ਮਾਡਰਨ ਜੀਵਨ ਦੇ ਅਭਿਸ਼ਾਪ ਜਿਵੇਂ ਜੀਵਨ ਸ਼ੈਲੀ ਵਿਚ ਬਦਲਾਅ, ਫਾਸਟ ਫੂਡ, ਘੱਟ ਰੇਸ਼ੇ ਅਤੇ ਜ਼ਿਆਦਾ ਚਰਬੀ ਵਾਲੇ ਭੋਜਨ ਸਾਡੇ ਪੇਟ ਦੀਆਂ ਸਮੱਸਿਆਵਾਂ ਨੂੰ ਵਧਾ ਰਹੇ ਹਨ। ਏਨਾ ਹੀ ਨਹੀਂ, ਆਧੁਨਿਕ ਜੀਵਨ ਦੇ ਤਣਾਅ ਦੇ ਕਾਰਨ ਕਬਜ਼ ਅਤੇ ਇਸ ਨਾਲ ਸਬੰਧਤ ਬਿਮਾਰੀਆਂ ਅੱਜ ਕੱਲ ਆਮ ਹੀ ਹੋ ਜਾਂਦੀਆਂ ਹਨ। ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ ਦੇ ਗੇਸਟ੍ਰਾਏਂਟ੍ਰਾਲੋਜੀ ਵਿਭਾਗ ਦੇ ਪ੍ਰਮੁੱਖ ਡਾ: ਰਾਕੇਸ਼ ਟੰਡਨ ਦੇ ਅਨੁਸਾਰ ਤਣਾਅਗ੍ਰਸਤ ਜੀਵਨ ਜਿਊਣ ਵਾਲੇ ਲੋਕਾਂ ਦਾ ਕੋਲਨ ਸੁੰਗੜ ਜਾਂਦਾ ਹੈ ਅਤੇ ਸਰੀਰ ਬੇਕਾਰ ਪਦਾਰਥਾਂ ਨੂੰ ਬਾਹਰ ਨਹੀਂ ਕੱਢ ਸਕਦਾ ਪਰ ਚਿੰਤਾ ਖ਼ਤਮ ਹੋਣ ਤੇ ਉਹ ਆਮ ਵਾਂਗ ਹੋ ਜਾਂਦਾ ਹੈ।
ਪੇਟ ਦੇ ਮਰੀਜ਼ਾਂ ਵਿਚੋਂ ਲਗਪਗ 60 ਫੀਸਦੀ ਲੋਕ ਕਬਜ਼ ਅਤੇ ਗੈਸ ਬਣਨ ਵਾਲੀ ਬਿਮਾਰੀ ਤੋਂ ਪੀੜਤ ਹਨ ਜਦੋਂ ਕਿ 40 ਫੀਸਦੀ ਲੋਕਾਂ ਨੂੰ ਡਾਇਰੀਆ, ਗਾਲ ਬਲੈਡਰ ਵਿਚ ਪੱਥਰੀ, ਅੰਤੜੀਆਂ ਵਿਚ ਕੈਂਸਰ, ਮਿਹਦੇ ਦੀਆਂ ਬਿਮਾਰੀਆਂ ਜਾਂ ਪੇਟ ਅਤੇ ਪੈਨਕ੍ਰਿਅਸ ਦਾ ਕੈਂਸਰ ਹੋ ਸਕਦਾ ਹੈ। ਡਾ: ਟੰਡਨ ਅਨੁਸਾਰ ਬੱਚਿਆਂ ਵਿਚ ਵੀ ਪੇਟ ਦੇ ਸੰਕ੍ਰਮਣ ਅਤੇ ਡਾਇਰੀਆ ਵਰਗੀਆਂ ਬਿਮਾਰੀਆਂ ਵਧਦੀਆਂ ਜਾ ਰਹੀਆਂ ਹਨ। ਇਸ ਪੱਖੋਂ ਸਾਵਧਾਨੀ ਵਰਤਣ ਦੀ ਲੋੜ ਹੈ।
ਇਸਦੇ ਬਿਨਾ ਸਾਡੇ ਪੇਟ ਵਿਚਲੀਆਂ ਅੰਤੜੀਆਂ ਵਿਚੋਂ ਕਈ ਤਰ੍ਹਾਂ ਦੇ ਰਸ ਤੇ ਤਰਲ ਪਦਾਰਥ ਨਿਕਲਦੇ ਹਨ ਜਿਹੜੇ ਸਾਡੇ ਭੋਜਨ ਨੂੰ ਹਜ਼ਮ ਕਰਨ ਵਿਚ ਮਦਦ ਕਰਦੇ ਹਨ | ਜਦੋਂ ਅਸੀਂ ਮਾਨਸਿਕ ਤਣਾਅ ਜਾਂ ਚਿੰਤਾਗ੍ਰਸਤ ਹੁੰਦੇ ਹਾਂ ਤਾਂ ਤੇਜ਼ਾਬੀ ਮਾਦਾ ਬਹੁਤ ਮਾਤਰਾ ਵਿਚ ਨਿਕਲਦਾ ਹੈ, ਜੋ ਕਿ ਸਾਡੇ ਪੇਟ ਵਿਚ ਅੰਤੜੀਆਂ ਦੀ ਅੰਦਰਲੀ ਝਿੱਲੀ ਜੋ ਕਿ ਸਾਡੇ ਪੇਟ ਵਿਚ ਨਰਮ ਹੁੰਦੀ ਹੈ, ਉਸ ਨੂੰ ਸਾੜ ਦਿੰਦੀ ਹੈ | ਹੌਲੀ-ਹੌਲੀ ਅੰਦਰਲੀ ਝਿੱਲੀ ਵਿੱਚ ਜ਼ਖਮ ਹੋ ਜਾਂਦੇ ਹਨ, ਜਦੋਂ ਇਹ ਪੇਟ ਵਿਚ ਹੋਣ ਤਾਂ ਇਨ੍ਹਾਂ ਨੂੰ ਗੈਸਟਿ੍ਕ ਅਲਸਰ ਕਿਹਾ ਜਾਂਦਾ ਹੈ |
ਇਹ ਜ਼ਖਮ ਆਮ ਤੌਰ ‘ਤੇ ਜਦੋਂ ਭੋਜਨ ਵਾਲੀ ਨਾਲੀ ਦੇ ਹੇਠਲੇ ਪਾਸੇ ਪੇਟ ਦੀ ਸ਼ੁਰੂਆਤ ਵਿਚ ਹੁੰਦੇ ਹਨ ਜਾਂ ਇਹ ਪੇਟ ਦੇ ਮਿਹਦੇ ਤੇ ਅੰਤੜੀਆਂ ਵਿਚ ਹੁੰਦੇ ਹਨ, ਜਿਨ੍ਹਾਂ ਨੂੰ ਕ੍ਰਮਵਾਰ ਡਿਊਡੈਨਲ ਅਲਸਰ ਕਿਹਾ ਜਾਂਦਾ ਹੈ | ਇਸ ਤਰ੍ਹਾਂ ਹੋਰ ਵੀ ਕਈ ਰੋਗ ਪੇਟ ਨਾਲ ਸਬੰਧਿਤ ਹੁੰਦੇ ਹਨ।ਅਸੀਂ ਘਰ ਵਿਚ ਆਪਣੇ ਖਾਣ ਪੀਣ ਦਾ ਧਿਆਨ ਰਖੀਏ ਤਾ ਅਸੀਂ ਇਹਨਾਂ ਰੋਗਾਂ ਤੋਂ ਆਮ ਹੀ ਛੁਟਕਾਰਾ ਪਾ ਸਕਦੇ ਹਾਂ। ਉਮੀਦ ਹੈ ਕਿ ਤੁਹਾਨੂੰ ਡਾਕਟਰ ਸਾਹਿਬ ਦੀ ਸਲਾਹ ਅਤੇ ਉਹਨਾਂ ਦੇ ਨੁਕਤੇ ਵਧੀਆ ਲੱਗੇ ਹੋਣਗੇ। ਜਾਣਕਾਰੀ ਆਪਣੇ ਦੋਸਤਾਂ ਨਾਲ ਸ਼ੇਅਰ ਜਰੂਰ ਕਰੋ ਜੀ।