ਇਸ ਧੀ ਨੂੰ ਲੱਖ-ਲੱਖ ਵਾਰ ਦਿਲੋਂ ਸਲਾਮ ਹੈ ਜੋ ਇਸ ਧੀ ਨੇ ਆਪਣੇ ਪਿਤਾ ਲਈ ਕਰਿਆ ਵਿਰਲਾ ਹੀ ਕਰ ਸਕਦਾ ਹੈ ਰੱਬ ਇਸ ਤਰ੍ਹਾਂ ਦੀ ਧੀ ਘਰ ਘਰ ਦੇਵੇ “ਧੀ ਦੇ ਪਿਆਰ ਤੇ ਜਜ਼ਬੇ ਨੂੰ ਦਿਲੋਂ ਸਲਾਮ ਹੈ “ਪਿਓ ਨੂੰ ਮੌਤ ਦੇ ਮੂੰਹ ”ਚੋਂ ਇਸ ਤਰ੍ਹਾਂ ਕੱਢ ਲਿਆਈ ਬਹਾਦਰ ਧੀ! ਇਕ ਵਾਰ ਫਿਰ ਕਿਸੇ ਧੀ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਇਸ ਦੁਨੀਆ ‘ਚ ਉਨ੍ਹਾਂ ਦਾ ਕਿੰਨਾ ਮਹੱਤਵ ਹੈ ਤੇ ਇਹ ਉਨ੍ਹਾਂ ਲੋਕਾਂ ਲਈ ਸੇਧ ਹੈ ਜੋ ਧੀ ਦੇ ਪੈਦਾ ਹੋਣ ‘ਤੇ ਮਾਤਮ ਮਨਾਉਂਦੇ ਹਨ।
ਇਹ ਗੱਲ ਕਿਸੇ ਤੋਂ ਛੁੱਪੀ ਨਹੀਂ ਹੈ ਕਿ ਦੇਸ਼ ਹੁਣ ਵੀ ਕਈ ਜਾਗਰੂਕਤਾ ਮੁਹਿੰਮ ਹੋਣ ਤੋਂ ਬਾਅਦ ਵੀ ਚੋਰੀ ਛਿਪੇ ਭਰੂਣ ਹੱਤਿਆ ਕੀਤੀ ਜਾਂਦੀ ਹੈ। ਕੰਜ਼ਰਵੇਟਿਵ ਲੋਕ ਅੱਜ ਵੀ ਮੰਨਦੇ ਹਨ ਕਿ ਧੀਆਂ ਪਰਾਇਆ ਧਨ ਹੁੰਦੀਆਂ ਹਨ। ਕੁਝ ਪੜ੍ਹੇ ਲਿੱਖੇ ਲੋਕ ਤਾਂ ਧੀਆਂ ਨੂੰ ਲੜਕਿਆਂ ਦੇ ਮੁਕਾਬਲੇ ਘੱਟ ਨਹੀਂ ਸਮਝਦੇ, ਉਹ ਇਹ ਵੀ ਭੁੱਲ ਜਾਂਦੇ ਹਨ ਕਿ ਲੜਕੀਆਂ ਹਰ ਉਹ ਕੰਮ ਕਰ ਸਕਦੀਆਂ ਹਨ ਜੋ ਲੜਕੇ ਕਰ ਸਕਦੇ ਹਨ। ਇਹ ਗੱਲ ਅਸੀਂ ਨਹੀਂ ਸਗੋਂ ਖੁਦ ਲੜਕੀਆਂ ਨੇ ਸਾਬਿਤ ਕੀਤਾ ਹੈ।
ਅਸੀਂ ਗੱਲ ਕਰ ਰਹੇ ਹਾਂ ਕੋਲਕਾਤਾ ਦੀ ਬਹਾਦਰ ਧੀ ਰਾਖੀ ਦੱਤਾ ਦੀ, ਜਿਸ ਦੀ ਉਮਰ ਸਿਰਫ 19 ਸਾਲ ਹੈ ਪਰ ਪਿਤਾ ਦੀ ਤਕਲੀਫ ਇਸ ਨੌਜਵਾਨ ਧੀ ਤੋਂ ਦੇਖੀ ਨਹੀਂ ਗਈ ਅਤੇ ਉਸ ਨੇ ਆਪਣੇ ਪਿਤਾ ਨੂੰ 65 ਫੀਸਦੀ ਲੀਵਰ ਡੋਨੇਟ ਕਰ ਦਿੱਤਾ। ਰਾਖੀ ਦੱਤਾ ਵੱਲੋਂ ਚੁੱਕਿਆ ਗਿਆ ਇਹ ਕਦਮ ਕਾਫੀ ਸ਼ਲਾਘਾਯੋਗ ਹੈ, ਹਰ ਕੋਈ ਇਸ ਦੀ ਸ਼ਲਾਘਾ ਕਰ ਰਿਹਾ ਹੈ ਤੇ ਸੋਸ਼ਲ ਮੀਡੀਆ ‘ਤੇ ਵੀ ਇਸ ਦੀ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ, ਹਰ ਕੋਈ ਉਸ ਦੀ ਬਹਾਦਰੀ ਨੂੰ ਸਲਾਮ ਕਰ ਰਿਹਾ ਹੈ। ਅਸੀਂ ਇਹ ਨਹੀਂ ਕਹਿ ਰਹੇ ਕਿ ਇਹ ਪਹਿਲੀ ਵਾਰ ਹੋਇਆ ਪਰ ਅਜਿਹਾ ਕਦਮ ਚੁੱਕਣਾ ਆਸਾਨ ਵੀ ਨਹੀਂ ਹੈ।ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਾਲ 2017 ‘ਚ ਪੂਜਾ ਬਿਜਰਨੀਆ ਨਾਂ ਦੀ ਲੜਕੀ ਦੀ ਤਸਵੀਰ ਉਸ ਦੇ ਪਾਪਾ ਨਾਲ ਵਾਇਰਲ ਹੋਈ ਸੀਇੱਥੇ ਇਹ ਵੀ ਦੱਸਣਯੋਗ ਹੈ ਕਿ ਉਸ ਤੋਂ ਪਹਿਲਾਂ 2016 ‘ਚ ਮੀਰਜਾਪੁਰ ਜ਼ਿਲੇ ਦੇ ਬਹੁਆਰ ਪਿੰਡ ਦੀ ਵੀਣਾ ਨੇ ਇਹ ਵੱਡਾ ਫੈਸਲਾ ਲੈ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਉਹ ਵਿਆਹੀ ਸੀ ਪਰ ਸਹੁਰੇ ਵਾਲਿਆਂ ਨੇ ਵੀ ਉਸ ਦੀ ਇਸ ਬਹਾਦਰੀ ਨੂੰ ਸਲਾਮ ਕੀਤਾ ਸੀ। ਵਾਹਿਗੁਰੂ ਇਸ ਧੀ ਤੇ ਇਸ ਦੇ ਪਿਤਾ ਨੂੰ ਤੰਦਰੁਸਤ ਬਖਸ਼ੇ