ਹੈ।ਉਸਨੂੰ ਆਪਣੀ ਜ਼ਿੰਦਗੀ ਜਿਊਣ ਦਾ ਅਜਿਹਾ ਤਜਰਬਾ ਹੋਇਆ ਕਿ ਉਸਨੇ ਸਿੱਖ ਬਣਨ ਦਾ ਫੈਸਲਾ ਕਰ ਲਿਆ।ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ

ਪਤ ਸਿੰਘ ਨੇ ਸਿੱਖ ਬਣਨ ਦਾ ਫੈਸਲਾ ਉਸ ਸਮੇਂ ਲਿਆ ਜਦੋਂ ਉਸਨੇ ਸਿੱਖੀ ਦੇ ਰੂ-ਬ-ਰੂ ਹੁੰਦੇ ਹੋਏ ਲੋਕਾਂ ਦੀ ਭੀੜ ਨੂੰ ਕਮਿਊਨਿਟੀ ਸੈਂਟਰ ਬਾਹਰ ਜਮ੍ਹਾ ਹੋਇਆ ਦੇਖਿਆ।ਸਿੱਖ ਧਰਮ ਨੂੰ ਅਪਨਾਉਣ ਤੋਂ ਬਾਅਦ ਪਤ ਸਿੰਘ ਦੀ ਦਿੱਖ ਪੂਰੀ ਤਰ੍ਹਾਂ ਬਦਲ ਲਈ। ਸਿੱਖ ਧਰਮ ਨੂੰ ਅਪਨਾਉਣ ਤੋਂ ਬਾਅਦ ਉਹ ਆਪਣੇ ਹੱਥ ਵਿੱਚ ਕੜਾ ਤੇ ਸਿਰ ‘ਤੇ ਦਸਤਾਰ ਸਜਾਉਂਦੇ ਹਨ।

ਤੁਹਾਨੂੰ ਇਥੇ ਦੱਸ ਦੇਈਏ ਕਿ ਪਤ ਸਿੰਘ ਪੇਸ਼ੇ ਵਜੋਂ ਇੱਕ ਫੋਟੋਗ੍ਰਾਫਰ ਹਨ। ਪਰ ਸਿੱਖ ਬਣਨ ਤੋਂ ਬਾਅਦ ਹੁਣ ਉਹ ਗੁਰਦੁਆਰੇ ਜਾ ਕੇ ਲੰਗਰਾਂ ਦੀ ਸੇਵਾ ਕਰਦੇ ਹਨ। ਉਨ੍ਹਾਂ ਦੇ ਵੱਲੋਂ ਸਿੱਖ ਧਰਮ ਨੂੰ ਵਧਾਉਣ ਦੇ ਲਈ ‘3 Facts about Sikhi’ ਨਾਂ ਦੇ ਪੈਂਫਲਿਟ ਵੀ ਛਪਵਾਏ ਗਏ ਹਨ।

About admin

Check Also

ਇਹ ਹੈ ਅਨੋਖੀ ਯਾਤਰਾ | Amritsar ਤੋਂ Sri Hazur Sahib ਤੱਕ ਪਰਿਵਾਰ ਸਮੇਤ ਪੈਦਲ ਯਾਤਰਾ

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ …

Leave a Reply

Your email address will not be published.