ਦੇਖੋ ਕਿਵੇਂ ਨਿਊਜੀਲੈਂਡ ਚ’ ਇਕੱਲੇ ਸਰਦਾਰ ਨੇ ਪੱਗ ਲਾਹ ਕੇ ਬਚਾਈ ਗੋਰੇ ਦੀ ਜਾਨ,ਵੀਡੀਓ ਦੇਖ ਕੇ ਮਾਣ ਨਾਲ ਸ਼ੇਅਰ ਕਰੋ ਜੀ

ਅੱਜ ਨਿਊਜ਼ੀਲੈਂਡ ਦੇ ਟੌਰੰਗੇ ਸ਼ਹਿਰ ਦੇ ਇੱਕ Pizza Hut ਸਟੋਰ ‘ਤੇ ਆਏ ਇੱਕ ਗੋਰੇ ਦੇ ਕਿਸੇ ਕਾਰਨ ਸਿਰ ਵਿੱਚ ਸੱਟ ਲੱਗ ਗਈ ਤਾਂ ਉਸ ਵੇਲੇ ਏਸ ਸਰਦਾਰ ਜੀ ਨੇ ਬਿਨਾਂ ਵਕਤ ਗਵਾਏ ਆਪਣੀ ਦਸਤਾਰ ਲਾਹ ਕੇ ਜਖ਼ਮੀ ਬੰਦੇ ਦੇ ਸਿਰ ਉੱਤੇ ਰੱਖ ਦਿੱਤੀ ਤਾਂ ਜੋ ਉਸਦੀ ਜਾਨ ਬਚ ਸਕੇ ।ਤੁਰੰਤ ਸਹਾਇਤਾ ਮਿਲਣ ਕਾਰਨ ਏਸ ਗੋਰੇ ਦੀ ਜਾਨ ਬਚ ਗਈ।

ਦੁਨੀਆ ਵਿੱਚ ਜਿੱਥੇ ਵੀ ਸਰਦਾਰ ਵੱਸਦੇ ਨੇ ਉੱਥੇ ਜਦੋਂ ਵੀ ਕਿਸੇ ਨੂੰ ਮੱਦਦ ਦੀ ਲੋੜ ਹੁੰਦੀ ਏ ਤਾਂ ਸਰਦਾਰ ਹਮੇਸ਼ਾਂ ਮੱਦਦ ਲਈ ਸਭ ਤੋਂ ਅੱਗੇ ਆਉਂਦੇ ਨੇ। ਸਲਾਮ ਆ ਵੀਰ ਤੈਨੂੰ ਰੱਬ ਚੜ੍ਹਦੀ ਕਲਾ ਵਿੱਚ ਰੱਖੇ |ਇਹ ਮੂਲ ਰੂਪ ਵਿਚ ਫ਼ਾਰਸੀ ਭਾਸ਼ਾ ਦਾ ਸ਼ਬਦ ਹੈ ਅਤੇ ਇਸ ਦਾ ਅਰਥ ਹੈ — ਪ੍ਰਧਾਨ , ਮੁੱਖੀ , ਸ਼ਿਰੋਮਣੀ , ਮੋਹਰੀ । ਇਸ ਦੀ ਵਰਤੋਂ ਅਫ਼ਗ਼ਾਨ ਲੋਗ ਆਪਣੇ ਸੈਨਾ- ਨਾਇਕ , ਫ਼ੌਜ ਦੀ ਟੁਕੜੀ ਦੇ ਆਗੂ ਜਾਂ ਕੁੰਬੇ/ਕਬੀਲੇ ਦੇ ਮੁਖੀਏ ਲਈ ਕਰਦੇ ਹਨ,ਗੁਰੂ-ਕਾਲ ਤਕ ‘ ਸਿੱਖ ’ ਲਈ ‘ ਭਾਈ ’ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਸੀ ਅਤੇ ਗੁਰੂ-ਸੰਤਾਨ ਜਾਂ ਮਹਾਤਮਾ ਪੁਰਸ਼ਾਂ ਲਈ ‘ ਬਾਬਾ ’ ਸ਼ਬਦ ਵਰਤਿਆ ਜਾਂਦਾ ਸੀ ।

ਅਹਿਮਦ ਸ਼ਾਹ ਦੁਰਾਨੀ ਦੇ ਹਮਲਿਆਂ ਵੇਲੇ ਸਿੱਖ ਮਿਸਲਾਂ ਦੇ ਸੈਨਿਕ ਦਲ ਅਤੇ ਉਨ੍ਹਾਂ ਦੇ ਜੱਥੇਦਾਰ ਅਫ਼ਗ਼ਾਨਾਂ ਦੇ ਬਾਰ ਬਾਰ ਸਾਮਰਿਕ ਸੰਪਰਕ ਵਿਚ ਆਏ । ਉਨ੍ਹਾਂ ਵਿਚ ਨਾਇਕਾਂ ਲਈ ਪ੍ਰਚਲਿਤ ‘ ਸਰਦਾਰ’ ਸ਼ਬਦ ਨੇ ਸਿੱਖ ਸੈਨਿਕਾਂ ਨੂੰ ਪ੍ਰਭਾਵਿਤ ਕੀਤਾ ।ਫਲਸਰੂਪ ਧਾਰਮਿਕ ਜੱਥਿਆਂ ਦੇ ਨਾਇਕਾਂ ਨੂੰ ਜੱਥੇਦਾਰ ਅਤੇ ਮਿਸਲਾਂ ਦੇ ਫ਼ੌਜੀ ਨਾਇਕਾਂ ਨੂੰ ਮਿਸਲਦਾਰ ਜਾਂ ਸਰਦਾਰ ਕਿਹਾ ਜਾਣ ਲਗਿਆ,ਮਹਾਰਾਜਾ ਰਣਜੀਤ ਸਿੰਘ ਦੇ ਕਾਲ ਵਿਚ ਹਰ ਕੇਸ-ਧਾਰੀ ਸਿੱਖ ਜਾਂ ਸਿੰਘ ਲਈ ‘ ਸਰਦਾਰ’ ਸ਼ਬਦ ਦੀ ਵਰਤੋਂ ਸ਼ੁਰੂ ਹੋ ਗਈ ।

ਪੂਰਬੀ ਪੰਜਾਬ ਦੀਆਂ ਸਿੱਖ ਰਿਆਸਤਾਂ ਨੇ ਆਪਣੇ ਅਧਿਕਾਰੀਆਂ ਦੇ ਨਾਂਵਾਂ ਨਾਲ ਭਾਵੇਂ ਉਹ ਕਿਸੇ ਧਰਮ ਦੇ ਹੋਣ , ‘ ਸਰਦਾਰ’ ਸ਼ਬਦ ਵਰਤਣਾ ਸ਼ੁਰੂ ਕਰ ਦਿੱਤਾ । ਅੰਗ੍ਰੇਜ਼ ਸਰਕਾਰ ਇਸ ਸ਼ਬਦ ਦੀ ਵਰਤੋਂ ਖ਼ਿਤਾਬਾਂ ਵਿਚ ਵੀ ਕਰਨ ਲਗ ਗਈ । ਵਰਤਮਾਨ ਕਾਲ ਵਿਚ ਹਰ ਕੇਸਧਾਰੀ ਸਿੱਖ ਦੇ ਨਾਂ ਨਾਲ ਜਾਂ ਮੁਖ਼ਾਤਬ ਹੋਣ ਵੇਲੇ ‘ ਸਰਦਾਰ’ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ । ਇਸ ਤਰ੍ਹਾਂ ਹੁਣ ਇਹ ਸ਼ਬਦ ਕੇਸਧਾਰੀ ਸਿੱਖ ਦਾ ਵਾਚਕ ਬਣ ਗਿਆ ਹੈ ।

About admin

Check Also

ਇਹ ਹੈ ਅਨੋਖੀ ਯਾਤਰਾ | Amritsar ਤੋਂ Sri Hazur Sahib ਤੱਕ ਪਰਿਵਾਰ ਸਮੇਤ ਪੈਦਲ ਯਾਤਰਾ

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ …

Leave a Reply

Your email address will not be published.