ਤੁਸੀਂ ਹੁਣ ਤੱਕ ਦੁਨੀਆ ‘ਚ ਜ਼ਿਆਦਾਤਰ ਕਲੀਨਸ਼ੇਵ ਜਾਂ ਫਿਰ ਨਾਰਮਲ ਦਾੜੀ ਰੱਖੇ ਲੋਕ ਦੇਖੇ ਹੋਣਗੇ। ਉਂਝ ਵੀ ਅੱਜ ਦੇ ਦੌਰ ‘ਚ ਕਲੀਨਸ਼ੇਵ ਰੱਖਣਾ ਦਾ ਜ਼ਿਆਦਾ ਫੈਸ਼ਨ ਹੈ ਪਰ ਉਥੇ ਹੀ ਪੰਜਾਬ ਦੇ ਸ਼ਹਿਰ ਲੁਧਿਆਣਾ ‘ਚ ਰਹਿਣ ਵਾਲੇ ਇਕ ਸ਼ਖਸ ਨੇ ਆਪਣੇ ਕੱਦ ਤੋਂ ਵੱਡੀ ਜਾਪਦੀ ਦਾੜੀ ਰੱਖੀ ਹੋਈ ਹੈ। ਓਮ ਪ੍ਰਕਾਸ਼ ਵਰਮਾ ਦਾ ਜਨਮ ਭਾਵੇਂ ਹਿੰਦੂ ਪਰਿਵਾਰ ‘ਚ ਹੋਇਆ। ਉਨ੍ਹਾਂ ਦੇ ਮਨ ‘ਚ ਇੱਛਾ ਆਈ ਕਿ ਫਿਰਕਾਪ੍ਰਸਤੀ ਦੀਆਂ ਕੰਧਾਂ ਤੋੜ ਦਿੱਤੀਆਂ ਜਾਣ।
ਇਸੇ ਕਾਰਨ ਆਪਣੀ ਮਾਸੀ ਦੇ ਇਕ ਵਾਰ ਕਹਿਣ ‘ਤੇ ਕਲੀਨਸ਼ੇਵ ਵਰਮਾ ਨੇ ਸਾਲ 1978 ਨੂੰ ਇਹ ਪ੍ਰਣ ਲਿਆ ਕਿ ਉਹ ਅੱਜ ਤੋਂ ਬਾਅਦ ਦਾੜੀ ਨੂੰ ਕੈਂਚੀ ਵੀ ਨਹੀਂ ਲਗਾਉਣਗੇ ਅਤੇ ਸਿੱਖ ਬਣ ਕੇ ਜਾਤ-ਪਾਤ ਮਿਟਾਉਣ ਦਾ ਸੰਦੇਸ਼ ਦੇਣਗੇ। 37 ਸਾਲ ਦਾ ਓਮ ਪ੍ਰਕਾਸ਼ ਹਿੰਦੂ ਪਰਿਵਾਰ ਨਾਲ ਸੰਬੰਧ ਰੱਖਦੇ ਹਨ ਅਤੇ ਰਾਮਗੜ ਜ਼ਿਲਾ ਲੁਧਿਆਣੇ ਦਾ ਰਹਿਣ ਵਾਲੇ ਹਨ। ਇਨ੍ਹਾਂ ਦਾ ਕੱਦ 5 ਫੁੱਟ 11 ਇੰਚ ਹੈ। ਇਨ੍ਹਾਂ ਦੀ ਦਾੜੀ ਹੁਣ ਤੱਕ 5 ਫੁੱਟ ਹੋ ਚੁੱਕੀ ਹੈ ਅਤੇ ਜੋ ਵੀ ਕੋਈ ਇਨ੍ਹਾਂ ਦੀ ਦਾੜੀ ਨੂੰ ਦੇਖਦਾ ਹੈ ਕਿ ਉਹ ਹੈਰਾਨ ਰਹਿ ਜਾਂਦਾ ਹੈ
ਕੋਈ ਓਮ ਪ੍ਰਕਾਸ਼ ਦੀ ਪ੍ਰਸ਼ੰਸਾ ਕਰਕੇ ਜਾਂਦਾ ਹੈ ਕਿ ‘ਵਾਹ’ ਜੇਕਰ ਦੇਸ਼ ਦਾ ਹਰ ਇਨਸਾਨ ਅਜਿਹਾ ਬਣ ਜਾਵੇ ਤਾਂ ਸਾਰੇ ਮਸਲੇ ਹੱਲ ਹੋ ਜਾਣਗੇ ਅਤੇ ਸਾਡੇ ਸਮਾਜ ਵਿਚ ਭਾਈਚਾਰਕ ਨੂੰ ਹਮੇਸ਼ਾਂ ਕਾਇਮ ਰੱਖਿਆ ਜਾ ਸਕਦਾ ਹੈ ਅਤੇ ਅਸੀਂ ਅਨੇਕਾਂ ਬੁਲੰਦੀਆਂ ਨੂੰ ਰਲ-ਮਿਲ ਕੇ ਛੂਹ ਸਕਦੇ ਹਾਂ |ਦੋਸਤੋ ਅਸੀਂ ਤੁਹਾਨੂੰ ਹਮੇਸ਼ਾਂ ਸਹੀ ਜਾਣਕਾਰੀ ਦਿੰਦੇ ਹਾਂ ਤਾਂ ਜੋ ਤੁਹਾਨੂੰ ਸਾਡਾ ਆਰਟੀਕਲ ਬਹੁਤ ਪਸੰਦ ਆਵੇ ਅਤੇ ਤੁਸੀਂ ਸਾਡੇ ਆਰਟੀਕਲ ਨੂੰ ਵੀ ਬਹੁਤ ਪਿਆਰ ਦਿੰਦੇ ਹੋ |
ਇਸ ਲਈ ਜੇਕਰ ਤੁਸੀਂ ਸਾਡੇ ਨਾਲ ਹਮੇਸ਼ਾਂ ਲਈ ਜੁੜੇ ਰਹਿਣਾ ਚਾਹੁੰਦੇ ਹੋ ਅਤੇ ਵਧੀਆ ਖਬਰਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਹੀ ਸਾਡੇ ਪੇਜ “Rehmat TV” ਨੂੰ ਵੱਧ ਤੋਂ ਵੱਧ ਲਾਇਕ ਕਰੋ |ਜਿੰਨਾਂ ਵੀਰਾਂ ਭੈਣਾਂ ਨੇ ਪਹਿਲਾਂ ਤੋਂ ਹੀ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ |
Check Also
ਇਹ ਹੈ ਅਨੋਖੀ ਯਾਤਰਾ | Amritsar ਤੋਂ Sri Hazur Sahib ਤੱਕ ਪਰਿਵਾਰ ਸਮੇਤ ਪੈਦਲ ਯਾਤਰਾ
ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ …