ਪ੍ਰੋ.ਧੂੰਦਾ ਨੇ ਲਾ ਦਿੱਤੀ Harman Cheeme ਦੀ Class

ਅੱਜ ਦੇ ਜ਼ਿਆਦਾ ਤਰ ਗਾਇਕ ਵੱਧ ਤੋਂ ਵੱਧ ਪੈਸੇ ਕਮਾਉਣ ਲਈ ਕਾਮ ਉਕਸਾਊ ਗਾਇਕੀ ਪੇਸ਼ ਕਰ ਰਹੇ ਹਨ। ਅਜਿਹੀ ਗਾਇਕੀ ਨੂੰ ਪਰਿਵਾਰ ਸਮੇਤ ਬੈਠ ਕੇ ਟੀ. ਵੀ. ਚੈਨਲਾਂ ਉਤੇ ਨਾ ਸੁਣਿਆ ਜਾ ਸਕਦਾ ਹੈ ਤੇ ਨਾ ਹੀ ਵੇਖਿਆ ਜਾ ਸਕਦਾ ਹੈ। ਹਰ ਨੌਜਵਾਨ ਆਪਣੀ ਭੈਣ ਅਤੇ ਮਾਂ ਨੂੰ ਅਜੋਕੀ ਗਾਇਕੀ ਸੁਣਨ ਤੋਂ ਤਾਂ ਰੋਕ ਰਹੇ ਹਨ ਪਰ ਆਪ ਦੂਜੇ ਦੀਆਂ ਧੀਆਂ ਭੈਣਾਂ ਦੀਆਂ ਅਸ਼ਲੀਲ ਗਾਇਕੀ ਦੀਆਂ ਬਣੀਆਂ ਵੀਡੀਓ ਬੜੇ ਚਾਅ ਨਾਲ ਵੇਖ ਅਤੇ ਸੁਣ ਰਹੇ ਹਨ।

ਸੰਗੀਤ ਮਨੁੱਖ ਦੀ ਰੂਹ ਵਿੱਚ ਖਿੜਾਓ ਪੈਦਾ ਕਰਦਾ ਹੈ। ਥੱਕੇ ਟੁੱਟੇ ਮਨੁੱਖ ਦੀ ਥਕਾਵਟ ਨੂੰ ਦੂਰ ਕਰਦਾ ਹੈ। ਪਰ ਅੱਜ ਨਾ ਤਾਂ ਦਿਲਾਂ ਨੂੰ ਟੁੰਬਣ ਵਾਲਾ ਸੰਗੀਤ ਹੀ ਹੈ ਤੇ ਨਾ ਹੀ ਦਿਲਾਂ ਨੂੰ ਧੂ ਪਾਉਣ ਵਾਲੀ ਗੀਤਕਾਰੀ ਅਤੇ ਗਾਇਕੀ …। ਪੂਰੀ ਦੀ ਪੂਰੀ ਅਜੋਕੀ ਗਾਇਕੀ ਔਰਤ, ਜੱਟ, ਹਥਿਆਰਾਂ, ਆਸ਼ਕੀ ਅਤੇ ਨਸ਼ਿਆਂ ਦੁਆਲੇ ਹੀ ਘੁੰਮ ਰਹੀ ਹੈ। ਪੰਜਾਬੀ ਗਾਇਕਾਂ ਵਲੋਂ ਗੀਤਾਂ ਵਿੱਚ ਲਗਾਤਾਰ ਹਥਿਆਰਾਂ ਦਾ ਪ੍ਰਦਰਸ਼ਨ ਹਿੰਸਾ ਅਤੇ ਕਤਲੇਆਮ ਨੌਜਵਾਨ ਪੀੜ੍ਹੀ ਨੂੰ ਨਾ ਕੇਵਲ ਗੁਮਰਾਹ ਕਰ ਰਿਹਾ ਹੈ ਬਲਕਿ ਨੌਜਵਾਨਾਂ ਲਈ ਘਾਤਕ ਵੀ ਹੋ ਰਿਹਾ ਹੈ। ਦੂਜਿਆਂ ਦਾ ਜਾਨ ਲੈਣ ਲਈ ਗਾਇਕ ਨੌਜਵਾਨਾਂ ਨੂੰ ਉਕਸਾ ਰਹੇ ਹਨ। 18 ਤੋ 20 ਸਾਲ ਦੇ ਨੌਜਵਾਨਾਂ `ਤੇ ਇਹ ਜ਼ਿਆਦਾ ਪ੍ਰਭਾਵ ਪੈ ਰਿਹਾ ਹੈ।
Image result for harman cheema
ਅਜੋਕੀ ਗਾਇਕੀ ਨੌਜਵਾਨ ਪੀੜ੍ਹੀ ਨੂੰ ਗ਼ਲਤ ਰਸਤਿਆਂ ਉਪਰ ਚੱਲਣ ਲਈ ਉਕਸਾ ਰਹੀ ਹੈ। ਅੱਜ ਤਾਂ ਨੌਜਵਾਨ ਪੀੜ੍ਹੀ ਇਹ ਗਾਇਕੀ ਬੜੇ ਚਾਅ ਅਤੇ ਜੋਸ਼ ਨਾਲ ਸੁਣ ਰਹੀ ਹੈ ਪਰ ਜਦੋਂ ਕੱਲ ਨੂੰ ਉਹਨਾਂ ਦੇ ਘਰ ਧੀ ਜੰਮ ਪਵੇਗੀ ਫਿਰ ਇਹ ਗਾਇਕੀ ਉਹਨਾਂ ਦੇ ਕੰਨਾਂ ਵਿੱਚ ਕੁੜੱਤਣ ਮਹਿਸੂਸ ਹੋਵੇਗੀ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੋਵੇਗੀ। ਫਿਰ ਸਿਰਫ ਪਛਤਾਵਾ ਵੀ ਪੱਲੇ ਰਹਿ ਜਾਵੇਗਾ।ਭਾਰਤ ਦੇ ਸੰਵਿਧਾਨ ਦੀ ਧਾਰਾ 19 ਅਨੁਸਾਰ ਭਾਰਤ ਦੇ ਹਰ ਨਾਗਰਿਕ ਨੂੰ ਭਾਸ਼ਣ ਦੇਣ ਅਤੇ ਆਪਣੇ ਵਿਚਾਰ ਪ੍ਰਗਟ ਕਰਨ ਦੀ ਅਜ਼ਾਦੀ ਹੈ। ਪਰ ਇਹ ਅਜ਼ਾਦੀ ਅਸੀਮਤ ਨਹੀਂ ਹੈ ਕਿਉਂਕਿ ਅਜ਼ਾਦੀ ਉਪਰ ਸਰਕਾਰ ਹੇਠ ਲਿਖੇ ਅਧਾਰਾਂ `ਤੇ ਰੋਕ ਲਗਾ ਸਕਦੀ ਹੈ:- (ੳ) ਭਾਰਤ ਦੀ ਪ੍ਰਭੂਤਾ ਅਤੇ ਅਖੰਡਤਾ (ਅ) ਰਾਜ ਦੀ ਸੁਰੱਖਿਆ (ੲ) ਵਿਦੇਸ਼ਾਂ ਨਾਲ ਮਿੱਤਰਤਾ ਭਰੇ ਸਬੰਧ (ਸ) ਜਨਤਕ ਵਿਵਸਥਾ (ਹ) ਸਦਾਚਾਰ ਅਤੇ ਨੈਤਿਕਤਾ (ਕ) ਅਦਾਲਤਾਂ ਦਾ ਅਪਮਾਨ (ਖ) ਮਾਣਹਾਨੀ (ਗ) ਅਪਰਾਧਾਂ ਲਈ ਉਕਸਾਉਣਾ। ਅਜੋਕੀ ਗਾਇਕੀ ਉਪਰੋਕਤ ਵਿੱਚੋਂ ਚਾਰ ਅਧਾਰਾਂ ਦੀ ਸ਼ਰੇਆਮ ਉਲੰਘਣਾ ਕਰਦੀ ਹੈ ਜਿਵੇਂ ਜਨਤਕ ਵਿਵਸਥਾ, ਸਦਾਚਾਰ ਅਤੇ ਨੈਤਿਕਤਾ, ਮਾਣਹਾਨੀ ਅਤੇ ਅਪਰਾਧਾਂ ਲਈ ਉਕਸਾਉਣਾ ਆਦਿ। ਪਰ ਹੈਰਾਨੀ ਵਾਲੀ ਗੱਲ ਹੈ ਕਿ ਇਹਨਾਂ ਅਧਾਰਾਂ `ਤੇ ਕਿਸੇ ਵੀ ਸਰਕਾਰ ਨੇ ਅਜੋਕੀ ਗਾਇਕੀ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ।
Image result for dhunda
ਜੇ ਅਸੀਂ ਅੱਜ ਗੰਭੀਰਤਾ ਨਾਲ ਵਿਚਾਰ ਕਰੀਏ ਕਿ ਅਜੋਕੀ ਪੰਜਾਬੀ ਗਾਇਕੀ ਦੀ, ਪੰਜਾਬੀ ਜ਼ੁਬਾਨ, ਪੰਜਾਬੀ ਸਭਿਆਚਾਰ ਅਤੇ ਪੰਜਾਬੀਆਂ ਨੂੰ ਕੀ ਦੇਣ ਹੈ ਅਤੇ ਇਸ ਨੇ ਪੰਜਾਬ ਅਤੇ ਪੰਜਾਬੀ ਲੋਕਾਂ ਦਾ ਕੀ ਸੰਵਾਰਿਆ ਹੈ? ਤਾਂ ਨਿਰਸੰਕੋਚ ਬੜੇ ਦੁੱਖ ਨਾਲ ਕਿਹਾ ਜਾ ਸਕਦਾ ਹੈ ਕਿ ਅਜੋਕੀ ਗਾਇਕੀ ਨੇ ਪੰਜਾਬੀ ਜ਼ੁਬਾਨ, ਪੰਜਾਬੀ ਸਭਿਆਚਾਰ ਅਤੇ ਪੰਜਾਬੀਆਂ ਦਾ ਸੰਵਾਰਿਆ ਤਾਂ ਕੁੱਝ ਵੀ ਨਹੀਂ ਪਰ ਵਿਗਾੜਿਆ ਬਹੁਤ ਕੁੱਝ ਹੈ। ਪੰਜਾਬ, ਪੰਜਾਬੀ ਸਭਿਆਚਾਰ ਅਤੇ ਨੌਜਵਾਨ ਪੀੜ੍ਹੀ ਨੂੰ ਬਰਬਾਦੀ ਦੀ ਰਾਹ `ਤੇ ਤੋਰਿਆ ਹੈ। ਪੰਜਾਬੀਆਂ ਦੀ ਨਿਵੇਕਲੀ ਅਤੇ ਵਿਲੱਖਣ ਪਛਾਣ ਦੀ ਪੂਰੀ ਤਰ੍ਹਾਂ ਪੱਟੀ ਮੇਸ ਕੀਤੀ ਹੈ। ਗੁਰੂਆਂ ਅਤੇ ਰਾਜਿਆਂ ਨੂੰ ਜਨਮ ਦੇਣ ਵਾਲੀ ਔਰਤ ਦੀ ਘੋਰ ਨਿਰਾਦਰੀ ਕੀਤੀ ਹੈ। ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਰਾਹ ਤੋਰਿਆ ਹੈ। ਮਿਹਨਤਕਸ਼ ਪੰਜਾਬੀ ਜੱਟ ਨੂੰ ਅੱਖੜ, ਧੱਕੇ ਸ਼ਾਹੀ ਕਰਨ ਵਾਲਾ, ਹਿੰਸਕ, ਵਿਹਲੜ੍ਹ, ਆਸ਼ਕ ਅਤੇ ਵੱਢ-ਟੁੱਕ ਕਰਨ ਅਤੇ ਅੜ੍ਹਬ ਸੁਭਾਅ ਵਾਲਾ ਬਣਾ ਕੇ ਪੇਸ਼ ਕੀਤਾ ਹੈ। ਸ਼ਰਮ ਹਯਾ ਦੀਆਂ ਧੱਜੀਆਂ ਉਡਾਈਆਂ ਹਨ। ਸਮਾਜਿਕ ਸਿਸਟਮ ਵਿੱਚ ਉਥਲ-ਪੁਥਲ ਮਚਾ ਦਿਤੀ ਹੈ। ਨਫਰਤ ਅਤੇ ਬਦਲੇ ਖੋਰੀ ਦੀ ਭਾਵਨਾ ਪੈਦਾ ਕੀਤੀ ਹੈ।

 

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.