ਦੇਖੋ ਕੈਨੇਡਾ ਦੀ ਗੋਰੀ ਨੇ ਪੰਜਾਬੀ ਭਾਸ਼ਾ ਵਿਚ ਦੱਸੀ ਮਾਤ ਭਾਸ਼ਾ ਪੰਜਾਬੀ ਦੀ ਅਹਿਮੀਅਤ,ਦੇਖੋ ਵੀਡੀਓ ਤੇ ਦਿਲੋਂ ਸ਼ੇਅਰ ਕਰੋ ਜੀ

ਸਿੱਖ ਕੌਮ ਇੱਕ ਵਿਲੱਖਣ ਕੌਮ ਹੈ ਜਿਸਦਾ ਇਤਿਹਾਸ ਬਹੁਤ ਡੂੰਘਾ ਹੈ ਤੇ ਹਰ ਇੱਕ ਇਸ ਬਾਰੇ ਜਾਣ ਕੇ ਹੈਰਾਨ ਹੋ ਜਾਂਦਾ ਹੈ ਕਿਉਂਕਿ ਸਿੱਖ ਧਰਮ ਵਿਚ ਸਾਡੇ ਗੁਰੂ ਸਹਿਬਾਨਾਂ ਨੇ ਆਪਣੇ ਸਰੀਰ ਤੇ ਉਹ ਤਸੀਹੇ ਝੱਲ ਕੇ ਸਿੱਖ ਕੌਮ ਦਾ ਝੰਡਾ ਲਹਿਰਾਇਆ ਸ਼ਾਇਦ ਜਿਸਨੂੰ ਕੋਈ ਵੀ ਨਹੀਂ ਲਹਿਰਾ ਸਕਦਾ, ਤੇ ਸਿੱਖ ਧਰਮ ਦੀ ਬਾਣੀ ਸਾਨੂੰ ਅੱਜ ਉਹ ਗੱਲਾਂ ਸਿਖਾਉਂਦੀ ਹੈ ਸ਼ਾਇਦ ਜੋ ਦੁਨੀਆਂ ਦੀ ਕਿਸੇ ਵੀ ਕਿਤਾਬ ਚ’ ਨਹੀਂ ਹਨ |

ਗੁਰਬਾਣੀ ਸਾਡੇ ਸਿੱਖ ਧਰਮ ਦੀ ਇੱਕ ਖਾਸ ਮਹੱਤਤਾ ਦਰਸਾਉਂਦੀ ਹੈ |ਬਹੁਤ ਵੱਡੇ ਮਾਨ ਵਾਲੀ ਗੱਲ ਹੈ ਸਾਡੀ ਸਿੱਖ ਕੌਮ ਲਈ ਕਿ ਅੱਜ ਗੋਰੇ ਵੀ ਗੁਰਬਾਣੀ ਨੂੰ ਸ਼ਰਧਾ ਭਾਵਨਾਂ ਦੇ ਨਾਲ ਉਚਾਰਨ ਕਰਦੇ ਹਨ |ਪੰਜਾਬੀ ਮਾਂ ਬੋਲੀ ਨੂੰ ਪੰਜਾਬ ਵਿਚ ਪਹਿਲ ਦੇ ਤੌਰ ਤੇ ਤਵੱਜੋ ਦਵਾਉਣ ਲਈ ਪੰਜਾਬੀਆਂ ਵੱਲੋਂ ਬਹੁਤ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ ਤਾਂ ਜੋ ਮਾਂ ਬੋਲੀ ਪੰਜਾਬੀ ਨੂੰ ਪਹਿਲ ਦਾ ਦਰਜਾ ਮਿਲ ਸਕੇ |

ਇਸਦੇ ਨਾਲ-ਨਾਲ ਪੰਜਾਬ ਤੋਂ ਇਲਾਵਾ ਵਿਦੇਸ਼ਾਂ ਵਿਚ ਵੀ ਪੰਜਾਬੀ ਮਾਂ ਬੋਲੀ ਦਾ ਅਸਰ ਦੇਖਣ ਨੂੰ ਮਿਲਿਆ ਹੈ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਵਿਦੇਸ਼ੀ ਗੋਰੀ ਦੀ ਵੀਡੀਓ ਦਿਖਾਉਣ ਵਾਲੇ ਹਾਂ ਜਿਸਦੀ ਵੀਡੀਓ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ ਇਕ ਕਿਸੇ ਵਿਦੇਸ਼ੀ ਨੂੰ ਇੰਨੀਂ ਵਧੀਆ ਪੰਜਾਬੀ ਕਿਵੇਂ ਆਉਂਦੀ ਹੈ |ਇਸ ਵੀਡੀਓ ਵਿਚ ਵਿਦੇਸ਼ੀ ਗੋਰੀ ਪੰਜਾਬੀ ਵਿਚ ਗੱਲ ਕਰਦੀ ਹੋਈ ਆਪਣਾ ਨਾਮ ਦੱਸ ਰਹੀ ਹੈ ਤੇ ਉਹ ਕਹਿ ਰਹੀ ਹੈ

ਕਿ ਮੈਂ ਕੈਨੇਡਾ ਦੀ ਰਹਿਣ ਵਾਲੀ ਹਾਂ ਤੇ ਮੈਂ ਵੈਨਕੋਵਰ ਸ਼ਹਿਰ ਦੇ ਵਿਚ ਰਹਿੰਦੀ ਹਾਂ ਤੇ ਮੈਂ ਪੰਜਾਬ ਆਈ ਹਾਂ ਤੇ ਕਾਨਫ੍ਰਾਂਸਿੰਗ ਕੀਤੀ ਤੇ ਜਿਸ ਵਿਚ ਉਸਨੇ ਪੰਜਾਬੀ ਮਾਂ ਬੋਲੀ ਦੀ ਗੱਲ ਕੀਤੀ |ਉਸਦਾ ਕਹਿਣਾ ਹੈ ਕਿ ਪੰਜਾਬੀ ਬੋਲੀ ਇੱਕ ਅਹਿਮ ਭਾਸ਼ਾ ਹੈ ਜਿਸਨੂੰ ਅਸੀਂ ਸਭ ਬਹੁਤ ਮਾਨ ਦਿੰਦੇ ਹਾਂ ਤੇ ਉਸਦਾ ਕਹਿਣਾ ਹੈ ਕਿ ਸਾਰੇ ਪੰਜਾਬੀ ਜਾਂ ਵਿਦੇਸ਼ੀ ਗੋਰੇ ਆਪਣੇ ਬੱਚਿਆਂ ਨੂੰ ਮਾਤ ਭਾਸ਼ਾ ਪੰਜਾਬੀ ਜਰੂਰ ਸਿਖਾਓ ਅਤੇ ਪੜਾਓ |ਇਸ ਵੀਡੀਓ ਨੂੰ ਦੇਖ ਕੇ ਹਰ ਪੰਜਾਬੀ ਮਾਣ ਨਾਲ ਸ਼ੇਅਰ ਕਰੇ ਜੀ |

About admin

Check Also

ਇਹ ਹੈ ਅਨੋਖੀ ਯਾਤਰਾ | Amritsar ਤੋਂ Sri Hazur Sahib ਤੱਕ ਪਰਿਵਾਰ ਸਮੇਤ ਪੈਦਲ ਯਾਤਰਾ

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ …

Leave a Reply

Your email address will not be published.