ਦੇਖੋ ਕਿਵੇਂ ਵਾਹਿਗੁਰੂ ਦਾ ਜਾਪ ਕਰਨ ਨਾਲ ਲੋਕਾਂ ਦੀਆਂ ਕੋਹੜ ਵਰਗੀਆਂ ਬਿਮਾਰੀਆਂ ਵੀ ਹੋਈਆਂ ਦੂਰ,ਵੀਡੀਓ ਦੇਖੋ ਤੇ ਸ਼ੇਅਰ ਕਰੋ ਜੀ

ਗੁਰੂ ਗ੍ਰੰਥ ਜੀ ਵਿੱਚ ਨਾਮ ਜਪਣ, ਸਿਮਰਣ, ਧਿਆਉਣ, ਬੋਲਣ, ਰਵਣ ਜਾਂ ਉਚਰਨ ਆਦਿਕ ਦਾ ਅਨੇਕਾਂ ਵਾਰ ਆਉਣਾ ਇਹ ਸਪਸ਼ਟ ਕਰਦਾ ਹੈ ਕਿ ਇਹ ਇੱਕ ਬੜਾ ਮਹੱਤਵ ਪੂਰਨ ਤੇ ਜ਼ਰੂਰੀ ਕਰਮ ਹੈ ਪਰ ਜਦੋਂ ਇਸ ਕਰਮ ਦੀ ਵਿਧੀ ਨੂੰ ਜਾਨਣ ਦੀ ਕੋਸ਼ਿਸ਼ ਕੀਤੀ ਜਾਏ ਤਾਂ ਗੁਰੂ ਗ੍ਰੰਥ ਦੀ ਨਾਮ ਸਿਮਰਨ ਵਿਧੀ ਤੇ ਸੀਨਾ ਬਸੀਨਾ ਸਾਲਾਂ ਤੋਂ ਮਹਾਂ ਪੁਰਸ਼ਾਂ ਦੁਆਰਾ ਚਲੀ ਆ ਰਹੀ ਇੱਕ ਜਾਂ ਵਧੇਰੇ ਸ਼ਬਦਾਂ ਨੂੰ ਮੰਤ੍ਰ ਬਣਾ ਕੇ ਰੱਟਣ ਦੀ ਵਿਧੀ ਵਿੱਚ ਬੜਾ ਅੰਤਰ ਹੈ। ਨਾਮ ਸਿਮਰਨ ਦੀ ਵਿਧੀ ਬਾਰੇ ਅਨੇਕਾਂ ਮਹਾਂ ਪੁਰਸ਼ਾਂ, ਕੀਰਤਨੀਆਂ, ਕਥਾਵਾਚਕਾਂ ਤੇ ਹੋਰ ਪ੍ਰਚਾਰਕਾਂ ਨੂੰ ਸੁਣਿਆ ਤੇ ਪੜਿਆ ਹੈ ਜੋ ਸੀਨਾ ਬਸੀਨਾ ਚਲੀ ਆ ਰਹੀ ਵਿਧੀ ਨੂੰ ਪ੍ਰਚਾਰਦੇ ਹਨ ਤੇ ਇਹ ਇਤਨੀ ਪ੍ਰਸਿੱਧ ਹੋ ਚੁੱਕੀ ਹੈ ਕਿ ਹੁਣ ਗੁਰੂ ਗ੍ਰੰਥ ਦੀ ਵਿਧੀ ਬਾਰੇ ਨਾ ਬਹੁਤੇ ਜਾਣਦੇ ਹਨ ਤੇ ਨਾ ਹੀ ਜਾਨਣਾ ਚਹੁੰਦੇ ਹਨ। ਡੇਰਿਆਂ, ਦਰਬਾਰਾਂ ਤੇ ਠਾਠਾਂ ਦੀਆਂ ਭੀੜਾਂ ਇਸ ਗਲ ਦਾ ਪ੍ਰਤੱਖ ਪ੍ਰਮਾਣ ਹੈ।

ਇਹ ਪ੍ਰਚਲਤ ਅਖੌਤੀ ਤੇ ਅਜੀਬ ਨਾਮ ਸਿਮਰਨ ਦੀ ਵਿਧੀ ਦੀਆਂ ਵੀਡੀਓਜ਼ ਇੰਟਰਨੈੱਟ ਦੀਆਂ ਵੱਖ ਵੱਖ ਸਾਈਟਾਂ ਤੇ ਵੇਖੀਆਂ ਜਾ ਸਕਦੀਆਂ ਹਨ। ਗੁਰੂ ਸਾਹਿਬਾਨਾਂ ਦੇ ਸਮੇ ਵੀ ਅਨੇਕ ਤਰਾਂ ਦੇ ਜਪ ਤਪ, ਸਮਾਧੀਆਂ, ਤੇ ਅੰਤਰਮੁੱਖ ਹੋਣ ਦੇ ਕਰਮ ਕਾਂਡ ਪ੍ਰਚਲਤ ਸਨ ਤੇ ਅਗਰ ਇਹਨਾਂ ਵਿਚੋਂ ਕੋਈ ਵਿਸ਼ੇਸ਼ ਮਨੋਂ ਕਾਮਨਾ ਦੀ ਪੂਰਤੀ ਵਾਲੀ ਮੰਤ੍ਰਾਂ ਦੁਆਰਾ ਨਾਮ ਜਪਣ ਦੀ ਵਿਧੀ ਗੁਰੂ ਸਹਿਬਾਨਾਂ ਨੂੰ ਪ੍ਰਵਾਨ ਹੁੰਦੀ ਤਾਂ ਜ਼ਰੂਰ ਉਹੀ ਵਿਸਥਾਰ ਨਾਲ ਲਿਖ ਕੇ ਦੇ ਜਾਂਦੇ। ਇਤਨੇ ਵਡ੍ਹੇ ਆਕਾਰ ਵਾਲੇ ਗ੍ਰੰਥ ਦੇ ਲਿਖਣ ਦੀ ਲੋੜ ਹੀ ਨਾ ਪੈਂਦੀ? ਅਗਰ ਇਸ ਅਖੌਤੀ ਨਾਮ ਸਿਮਰਨ ਨਾਲ ਤੀਜਾ (ਗਿਆਨ) ਨੇਤ੍ਰ ਖੁਲਦਾ ਹੈ ਤਾਂ ਗੁਰੂ ਗ੍ਰੰਥ ਜੀ ਨੂੰ ਪੜ੍ਹ ਕੇ ਵੀਚਾਰਨ ਦਾ ਕੀ ਲਾਭ?

ਗੁਰੂ ਗ੍ਰੰਥ ਦੀ ਸਿਖਿਆ ਵਿਰੁੱਧ ਅਖੌਤੀ ਨਾਮ ਦਾ ਸਿਮਰਨ ਹੀ ਅਗਿਆਨਤਾ ਦਾ ਪ੍ਰਤੱਖ ਸਬੂਤ ਹੈ। ਇਹ ਵੀ ਇੱਕ ਦੰਦ ਕਥਾ ਹੀ ਹੈ ਕਿ ਨਾਮ ਸਿਮਰਨ ਨਾਲ ਭਵਿੱਖ ਦੀ ਸੂਝ ਹੋ ਜਾਂਦੀ ਹੈ ਕਿਉਂਕਿ ਗੁਰੂ ਦੇ ਬਚਨ ਇਸ ਗਲ ਨੂੰ ਨਕਾਰਦੇ ਹਨ। ਭਵਿੱਖ ਨੂੰ ਕੋਈ ਨਹੀ ਜਾਣ ਸਕਦਾ ਕਰਤੇ ਕੀ ਮਿਤਿ ਨ ਜਾਨੈ ਕੀਆ ॥ ਨਾਨਕ ਜੋ ਤਿਸੁ ਭਾਵੈ ਸੋ ਵਰਤੀਆ ॥{ਪੰਨਾ 284-285} ਪਰ ਜੇ (ਦ੍ਹਾਵਾ ਕਰਨ ਵਾਲਿਆਂ ਅਨੁਸਾਰ)ਅਖੌਤੀ ਨਾਮ ਸਿਮਰਨ ਨਾਲ ਭਵਿੱਖ ਦੀ ਸੂਝ ਹੋ ਜਾਣੀ ਮੰਨ ਵੀ ਲਈ ਜਾਵੇ ਤਾਂ ਉਸ ਸੂਝ ਦਾ ਕੀ ਲਾਭ ਜਿਸ ਨਾਲ ਆਪਣਾ ਜਾਂ ਕਿਸੇ ਹੋਰ ਦਾ ਸਵਾਰਿਆ ਜਾਂ ਬਦਲਿਆ ਕੁੱਝ ਨਹੀ ਜਾ ਸਕਦਾ ਕਿਉਂਕਿ

ਜੇ ਵਰਤਣਾ ਫੇਰ ਵੀ ਉਹੀ ਹੈ ਜੋ ਪਰਮਾਤਮਾ ਨੂੰ ਭਾਉਂਦਾ ਹੈ ਤਾਂ ਭਵਿੱਖ ਦੀ ਸੂਝ ਹੋ ਜਾਣ ਦਾ ਕੀ ਲਾਭ? ਪਰਮਾਤਮਾ ਦੇ ਹੁਕਮ (ਨਿਯਮਾਂ) ਵਿੱਚ ਦਖਲ ਅੰਦਾਜ਼ੀ ਦੀ ਸੋਚ ਹੀ ਪਰਮਾਤਮਾ ਨੂੰ ਭੁੱਲੜ ਬਣਾ ਦਿੰਦੀ ਹੈ। ਅਸਲ ਵਿੱਚ ਸੀਨੇ ਬਸੀਨੇ ਵਾਲੀ ਵਿਧੀ ਨੂੰ ਮੰਨਣ ਵਾਲੇ ਗੁਰੂ ਗ੍ਰੰਥ ਦੀ ਸਿਖਿਆ ਨੂੰ ਨਕਾਰ ਰਹੇ ਹੁੰਦੇ ਹਨ, ਉਸ ਦਾ ਵਿਰੋਧ ਕਰ ਰਹੇ ਹੁੰਦੇ ਹਨ। ਇੱਕ ਪਾਸੇ ਗੁਰੂ ਗ੍ਰੰਥ ਨੂੰ ਮੱਥੇ ਵੀ ਟੇਕਦੇ ਹਨ (ਜਿਸ ਦਾ ਭਾਵ ਹੁਕਮ ਮੰਨਣਾ ਹੁੰਦਾ ਹੈ) ਤੇ ਦੂਜੇ ਪਾਸੇ ਉਸ ਦੀ ਸਿਖਿਆ ਤੋਂ ਮੁਨਕਰ ਵੀ ਹਨ।

About admin

Check Also

ਇਹ ਹੈ ਅਨੋਖੀ ਯਾਤਰਾ | Amritsar ਤੋਂ Sri Hazur Sahib ਤੱਕ ਪਰਿਵਾਰ ਸਮੇਤ ਪੈਦਲ ਯਾਤਰਾ

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ …

Leave a Reply

Your email address will not be published.