ਦੇਖੋ ਕਿਵੇਂ ਫਾਟਕ ਮੈਨ ਨੇ ਆਪਣੀ ਨੌਕਰੀ ਖਤਰੇ ਵਿਚ ਪਾ ਕੇ ਗੁਰੂ ਗਰੰਥ ਸਾਹਿਬ ਜੀ ਦੇ ਲੰਘਣ ਦੇ ਲਈ ਰਸਤਾ ਦਿੱਤਾ, ਦੇਖੋ ਵੀਡੀਓ

ਦੇਖੋ ਜਦੋਂ ਫਾਟਕ ਮੈਨ ਨੇ ਗੁਰੂ ਗ੍ਰੰਥ ਸਾਹਿਬ ਜੀ ਆਉਂਦੇ ਦੇਖ ਕੇ ਆਉਂਦੀ ਗੱਡੀ ਨੂੰ ਲਾਲ ਝੰਡੀ ਦੇ ਦਿੱਤੀ ਤੇ ਫਾਟਕ ਖੋਲ੍ਹ ਦਿੱਤਾ। ਗੱਡੀ ਵਿਚ ਰੇਲਵੇ ਦਾ ਕੋਈ ਸੀਨੀਅਰ ਅਫਸਰ ਵੀ ਬੈਠਾ ਸੀ। ਅਫਸਰ ਨੇ ਫਾਟਕ ਮੈਨ ਨੂੰ ਪੁੱਛਿਆ ਕਿ ਤੂੰ ਗੱਡੀ ਕਿਉਂ ਰੋਕੀ ਤਾਂ ਉਸ ਨੇ ਕਿਹਾ ਕਿ ਸਾਡੇ ਗੁਰੂ ਨੇ ਲੰਘਣਾ ਸੀ ਜੋ ਸਾਰੀ ਦੁਨੀਆਂ ਨੂੰ ਚਲਾਉਣ ਵਾਲਾ ਹੈ। ਫਾਟਕ ਮੈਨ ਨੂੰ ਉਸ ਦੀ ਨੌਕਰੀ ਤੋਂ ਸਸਪੈਂਡ ਕਰ ਦਿੱਤਾ ਗਿਆ।

ਸਿੱਖ ਉਸ ਇਨਸਾਨ ਨੂੰ ਆਖਦੇ ਹਨ ਜੋ ਸਿੱਖੀ,15ਵੀਂ ਸਦੀ ‘ਚ ਉੱਤਰ ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿਖੇ ਆਗਾਜ਼ ਹੋਏ ਇੱਕ ਰੱਬ ਨੂੰ ਮੰਨਣ ਵਾਲੇ ਧਰਮ ਅਤੇ ਕੌਮੀ ਫ਼ਲਸਫੇ ਵਿੱਚ ਯਕੀਨ ਰੱਖਦਾ।ਸਿੱਖ ਸ਼ਬਦ ਸੰਸਕ੍ਰਿਤ ਦੇ ਸ਼ਬਦ शिष्य ਦਾ ਤਦਭਵ ਰੂਪ ਹੈ। ਸਿੱਖ ਰਹਿਤ ਮਰਯਾਦਾ ਦੇ ਹਿੱਸਾ 1 ਮੁਤਾਬਕ, ਸਿੱਖ ਉਹ ਵਿਅਕਤੀ ਹੈ ਜੋ ਇੱਕ ਅਕਾਲ ਪੁਰਖ (ਅਲੌਕਿਕ ਹਸਤੀ); ਦੱਸ ਗੁਰੂ, ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਤੱਕ; ਗੁਰੂ ਗ੍ਰੰਥ ਸਾਹਿਬ; ਦੱਸ ਗੁਰੂਆਂ ਦੀਆਂ ਸਿੱਖਿਆਵਾਂ ਅਤੇ ਗੁਰੂ ਗੋਬਿੰਦ ਸਿੰਘ ਦੇ ਅਮ੍ਰਿਤ ਸੰਚਾਰ ਵਿੱਚ ਯਕੀਨ ਰੱਖਦਾ ਹੋਵੇ।”

ਗੁਰੂ ਨਾਨਕ ਦੇਵ ਜੀ ਦਾ ਇਹ ਫੁਰਮਾਨ ਬਾਕੀ ਸਤਿਗੁਰਾਂ ਨੇ ਇੰਨ-ਬਿੰਨ ਮੰਨਿਆ-ਪਰਚਾਰਿਆ ਕਿ ਸ਼ਬਦ ਹੀ ਗੁਰੂ ਹੈ ਤੇ ਗੁਰੂ ਹੀ ਸ਼ਬਦ ਹੈ। ਭਾਈ ਗੁਰਦਾਸ ਜੀ ਨੇ ਗੁਰੂ ਬੋਲਾਂ ਦੀ ਪ੍ਰੋੜਤਾ ਹੋਰ ਵੀ ਜੋ਼ਰ ਨਾਲ ਕੀਤੀ। ਗੁਰ ਦਰਸ਼ਨ ਗੁਰ ਸਬਦ ਹੈ, ਨਿਜ ਘਰਿ ਭਾਇ ਭਗਤ ਰਹਿਰਾਸੀ॥ਇਸ ਤੋਂ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਡਾ ਇਕੋ-ਇਕ ਗੁਰੂ ਹੈ। ਗੁਰਬਾਣੀ ਅਨੁਸਾਰ ਹੋਰ ਕੋਈ ਸਾਡਾ ਗੁਰੂ ਨਹੀਂ ਹੈ। ਬੇਸ਼ਕ ਸੰਸਾਰ ਵਿੱਚ ਅਨੇਕਾਂ ਹੀ ਧਰਮ-ਗ੍ਰੰਥ ਹਨ, ਪਰ “ਗੁਰੂ” ਪਦਵੀ ਸਿਰਫ਼ ਤੇ ਸਿਰਫ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਮਿਲੀ ਹੈ।

ਇਸ “ਗੁਰੂ-ਸ਼ਬਦ” ਦੀ ਵਿਲੱਖਣਤਾ ਇਹ ਹੈ ਕਿ ਗੁਰੂ ਸਾਹਿਬ ਨੇ ਇਸ ਨੂੰ ਆਪਣੇ ਹੱਥੀਂ ਅਤੇ ਆਪਣੇ ਸਾਹਮਣੇ ਲਿਖਵਾਇਆ ਅਤੇ ਤਿਆਰ ਕੀਤਾ ਸੀ। ਜਦੋਂ ਕਿ ਬਾਕੀ ਦੁਨੀਆਂ ਦੇ ਧਰਮਾਂ ਦੇ ਗ੍ਰੰਥ ਉਹਨਾਂ ਦੇ ਬਾਨੀਆਂ ਤੋਂ ਪਿੱਛੋਂ ਉਹਨਾਂ ਦੇ ਪੈਰੋਕਾਰਾਂ ਵੱਲੋਂ ਤਿਆਰ ਕਰਵਾਏ ਗਏ ਸਨ। ਇਸ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਇਕ ਅਜਿਹਾ ਪ੍ਰਮਾਣਿਕ ਗ੍ਰੰਥ ਹੈ ਜਿਸ ਵਿੱਚ ਗੁਰੂ ਸਾਹਿਬਾਨਾਂ ਅਤੇ ਭਗਤ ਸਾਹਿਬਾਨਾਂ ਦੀ ਬਾਣੀ ਸ਼ੁਧ ਰੂਪ ਵਿੱਚ ਦਰਜ਼ ਹੈ। ਉਹਨਾ ਦੇ ਵਿਚਾਰਾਂ ਵਿੱਚ ਵਾਧ-ਘਾਟ ਦੀ ਕੋਈ ਸ਼ੰਕਾ ਨਹੀਂ ਰਹਿ ਗਈ।

About admin

Check Also

ਇਹ ਹੈ ਅਨੋਖੀ ਯਾਤਰਾ | Amritsar ਤੋਂ Sri Hazur Sahib ਤੱਕ ਪਰਿਵਾਰ ਸਮੇਤ ਪੈਦਲ ਯਾਤਰਾ

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ …

Leave a Reply

Your email address will not be published.