ਦੇਖੋ ਗੁਰਦਾਸਪੁਰ ਤੋਂ ਚੋਣ ਲੜਨ ਦੀ ਚਰਚਾ ਮਗਰੋਂ ਬੋਲੇ ਅਕਸ਼ੈ, ਟਵੀਟ ਨੇ ਛੇੜੀ ਚਰਚਾ

ਬਾਲੀਵੁੱਡ ਤੋਂ ਰਾਜਨੀਤੀ ‘ਚ ਐਂਟਰੀ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅੱਜ ਅਦਾਕਾਰ ਅਕਸ਼ੈ ਕੁਮਾਰ ਬਾਰੇ ਚਰਚਾ ਚੱਲੀ ਕਿ ਉਹ ਰਾਜਨੀਤੀ ਵਿੱਚ ਪੈਰ ਰੱਖ ਰਹੇ ਹਨ। ਇਸ ਦੇ ਨਾਲ ਹੀ ਉਹ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਬੀਜੇਪੀ ਦੀ ਟਿਕਟ ‘ਤੇ ਚੋਣ ਲੜ ਸਕਦੇ ਹਨ। ਇਹ ਚਰਚਾ ਅਕਸ਼ੈ ਦੇ ਇੱਕ ਟਵੀਟ ਮਗਰੋਂ ਸ਼ੁਰੂ ਹੋਈ।
ਮੀਡੀਆ ਵਿੱਚ ਖਬਰ ਆਉਂਦਿਆਂ ਹੀ ਅਕਸ਼ੈ ਨੇ ਇੱਕ ਹੋਰ ਟਵੀਟ ਕਰ ਸਾਫ਼ ਕਰ ਦਿੱਤਾ ਕਿ ਉਹ ਰਾਜਨੀਤੀ ‘ਚ ਨਹੀਂ ਆ ਰਹੇ। ਉਨ੍ਹਾਂ ਕਿਹਾ, ‘ਮੇਰੇ ਪਿਛਲੇ ਟਵੀਟ ‘ਚ ਤੁਸੀਂ ਸਾਰਿਆਂ ਦੀ ਦਿਲਚਸਪੀ ਦੇਖ ਕੇ ਚੰਗਾ ਲੱਗ ਰਿਹਾ ਹੈ ਪਰ ਮੈਂ ਇੱਥੇ ਇੱਕ ਗੱਲ ਸਾਫ਼ ਕਰ ਦੇਣਾ ਚਾਹੁੰਦਾ ਹਾਂ ਕਿ ਮੈਂ ਚੋਣ ਨਹੀਂ ਲੜ ਰਿਹਾ ਹਾਂ।”

ਦਰਅਸਲ ਸੋਮਵਾਰ ਨੂੰ ਅਕਸ਼ੈ ਨੇ ਇੱਕ ਟਵੀਟ ਕੀਤਾ ਜਿਸ ਤੋਂ ਬਾਅਦ ਇਨ੍ਹਾਂ ਖ਼ਬਰਾਂ ਨੇ ਜ਼ੋਰ ਫੜ੍ਹ ਲਿਆ। ਅਕਸ਼ੈ ਕੁਮਾਰ ਨੇ ਅੱਜ ਇੱਕ ਟਵੀਟ ਕੀਤਾ ਜਿਸ ‘ਚ ਦਾਅਵਾ ਕੀਤਾ ਕਿ ਉਹ ਕੁਝ ਅਜਿਹਾ ਕਰਨ ਜਾ ਰਹੇ ਹਨ ਜੋ ਉਨ੍ਹਾਂ ਨੇ ਅੱਜ ਤੋਂ ਪਹਿਲਾਂ ਕਦੇ ਨਹੀਂ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਲਿਖਿਆ ਕਿ ਉਹ ਇਸ ਕਦਮ ਨੂੰ ਲੈ ਕੇ ਨਰਵਸ ਤੇ ਉਤਸ਼ਾਹਿਤ ਹਨ।
ਅੱਕੀ ਦਾ ਇਹ ਟਵੀਟ ਕਰਨ ਤੋਂ ਬਾਅਦ ਖ਼ਬਰਾਂ ਆ ਗਈਆਂ ਕਿ ਅਕਸ਼ੈ ਕੁਮਾਰ ਬੀਜੇਪੀ ਦਾ ਹੱਥ ਫੜ ਸਕਦੇ ਹਨ। ਇਹ ਵੀ ਚਰਚਾ ਸ਼ੁਰੂ ਹੋ ਗਈ ਕਿ ਬੀਜੇਪੀ ਅਕਸ਼ੈ ਨੂੰ ਪੰਜਾਬ ਦੀ ਗੁਰਦਾਸਪੁਰ ਸੀਟ ਤੋਂ ਚੋਣ ਲੜਾਉਣ ਦੀ ਸੋਚ ਰਹੀ ਹੈ।

ਹਾਲ ਹੀ ‘ਚ ਸਨੀ ਦਿਓਲ ਦੀ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਨਾਲ ਤਸਵੀਰ ਸਾਹਮਣੇ ਆਈ ਸੀ। ਇਸ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਉਹ ਜਲਦੀ ਹੀ ਬੀਜੇਪੀ ‘ਚ ਸ਼ਾਮਲ ਹੋ ਸਕਦੇ ਹਨ। ਪੰਜਾਬ ‘ਚ ਲੋਕ ਸਭਾ ਚੋਣਾਂ 19 ਮਈ ਨੂੰ ਹੋਣੀਆਂ ਹਨ।

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.