ਪੰਜਾਬੀ ਵਿਚ Avengers-Endgame | ਫਿਲਮ ਦੇਖਣ ਤੋਂ ਪਹਿਲਾਂ ਇਹ ਦੇਖ ਲਓ

ਇਸ ਫਿਲਮ ਨੂੰ ਹੁਣ ਤੱਕ ਦੀ ਦੁਨੀਆ ਦੀ ਸਭ ਤੋਂ ਸਿਰਾ Super Hero ਫਿਲਮ ਕਹੋ ਜਾਂ ਹੁਣ ਤੱਕ ਦੀ ਸਭ ਤੋਂ ਜਬਰਦਸਤ ਸਾਇੰਸਫਿਕਸ਼ਨ ਫਿਲਮ,ਇਸ ਫਿਲਮ ਲਈ ਹਰ ਸ਼ਬਦ ਛੋਟਾ ਹੈ। Avengers: Endgame ਫਿਲਮ 26 ਅਪ੍ਰੈਲ ਦੀ ਰਲੀਜ ਹੋ ਚੁੱਕੀ ਹੈ ਤੇ ਦੁਨੀਆ ਭਰ ਵਿਚ ਇਸ ਫਿਲਮ ਲਈ ਬੁਕਿੰਗਾਂ ਬਹੁਤ ਪਹਿਲਾਂ ਤੋਂ ਹੀ ਸ਼ੁਰੂ ਹੋ ਚੁੱਕੀਆਂ ਸਨ। ਫਿਲਮ ਪਹਿਲੇ ਦਿਨ ਤੋਂ ਰਿਕਾਰਡਤੋੜ ਕਮਾਈ ਵੀ ਕਰ ਰਹੀ ਹੈ। ਪਰ ਇਹ ਫਿਲਮ ਦੇਖਣ ਤੋਂ ਪਹਿਲਾਂ ਸਾਡੀ ਇਹ ਵੀਡੀਓ ਤੁਸੀਂ ਜਰੂਰ ਦੇਖ ਲਓ ਕਿਉਂਕਿ ਇਸ ਫਿਲਮ ਦੀ ਕਹਾਣੀ ਸਮਝਣ ਲਈ ਤੁਹਾਨੂੰ ਇਸ ਫਿਲਮ ਸੀਰੀਜ਼ ਦੀਆਂ ਸਾਰੀਆਂ ਫ਼ਿਲਮਾਂ ਦੇਖਣੀਆਂ ਪੈਣਗੀਆਂ ਪਰ ਅਸੀਂ ਤੁਹਾਨੂੰ ਇਸ ਵੀਡੀਓ ਵਿਚ ਇਸ ਫਿਲਮ ਬਾਰੇ ਪੂਰੀ ਜਾਣਕਾਰੀ ਦੇਵਾਂਗੇ ਜਿਸਤੋਂ ਬਾਦ ਜਿਸਨੇ ਇਸ ਫਿਲਮ ਸੀਰੀਜ਼ ਦੀਆਂ ਪਹਿਲਾਂ ਫ਼ਿਲਮਾਂ ਨਹੀਂ ਦੇਖਿਆ ਉਹਨਾਂ ਨੂੰ ਵੀ ਇਸਦੀ ਕਹਾਣੀ ਸਮਝ ਆ ਜਾਵੇਗੀ।ਸੋ ਸ਼ੁਰੂ ਕਰਦੇ ਹਾਂ ਵੀਡੀਓ….

ਇਸ ਫਿਲਮ ਨੂੰ ਦੇਖਣ ਤੋਂ ਪਹਿਲਾਂ ਤੁਹਾਨੂੰ ਇਹ ਜਾਣਨਾ ਬਹੁਤ ਜਰੂਰੀ ਹੈ ਕਿ infinity stones ਕੀ ਚੀਜ ਹੈ ?? ਕਿਉਂਕਿ Avengers Series ਦੀਆਂ ਇਹ ਸਾਰੀਆਂ ਫਿਲਮ ਇਹਨਾਂ infinity stones ਯਾਨੀ ਦੁਰਲੱਭ ਪੱਥਰਾਂ ਦੁਆਲੇ ਘੁੱਮਦੀਆਂ ਹਨ। ਇਹ infinity stones ਉਹ ਤਾਕਤਵਰ ਪੱਥਰ ਹਨ ਜੋ ਕਿ ਇਸ ਬ੍ਰਿਹਮੰਡ ਦੇ ਬਣਨ ਵੇਲੇ ਬਣੇ ਸਨ। ਇਹ 6 infinity stones ਵਿਚ ਕੁਦਰਤ ਦੀਆਂ ਸਾਰੀਆਂ ਤਾਕਤਾਂ ਹਨ ਜਿਵੇਂ ਕਿ space,mind,time,reality,soul ਅਤੇ power ਹਨ। ਆਪਣੇ ਨਾਮ ਵਰਗੀਆਂ ਹੀ ਇਹਨਾਂ ਪੱਥਰਾਂ ਦੀਆਂ ਸ਼ਕਤੀਆਂ ਹਨ। space stone ਸਪੇਸ ਯਾਨੀ ਬ੍ਰਿਹਮੰਡ ਨੂੰ ਕੰਟਰੋਲ ਕਰ ਸਕਦਾ ਹੈ,time stone time ਯਾਨੀ ਸਮੇਂ ਨੂੰ ਕੰਟਰੋਲ ਕਰ ਸਕਦਾ ਹੈ ਤੇ ਇਸੇ ਤਰਾਂ ਬਾਕੀ ਦੇ ਪੱਥਰ ਵੀ ਆਪਣੇ ਨਾਮ ਵਾਂਗ ਕੁਦਰਤ ਦੀਆਂ ਸਾਰੀਆਂ ਚੀਜਾਂ ਨੂੰ ਕੰਟਰੋਲ ਕਰ ਸਕਦੇ ਹਨ। ਇਹਨਾਂ ਪੱਥਰਾਂ ਨੂੰ ਮਾਮੂਲੀ ਲੋਕ ਹੱਥ ਵੀ ਨਹੀਂ ਲਾ ਸਕਦੇ,ਸਿਰਫ ਤਾਕਤਵਰ ਲੋਕ ਹੀ ਵਰਤ ਸਕਦੇ ਹਨ। ਬਰੈਹਮੰਡ ਬਣਨ ਤੋਂ ਹੀ ਇਹ ਸਾਰੇ ਪੱਥਰ ਅਲੱਗ ਅਲੱਗ ਰੂਪ ਵਿਚ,ਅਲੱਗ ਅਲੱਗ ਥਾਵਾਂ ਤੇ ਮੌਜੂਦ ਸਨ। 2012 ਵਿਚ ਆਈ ਫਿਲਮ The Avengers ਵਿਚ ਸਪੇਸ ਪੱਥਰ ਧਰਤੀ ਤੇ ਸੀ ਇਹ ਪੱਥਰ tesseract cube ਨਾਮ ਦੇ ਇੱਕ object ਵਿਚ ਸੀ ਤੇ ਧਰਤੀ ਦੇ ਵਿਗਿਆਨੀ ਉਸਤੇ experiment ਕਰ ਰਹੇ ਸੀ। ਇਥੋਂ ਸ਼ੁਰੂ ਹੋਈ ਇਹਨਾਂ ਫ਼ਿਲਮਾਂ ਦੀ ਇਸ ਸੀਰੀਜ਼ ਦੀ ਕਹਾਣੀ….ਲੋਕੀ ਨਾਮ ਦਾ ਇੱਕ ਏਲੀਅਨ ਜੋ ਕਿ ਥੌਰ ਦਾ ਸੌਤੇਲੇ ਭਰਾ ਸੀ ਉਹ ਧਰਤੀ ਤੇ ਇਹ space stone ਵਾਲਾ tesseract cube ਲੈਣ ਲਈ ਆਇਆ। ਲੋਕੀ ਨੇ ਇਹ tesseract cube ਦਾ ਸੌਦਾ ਇੱਕ ਹੋਰ ਏਲੀਅਨ ਨਾਲ ਕੀਤਾ ਸੀ ਜਿਸ ਅਨੁਸਾਰ ਲੋਕੀ ਇਹ tesseract cube ਉਸ ਏਲੀਅਨ ਨੂੰ ਦੇਵੇਗਾ ਤੇ ਉਹ ਏਲੀਅਨ ਲੋਕੀ ਦੀ ਮਦਦ ਕਰੇਗਾ ਧਰਤੀ ਤੇ ਰਾਜ ਕਰਨ ਵਿਚ। ਲੋਕੀ ਨੂੰ ਰੋਕਣ ਲਈ ਕੁਝ ਖਾਸ ਤਰਾਂ ਦੇ ਲੋਕਾਂ ਦੀ ਟੀਮ ਬਣਾਈ ਗਈ ਜਿਸਨੂੰ avengers ਕਿਹਾ ਜਾਂਦਾ ਹੈ। avengers ਨੇ ਮਿਲਕੇ ਲੋਕੀ ਨੂੰ ਹਰਾ ਦਿੱਤਾ ਤੇ avnegers ਦਾ ਮੈਂਬਰ ਥੌਰ ਇਸ tesseract cube ਨੂੰ ਲੈ ਕੇ ਆਪਣੇ ਪਲੈਨੇਟ asgard ਤੇ ਚਲਾ ਗਿਆ।
Image result for avengers
ਇਸ ਤੋਂ ਬਾਅਦ ਅਗਲੀਆਂ ਫ਼ਿਲਮਾਂ ਵਿਚ ਨਵੇਂ ਨਵੇਂ infinity stones ਸਾਹਮਣੇ ਆਏ ਤੇ ਨਵੇਂ ਨਵੇਂ superhero ਵੀ ਸਾਹਮਣੇ ਆਉਣ ਲੱਗੇ। 2013 ਦੀ thor the dark world ਵਿਚ ਸਾਨੂੰ reality stone ਬਾਰੇ ਪਤਾ ਲੱਗਿਆ ਜੋ ਕਿ eaither ਨਾਮ ਦੇ ਇੱਕ liquid ਦੇ ਰੂਪ ਵਿਚ ਸੀ। 2015 ਦੀ Avengers: Age of Ultron ਵਿਚ Mind stone ਸਾਹਮਣੇ ਆਇਆ ਤੇ ਇਸ ਪੱਥਰ ਤੋਂ ਨਵੇਂ ਹੀਰੋ ਦਾ ਜਨਮ ਹੋਇਆ ਜਿਸਦਾ ਨਾਮ ਸੀ vision।
ਆਪਣੇ ਮੱਥੇ ਵਿਚ Mind stone ਲੱਗਾ ਹੋਣ ਕਰਕੇ vision Avengers ਦੀ ਟੀਮ ਦਾ ਇੱਕ ਮਹੱਤਵਪੂਰਨ ਮੈਂਬਰ ਬਣ ਗਿਆ। 2015 ਦੀ doctor strange ਫਿਲਮ ਵਿਚ ਸਾਨੂੰ time stone ਬਾਰੇ ਪਤਾ ਲੱਗਾ। ਇਸ ਫਿਲਮ ਵਿਚ ਇੱਕ ਮਹਾਨ ਜਾਦੂਗਰ ਦੀ ਕਹਾਣੀ ਦਿਖਾਈ ਗਈ ਜੋ ਕਿ ਹੈ doctor strange। ਪਰ ਇਸ ਸਭ ਵਿਚ 2014 ਵਿਚ ਆਈ ਫਿਲਮ guardians of the galaxy ਇੱਕ important ਫਿਲਮ ਹੈ ਜਿਸ ਵਿਚ ਸਾਨੂ power stone ਦੇਖਣ ਨੂੰ ਮਿਲਿਆ। ਸਭ ਤੋਂ ਖਾਸ ਗੱਲ ਇਹ ਕਿ ਇਸ ਫਿਲਮ ਵਿਚ thanos ਨਾਮ ਦਾ ਇੱਕ ਖਤਰਨਾਕ ਏਲੀਅਨ ਵੀ ਦਿਖਾਇਆ ਗਿਆ। ਥਾਨੋਸ ਓਹੀ ਏਲੀਅਨ ਹੈ ਜਿਸਨੇ ਲੋਕੀ ਨੂੰ ਧਰਤੀ ਤੇ tesseract cube ਲੈਣ ਲਈ ਭੇਜਿਆ ਸੀ। ਅਸਲ ਵਿਚ thanos ਸਾਰੇ ਦੇ ਸਾਰੇ ਇਨਫਿਨਿਟੀ ਪੱਥਰ ਹਾਸਿਲ ਕਰਨਾ ਚਾਹੁੰਦਾ ਸੀ,ਉਹ ਅਜਿਹਾ ਕਿਉਂ ਕਰਨਾ ਚਾਹੁੰਦਾ ਇਸ ਬਾਰੇ ਅਸੀਂ ਅੱਗੇ ਬਾਅਦ ਵਿਚ ਗੱਲ ਕਰਾਂਗੇ….।
Image result for avengers
2016 ਦੀ captain america civil war ਫਿਲਮ ਵਿਚ ਸਰਕਾਰ ਦੇ ਫੈਸਲੇ ਅਨੁਸਾਰ Avengers ਦੀ ਟੀਮ 2 ਹਿੱਸਿਆਂ ਵਿਚ ਵੰਡੀ ਗਈ ਤੇ Avengers ਦੇ 2 Important ਮੈਂਬਰ ਕੈਪਟਨ America ਅਤੇ Iron Man ਵਿਚ ਲੜਾਈ ਹੋ ਗਈ। ਇਸ ਫਿਲਮ ਵਿਚ ਨਵੇਂ ਹੀਰੋ ਦੀ ਐਂਟਰੀ ਹੋਈ ਸੀ Black Panther….। 2018 ਵਿਚ Black Panther ਦੀ ਇੱਕ ਵੱਖਰੀ ਫਿਲਮ ਵੀ ਰਲੀਜ ਹੋਈ ਸੀ ਜਿਸ ਵਿਚ wakanda ਨਾਮ ਦਾ ਇੱਕ ਦੇਸ਼ ਦਿਖਾਇਆ ਗਿਆ ਸੀ। ਅੱਗੇ ਦੀ ਕਹਾਣੀ ਵਿਚ wakanda ਤੇ black panther ਦਾ ਬਹੁਤ ਖਾਸ ਰੋਲ ਹੈ। 2017 ਦੀ thor ragnarok ਵਿਚ ਇੱਕ ਵਾਰੀ ਫਿਰ tesseract cube ਦੇਖਣ ਨੂੰ ਮਿਲਿਆ ਸੀ। ਇਸ ਫਿਲਮ ਵਿਚ ਥੌਰ ਨੇ ਕਾਫੀ ਕੁਝ ਗਵਾ ਦਿੱਤਾ ਸੀ,ਆਪਣਾ ਹਥਿਆਰ,ਆਪਣਾ ਪਰਿਵਾਰ ਤੇ ਇੱਕ ਅੱਖ ਵੀ ਤੇ ਥੌਰ ਦਾ ਪਲੈਨੇਟ ਐਸਗਰਡ ਵੀ ਬਰਬਾਦ ਹੋ ਗਿਆ ਸੀ। ਇਸੇ ਕਰਕੇ ਥੌਰ ਤੇ hulk ਸਮੇਤ ਐਸਗਰਡ ਦੇ ਬਚੇ ਲੋਕ ਇੱਕ spaceship ਲੈ ਕੇ ਧਰਤੀ ਵਲ ਨੂੰ ਤੁਰ ਪਏ। ਥੌਰ ਵਾਲੀ ਇਸ ਫਿਲਮ ਦੀ ਕਾਹਣੀ avengers infinity war ਨਾਲ ਬਹੁਤ ਜੁੜਦੀ ਹੈ ਇਸ ਕਰਕੇ ਹੋ ਸਕਿਆ ਤਾਂ ਇਹ ਫਿਲਮ ਜਰੂਰ ਦੇਖ ਲਿਓ। ਅਖੀਰ 2018 ਵਿਚ ਆਈ avengers infinity war …. ਇਸਤੋਂ ਪਹਿਲਾਂ marvel ਦੀਆਂ ਬਣਾਈਆਂ ਇਹ ਸਾਰੀਆਂ ਵਿਗਿਆਨਕ ਫ਼ਿਲਮਾਂ ਦੀ ਕਹਾਣੀ ਇਸੇ avengers infinity war ਫਿਲਮ ਵਲ ਵੱਧ ਰਹੀ ਸੀ। ਇਸ ਫਿਲਮ ਵਿਚ ਥਾਨੋਸ ਸਭ ਦੇ ਸਾਹਮਣੇ ਆ ਹੀ ਗਿਆ ਜੋ ਕਿ ਹੁਣ ਤੱਕ ਲੁਕ ਕੇ ਹੋਰਾਂ ਤੋਂ ਆਪਣਾ ਕੰਮ ਕਰਵਾ ਰਿਹਾ ਸੀ। ਸੋ ਹੁਣ ਇਹ ਦਸਦੇ ਹਾਂ ਕਿ ਇਹ ਥਾਨੋਸ ਹੈ ਕੌਣ ਤੇ ਇਸਦੇ ਇਰਾਦੇ ਕੀ ਹਨ ??
Image result for avengers
Thanos Titan ਦਾ ਰਹਿਣ ਵਾਲਾ ਹੈ ਜੋ ਕਿ saturn ਗ੍ਰਹਿ ਦਾ ਚੰਦ ਹੈ। ਉਹ ਬਹੁਤ ਤਾਕਤਵਰ ਵੀ ਸੀ ਤੇ ਦਿਮਾਗੀ ਵੀ ਸੀ। ਉਸਦੇ ਗ੍ਰਹਿ titan ਵਿਚ ਸਭ ਕੁਝ ਠੀਕ ਚਲ ਰਿਹਾ ਸੀ ਪਰ ਅਚਾਨਕ ਓਥੋਂ ਦੀ ਅਬਾਦੀ ਵਧਣੀ ਸ਼ੁਰੂ ਹੋ ਗਈ ਤੇ ਲੋਕਾਂ ਨੂੰ ਖਾਣ ਪੀਣ ਦੀ ਮੁਸ਼ਕਿਲ ਆਉਣ ਲੱਗੀ। Thanos ਨੇ ਸਲਾਹ ਦਿੱਤੀ ਕਿ ਗ੍ਰਹਿ ਦੇ ਅੱਧੇ ਲੋਕਾਂ ਨੂੰ ਮਾਰ ਦੇਣਾ ਚਾਹੀਦਾ ਹੈ ਤਾਂ ਜੋ ਬਾਕੀ ਦੇ ਬਚੇ ਲੋਕ ਅਰਾਮ ਨਾਲ ਜਿੰਦਗੀ ਕਟ ਸਕਣ। ਉਸਦੇ ਇਸ ਵਿਚਾਰ ਦਾ ਵਿਰੋਧ ਹੋਇਆ ਤੇ ਉਸਨੂੰ ਪਾਗਲ ਘੋਸ਼ਿਤ ਕਰ ਦਿੱਤਾ ਗਿਆ ਤੇ ਉਸਨੂੰ ਓਥੋਂ ਕੱਢ ਦਿੱਤਾ ਗਿਆ। ਥੋੜੇ ਸਮੇਂ ਬਾਅਦ Titan ਦੇ ਸਾਰੇ ਸਾਧਨ ਖਤਮ ਹੋ ਗਏ ਤੇ Titan ਬਰਬਾਦ ਹੋਗਿਆ। ਇਸਤੇ ਥਾਨੋਸ ਨੂੰ ਲੱਗਾ ਕਿ ਉਸਦਾ ਅੰਦਾਜ਼ਾ ਸਹੀ ਸੀ ਇਸ ਕਰਕੇ ਉਸਨੇ ਸਹੁੰ ਖਾਦੀ ਕਿ ਉਹ ਬਾਕੀ ਦੇ ਸਾਰੇ ਗ੍ਰਹਿਆਂ ਦੇ ਅੱਧੇ ਲੋਕਾਂ ਨੂੰ ਮਾਰ ਦੇਵੇਗਾ ਤੇ ਇਸੇ ਕਰਕੇ ਉਸਨੇ ਆਪਣੀ ਸੈਨਾ ਨਾਲ ਬਾਕੀ ਦੇ ਗ੍ਰਹਿਆਂ ਤੇ ਹਮਲੇ ਸ਼ੁਰੂ ਕਰ ਦਿੱਤੇ। ਥੋੜੇ ਸਮੇਂ ਬਾਅਦ ਉਹਨੂੰ ਲੱਗਾ ਕਿ ਇਸ ਤਰਾਂ ਉਹ ਸਾਰੀ ਜਿੰਦਗੀ ਵਿਚ ਵੀ ਆਪਣਾ ਮਿਸ਼ਨ ਪੂਰਾ ਨਹੀਂ ਕਰ ਸਕੇਗਾ। ਫਿਰ ਉਸਨੂੰ Infinity Stones ਬਾਰੇ ਪਤਾ ਲੱਗਾ ਤੇ ਉਸਨੇ ਸੋਚਿਆ ਕਿ ਉਹ ਸਾਰੇ Infinity Stones ਇਕੱਠੇ ਕਰਕੇ ਉਹਨਾਂ ਦੀ ਤਾਕਤ ਨਾਲ ਅੱਧਾ ਬ੍ਰਿਹਮੰਡ ਖਤਮ ਕਰ ਦੇਵੇਗਾ। ਥਾਨੋਸ ਨੇ ਨਿਦਾਵੈਲਰ ਨਾਮ ਦੇ ਗ੍ਰਹਿ ਤੋਂ ਜਿਥੋਂ ਦੇ ਲੋਕ ਹਥਿਆਰ ਬਹੁਤ ਵਧੀਆ ਬਣਾਉਂਦੇ ਹਨ ਉਹਨਾਂ ਕੋਲੋਂ ਇੱਕ ਗਾਉਂਟਲੇਟ ਬਣਵਾਇਆ ਜਿਸ ਵਿਚ ਉਹ ਸਾਰੇ ਪੱਥਰਾਂ ਨੂੰ ਰੱਖ ਸਕੇ।
Image result for avengers
ਸਮਾਂ ਆਉਣ ਤੇ ਥਾਨੋਸ ਸਾਰੇ ਪੱਥਰ ਹਾਸਿਲ ਕਰਨ ਲਈ ਤੁਰ ਪਿਆ। ਪਹਿਲਾਂ ਉਸਨੇ XANDAR ਨਾਮ ਦੇ ਪਲਾਨੇਟ ਨੂੰ ਤਬਾਹ ਕਰਕੇ ਓਥੋਂ Power STONE ਹਾਸਿਲ ਕੀਤਾ। ਫਿਰ ਉਹ Space Stone ਹਾਸਿਲ ਕਰਨ ਲਈ ਅੱਗੇ ਵਧਿਆ। Space Stone ਜੋ ਕਿ tesseract cube ਵਿਚ ਪਿਆ ਸੀ ਉਹ ਆਖਰੀ ਵਾਰ ਥੌਰ ਦੇ ਗ੍ਰਹਿ ਐਸਗਾਰਡ ਵਿਚ ਸੀ। ਪਰ ਐਸਗਾਰਡ ਤਬਾਹ ਹੋ ਚੁੱਕਾ ਸੀ ਇਸ ਕਰਕੇ ਥਾਨੋਸ ਉਸਨੂੰ ਹਾਸਿਲ ਕਰਨ ਲਈ ਐਸਗਰਡ ਦੇ ਉਸ spaceship ਵਲ ਵਧਿਆ ਜਿਸ ਵਿਚ ਥੌਰ ਤੇ ਹਲਕ ਸਮੇਤ ਐਸਗਰਡ ਦੇ ਲੋਕ ਸਵਾਰ ਸੀ। ਥਾਨੋਸ ਨੇ ਥੌਰ ਤੇ ਹਲਕ ਨੂੰ ਹਰਾਕੇ ਲੋਕੀ ਕੋਲੋਂ Space Stone ਹਾਸਿਲ ਕਰਲਿਆ ਤੇ ਲੋਕੀ ਨੂੰ ਮਾਰ ਦਿੱਤਾ। ਇਸ ਤਰਾਂ ਥਾਨੋਸ ਥੌਰ ਦਾ spaceship ਬਰਬਾਦ ਕਰਕੇ ਬਾਕੀ ਦੇ ਪੱਥਰ ਲੱਭਣ ਤੁਰ ਪਿਆ। ਥਾਨੋਸ ਦੇ 4 ਸਾਥੀ ਧਰਤੀ ਤੇ ਪਹੁੰਚੇ 2 ਪੱਥਰ ਲੈਣ ਲਈ…। ਕੌਰਵਸ ਗਲੇਵ ਤੇ ਪਰੋਗਜ਼ਿਮਾ ਮਿਡਨਾਇਟ ਨੇ Mind Stone ਲੈਣ ਲਈ Vision ਤੇ ਹਮਲਾ ਕੀਤਾ ਪਰ ਕੈਪਟਨ ਅਮਰੀਕਾ ਤੇ ਉਸਦੇ ਸਾਥੀਆਂ ਨੇ ਉਸਨੂੰ ਬਚਾ ਲਿਆ ਤੇ ਉਹ vision ਨੂੰ ਲੈ ਕੇ wakanda ਚਲੇ ਗਏ ਤਾਂ ਜੋ ਉਹ ਬਿਨਾ ਕਿਸੇ ਖਤਰੇ ਦੇ vision ਦੇ mind stone ਨੂੰ ਉਸਦੇ ਮੱਥੇ ਤੋਂ ਕੱਢ ਸਕਣ ਤੇ ਉਸਨੂੰ ਤਬਾਹ ਕਰ ਸਕਣ। ਦੂਜੇ ਪਾਸੇ ਥਾਨੋਸ ਦੇ 2 ਹੋਰ ਸਾਥੀ ਐਬਿਨੀ ਮੌ ਤੇ ਬਲੈਕ ਡਵਾਰਫ Time Stone ਲੈਣ ਲਈ Doctor Strange ਦੇ ਕੋਲ ਗਏ। ਇਥੇ ਜਦੋਂ ਐਬਿਨੀ ਮੌ Doctor Strange ਕੋਲੋਂ Time Stone ਨਹੀਂ ਲੈ ਪਾਇਆ ਤਾਂ ਉਹ ਉਸਨੂੰ ਆਪਣੇ speceship ਵਿਚ ਲੈ ਆਇਆ। ਇਥੇ ਨਵੇਂ ਹੀਰੋ ਦੇ ਰੂਪ ਵਿਚ Spiderman ਤੇ ਨਾਲ Iron Man ਉਸ ਸਪੇਸ ਸ਼ਿੱਪ ਵਿਚ ਚਲੇ ਗਏ ਤੇ ਉਹਨਾਂ ਨੇ ਐਬਿਨੀ ਮੌ ਨੂੰ ਮਾਰ ਦਿੱਤਾ। ਦੂਜੇ ਪਾਸੇ ਥੌਰ ਭਟਕਦੇ ਹੋਏ guardians of the galaxy ਨੂੰ ਮਿਲਿਆ ਜਿਥੇ ਉਸਨੇ ਉਹਨਾਂ ਨੂੰ Thanos ਦੇ ਬਾਰੇ ਦੱਸਿਆ। ਇਥੋਂ ਉਹ ਆਪਣੇ ਲਈ ਨਵਾਂ ਹਥਿਆਰ ਬਣਾਉਣ ਓਸੇ ਗ੍ਰਹਿ ਨਿਦਾਵੈਲਰ ਨੂੰ ਚਲਾ ਗਿਆ ਜਿਥੋਂ Thanos ਨੇ ਆਪਣੇ ਲਈ Infinity Stones ਰੱਖਣ ਲਈ ਗਾਉਂਟਲੇਟ ਬਣਵਾਇਆ ਸੀ।
Image result for avengers
ਇਥੋਂ guardians of the galaxy ਦੇ ਮੈਂਬਰ Nowhere Planet ਤੇ ਪਹੁੰਚੇ ਤਾਂ ਜੋ ਥਾਨੋਸ ਤੋਂ ਪਹਿਲਾਂ ਉਹ Reality Stone ਨੂੰ ਹਾਸਿਲ ਕਰ ਲੈਣ। ਪਰ ਓਥੇ ਜਾ ਕੇ ਪਤਾ ਲਗਦਾ ਕਿ ਥਾਨੋਸ ਨੇ ਪਹਿਲਾਂ ਹੀ reality stone ਹਾਸਿਲ ਕਰਲਿਆ ਹੈ। ਇਥੋਂ ਥਾਨੋਸ ਆਪਣੀ ਗੋਦ ਲਈ ਧੀ Gamora ਨੂੰ ਨਾਲ ਲੈ ਜਾਂਦਾ ਹੈ ਕਿਉਂਕਿ Gomora Soul Stone ਦੀ Location ਜਾਣਦੀ ਸੀ। Gamora ਵੈਸੇ guardians of the galaxy ਟੀਮ ਦੀ ਮੈਂਬਰ ਹੈ। Thanos ਨੇ Gomora ਦੀ ਭੈਣ nebula ਨੂੰ ਟਾਰਚਰ ਕੀਤਾ ਤੇ Gamora ਤੋਂ Soul Stone ਦੀ Location ਪਤਾ ਲਗਾ ਲਈ। ਫਿਰ ਉਹ ਦੋਨੋ ਵਰਮਿਰ ਗ੍ਰਹਿ ਤੇ ਗਏ ਜਿਥੇ ਥਾਨੋਸ ਨੇ ਗੋਮੋਰਾ ਨੂੰ ਕੁਰਬਾਨ ਕਰਕੇ Soul stone ਹਾਸਿਲ ਕਰਲਿਆ। ਓਧਰ SpiderMan,Iron Man ਤੇ Doctor Strange Thanos ਦੇ ਗ੍ਰਹਿ Titan ਪਹੁੰਚੇ ਜਿਥੇ ਉਹਨਾਂ ਨੂੰ guardians of the galaxy ਦੇ ਮੈਂਬਰ ਮਿਲੇ। ਓਥੇ ਉਹ ਥਾਨੋਸ ਨੂੰ ਖਤਮ ਕਰਨ ਦਾ ਪਲੈਨ ਬਣਾਉਣ ਲੱਗੇ। ਓਥੇ ਡਾਕਟਰ ਸਟਰੇਂਗ ਨੇ ਆਪਣੀ time stone ਦੀ ਤਾਕਤ ਨਾਲ ਭਵਿੱਖ ਵੇਖ ਲਿਆ ਤੇ ਦੱਸਿਆ ਕਿ ਥਾਨੋਸ ਨੂੰ ਹਰਾਉਣਾ ਬਹੁਤ ਮੁਸ਼ਕਿਲ ਹੈ। ਡਾਕਟਰ ਸਟ੍ਰੇਂਜ ਨੇ ਥਾਨੋਸ ਦੇ ਖਾਤਮੇ ਦਾ ਇੱਕ ਤਰੀਕਾ ਤਾਂ ਦੱਸਿਆ ਪਰ ਉਹ ਤਰੀਕਾ ਕੀ ਹੈ ਇਹ ਨਹੀਂ ਦੱਸਿਆ ਪਰ ਖੁਦ ਉਸ ਤਰੀਕੇ ਤੇ ਅਮਲ ਕਰਨਾ ਸ਼ੁਰੂ ਕਰ ਦਿੱਤਾ।
Image result for avengers
ਓਧਰੋਂ ਥਾਨੋਸ ਵੀ ਟਾਇਟਨ ਆਗਿਆ ਤੇ ਇਥੇ ਸ਼ੁਰੂ ਹੋਈ ਉਸਦੀ superheros ਨਾਲ ਜੰਗ। ਥਾਨੋਸ ਨੇ ਸਾਰਿਆਂ ਨੂੰ ਪਛਾੜ ਦਿੱਤਾ ਤੇ ਜਦੋਂ ਥਾਨੋਸ ironman ਨੂੰ ਖਤਮ ਕਰਨ ਲੱਗਾ ਸੀ ਤਾਂ doctor strange ਨੇ ਥਾਨੋਸ ਨੂੰ Time Stone ਦੇ ਕੇ ironman ਦੀ ਜਾਨ ਬਚਾਈ। ਹੁਣ ਥਾਨੋਸ ਦੇ ਕੋਲ ਪੰਜ invinity stones ਆ ਚੁੱਕੇ ਸੀ। ਓਧਰ wakanda ਵਿਚ ਜੰਗ ਸ਼ੁਰੂ ਹੋ ਗਈ ਕਿਉਂਕਿ ਥਾਨੋਸ ਦੇ ਸਾਥੀਆਂ ਨੇ invinity stones ਹਾਸਿਲ ਕਰਨ ਲਈ wakanda ਤੇ ਹਮਲਾ ਕਰ ਦਿੱਤਾ ਸੀ। ਥਾਨੋਸ ਦੇ ਸਾਥੀਆਂ ਅੱਗੇ wakanda ਦੀ ਹਾਰ ਹੋ ਰਹੀ ਸੀ ਤਾਂ ਅਚਾਨਕ ਓਥੇ ਥੌਰ ਆਗਿਆ ਆਪਣੇ ਨਵੇਂ ਬਣਾਏ ਹਥਿਆਰ ਨਾਲ। wakanda ਵਿਚ ਥੌਰ ਨੇ ਥਾਨੋਸ ਦੇ ਸਾਥੀਆਂ ਤੇ ਕਾਬੂ ਪਾ ਲਿਆ। ਅਖੀਰ ਥਾਨੋਸ ਖੁਦ wakanda ਪਹੁੰਚ ਗਿਆ। ਜਦੋਂ ਉਹ vision ਵਲ ਵਧਿਆ ਤਾਂ ਵਾਂਡਾ ਨੇ ਆਪਣੀ ਸ਼ਕਤੀ ਨਾਲ vision ਦੇ ਮੱਥੇ ਦਾ mind stone ਤਬਾਹ ਕਰ ਦਿੱਤਾ ਜਿਸ ਨਾਲ vision ਮਰ ਗਿਆ ਪਰ ਥਾਨੋਸ ਨੇ time stone ਦੀ ਤਾਕਤ ਨਾਲ vision ਨੂੰ ਦੋਬਾਰਾ ਜਿੰਦਾ ਕਰ ਦਿੱਤਾ ਤੇ ਉਸਦੇ ਮੱਥੇ ਤੋਂ mind stone ਲਾਹ ਲਿਆ ਜਿਸ ਨਾਲ vision ਫਿਰ ਮਰ ਗਿਆ। ਹੁਣ ਥਾਨੋਸ ਦੇ ਕੋਲ ਸਾਰੇ invinity stones ਆ ਗਏ ਪਰ ਉਦੋਂ ਹੀ ਥੌਰ ਨੇ ਥਾਨੋਸ ਤੇ ਆਪਣੇ ਨਵੇਂ ਹਥਿਆਰ ਨਾਲ ਵਾਰ ਕੀਤਾ। ਥੌਰ ਦਾ ਹਥਿਆਰ ਸਾਰੇ invinity stones ਨੂੰ ਪਾਰ ਕਰਦੇ ਹੋਏ ਥਾਨੋਸ ਦੇ ਸੀਨੇ ਵਿਚ ਜਾ ਵੱਜਾ। ਥੌਰ ਨੂੰ ਲੱਗਾ ਕਿ ਹੁਣ ਥਾਨੋਸ ਦਾ ਖੇਲ ਖਤਮ ਹੋ ਚੁੱਕਾ ਹੈ ਪਰ ਥਾਨੋਸ ਨੇ ਥੌਰ ਨੂੰ ਕਿਹਾ ਕਿ ਉਸਨੂੰ ਉਸਦੇ ਸਿਰ ਤੇ ਵਾਰ ਕਰਨਾ ਚਾਹੀਦਾ ਸੀ,ਇਸਤੋਂ ਬਾਅਦ ਥਾਨੋਸ ਨੇ ਆਪਣੇ ਗਾਉਂਸਲੇਟ ਨਾਲ ਚੁਟਕੀ ਵਜਾਈ ਤੇ ਥਾਨੋਸ ਓਥੋਂ ਚਲਾ ਗਿਆ। ਇਥੇ ਥਾਨੋਸ ਦਾ ਮਿਸ਼ਨ ਖਤਮ ਹੋ ਗਿਆ ਤੇ universe ਦੇ ਅੱਧੇ ਲੋਕ ਧੂੜ ਬਣਕੇ ਗਾਇਬ ਹੋਣ ਲੱਗੇ। Titan ਗ੍ਰਹਿ ਤੇ ਵੀ Iron Man ਤੇ ਨੈਬੂਲਾ ਨੂੰ ਛੱਡਕੇ ਬਾਕੀ ਦੇ ਲੋਕ ਵੀ ਧੂੜ ਬਣਾਕੇ ਖਤਮ ਹੋਣ ਲੱਗੇ। Doctor Strange ਨੇ ਮਰਦੇ ਮਰਦੇ ਕਿਹਾ ਕਿ ਹੋਰ ਕੋਈ ਰਾਹ ਨਹੀਂ ਸੀ ਯਾਨੀ ਉਸਨੇ Time Stone ਦੇ ਕੇ Iron Man ਨੂੰ ਥਾਨੋਸ ਤੋਂ ਬਚਾਇਆ ਸੀ। ਇਸਤੋਂ ਬਾਅਦ ਥਾਨੋਸ ਬੇਫਿਕਰ ਹੋ ਕੇ ਇੱਕ ਅਣਜਾਣ ਗ੍ਰਹਿ ਤੇ ਚਲਾ ਗਿਆ ਤੇ ਇਹ ਫਿਲਮ ਖਤਮ ਹੋ ਗਈ ਸੀ।
Image result for avengers
ਹੁਣ ਤੁਸੀਂ ਸੋਚੋਗੇ ਕਿ ਹੀਰੋ ਹਾਰ ਗਏ ਤੇ ਵਿਲਨ ਜਿੱਤ ਗਿਆ ਤੇ ਫਿਲਮ ਖਤਮ ਹੋ ਗਈ !! ਪਰ ਅਸਲ ਵਿਚ ਇਹ ਸਿਰਫ ਅੱਧੀ ਕਾਹਣੀ ਸੀ ਕਹਾਣੀ ਦਾ ਅੰਤ ਹੁਣ Avengers: Endgame ਵਿਚ ਦਿਖਾਇਆ ਜਾਵੇਗਾ ਜਿਸ ਵਿਚ ਬਚੇ ਹੋਏ Avengers ਫਿਰ ਸਭ ਕੁਝ ਪਹਿਲਾਂ ਵਾਂਗ ਸਭ ਨੂੰ ਜਿਓੰਦਾ ਕਰਨ ਦੀ ਕੋਸ਼ਿਸ਼ ਕਰਨਗੇ। Avengers: Endgame ਫਿਲਮ ਨੂੰ ਦੇਖਣ ਤੋਂ ਪਹਿਲਾਂ ਤੁਸੀਂ antman and wasp ਤੇ captain marvel ਵੀ ਜਰੂਰ ਦੇਖ ਲਿਓ ਕਿਉਂਕਿ ਇਹਨਾਂ ਦੋਹਾਂ ਫ਼ਿਲਮਾਂ ਦੇ ਇਹ ਹੀਰੋ ਵੀ Avengers: Endgame ਵਿਚ ਦਿਖਾਈ ਦੇਣਗੇ। ਸੋ ਇਹ ਸੀ ਉਹ ਸਾਰੀ ਜਾਣਕਾਰੀ ਜੋ ਕਿ ਤੁਹਾਡੇ ਲਈ Avengers: Endgame ਵੇਖਣ ਤੋਂ ਪਹਿਲਾਂ ਜਾਣਨਾ ਜਰੂਰੀ ਹੈ ਖਾਸ ਕਰਕੇ ਜੇ ਤੁਸੀਂ ਇਸਤੋਂ ਪਹਿਲਾਂ marvel ਦੀਆਂ ਇਹ ਸਾਰਿਆਂ film series ਨਹੀਂ ਦੇਖੀਆਂ। ਸੋ ਵੀਡੀਓ ਕਿਵੇਂ ਲੱਗੀ ਥੱਲੇ ਕਮੈਂਟ ਕਰਕੇ ਜਰੂਰ ਦਸਿਓ,,,ਵੀਡੀਓ like ਕਰਦੀਓ ਸ਼ੇਅਰ ਕਰਦਿਓ ਤੇ ਸਾਡਾ ਇਹ ਚੈਨਲ ਜਰੂਰ subscribe ਕਰਲਿਓ।

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.