ਦੇਖੋ ਰਾਤ ਨੂੰ ਗੁਰੂ ਘਰ ਵਿੱਚ ਸ਼ਰਨ ਲੈਣ ਤੋਂ ਬਾਅਦ ਇਹਨਾਂ ਧੀਆਂ ਨੇ Sikhs ਬਾਰੇ ਕੀ ਕਿਹਾ..

ਸਾਰੀ ਦੁਨੀਆਂ ਵਿੱਚ ਵਖ-ਵਖ ਧਰਮ ਹਨ। ਜੋ ਵਖ-ਵਖ ਦੇਸ਼ਾਂ, ਖਿਤਿਆਂ ਵਿੱਚ ਵਸਣ ਵਾਲੇ ਲੋਕ ਆਪਣੇ-ਆਪਣੇ ਅਕੀਦੇ ਅਨੁਸਾਰ ਮੰਨਦੇ ਹਨ। ਹਰੇਕ ਧਰਮ ਆਪਣੀ-ਆਪਣੀ ਜਗ੍ਹਾ ਸਤਿਕਾਰਯੋਗ ਹੈ। ਹਰੇਕ ਧਰਮ ਦੀਆਂ ਆਪਣੀਆਂ-ਆਪਣੀਆਂ ਖੂਬੀਆਂ ਹਨ। ਪ੍ਰੰਤੂ ਸਿੱਖ ਧਰਮ ਧਰਮਾਂ ਦੀ ਦੁਨੀਆਂ ਅੰਦਰ ਵਿਦਵਾਨਾਂ ਦੀ ਨਜ਼ਰ ਵਿੱਚ ‘ਨਵੇ ਯੁੱਗ ਦਾ ਧਰਮ` ਹੈ। ਸਿੱਖ ਧਰਮ ਨੂੰ ਗੁਰੂ ਸਾਹਿਬ ਦੀ ਮਹਾਨ ਦੇਣ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਰਸੇ ਵਿੱਚ ਮਿਲਿਆ ਹੈ। ਜਿਸ ਬਾਰੇ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ “ਧੁਰ ਕੀ ਬਾਣੀ ਆਈ।। “ ਭਾਵ ਇਹ ਜੋ ਸਾਰੀ ਬਾਣੀ ਹੈ ਇਹ ਪ੍ਰਮਾਤਮਾ ਵਲੋਂ ਭੇਜੀ ਗਈ ਹੈ। ਦੁਨੀਆਂ ਦੇ ਕਿਸੇ ਵੀ ਧਰਮ ਦਾ ਗ੍ਰੰਥ ਜਿਸ ਤੇ ਉਸ ਧਰਮ ਦੇ ਲੋਕ ਅਕੀਦਾ ਰੱਖਦੇ ਹਨ ਉਸ ਧਰਮ ਦੇ ਚਲਾਉਣ ਵਾਲੇ/ ਮੁਖੀ ਵਲੋਂ ਆਪ ਨਹੀਂ ਲਿਖਿਆ ਗਿਆ ਸਗੋਂ ਬਾਅਦ ਵਿੱਚ ਉਸ ਧਰਮ ਦੇ ਪ੍ਰਚਾਰਕਾਂ/ ਪੈਰੋਕਾਰਾਂ ਦੇ ਮੁਖੀ ਵਲੋਂ ਦਿਤੇ ਉਪਦੇਸ਼ਾਂ ਨੂੰ ਕਲਮਬੱਧ ਕੀਤਾ ਗਿਆ ਹੈ ਜਿਸ ਵਿੱਚ ਕਈ ਤਰਾਂ ਦੇ ਵਾਧੇ-ਘਾਟੇ ਹੋਣ ਦੀ ਗੁੰਜਾਇਸ਼ ਹੋ ਸਕਦੀ ਹੈ। ਪਰ ਸਾਡੇ ਲਈ ਇਹ ਮਾਣ ਦੀ ਗੱਲ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਸਾਹਿਬ ਨੇ ਆਪਣੀ ਦੇਖ ਰੇਖ ਹੇਠ ਆਪ ਹੀ ਤਿਆਰ ਕਰਵਾ ਦਿਤਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਕੋਲ ਇੱਕ ਬਿਲਕੁਲ ਸਹੀ ਪਥ-ਪ੍ਰਦਰਸ਼ਕ ਦੇ ਰੂਪ ਵਿੱਚ ਮੌਜੂਦ ਹੈ। ਜਿਸ ਅਨੁਸਾਰ ਅਮਲੀ ਜਿੰਦਗੀ ਬਣਾ ਕੇ ਪ੍ਰਮਾਤਮਾ ਨਾਲ ਸਿੱਧਾ ਮੇਲ ਕੀਤਾ ਜਾ ਸਕਦਾ ਹੈ। ਇਹ ਬਾਣੀ ਹਰ ਉਸ ਮਨੁੱਖ ਲਈ ਹੈ ਜੋ ਆਪਣਾ ਜੀਵਨ ਇਸ ਅਨੁਸਾਰ ਢਾਲਣਾ ਚਾਹੁੰਦਾ ਹੋਵੇ। ਦੁਨੀਆਂ ਵਿਚਲੇ ਕਿਸੇ ਹੋਰ ਧਰਮ ਦੇ ਧਾਰਮਿਕ ਗ੍ਰੰਥ ਨੂੰ ਗੁਰੂ ਦਾ ਦਰਜਾ ਪ੍ਰਾਪਤ ਨਹੀਂ ਹੈ। ਇਹ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਹਨ ਜਿਸ ਨੂੰ ਇਹ ਦਰਜਾ ਪ੍ਰਾਪਤ ਹੈ।Image result for sikh gurdwara rcf
ਸਿੱਖ ਧਰਮ ਇੱਕ ਅਮਲੀ ਧਰਮ ਹੈ। ਇਸ ਧਰਮ ਦੇ ਮੁਖੀ 10 ਗੁਰੂ ਸਾਹਿਬਾਨ ਨੇ ਆਪ ਵੀ ਅਮਲੀ ਜੀਵਨ ਬਤੀਤ ਕੀਤਾ ਅਤੇ ਆਪਣੇ ਸਿੱਖਾਂ ਨੂੰ ਇਸ ਰਸਤੇ ਤੇ ਚਲਣ ਦੀ ਪ੍ਰੇਰਣਾ ਕੀਤੀ। ਇਤਿਹਾਸ ਗਵਾਹ ਹੈ ਕਿ ਜੇਕਰ ਗੁਰੂ ਨਾਨਕ ਸਾਹਿਬ ਨੇ ਕਿਰਤ ਕਰਨ, ਨਾਮ ਜਪਣ, ਵੰਡ ਛਕਣ ਦਾ ਉਪਦੇਸ਼ ਦਿਤਾ ਤੇ ਆਪ ਵੀ ਖੁਦ ਕਰਤਾਪੁਰ ਵਿਖੇ ਆਪਣੇ ਹਥੀਂ ਖੇਤੀ ਕਰਦੇ ਰਹੇ ਅਤੇ ਸਾਰੀ ਉਪਜ ਸੰਗਤ ਵਿੱਚ ਵੰਡ ਕੇ ਹੀ ਛਕਦੇ ਰਹੇ। ਇਸੇ ਤਰਾਂ ਗੁਰੂ ਸਾਹਿਬ ਨੇ ਹੋਰ ਜੋ ਵੀ ਉਪਦੇਸ਼ ਕੀਤੇ ਉਹ ਸਾਰੇ ਉਹਨਾਂ ਨੇ ਆਪਣੇ ਜੀਵਨ ਦੌਰਾਨ ਅਮਲ ਵਿੱਚ ਲਿਆਂਦੇ। ਇਥੋਂ ਤਕ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਉਹਨਾਂ ਭਗਤਾਂ, ਭਟਾਂ, ਗੁਰਸਿਖਾਂ ਦੀ ਹੀ ਬਾਣੀ ਦਰਜ ਕੀਤੀ ਗਈ ਜੋ ਅਮਲੀ ਜੀਵਨ ਬਤੀਤ ਕਰਦੇ ਸਨ ਅਤੇ ਹੱਥੀਂ ਕਿਰਤ ਕਰਦੇ ਅਤੇ ਪ੍ਰਮਾਤਮਾ ਦਾ ਨਾਮ ਸਿਮਰਨ ਕਰਦੇ ਹੋਏ ਵੰਡ ਕੇ ਛਕਦੇ ਸਨ। ਅਮਲੀ ਜੀਵਨ ਬਾਰੇ ਤਾਂ ਗੁਰੂ ਨਾਨਕ ਸਾਹਿਬ ਇਥੋਂ ਤਕ ਸਪਸ਼ਟ ਹੁਕਮ ਕਰਦੇ ਹਨ-
-ਸਚਹੁ ਓਰੈ ਸਭਿ ਕੋ ਉਪਰ ਸਚ ਆਚਾਰ।।Image result for sikh sewa
ਭਾਵ ਕਿ ਸੱਚ ਤੋਂ ਉਪਰ ਵੀ ਸੱਚੇ ਆਚਰਣ ਦੀ ਮਹਾਨਤਾ ਹੈ।
ਸਿੱਖ ਧਰਮ ਇੱਕ ਈਸ਼ਵਰਵਾਦੀ ਧਰਮ ਹੈ। ਇਹ ਇੱਕ ਅਕਾਲ ਪੁਰਖ ਨੂੰ ਮੰਨਦਾ ਹੈ। ਸਰੀਰ ਰਹਿਤ, ਅਕਾਲ ਰਹਿਤ, ਵੈਰ-ਵਿਰੋਧ ਰਹਿਤ ਅਤੇ ਸਾਰੀ ਸ੍ਰਿਸ਼ਟੀ ਨੂੰ ਰਚਾਉਣਹਾਰ, ਪਾਲਣਹਾਰ ਅਤੇ ਸਮੇਟਣਹਾਰ ਹੈ। ਇੱਕ ਪ੍ਰਮਾਤਮਾ ਤੋਂ ਬਿਨਾਂ ਕਿਸੇ ਹੋਰ ਅਵਤਾਰਵਾਦ ਵਿੱਚ ਸਿੱਖ ਧਰਮ ਦਾ ਵਿਸ਼ਵਾਸ ਨਹੀ ਹੈ। ਗੁਰਮਤਿ ਸਪਸ਼ਟ ਸ਼ਬਦਾਂ ਵਿੱਚ ਦਸਦੀ ਹੈ ਕਿ ਇਹ ਜਿਤਨੇ ਵੀ ਅਵਤਾਰ, ਪੈਗੰਬਰ ਤੇ ਦੇਵਤੇ ਹਨ ਇਹ ਸਾਰੇ ਉਸ ਪ੍ਰਮਾਤਮਾ ਦੇ ਬਣਾਏ ਹੋਏ ਹਨ ਅਤੇ ਬਿਨਸਨਹਾਰ ਹਨ, ਸੋ ਸਾਨੂੰ ਇਨ੍ਹਾਂ ਸਭ ਤੋਂ ਉਪਰ ਇਹਨਾਂ ਨੂੰ ਸਾਜਣ ਵਾਲੇ ਅਤੇ ਜੋ ਕਾਲ ਰਹਿਤ ਹੈ ਉਸ ਨੂੰ ਹੀ ਸਿਮਰਨਾ ਚਾਹੀਦਾ ਹੈ। ਗੁਰਬਾਣੀ ਵਿੱਚ ਥਾਂ-ਥਾਂ ਤੇ ਉਹਨਾਂ ਮਨੁੱਖਾਂ ਨੂੰ ਧ੍ਰਿਕਾਰਾਂ ਪਾਈਆਂ ਗਈਆਂ ਹਨ ਜੋ ਇੱਕ ਅਕਾਲ ਪੁਰਖ ਦਾ ਦਰ ਛਡ ਕੇ ਦਰ-ਦਰ ਭਟਕ ਰਹੇ ਹਨ।

ਸਿਖ ਧਰਮ ਵਿੱਚ ਪ੍ਰਮਾਤਮਾ ਦੇ ਨਾਮ ਸਿਮਰਨ ਨੂੰ ਸਭ ਤੋਂ ਉੱਤਮ ਮੰਨਿਆ ਗਿਆ ਹੈ। ਇਸ ਦੀ ਪ੍ਰੋੜਤਾ “ਸਰਬ ਧਰਮੁ ਮਹਿ ਸ੍ਰੇਸ਼ਟ ਧਰਮ।। ਹਰਿ ਕੋ ਨਾਮੁ ਜਪਿ ਨਿਰਮਲ ਕਰਮੁ।। “ ਗੁਰੂ ਵਾਕਾਂ ਤੋਂ ਮਿਲਦੀ ਹੈ। ਨਾਮ ਸਿਮਰਨ ਨੂੰ ਸਭ ਰੋਗਾਂ ਦਾ ਦਾਰੂ ਦਸਿਆ ਜਾਂਦਾ ਹੈ ( “ਸਰਬ ਰੋਗ ਕਾ ਅਉਖਧ ਨਾਮ”)। ਮਨੁੱਖ ਦਾ ਜੀਵਨ ਮਨੋਰਥ ਇੱਕ ਪ੍ਰਮਾਤਮਾ ਵਿੱਚ ਲੀਨ ਹੋਣਾ ਹੈ। ਆਪਣੇ ਆਪ ਦੀ ਪਛਾਣ ਕਰਨ ਅਤੇ ਪ੍ਰਮਾਤਮਾ ਦੀ ਪ੍ਰਾਪਤੀ ਲਈ ਮਨੁੱਖਾ ਜੀਵਨ ਪ੍ਰਾਪਤ ਹੋਇਆ ਹੈ। ਇਸ ਮਨੁੱਖਾ ਜੀਵਨ ਵਿੱਚ ਪ੍ਰਮਾਤਮਾ ਨਾਲ ਅਭੇਦਤਾ ਪ੍ਰਾਪਤ ਕਰਨੀ ਨਾਮ ਸਿਮਰਨ ਦੁਆਰਾ ਹੀ ਸੰਭਵ ਹੈ।
ਸਿਖ ਧਰਮ ਇੱਕ ਵਿਸ਼ਵਵਿਆਪੀ, ਮਾਡਰਨ ਅਤੇ ਵਿਗਿਆਨਕ ਧਰਮ ਹੈ। ਇਸ ਵਿੱਚ ਵਿਸ਼ਵ ਦੇ ਕਿਸੇ ਵੀ ਕੋਨੇ ਵਿੱਚ ਫੈਲ ਸਕਣ ਦੇ ਪੂਰੇ ਗੁਣ ਮੌਜੂਦ ਹਨ। ਇਸਨੂੰ ਕਿਸੇ ਵੀ ਇਲਾਕੇ ਵਿੱਚ ਰਹਿਣ ਵਾਲਾ ਮਨੁੱਖ ਅਪਨਾ ਸਕਦਾ ਹੈ। ਇਸ ਵਿੱਚ ਕੋਈ ਜਾਤ-ਪਾਤ ਤੇ ਭੇਦ-ਭਾਵ ਨਹੀਂ। ਦੁਨੀਆਂ ਉਪਰ ਇਸ ਸਮੇਂ ਸਾਰੇ ਪ੍ਰਚਲਤ ਧਰਮਾਂ ਵਿਚੋਂ ਇਹ ਨਵਾਂ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਸਿੱਖ ਧਰਮ ਦੁਨੀਆਂ ਵਿੱਚ ਪ੍ਰਚਲਤ ਧਰਮਾਂ ਦੀਆਂ ਚੰਗਿਆਈਆਂ ਦਾ ਨਿਚੋੜ ਹੈ। ਇਸਦੀ ਰਹਿਤ ਮਰਿਆਦਾ ਵਿੱਚ ਕੋਈ ਵੀ ਐਸੀ ਗੱਲ ਨਹੀ ਕਿ ਉਹ ਇੱਕ ਮਨੁੱਖ ਲਈ ਤਾਂ ਚੰਗੀ ਹੋਏ ਪਰ ਦੂਸਰੇ ਲਈ ਬੁਰੀ। ਮਿਸਾਲ ਦੇ ਤੌਰ ਤੇ ਜੇਕਰ ਸਿਖ ਧਰਮ ਕਿਸੇ ਕਿਸਮ ਦਾ ਨਸ਼ਾ ਕਰਨ ਦੀ ਮਨਾਹੀ ਕਰਦਾ ਹੈ ਤਾਂ ਬਾਕੀ ਸਾਰੇ ਧਰਮ ਵੀ ਇਹੀ ਕਹਿੰਦੇ ਹਨ, ਨਸ਼ਾ ਹਰ ਮਨੁੱਖ ਲਈ ਬੁਰੀ ਚੀਜ਼ ਹੈ।

Related posts

Leave a Comment