ਬੀਤੇ ਦਿਨੀਂ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਨਾਮੀ ਸ਼ਹਿਰ ਸਰੀ ਵਿੱਚ ਵੱਡੇ ਪੱਧਰ ਤੇ ਨਗਰ ਕੀਰਤਨ ਕੱਢਿਆ ਗਿਆ। ਇਸ ਮੌਕੇ ਪਿਛਲੇ ਸਾਲ ਦਾ ਵੀ ਭੀੜ ਦਾ ਰਿਕਾਰਡ ਟੁੱਟ ਗਿਆ।
ਇਸ ਮੌਕੇ ਕਨੇਡਾ ਦੀਆਂ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਆਗੂਆਂ ਦੇ ਨਾਲ ਨਾਲ ਸਿੱਖ ਸੰਗਤ ਵੀ ਵੱਡੀ ਗਿਣਤੀ ਵਿਚ ਹਾਜਿਰ ਰਹੀ। ਲੋਕਾਂ ਦਾ ਮੰਨਣਾ ਹੈ ਕਿ ਇਸ ਨਗਰ ਕੀਰਤਨ ਵਿੱਚ ਪੰਜ ਲੱਖ ਦੇ ਕਰੀਬ ਸੰਗਤਾਂ ਇਕੱਠੀਆਂ ਹੋਈਆਂ ਸਨ।ਇਸ ਮੌਕੇ ਸ਼ਰਧਾ ਦੇ ਨਾਲ ਸਿੱਖ ਸੰਗਤਾਂ ਨੇ ਗੁਰਬਾਣੀ ਦਾ ਜਾਪ ਕੀਤਾ ਅਤੇ ਤਰ੍ਹਾਂ ਤਰ੍ਹਾਂ ਦੇ ਲੰਗਰ ਵੀ ਲਗਾਏ ਗਏ।
ਇਸੇ ਦੌਰਾਨ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਗਈ। ਜਿਸ ਵਿੱਚ ਇੱਕ ਗੋਰਾ ਪੁਲਿਸ ਅਫਸਰ ਨਗਰ ਕੀਰਤਨ ਵਿੱਚ ਲੱਗੇ ਗੰਨੇ ਦੇ ਜੂਸ ਵਾਲੇ ਲੰਗਰ ਦੀ ਵੀਡੀਓ ਬਣਾ ਰਿਹਾ ਹੈ।
ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਲਗਾਤਾਰ ਗੋਰਾ ਪੁਲਿਸ ਅਫਸਰ ਉਸ ਮਾਹੌਲ ਦੀ ਵੀਡੀਓ ਆਪਣੇ ਮੋਬਾਈਲ ਵਿੱਚ ਕੈਦ ਕਰਦਾ ਰਿਹਾ ਅਤੇ ਬਾਅਦ ਵਿੱਚ ਉਸ ਨੇ ਉੱਥੇ ਖੜ੍ਹੇ ਸਿੱਖ ਨੌਜਵਾਨ ਦੇ ਹੱਥੋਂ ਜੂਸ ਦਾ ਗਲਾਸ ਫੜ ਕੇ ਖੁਸ਼ੀ ਖੁਸ਼ੀ ਗੰਨੇ ਦਾ ਰਸ ਵੀ ਪੀਤਾ।